ਅਦਾਕਾਰਾ: ਨਿਸ਼ਾਨ ਸਿੰਘ ਰਾਠੌਰ
ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ ਦਾਅ ਦੀ ਗੱਲ ਕਰ ਦਿੰਦਾ ਸੀ। ਦੂਜੇ ਪਾਸੇ ਉਹ ਛੋਟਾ ਬੱਚਾ ਅਜੇ ਵੀ ਜ਼ਮੀਨ ਤੇ ਪਿਆ ਤੜਪ ਰਿਹਾ ਸੀ ਅਤੇ ਉਸ ਦੀ ਮਾਂ ਉਚੀ ਉਚੀ ਰੋਣ ਦਾ 'ਡਰਾਮਾ' ਕਰ ਰਹੀ ਸੀ ਪਰ ਦੇਖਣ ਵਾਲਿਆਂ ਨੂੰ ਉਹ ਹਕੀਕਤ ਜਾਪ ਰਿਹਾ ਸੀ ਅਤੇ ਭੀੜ ਵਿੱਚੋਂ ਕਈ ਗਰਮ ਖੂਨ ਦੇ ਨੌਜਵਾਨ ਤਾਂ ਰਹਿਮਤ ਅਲੀ ਨੂੰ ਕੁਟਾਪਾ ਚਾੜਣ ਦੀਆਂ ਸਕੀਮਾਂ ਵੀ ਬਣਾ ਰਹੇ ਸਨ। ਪਰ ਸ਼ਾਇਦ ਰਹਿਮਤ ਅਲੀ ਦੀ ਚਿੱਟੀ ਦਾੜੀ ਉਹਨਾਂ ਦੇ ਇਸ ਇਰਾਦੇ ਵਿੱਚ 'ਰੋੜਾ' ਬਣੀ ਹੋਈ ਸੀ। "ਜਨਾਬ, ਤੁਸੀਂ ਬੁਰੀ ਤਰ੍ਹਾਂ ਫੱਸ ਗਏ ਹੋ···, ਭਲਾ ਇਸੇ ਵਿੱਚ ਹੈ ਕਿ ਤੁਸੀਂ 200-400 ਰੁਪਏ ਲੈ-ਦੇ ਕੇ ਗੱਲ ਮੁਕਾਓ।" ਇੱਕ ਬਜ਼ੁਰਗ ਵਿਅਕਤੀ ਨੇ ਰਹਿਮਤ ਅਲੀ ਨੂੰ ਨਸੀਹਤ ਦਿੰਦਿਆਂ ਕਿਹਾ। "ਕੀ ਸੋਚ ਰਹੇ ਹੋ ਭਾਈ ਸਾਹਬ, ਜੇਕਰ ਪੁਲਿਸ ਆ ਗਈ ਤਾਂ ਗੱਲ ਜਿਆਦਾ ਵੱਧ ਜਾਏਗੀ ਅਤੇ ਤੁਹਾਨੂੰ ਜ਼ੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ।" ਟਾਈ ਅਤੇ ਚਸ਼ਮਾ ਲਾਈ ਖੜੇ ਇੱਕ ਸਿੱਖ ਨੌਜ਼ਵਾਨ ਨੇ ਰਹਿਮਤ ਅਲੀ ਨੂੰ ਸਮਝਾਉਂਦਿਆਂ ਕਿਹਾ। ਰਹਿਮਤ ਅਲੀ ਕੋਈ ਫ਼ੈਸਲਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਅਤੇ ਦੂਜੇ ਪਾਸੇ ਉਸ ਦਾ ਪੋਤਰਾ ਨੁਸਰਤ ਅਤੇ ਪੋਤਰੀ ਸਲੀਣਾ ਵੀ ਆਪਣੇ ਦਾਦਾ ਜਾਨ ਨੂੰ ਇਸ ਭਾਰੀ ਮੁਸੀਬਤ ਵਿੱਚ ਫੱਸਿਆ ਵੇਖ ਕੇ ਰੋਣ ਲੱਗ ਪਏ ਸਨ। ਰਹਿਮਤ ਨੂੰ ਆਪਣੇ ਪੁੱਤਰ ਪਰਵਾਜ਼ ਦੀ ਗੱਲ ਚੇਤੇ ਆ ਰਹੀ ਸੀ ਜਿਹੜਾ ਅਕਸਰ ਹੀ ਉਸ ਦੇ ਰਹਿਮ ਦਿਲ ਸੁਭਾ ਅਤੇ ਗਰੀਬ ਲੋਕਾਂ ਨੂੰ ਖਾਣਾ ਆਦਿ ਖੁਆਉਣ ਦੇ ਪੁੰਨ ਦੀ ਨੁਕਤਾ-ਚੀਨੀ ਕਰਦਾ ਰਹਿੰਦਾ ਸੀ ਅਤੇ ਕਹਿੰਦਾ ਸੀ, "ਅੱਬਾ ਜਾਨ···, ਤੁਹਾਡਾ ਇਹ ਰਹਿਮ ਦਿਲ ਸੁਭਾਅ ਇਕ ਨਾ ਇਕ ਦਿਨ ਤੁਹਾਡੇ ਲਈ ਮੁਸੀਬਤ ਦਾ ਕਾਰਨ ਜ਼ਰੂਰ ਬਣੇਗਾ ਤੇ ਫੇਰ ਉਸ ਵੇਲੇ ਤੁਹਾਨੂੰ ਮੇਰੀ ਕਹੀ ਗੱਲ ਚੇਤੇ ਆਵੇਗੀ ਕਿ ਪਰਵਾਜ਼ ਠੀਕ ਹੀ ਕਹਿੰਦਾ ਸੀ।" ਅਤੇ ਅੱਜ ਉਹ ਦਿਨ ਵੀ ਆ ਗਿਆ ਸੀ ਅਤੇ ਉਹ ਮੁਸੀਬਤ ਵੀ, ਜਿਸ ਦੀ ਗੱਲ ਪਰਵਾਜ਼ ਕਰਦਾ ਸੀ। ਦੂਜੇ ਪਾਸੇ ਉਸ ਇਸਤਰੀ ਦੇ ਰੋਣ ਦੀ ਆਵਾਜ਼ ਹੋਰ ਉਚੀ ਹੁੰਦੀ ਜਾ ਰਹੀ ਸੀ, ਜਿਹੜੀ ਥੋੜੀ ਪਹਿਲਾਂ ਆਪਣੇ ਪੁੱਤਰ ਨੂੰ ਲੈ ਕੇ ਸਟੇਸ਼ਨ ਤੇ ਲੋਕਾਂ ਤੋਂ ਰੋਟੀ ਅਤੇ ਪੈਸਾ ਆਦਿ ਮੰਗ ਰਹੀ ਸੀ। ਜਦੋਂ ਉਹ ਰਹਿਮਤ ਅਲੀ ਅਤੇ ਉਸ ਦੇ ਪਰਿਵਾਰ ਕੋਲ ਆਈ ਤਾਂ ਉਹ ਆਪਣੇ ਪੋਤਰੇ ਅਤੇ ਪੋਤਰੀ ਨੂੰ ਖਾਣਾ ਖੁਆ ਰਿਹਾ ਸੀ। "ਬਾਬੂ ਜੀ, ਭੂਖ ਲਗੀ ਹੈ···, ਮੈਂ ਔਰ ਮੇਰਾ ਬੇਟਾ ਪਿਛਲੇ ਦੋ ਦਿਨ ਸੇ ਭੂਖੇ ਹੈਂ। ਕੁੱਛ ਖਾਣੇ ਕੋ ਦੇ ਦੋ ਭਗਵਾਨ ਤੁਮਾਰਾ ਭਲਾ ਕਰੇਗਾ।" ਉਸ ਮੰਗਤੀ ਔਰਤ ਨੇ ਕਿਹਾ। "ਅੱਲਾ ਕੇ ਨਾਮ ਪਰ ਕੁਛ ਖਾਣੇ ਕੋ