ਦੋਸਤੋ, ਲਫ਼ਜ਼ਾਂ ਦਾ ਪੁਲ ਅੱਜ (31 ਅਕਤੂਬਰ 2009) ਨੂੰ ਅੰਮ੍ਰਿਤਾ ਪ੍ਰੀਤਮ ਜੀ ਦੀ ਯਾਦ ਨੂੰ ਸਮਰਪਿਤ ਰਚਨਾਵਾਂ ਤੁਹਾਡੇ ਰੂ-ਬ-ਰੂ ਕਰਵਾ ਰਿਹਾ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ…’ ਨੇ ਉਨ੍ਹਾ ਨੂੰ ਅਮਰ ਕਰ ਦਿੱਤਾ ਤੇ ਇਮਰੋਜ਼ ਨੇ ਅੰਮ੍ਰਿਤਾ ਦੇ ਜਾਣ ਵਾਲੀ ਰਾਤ ਲਿਖੀ ਕਵਿਤਾ ‘ਰੁੱਖ’ ਨਾਲ ਉਨ੍ਹਾਂ ਨੂੰ ਬੀਜ ਬਣਾ ਕੇ ਆਪਣੇ ਅੰਦਰ ਜਜ਼ਬ ਕਰ ਲਿਆ। ਇਹ ਦੋਵੇਂ ਹੀ ਰਚਨਾਵਾਂ, ਚਰਚਿਤ ਫਿਲਮਸਾਜ਼, ਗੀਤਕਾਰ, ਸ਼ਾਇਰ ਜਨਾਬ ਗੁਲਜ਼ਾਰ ਦੀ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਵਿਚ-