ਡਾ. ਸੁਰਜੀਤ ਪਾਤਰ ਦੀ ਸ਼ਾਇਰੀ-ਇਕ ਪੜਚੋਲ-ਬਖ਼ਸ਼ਿੰਦਰ
ਤਾਂ ਕਿ ਸਨਦ ਰਹੇ‘ਬਿਰਖ ਜੋ ਸਾਜ਼ ਹੈ’ ਸੁਰਜੀਤ ਪਾਤਰ ਦੀ ਇਹ ਕੈਸਿਟ ਮੈਂ ਵੀ ਸੁਣੀ-ਬਖ਼ਸ਼ਿੰਦਰਮਹਿਜ਼ ‘ਕੈਸਿਟ ਸਮੀਖਿਆ’ ਨਾ ਸਮਝੇ ਜਾਣ ਖ਼ਾਤਰ ਇਹ ਲੇਖ, ਇਸ ਦੇ ਕਰਤਾ ਨੇ ਸਾਲ 1994 ਦੇ ਨਵੰਬਰ ਮਹੀਨੇ ਵਿਚ ਲਿਖਿਆ ਸੀ ਤੇ ‘ਜੱਗ ਬਾਣੀ’ ਵਿਚ ਇਸ ਨੂੰ ਛਾਪਣ ਲਈ ਕੰਪੋਜ਼ ਵੀ ਕਰਾ ਲਿਆ ਗਿਆ ਸੀ, ਪਰ ਆਖ਼ਰੀ ਪਲਾਂ ’ਤੇ ਪਤਾ ਨਹੀਂ ਕੀ ਭਾਣਾ ਵਾਪਰਿਆ ਕਿ ਇਹ ਲੇਖ ਨਾ ਛਪਿਆ ਤਾਂ ਕਿਸੇ ਦੋਸਤ ਨੇ ਆਪਣੇ ਰਸੂਖ਼ ਨਾਲ ਇਹ ਲੇਖ 6 ਨਵੰਬਰ, 1994 ਨੂੰ ‘ਅੱਜ ਦੀ ਆਵਾਜ਼’ ਵਿਚ ਛਪਵਾ ਦਿੱਤਾ। ਇਸ ਤੋਂ ਬਾਅਦ ਇਹ ਲੇਖ ਚੰਡੀਗੜ੍ਹ ਤੋਂ ਛਪਦੇ ਮਾਸਕ ਪੱਤਰ ‘ਸਿਰਨਾਵਾਂ’ ਵਿਚ ਵੀ ਛਪਿਆ। ਕਿਹਾ ਜਾਂਦਾ ਹੈ ਕਿ ਉਨ੍ਹੀ ਦਿਨੀਂ ਲੁਧਿਆਣਾ ਵਿਚ ਇਸ ਲੇਖ ਦੀਆਂ ਫੋਟੋਸਟੈਟ ਕਾਪੀਆਂ ਕਰਾ-ਕਰਾ ਕੇ ਪੜ੍ਹੀਆਂ-ਪੜ੍ਹਾਈਆਂ ਗਈਆਂ। ਕਿਸੇ ਨਾਮੀ ਚਰਚਿਤ ਅਤੇ ਬਹੁ-ਗਿਣਤੀ ਵੱਲੋਂ ਪਸੰਦ ਕੀਤੇ ਜਾਣ ਵਾਲੇ ਫ਼ਨਕਾਰ ਬਾਰੇ ਸਮੀਖ਼ਆ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ, ਕਿਉਂ ਕਿ ਆਮ ਤੌਰ ਤੇ ਫ਼ਨਕਾਰ ਤਾਂ ਅਲੋਚਨਾ ਖਿੜੇ-ਮੱਥੇ ਪਰਵਾਨ ਕਰ ਲੈਂਦੇ ਹਨ, ਪਰ ਉਸ ਦੇ ਚਾਹੁੰਣ ਵਾਲੇ ਸ਼ਰਧਾ ਭਾਵਨਾ ਵਿਚ ਗੱੜੁਚ ਹੋ ਕੇ ਇਸ ਨੂੰ ਸਹਿ ਜਾਣ ਤੋਂ ਅਸਮਰੱਥ ਹੁੰਦੇ ਹਨ। ਇਹੋ ਜਿਹਾ ਹੀ ਕੁਝ ਅਸੀ ਸਤਿੰਦਰ ਸਰਤਾਜ ਬਾਰੇ ਲੇਖ ਛਾਪਣ ਤੋਂ ਬਾਅਦ ਹੰਡਾਇਆ ਹੈ। ਬਾਵਜੂਦ ਇਸਦੇ ਲਫ਼ਜ਼ਾਂ ਦਾ ਪੁਲ ਹਰ ਵਰਤਾਰੇ ਦੇ ਦੋਹਾਂ ਪਾਸਿਆਂ ਨੂੰ ਵਾਚਣ ਅਤੇ ਹਰ ਪਰਤ ਚੋਂ ਉਭਰਦੇ ਵਿਚਾਰ ਪਾਠਕਾਂ ਦੇ ਨਾਲ ਸਾਂਝੇ ਕਰਨ ਦਾ ਹਾਮੀ ਹੈ, ਬੇਸ਼ਕ ਅਸੀ ਉਸ ਨਾਲ ਸਹਿਮਤ ਹੋਈਏ ਜਾਂ ਨਾ। ਅਸੀ 'ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ' ਵਾਲੀ ਫੱਟੀ ਸਿਰਫ਼ ਦਿਖਾਵੇ ਖਾਤਰ ਨਹੀਂ ਲਾਈ। ਇਹ ਲੇਖ ਕਾਫੀ ਸਾਲ ਪੁਰਾਣਾ, ਸੋ ਜਿੱਥੇ-ਜਿੱਥੇ 'ਹੁਣ' ਵਰਤਿਆ ਗਿਆ ਹੈ, ਦਾ ਮਤਬਲ ਉਨ੍ਹਾਂ ਦਿਨਾਂ ਤੋਂ ਸਮਝਿਆ ਜਾਵੇ, ਜਿਨ੍ਹਾਂ ਦਿਨਾਂ ਵਿਚ ਇਹ ਲਿਖਿਆ ਗਿਆ। -ਲਫ਼ਜ਼ਾਂ ਦਾ ਸੇਵਾਦਾਰ ਕੋਈ ਲੰਬਾ-ਚੌੜਾ ਅਰਸਾ ਨਹੀਂ ਹੋਇਆ, ਸੁਰਜੀਤ ਪਾਤਰ ਨੇ ਆਪਣੀ ਕਿਤਾਬ ‘ਹਵਾ ਵਿਚ ਲਿਖੇ ਹਰਫ਼’ ਬਾਰੇ ਚਾਰ ਕੁ ਹਰਫ਼ ਵੀ ਨਾ ਲਿਖਣ ਲਈ ਮੈਨੂੰ ਉਲਾਂਭਾ ਦਿੱਤਾ ਸੀ। ਮੈਂ ਉਲਾਂਭਾ ਲੈ ਲਿਆ ਸੀ, ਪਰ ਉਲਾਂਭਾ ਲਾਹਿਆ ਨਹੀਂ ਸੀ। ਹੁਣ ਪਾਤਰ ਦੀ ਆਪਣੀ ਆਵਾਜ਼ ਵਿਚ ਆਈ ਆਡੀਓ ਕੈਸਿਟ ਬਿਰਖ ਜੋ ਸਾਜ਼ ਹੈ ਨੂੰ ਸੁਣ ਕੇ ਲਿਖੀਆਂ ਇਨ੍ਹਾਂ ਸਤਰਾਂ ਦਾ, ਉਸ ਉਲਾਂਭੇ ਨਾਲ ਕੋਈ ਸਬੰਧ ਨਾ ਜੋੜਿਆ ਜਾਵੇ-ਇਹ ਮੇਰੀ ਬੇਨਤੀ ਹੈ। ਇਸ ਗੱਲ ਨੂੰ ਵੀ ਕੋਈ ਲੰਬਾ-ਚੌੜਾ ਅਰਸਾ ਨਹੀਂ ਹੋਇਆ, ਜਦੋਂ ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਨੇ ਗਾਇਕ ਗੁਰਦਾਸ ਮਾਨ ਬਾਰੇ ਇਹ ਰਾਇ ਦਿੱਤੀ ਸੀ, “ਇਹ ਮੁੰਡਾ ਗਾਉਣ ਵਾਲ਼ਿਆਂ ਨਾਲੋਂ ਵਧੀਆ ਲਿਖ ਲੈਂਦੈ ਤੇ ਲਿਖਣ ਵਾਲ਼ਿਆਂ ਨਾਲ਼ੋਂ ਵਧੀਆ ਗਾ ਲੈਂਦੈ।” ਇਹ ਤਾਂ ਸੀ ਦੋ ਮਾਨਾਂ ਦੀ ਗੱਲ ਤੇ ਉਨ੍ਹਾਂ ਦਾ ਆਪਸੀ ਮਾਣ-ਤਾਣ। ਪਾਤਰ ਇਕ ਬਹੁਤ ਹੀ ਬੀਬਾ ਤੇ ਸਾਊ ਸ਼ਾਇਰ ਹੈ, ਜੋ ਆਪਣੇ ਸੁਭਾਅ ਨਾਲੋਂ ਵੀ ਸੁਨੱਖਾ ਲਿਖਦਾ ਹੈ
ਆਪ ਕਿਸੇ ਜਹੀ ਨਾ
ਗੱਲ ਕਰਨੋ ਰਹੀ ਨਾ