ਪ੍ਰੋਫ਼ੈਸਰ ਤਿਆਗੀ ਵੱਲੋਂ ਵਿਦਿਆਰਥੀਆਂ ਦੇ ਨਾਂ ਖੁੱਲ੍ਹਾ ਖ਼ਤ
ਮਨਜੀਤ ਤਿਆਗੀ“ਹਾਸ਼ਿਮ ਫਤਿਹ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।” ਪਿਆਰੇ ਵਿਦਿਆਰਥੀਓ,ਤੁਹਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਮੈਂ ਸਿਰ ਝੁਕਾਉਂਦਾ ਹਾਂ। ਲੰਮੇ ਸਮੇਂ ’ਚ ਸਫ਼ਲ ਉਹ ਵਿਅਕਤੀ ਹੁੰਦੇ ਹਨ ਜਿਹੜੇ ਰਾਤਾਂ ਨੂੰ ਦੀਵੇ ’ਚ ਚਰਬੀ ਬਾਲ ਕੇ ਪੜ੍ਹਦੇ ਹਨ ਭਾਵ ਕੁੱਝ ਪ੍ਰਾਪਤ ਕਰਨ ਲਈ ਸਾਧਨਾਂ ਤੋਂ ਮਹੱਤਵਪੂਰਨ ਸਾਧਨਾ ਦਾ ਹੋਣਾ ਜ਼ਰੂਰੀ ਹੈ।ਭਾਵੇਂ ਆਰ. ਡੀ. ਐਕਸ. ਨੂੰ ਤਾਕਤਵਰ ਵਿਸਫੋਟਕ ਮੰਨਿਆ ਜਾਂਦਾ ਹੈ। ਪਰ ਮੇਰੀ ਸੋਚ ਅਨੁਸਾਰ ਵਿਚਾਰ ਸਭ ਤੋਂ ਤਾਕਤਵਰ ਹੁੰਦੇ ਹਨ। ਚੰਗੇ ਵਿਚਾਰ ਸਾਡੀ ਬੁੱਧੀ ਨੂੰ ਤਿੱਖਾ ਕਰਦੇ ਹਨ ਤੇ ਅਸੀ ਕੁਝ ਕਰਨ ਦੇ ਸਮਰੱਥ ਹੋ ਜਾਂਦੇ ਹਾਂ। ਅੱਜ ਵੀ ਹਰੇਕ ਖੇਤਰ ਵਿਚ ਵਿਦਵਤਾ ਦਾ ਹੀ ਬੋਲਬਾਲਾ ਹੈ। ਜਿਵੇਂ ਡਾ. ਮਨਮੋਹਨ ਸਿੰਘ ਜੋ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਕਨੋਮਿਕਸ ਦੇ ਪ੍ਰੋਫੈਸਰ ਸਨ। ਆਪਣੀ ਬੁੱਧੀ ਸਦਕਾ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਬਣੇ। ਇਸ ਲਈ ਇਕਾਗਰ ਚਿੱਤ ਹੋ ਕੇ ਆਪਣੇ ਦਿਮਾਗ਼ੀ ਖੇਤਰਫਲ ਵਧਾਉਣ ਵੱਲ ਧਿਆਨ ਦਿਉ। ਵਿਕਾਸ ਜਿਉਂਦੇ ਜੀਵਨ ਦਾ ਪ੍ਰਤੀਕ ਹੈ। ਅੱਗੇ ਵੱਧਣ ਲਈ ਜ਼ਰੂਰੀ ਹੈ ਕਿ ਜਿਥੋਂ ਵੀ ਤੂਹਾਨੂੰ ਕੁੱਝ ਸਿੱਖਣ ਲਈ ਮਿਲਦਾ ਹੈ ਤੁਸੀ ਜ਼ਰੂਰ ਸਿੱਖੋ।