ਨਵਾਂ ਸਾਲ ਅੱਜ ਇੰਝ ਆਇਆ,
ਜਿਵੇਂ ਆਈ ਮੁਕਲਾਵੇ ਨਾਰ।
ਹਰ ਬੰਦਾ ਖੁਸ਼ ਅੱਜ ਦਿਸਦਾ,
ਜਿਵੇਂ ਬਾਗੀਂ ਆਈ ਬਹਾਰ।
ਕਈ ਵਿਛੜੇ ਅੱਜ ਮਿਲੇ ਰਹੇ,
ਬਿਨ ਪੀਤੇ ਚੜ੍ਹੇ ਖ਼ੁਮਾਰ।
ਅੱਜ ਭਾਈਆਂ ਬਾਹਵਾਂ ਅੱਡੀਆਂ,
‘ਤੇ ਕੀਤਾ ਰੱਜ ਰੱਜ ਪਿਆਰ।
ਸਦਾ ਦਾਤੇ ਦੀ ਮਿਹਰ ਰਹੇ,
ਇਹ ਖਿੜੀ ਰਹੇ ਗੁਲਜ਼ਾਰ।
ਨਵਾਂ ਸਾਲ ਵਰਤਾਵੇ ਖੁਸ਼ੀਆਂ,
ਸ਼ਾਨ ਇਸਦੀ ਦੂਣ ਸਵਾਈ ਹੋਵੇ।
ਜਗ ਮਗ ਦੀਪ ਜਗੇ ਹਰ ਪਾਸੇ,
ਦੁਨੀਆ ਵਿਚ ਰੁਸ਼ਨਾਈ ਹੋਵੇ।
ਚਾਵਾਂ, ਖੁਸ਼ੀਆਂ, ਮਲ੍ਹਾਰਾ ਵਾਲਾ
ਸਾਲ ਇਹ ਸਭ ਨੂੰ ਸਹਾਈ ਹੋਵੇ
ਨਵੇਂ ਸਾਲ 2010 ਉੱਤੇ
‘ਅਣਜਾਣ’ ਵਲੋਂ ਵਧਾਈ ਹੋਵੇ
-ਦਿਲਬਾਗ ਸਿੰਘ ‘ਅਣਜਾਣ’