ਪੌੜੀ: ਲਾਲ ਸਿੰਘ ਦਸੂਹਾ
ਉਸਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲਂ ਨਾ ਖਾਂਦੇ । ‘ਕਿੱਥੇ ਜਾਣਾ ਬਾਊ ...। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ ।ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ ਦਾ ਨਾਂ “ਫਤੇਪੁਰ “ ਪਤਾ ਨਹੀਂ ਉਸ ਤੱਕ ਪੁੱਜਾ ਵੀ ਸੀ ਕਿ ਨਹੀਂ, ਪਰ ਇੱਕ ਛੀਂਟਕੜਾ ਜਿਹਾ ਮੁੰਡਾ ਖੱਬੇ ਹੱਥ ਦੀ ਤਾਕੀ ਖੋਲ੍ਹ ਕੇ ਝੱਟ ਮੇਰੇ ਸਾਹਮਣੇ ਆ ਖੜੋਇਆ – “ ਐਹੋ ਜਿਹੀ ਨਿੱਕੀ ਸ਼ੈਅ ਕੋਈ ਨਈਂ ਖੜਦਾ , ਮੋਟੇ ਭਾੜੇ ਨੂੰ ਪੈਂਦੇ ਆ ਸਾਰੇ ...। “ਅਗਲੇ ਹੀ ਪਲ ਉਸਨੇ ਮੇਰੇ ਪੈਰਾਂ ਲਾਗੇ ਪਈ ਪੌੜੀ ਪਹਿਲਾਂ ਟਰੱਕ-ਬਾਡੀ ਨਾਲ ਢੋਅ ਲਾ ਕੇ ਖੜ੍ਹੀ ਕਰ ਲਈ । ਫਿਰ ਡਾਲੇ ਵੰਨੀਉਂ ਉੱਪਰ ਚੜ੍ਹ ਕੇ ਇਸ ਅੰਦਰ ਭਰੀ ਬੱਜਰੀ ‘ਤੇ ਟਿਕਦੀ ਕਰ ਲਈ । “ਤੁਸੀਂ ਅੰਦਰ ਆ ਜਾਓ ਐਥੇ , ਮੇਰੇ ਲਾਗੇ , “ ਕਲੱਚ – ਰੇਸ ਦੀ ਤਰਤੀਬ ਮੁੜ ਤੋਂ ਜੋੜ ਕੇ ਸਹਿਜ ਚਾਲੇ ਤੁਰਨ ਲੱਗੇ ਟਰੱਕ-ਕੈਬਿਨ ‘ਚ ਆਈ ਆਵਾਜ਼ ਇਸ ਵਾਰ ਬੇ-ਹੱਦ ਅਦਬ-ਭਰਪੂਰ ਸੀ । ਮੈਨੂੰ ਸਮਝ ਨਹੀਂ ਸੀ ਲੱਗੀ ਕਰੀਬ ਦੋ-ਘੰਟੇ ਦੇ ਉਡੀਕ ਨਾਟਕ ਦਾ ਅਗਲਾ ਸੀਨ ਪਲਾਂ-ਛਿਣਾਂ ਅੰਦਰ ਕਿਵੇਂ ਬਦਲ ਗਿਆ ਸੀ । ਆਪਣੇ ਆਪ । ਇਸ ਨਵੇਂ –ਨਕੋਰ ਟਰੱਕ ਨੂੰ ਤਾਂ ਮੈਂ ਹੱਥ ਵੀ ਨਹੀਂ ਸੀ ਦਿੱਤਾ ਤੇ ਜਿਹਨਾਂ ਨੂੰ ਹੁਣ ਤੱਕ ਰੋਕਦਾ ਰਿਹਾਂ ਸਾਂ , ਉਹਨਾਂ ਵਿਚੋਂ ਕਈਆਂ ਨੇ ਤਾਂ ਮੇਰੀ ਉੱਪਰ-ਹੇਠਾਂ ਹਿਲਦੀ ਬਾਂਹ ਵਲ੍ਹ ਦੇਖਿਆ ਤੱਕ ਵੀ ਨਹੀਂ ਸੀ ।