ਟੋਭਾ ਟੇਕ ਸਿੰਘ: ਸਾਅਦਤ ਹਸਨ ਮੰਟੋ
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬ, ਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਿਕ ਇਧਰ-ਉਧਰ ਉੱਚੀ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇਕ ਦਿਨ ਨਿਸ਼ਚਿਤ ਹੋ ਗਿਆਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ - ਉਹ ਮੁਸਲਮਾਨ ਪਾਗਲ, ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿਚ ਹੀ ਸਨ, ਉਥੇ ਹੀ ਰਹਿਣ ਦਿੱਤੇ ਗਏ, ਬਾਕੀ ਜਿਹੜੇ ਬਚੇ, ਉਨ੍ਹਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ, ਜਿੰਨੇ ਹਿੰਦੂ, ਸਿੱਖ ਪਾਗਲ ਸਨ, ਸਾਰੇ ਦੇ ਸਾਰੇ ਬਾਰਡਰ ਉੱਤੇ ਪਹੁੰਚਾ ਦਿੱਤੇ ਗਏਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ, ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀਇੱਕ ਮੁਸਲਮਾਨ ਪਾਗਲ ਜੋ ਬਾਰ੍ਹਾਂ ਵਰ੍ਹਿਆਂ ਤੋਂ ਹਰ ਰੋਜ਼, ਬਕਾਇਦਾ ਦੇ ਨਾਲ ‘ਜ਼ਿਮੀਂਦਾਰ‘ ਪੜ੍ਹਦਾ ਸੀ, ਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ, ‘‘ਮੌਲਵੀ ਸਾਬ੍ਹ, ਇਹ ਪਾਕਿਸਤਾਨ ਕੀ ਹੁੰਦਾ ਹੈ?‘‘ ਤਾਂ ਉਹਨੇ ਬੜੇ ਸੋਚ ਵਿਚਾਰ ਪਿਛੋਂ ਜਵਾਬ ਦਿੱਤਾ, ‘ਹਿੰਦੁਸਤਾਨ ਵਿਚ ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ‘‘ ਇਹ ਜਵਾਬ ਸੁਣਕੇ ਉਸਦਾ ਮਿੱਤਰ ਸੰਤੁਸ਼ਟ ਹੋ ਗਿਆਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, ‘‘ਸਰਦਾਰ ਜੀ, ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹੈ ਸਾਨੂੰ ਤਾਂ ਉਥੋਂ ਦੀ ਬੋਲੀ ਨੀ ਆਉਂਦੀ‘‘ ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋੜੋਂ ਦੀ ਬੋਲੀ ਆਉਂਦੀ ਐ, ਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ ਫਿਰਤੇ ਹੈ‘‘ਇਕ ਦਿਨ ਨਹਾਉਂਦਿਆਂ-ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨ, ਉਨ੍ਹਾਂ ਵਿਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਕੁਝ ਦੇ ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਕਿ ਉਹ ਫਾਂਸੀ ਦੇ ਫੰਧੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ, ਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖ਼ਬਰ ਸਨ, ਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਲੱਭਦਾ ਤੇ ਪਹਿ