ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ
ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ ਨਸ਼ੇ ਪੰਜਾਬ ਵਿੱਚ ਵੇਚਣ ਤੇ ਪਾਬੰਦੀ ਹੈ, ਪਰ ਹਕੀਕਤਾਂ ਕੁਝ ਹੋਰ ਹਨ। ਵੱਡਿਆਂ ਸ਼ਹਿਰਾਂ ਦੇ ਚੌਂਕ ਚੁਰਸਤੇ, ਪਾਨ ਵੇਚਣ ਵਾਲਿਆਂ ਦੇ ਖੋਖਿਆਂ ਬਹਾਨੇ ਜ਼ਰਦਾ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੇ ਮੱਲੇ ਹੋਏ ਹਨ। ਸੱਚ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਤਾਂ ਇਸ ਹੜ੍ਹ ਵਿੱਚ ਰੁੜ੍ਹਨਾ ਹੀ ਸੀ, ਬੱਚੇ ਵੀ ਜਵਾਨੀ ਦੀ ਦਹਿਲੀਜ਼ ਟੱਪਣ ਤੋਂ ਪਹਿਲਾਂ ਹੀ ਇਨ੍ਹਾਂ ਵਹਿਬਤਾਂ ਦਾ ਸ਼ਿਕਾਰ ਹੋ ਰਹੇ ਹਨ। ਫਿਕਰਮੰਦੀ ਦੀ ਘੜੀ ਹੈ। ਸਰਕਾਰ, ਸਮਾਜ, ਧਾਰਮਿਕ ਜਥੇਬੰਦੀਆਂ, ਖੇਡ ਕਲੱਬਾਂ, ਸਾਹਿਤ ਸਭਾਵਾਂ ਅਤੇ ਮੁਹੱਲਿਆਂ ਦੀਆਂ ਵਿਕਾਸ ਸਭਾ ਸੁਸਾਇਟੀਆਂ ਇਸ ਨਸ਼ੀਲੇ ਹੜ੍ਹ ਦੇ ਪਾਣੀ ਨੂੰ ਠੱਲ ਪਾ ਸਕਦੀਆਂ ਹਨ।ਅੰਕੜੇ ਦੱਸਦੇ ਹਨ ਕਿ ਜਿਸ ਤੰਬਾਕੂ ਨੂੰ ਦੁਨੀਆਂ ਦਾ ਕੋਈ ਵੀ ਧਰਮ ਵਰਤਣਯੋਗ ਵਸਤੂ ਨਹੀਂ ਮੰਨਦਾ ਅਤੇ ਜਿਸ ਦੇ ਖਿਲਾਫ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹਨ ਹਰ ਵਰ੍ਹੇ 40 ਲੱਖ ਜਾਨਾਂ ਦਾ ਖੌ ਬਣਦਾ ਹੈ। ਅੰਦਾਜ਼ਨ ਰੋਜ਼ਾਨਾ ਗਿਆਰਾਂ ਹਜ਼ਾਰ ਬੰਦੇ ਅਤੇ ਔਰਤਾਂ ਸਿਵਿਆਂ ਦੇ ਰਾਹ ਪੈਂਦੇ ਹਨ। ਜੇਕਰ ਇਹੀ ਹਵਾ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸੰਨ 2020 ਤੱਕ 70 ਲੱਖ ਜਾਨਾਂ ਹਰ ਵਰ੍ਹੇ ਮੌਤ ਦੀ ਭੇਟਾ ਚੜਿਆ ਕਰਨਗੀਆਂ। ਤੰਬਾਕੂ ਨੂੰ ਆਦਮੀ ਨਹੀਂ ਪੀਂਦਾ, ਤੰਬਾਕੂ ਆਦਮੀ ਨੂੰ ਪੀਂਦਾ ਹੈ। ਇਸ ਇਕੱਲੇ ਦੁਸ਼ਮਣ ਕਾਰਨ 30 ਜਾਨ ਲੇਵਾ ਬੀਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜਦੀਆਂ ਹਨ। ਫੇਫੜਿਆਂ ਦੇ ਕੈਂਸਰ ਤੋਂ ਲੈ ਕੇ ਗਲੇ ਦੇ ਕੈਂਸਰ ਤੀਕ। ਇਹ ਵੀ ਅੰਕੜੇ ਬੋਲਦੇ ਹਨ ਕਿ ਤੰਬਾਕੂ ਦੀ ਵਿਕਰੀ ਤੋਂ ਸਰਕਾਰ ਨੂੰ ਸਾਲਾਨਾ ਕਮਾਈ ਸਿਰਫ 6 ਹਜ਼ਾਰ ਕਰੋੜ ਰੁਪਏ ਹੁੰਦੀ ਹੈ ਜਦ ਕਿ ਇਸ ਤੋਂ ਪੈਦਾ ਹੁੰਦੀਆਂ 30 ਬੀਮਾਰੀਆਂ ਕਾਰਨ 37 ਹਜ਼ਾਰ ਕਰੋੜ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਬਹੁ–ਕੌਮੀ ਕੰਪਨੀਆਂ ਦੀਆਂ ਦਵਾਈਆਂ ਅਤੇ ਹਸਪਤਾਲਾਂ ਦੀ ਜੇਬ ਵਿੱਚ ਪੈ ਜਾਂਦੇ ਹਨ। ਕੀ ਇਹ ਗੱਲ ਰਾਜ ਕਰਦੀਆਂ ਧਿਰਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਉਹ ਸਮਝਣ ਦਾ ਯਤਨ ਹੀ ਨਹੀਂ ਕਰਨਾ ਚਾਹੁੰਦੀਆਂ। ਹੁਣ ਸ਼ੁਕਰ ਹੈ ਕਿ ਕੇਂਦਰੀ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਾ ਦਿੱਤੀ ਹੈ, ਪਰ ਹੁੱਕੇ ਤੋਂ ਹੋਣ ਵਾਲੇ ਨੁਕਸਾਨ ਨੂੰ ਕੌਣ ਨੱਥ ਪਾਵੇਗਾ। ਹੁੱਕੇ ਦੀ ਗੁੜ-ਗੁੜ ਵੀ ਅਨੇਕਾਂ ਗੰਭੀਰ ਰੋਗਾਂ ਦੀ ਮਾਂ ਹੈ। ਤੰਬਾਕੂ ਇਸ ਧਰਤੀ ਦਾ ਪੌਦਾ ਨਹੀਂ। ਜਹਾਂਗੀਰ ਦੇ ਰਾਜਕਾਲ ਵੇਲੇ ਇਹ ਨਾ–ਮੁਰਾਦ ਪੌਦਾ ਪੰਜ