ਪੜ੍ਹਾਈ ਦਾ ਅਸਲੀ ਮੰਤਵ ਵਿਦਿਆਰਥੀ ਨੂੰ ਕਹਿਣੀ, ਬਹਿਣੀ ਅਤੇ ਸਹਿਣੀ ਦੇ ਗਿਆਨ ਨਾਲ ਲੈਸ ਕਰਕੇ ਆਦਰਸ਼ ਮਨੁੱਖ ਬਣਾਉਣਾ ਹੈ। ਪਰ ਜਿਹੜੇ ਵਿਅਕਤੀ ਉਪਰੋਕਤ ਕਦਰਾਂ-ਕੀਮਤਾਂ ਤੋਂ ਪਰ੍ਹੇ ਰਹਿ ਕੇ ਡਿਗਰੀਆਂ ਹਾਸਿਲ ਕਰਦੇ ਹਨ, ਉਨ੍ਹਾ ਨੂੰ ਸੱਚੇ ਸਿਖਿਆਰਥੀ ਨਹੀ ਕਿਹਾ ਜਾ ਸਕਦਾ। ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਡੇ ਮੋਢਿਆਂ 'ਤੇ ਸਿਰ ਹੈ ਤੇ ਸਿਰ ਵਿਚ ਕਿਰਿਆ-ਸ਼ੀਲ ਤੇ ਜਗਿਆਸੂ ਦਿਮਾਗ਼ ਵੀ ਹੈ, ਜਿਹੜਾ ਆਮ ਲੋਕਾਂ ਕੋਲ ਨਹੀਂ ਹੁੰਦਾ। ਇਸ ਤੋਂ ਇਲਾਵਾ ਤੁਹਾਡੇ ਕੋਲ਼ ਤੀਜੀ ਅੱਖ (ਵਿਦਿਆ) ਵੀ ਹੈ, ਜਿਸ ਨਾਲ ਤੁਸੀਂ ਉਹ ਚੀਜ਼ਾਂ (ਕਲਾ, ਕਦਰਾਂ-ਕੀਮਤਾਂ, ਗਿਆਨ) ਵੀ ਦੇਖ ਸਕਦੇ ਹੋ, ਜਿਨ੍ਹਾਂ ਨੂੰ ਦੋ ਅੱਖਾਂ ਵਾਲਾ ਨਹੀਂ ਦੇਖ ਸਕਦਾ ਕਿਉਂਕਿ ਦੋ ਅੱਖਾਂ ਨਾਲ ਕਾਰ, ਕੋਠੀ, ਕੈਸ਼ ਤਾਂ ਦਿਖਾਈ ਦੇ ਸਕਦਾ ਹੈ ਪਰ ਕਦਰਾਂ-ਕੀਮਤਾਂ ਨਹੀ। ਅਫਸੋਸ ! ਅੱਜ ਜ਼ਿਆਦਾਤਰ ਲੋਕਾਂ ਦੀ ਤੀਜੀ ਅੱਖ ਨੂੰ ਅੰਧਰਾਤਾ ਹੋ ਗਿਆ ਹੈ। ਪਰ ਵਿਦਿਆਰਥੀਓ ਤੁਸੀਂ ਇਸ ਮਾਮਲੇ ’ਚ ਵੀ ਖੁਸ਼ਨਸੀਬ ਹੋ ਕਿਉਂਕਿ ਲੁੱਟ-ਖੋਹ ਦੇ ਯੁੱਗ ਵਿਚ ਵੀ ਤੁਸੀਂ ਆਪਣਾ ਬੌਧਿਕ ਪੱਧਰ ਉੱਚਾ ਕਰਨ ਲਈ ਲੱਗੇ ਹੋਏ ਹੋ। ਅੱਜ ਧਿਆਨ ਨੂੰ ਖਿੰਡਾਉਣ ਲਈ ਸਾਧਨਾਂ ਦੀ ਬਹੁਤਾਤ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਾ ਕੇ ਆਪਣੇ ਪਰਿਵਾਰ ਦੀ ਦਸ਼ਾ ਸੁਧਾਰੋ।ਪ੍ਰੀਖਿਆਵਾਂ ਦੇ ਸਮੇਂ ਤਨਾਅ ਦੂਰ ਕਰਨ ਲਈ ਜ਼ਰੂਰੀ ਹੈ ਕਿ ਰੋਜ਼ਾਨਾ ਹਲਕੀ ਕਸਰਤ ਕਰੋ, ਪੌਸ਼ਟਿਕ ਆਹਾਰ ਲਉ, ਗੂੜੀ ਨੀਂਦ ਦਾ ਆਨੰਦ ਮਾਣੋ ਅਤੇ ਹਮੇਸ਼ਾ ਉਤਸ਼ਾਹਿਤ ਰਹੋ। ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰਦੇ ਹੋ ਉਸ ਨੂੰ ਅਧੂਰਾ ਨਾ ਛੱਡੋ। ਅਧੂਰੇ ਕੰਮ ਕਰਨ ਵਾਲਿਆਂ ਨੂੰ ਕ