ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ
ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ, ਉੱਚ ਕਦਰਾਂ ਕੀਮਤਾਂ ਦੀ ਨਮੀ ਜ਼ਰੂਰ ਹੁੰਦੀ ਹੈ। ਉਸ ਦੇ ਗੀਤਾਂ ਦੀ ਜੇਕਰ ਸਮਾਜਕ ਪ੍ਰਸੰਗਤਾ ਬਾਰੇ ਗੱਲ ਕਰਨੀ ਹੋਵੇ, ਤਾਂ ਅਨੇਕਾ ਹੀ ਸਮਾਜਕ ਉਤਰਾਅ-ਚੜਾਅ ਉਜ਼ਾਗਰ ਕੀਤੇ ਜਾ ਸਕਦੇ ਹਨ, ਪਰ ਇੱਥੇ ਮੈਂ ‘ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ’ ਦੇ ਬਾਰੇ ਚਰਚਾ ਛੇੜਨ ਦਾ ਯਤਨ ਕੀਤਾ ਹੈ। ਸਾਡਾ ਸਮਾਜ ‘ਮਰਦ ਪ੍ਰਧਾਨ ਸਮਾਜ’ ਹੈ, ਜਿੱਥੇ ਔਰਤ ‘ਪੈਰ ਦੀ ਜੁੱਤੀ’ ਸਮਝੀ ਜਾਂਦੀ ਹੈ। ਹੁਣ ਇਹ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ ਦਾ ਦੋਗਲਾਪਣ ਕਿ ਇੱਥੇ ਕੁੜੀਆ ‘ਕੰਜਕਾਂ’ ਦੇ ਰੂਪ ਵਿੱਚ ਪੂਜੀਆ ਵੀ ਜਾਂਦੀਆਂ ਹਨ। ਸਾਡੇ ਸਮਾਜ ਦਾ ਔਰਤ ਨਾਲ ਇਹ ਦੋਗਲਾਪਣ ਮੁੱਢਾਂ-ਸੁੱਢਾਂ ਤੋਂ ਹੋ ਰਿਹਾ ਹੈ। ਇਹੀ ਦੋਗਲਾਪਣ, ਗੁਰਦਾਸ ਮਾਨ ਨੇ ਬੜੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣੇ ਗੀਤਾਂ ਵਿੱਚ ਮਰਦ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਦਾ ਹੈ-‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ,ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ, ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ। ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਗੁਰਦਾਸ ਮਾਨ ਨੇ ‘ਕੁੜੀਏ' , ਗੀਤ ਰਾਹੀਂ ਜਿੱਥੇ ਸਮਾਜ ਵੱਲ੍ਹੋ ਔਰਤ ਤੇ ਵੱਖ-ਵੱਖ ਤਰੀਕਿਆਂ ਨਾਲ ਢਾਹੇ ਜਾਂਦੇ ਜ਼ੁਲਮ ਬਿਆਨ ਕੀਤੇ ਹਨ, ਉਥੇ ਇਸ ਗੀਤ ਰਾਹੀਂ ਉਸ ਨੇ ਇੱਕ ਨਵੀਂ ਗੱਲ ਕਰਕੇ ਇਤਿਹਾਸ ਸਿਰਜ ਦਿੱਤਾ। ਗੁਰਦਾਸ ਮਾਨ ਨੇ ਇਸ ਗੀਤ ਰਾਹੀਂ ਸਾਡੇ ਕਲਮਕਾਰਾਂ ਵੱਲ੍ਹੋਂ ਵਰ੍ਹਿਆਂ ਤੋਂ ਭੰਡੀ ਜਾ ਰਹੀ ‘ਸਾਹਿਬਾਂ’ ਬਦਨਾਮੀ ਦੇ ਚਿੱਕੜ ਵਿੱਚੋਂ ਬੜੀਆਂ ਹੀ ਤਰਕਮਈ ਤੇ ਭਾਵਪੂਰਤ ਦਲੀਲਾਂ ਦੇ ਕੇ ਨਿਤਾਰੀ ਹੈ। ਉਹਨਾਂ ਸਭ ਕਲਮਕਾਰਾਂ ਨਾਲ ਵੀ ਗਿਲਾ ਜ਼ਾਹਰ ਕੀਤਾ, ਜੋ ਸਿਰਫ ਮਿਰਜ਼ੇ ਨੂੰ ਹੀ ਸਹੀ ਦਰਸਾਉਦਿਆਂ ਸਾਹਿਬਾਂ ਨੂੰ ਬੇਵਫਾ ਔਰਤ ਕਹਿ ਕੇ ਭੰਡਦੇ ਆ ਰਹੇ ਹਨ । ਗੁਰਦਾਸ ਮਾਨ, ਸਾਹਿਬਾਂ ਦੇ ਹੱਕ ਵਿੱਚ ਪੂਰੇ ਦਲੀਲ ਦਿੰਦਿਆਂ ਆਖਦਾ ਹੈ'ਸੱਤ ਭਰਾ, ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ,ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ,ਕਵੀਆਂ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆਂ...'ਦਿਸੰਬਰ 2007 ਦੀ ਇਕ ਸ਼ਾਮ, ਲੁਧਿਆਣਾ ਦੇ ਲੋਧੀ ਕਲੱਬ ਵਿਚ ਆਪਣੇ ਅਖਾੜੇ ਦੌਰਾਨ, ਗੁਰਦਾਸ ਮਾਨ, ਗੀਤ 'ਕੁੜੀਏ' ਗਾਂਉਂਦੇ ਹੋਏ ਭਾਵੁਕ ਹੋ ਕੇ, ਆਟੋਗ੍ਰਾਫ ਲੈਣ ਆਈ ਬੱਚੀ ਦੇ ਕਦਮਾਂ ਵਿ