ਤਨਖਾਹ, ਪਰਕ ਅਤੇ ਗੁਲਾਬੀ ਪਰਚੀ: ਗੁਰਬਚਨ ਸਿੰਘ ਭੁੱਲਰ

ਤਾਰਾ ਆ ਗਈ ਸੀ।ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ ।''ਨਮਸਤੇ ਬਾਊ ਜੀ'', ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ ।ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ । ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ਪਿਆ ਸੀ, ਉਹਦਾ ਕੰਮ ਲਟਕਾਉਣ ਵਾਲਾ, ਕੰਮ ਕਰਨ ਤੋਂ ਪਹਿਲਾਂ ਫ਼ਾਈਲ ਦੀ ਓਟ ਵਿਚ ਹੱਥ ਫੈਲਾਉਣ ਵਾਲਾ ਤੇ ਕੰਮ ਹੋਏ ਤੋਂ ਚਾਹ-ਪਾਣੀ ਮੰਗਣ ਵਾਲਾ ਰੂਪ ਹੀ ਸਾਹਮਣੇ ਆਇਆ ਸੀ ।ਇਸੇ ਕਰਕੇ ਜਦੋਂ ਕੋਈ ਆਦਰ-ਭਾਵਨਾ ਨਾਲ ਵੀ ਬਾਊ ਗਿਆਨ ਚੰਦ ਆਖਦਾ, ਉਹਨੂੰ ਚੰਗਾ ਨਾ ਲਗਦਾ । ਹੁਣ ਪਰ 'ਕੰਮ ਵਾਲੀਆਂ' ਸਭ ਨੂੰ ਬਾਊ ਜੀ ਹੀ ਆਖਦੀਆਂ । ਹੌਲੀ ਹੌਲੀ ਉਹਨੂੰ ਵੀ ਇਹ ਸੰਬੋਧਨ ਸਾਧਾਰਨ ਲੱਗਣ ਲੱਗ ਪਿਆ। ਘਰ ਵਿਚ ਝਾੜੂ-ਪੋਚਾ ਕਰਨ ਵਾਲੀ ਅਤੇ ਗਲੀ ਵਿਚੋਂ ਕੂੜਾ ਲਿਜਾਣ ਵਾਲੀ, ਉਹ ਬੰਗਾਲ ਤੋਂ ਹੋਵੇ ਜਾਂ ਉੜੀਸਾ ਤੋਂ, ਛਤੀਸ਼ਗੜ੍ਹ ਤੋਂ ਹੋਵੇ ਜਾਂ ਉੱਤਰਾਖੰਡ ਤੋਂ, ਉੱਤਰ ਪ੍ਰਦੇਸ਼ ਤੋਂ ਹੋਵੇ ਜਾਂ ਬਿਹਾਰ ਤੋਂ, ਹਰ ਘਰ ਦੇ ਵਡੇਰੇ ਨੂੰ ਬਾਊ ਜੀ ਤੇ ਵਡੇਰੀ ਨੂੰ ਬੀਬੀ ਜੀ ਹੀ ਆਖਦੀ । ਗਿਆਨ ਚੰਦ ਹੈਰਾਨ ਹੁੰਦਾ, ਇਕ ਦੂਜੀ ਤੋਂ ਭੂਗੋਲਿਕ ਫ਼ਰਕ ਵਾਲੀਆਂ ਅਤੇ ਇਕ ਦੂਜੀ ਦੀ ਬੋਲੀ ਤੱਕ ਤੋਂ ਅਨਜਾਣ ਉਹ ਇਕ ਸਾਂਝੇ ਸੰਬੋਧਨ ਉੱਤੇ ਕਿਵੇਂ ਪੁੱਜ ਜਾਂਦੀਆਂ ਹਨ । ਸ਼ਾਇਦ ਬਿਮਾਰੀ ਵਾਂਗ ਇਸ ਸ਼ਬਦ ਦੀ ਲਾਗ ਪੁਰਾਣੀਆਂ ਤੋਂ ਨਵੀਆਂ ਨੂੰ ਲਗਦੀ ਰਹਿੰਦੀ ਹੈ ।''ਸੁਖੀ ਰਹਿ...ਭਗਵਾਨ ਤੈਨੂੰ ਲੰਮੀ ਉਮਰ ਦੇਵੇ...'',ਗਿਆਨ ਚੰਦ ਨੇ ਰਸੋਈ ਵੱਲ ਮੁੜਦਿਆਂ ਅਸੀਸ ਦਿੱਤੀ ।''