ਇਕਹਿਰੀ ਵੱਡੀ ਸੜਕ ਉੱਤੇ ਦੋ-ਪਹੀਆ , ਚਾਰ-ਪਹੀਆ ਵਾਹਨਾਂ ਦੀ ਦੋ-ਪਾਸੀਂ ਆਵਾਜਾਈ ਕਦੀ ਸੰਘਣੀ ਹੋ ਜਾਂਦੀ , ਕਦੀ ਥੋੜ੍ਹੀ ਕੁ ਜਿੰਨੀ ਪੇਤਲੀ ਪੈ ਜਾਂਦੀ ।ਇਸ ਘਟਦੇ –ਵਧਦੇ ਸ਼ੋਰ ਅੰਦਰ , ਮੇਰੇ ਸੱਜੇ ਹੱਥ ਬੈਠੇ ਟਰੱਕ-ਚਾਲਕ ਨੂੰ ਪਛਾਣ ਸਕਣ ਦੀ ਕੋਈ ਵੀ ਤੰਦ ਅਜੇ ਤੱਕ ਮੇਰੇ ਹੱਥ ਨਹੀਂ ਸੀ ਲੱਗੀ ਕਿ ਉਸਦੀ ਬਰੀਕ-ਸੁਰੀਲੀ ਅਵਾਜ਼ ਫਿਰ ਮੇਰੇ ਕੰਨਾਂ ਅੰਦਰ ਗੂੰਜੀ – “ ਕਿੰਨੇ ਡੰਡੇ ਦੀ ਆ ਪੌੜੀ , ਬਾਊ ਜੀਈ ....।““ਬਾਰਾਂ ਦੀ ਆ , “ ਮੈਨੂੰ ਲੱਗਾ ਉਸਨੇ ਮੇਰੇ ਨਾਲ ਬਾਤ-ਚੀਤ ਜਾਰੀ ਕਰਨ ਲਈ ਸਹਿਵਨ ਹੀ ਪੁੱਛਿਆ ਸੀ । ਪਰ ਅਗਲੇ ਹੀ ਪਲ ਉਸਦਾ ਖਿੜ-ਖਿੜਾ ਕੇ ਕੈਬਿਨ ਅੰਦਰ ਪਸਰਿਆ ਹਾਸਾ ਮੈਨੂੰ ਹੋਰ ਵੀ ਅਚੰਭਤ ਕਰ ਗਿਆ ।“ਕੀ ਗੱਲ ਹੋਈ ! ਹੱਸਿਆ ਕਿਉਂ ਜੁਆਨ ....?” ਹੈਰਾਨ-ਪ੍ਰੇਸ਼ਾਨ ਹੋਏ ਨੇ ਝੱਟ ਦੇਣੀ ਆਪਣਾ ਤੌਖਲਾ ਉਸ ਵੱਲ ਨੂੰ ਤੋਰ ਦਿੱਤਾ । “ਬੱਸ ਐਮੇਂ ਈ ....ਓਦਾਂ ਈ .....। “ ਉਸਦੇ ਬੁੱਲ੍ਹਾਂ ‘ਤੇ ਪੱਸਰੀ ਖਚਰੀ ਜਿਹੀ ਮੁਸਕਾਨ ਅਜੇ ਵੀ ਖਿਲਰੀ ਪਈ ਸੀ । “ ਫੇਰ ਵੀ ਕੋਈ ਗੱਲ ਤਾਂ ਚੇਤੇ ਆਈ ਈ ਹੋਣੀ ਆ ਨਾ ....। “ ਮੈਨੂੰ ਉਸਦੀ ਪਛਾਣ ਦੇ ਥੋੜ੍ਹੇ-ਥੋੜ੍ਹੇ ਚਿੰਨ੍ਹ ਲੱਭਦੇ ਆਖ਼ਰ ਸਾਰੇ ਹੀ ਲੱਭ ਪਏ .....। ਉਹ ਇਕ ਸੀਨੀਅਰ ਕਲਾਸ ਦਾ ਵਿਦਿਆਰਥੀ ਸੀ , ਮੇਰੇ ਕਾਲਜ । ਭੰਗੜਾ ਟੀਮ ਦਾ ਸਿਰਕੱਢ ਖਿਡਾਰੀ , ਪੜ੍ਹਾਈ ਪੱਖੋਂ ਇਕ ਨੰਬਰ , ਲੰਮੀ ਹੇਕ ਦਾ ਗੀਤ – ਗਾਇਕ । ਮਿਰਜ਼ਾ , ਹੀਰ , ਸੱਸੀ–ਪੰਨੂੰ ਇ