ਲੰਮੀ ਉਮਰ ਦੀ ਦੁਰਸੀਸ ਨਾ ਦਿਓ, ਬਾਊ ਜੀ...ਲੰਮੀ ਉਮਰ ਜਿਉਂ ਕੇ ਲੰਮਾ ਨਰਕ ਕਾਹਦੇ ਲਈ ਭੋਗਣਾ ਹੋਇਆ ।'' ਤਾਰਾ ਖੁੱਲ੍ਹੇ ਬੂਹੇ ਦੀ ਚੁਗਾਠ ਦਾ ਸਹਾਰਾ ਲੈ ਕੇ ਫ਼ਰਸ਼ ਉੱਤੇ ਬੈਠ ਗਈ ।''ਅੱਜ ਫੇਰ ਕਮਲੀਆਂ ਮਾਰਨ ਲੱਗ ਪਈ ! ਹੁਣ ਤੈਨੂੰ ਕੀ ਹੋ ਗਿਆ ? ਠਹਿਰ, ਮੈਂ ਤੇਰੀ ਚਾਹ ਲਿਆਉਂਦਾ ਹਾਂ । ਪਹਿਲਾਂ ਚਾਹ ਪੀ'' ਗਿਆਨ ਚੰਦ ਨੂੰ ਤਾਰਾ ਦੇ ਲੰਮੇ ਨਰਕ ਦੀ ਜਾਣਕਾਰੀ ਲੈਣ ਦੀ ਕੋਈ ਬਹੁਤੀ ਉਤਸੁਕਤਾ ਜਾਂ ਲੋੜ ਨਹੀਂ ਸੀ । ਉਹਦੀਆਂ 'ਕਮਲੀਆਂ' ਉਹ ਕਈ ਵਾਰ ਸੁਣ ਚੁੱਕਿਆ ਸੀ । ਉਹ ਇੱਕੋ ਦਰਦ-ਕਹਾਣੀ ਦੀਆਂ ਵੱਖ-ਵੱਖ ਝਲਕੀਆਂ ਹੁੰਦੀਆਂ । ਉਹਦੀਆਂ ਕਹਾਣੀਆਂ ਤੋਂ ਬਿਨਾਂ ਵੀ ਗਿਆਨ ਚੰਦ ਨੂੰ ਅਨੇਕ ਹੋਰ ਕਹਾਣੀਆਂ ਦੀ ਸੋਝੀ ਸੀ, ਜੋ ਤਾਰਾ ਦੀਆਂ ਨਾ ਹੁੰਦਿਆਂ ਵੀ ਤਾਰਾ ਦੀਆਂ ਹੀ ਸਨ ।ਆਟੇ-ਦਾਲ ਦੇ ਲਗਾਤਾਰ ਵਧਦੇ ਭਾਅ ਇਹਨਾਂ ਪੁਰਾਣੀਆਂ ਕਹਾਣੀਆਂ ਨੂੰ ਨਿੱਤ-ਨਵੀਆਂ ਰਖਦੇ ।ਤਾਰਾ ਪਰੇਸ਼ਾਨ ਹੋ ਕੇ ਆਖਦੀ,'' ਪਤਾ ਨਹੀਂ ਕਿਧਰ ਉੱਡ ਗਈ ਗਰੀਬਾਂ ਦੀ ਦਾਲ । ਖਾਈਏ ਤਾਂ ਕੀ ਖਾਈਏ |'' ਤਾਰਾ ਦਾ ਇਹ ਸਵਾਲ ਗਿਆਨ ਚੰਦ ਦਾ ਸਵਾਲ ਵੀ ਸੀ ।ਕਿਧਰ ਉੱਡ ਗਈ ਮੂੰਗੀ ਦੀ ਦਾਲ । ਕੁਝ ਸਾਲ ਪਹਿਲਾਂ ਤੱਕ ਮੂੰਗੀ ਦੀ ਦਾਲ ਗਰੀਬ ਖਾਂਦੇ ਸਨ ਜਾਂ ਬੀਮਾਰ ਤੇ ਜਾਂ ਫੇਰ ਕੰਜੂਸ ਜਿਨ੍ਹਾਂ ਨੂੰ ਲੋਕ ਮੂੰਗੀ-ਖਾਣੇ ਆਖ ਕੇ ਛੇੜਦੇ । ਤਾਰਾ ਤਾਂ ਭਲਾ ਇਹਨਾਂ ਗੱਲਾਂ ਤੋਂ ਅਨਜਾਣ ਸੀ, ਗਿਆਨ ਚੰਦ ਨੂੰ ਬਰਾਮਦ ਤੇ
ਅੱਗੇ ਪੜ੍ਹਨ ਲਈ ਸਬਸਕ੍ਰਾਈਬ ਕਰੋ Subscribe or/ਜਾਂ ਆਪਣੇ ਖ਼ਾਤੇ ਵਿਚ ਲੌਗਿਨ ਕਰੋ log in ਇਹ ਬਿਲਕੁਲ ਫਰੀ ਹੈ।

1 thought on “ਤਨਖਾਹ, ਪਰਕ ਅਤੇ ਗੁਲਾਬੀ ਪਰਚੀ: ਗੁਰਬਚਨ ਸਿੰਘ ਭੁੱਲਰ”

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: