ਬਾਲ ਕਹਾਣੀ । ਗੁਲਦਾਊਦੀ ਦੀਆਂ ਪੱਤੀਆਂ
ਬੱਚਿਉ, ਤੁਹਾਨੂੰ ਸ਼ਾਇਦ ਯਾਦ ਹੋਵੇ, ਮੈਂ ਇਕ ਵੇਰ ਦਸਿਆ ਸੀ ਕਿ ਸਹਿਜ ਦੇ ਮੰਮੀ ਨੂੰ ਕੁਦਰਤ ਅਤੇ ਬੱਚਿਆਂ ਨਾਲ ਬੇਹੱਦ ਪਿਆਰ ਹੈ। ਉਹਨਾਂ ਨੂੰ ਬਾਲਾਂ ਨਾਲ ਗੱਲਾਂ ਕਰਕੇ ਅਤੇ ਰੁੱਖਾਂ, ਜੰਗਲ-ਬੇਲਿਆਂ, ਫੁੱਲ-ਬੂਟਿਆਂ ਤੇ ਪੰਛੀਆਂ ਦੀ ਸੰਗਤ ਵਿਚ ਇਕ ਅਨੋਖੀ ਖ਼ੁਸ਼ੀ ਤੇ ਖੇੜਾ ਮਿਲਦਾ ਹੈ। ਹੁਣ ਮੈਂ ਤੁਹਾਨੂੰ ਦਿਵਜੋਤ ਅਤੇ ਸਹਿਜ ਦੇ ਮੰਮੀ ਦੀ ਕਹਾਣੀ ਸੁਣਾਉਂਦੀ ਹਾਂ। ਦਿਵਜੋਤ ਬੜੀ ਸਿਆਣੀ, ਨਿੱਕੀ ਜਿਹੀ ਕੁੜੀ ਹੈ। ਉਹ ਦੂਸਰੀ ਜਮਾਤ ਵਿਚ ਪੜ੍ਹਦੀ ਹੈ। ਕੁਝ ਦਿਨ ਪਹਿਲਾਂ ਸਹਿਜ ਦੇ ਮੰਮੀ ਦਿਵਜੋਤ ਦੇ ਨਾਨਕੇ ਘਰ ਗਏ। ਦਿਵਜੋਤ ਵੀ ਸਕੂਲੋਂ ਛੁੱਟੀਆਂ ਹੋਣ ਕਰਕੇ, ਆਪਣੇ ਮੰਮੀ ਨਾਲ ੳੱਥੇ ਰਹਿਣ ਆਈ ਹੋਈ ਸੀ। ਦਿਵਜੋਤ ਦੇ ਨਾਨੀ ਨੇ ਸਹਿਜ ਦੇ ਮੰਮੀ ਨੂੰ ਬਗੀਚੀ ਵਿਚ ਲੱਗੇ ਵੰਨ-ਸੁਵੰਨੇ ਫੁੱਲ ਵਿਖਾਏ। ਬਗੀਚੀ ਵਿਚ ਤਾਂ ਬਹਾਰ ਆਈ ਹੋਈ ਸੀ। ਉੱਥੇ ਦੋ-ਤਿੰਨ ਰੰਗ ਦੇ ਗੁਲਦਾਊਦੀ ਦੇ ਫੁੱਲਾਂ ਦੀ ਜਿਵੇਂ ਅਦੁੱਤੀ ਜਿਹੀ ਰੌਣਕ ਸੀ। ਅਚਾਨਕ ਦਿਵਜੋਤ ਦੀ ਨਜ਼ਰ ਇਕ ਪੀਲੇ ਗੁਲਦਾਊਦੀ ਦੇ ਫੁੱਲ ਤੇ ਪੈ ਗਈ; ਉਸ ਫੁੱਲ ਦੀਆਂ ਚਾਰ-ਪੰਜ ਪੱਤੀਆਂ ਕਿਸੇ ਤਰ੍ਹਾਂ ਗਾਇਬ ਸਨ ਪਰ ਬਾਕੀ ਫੁੱਲ ਬਹੁਤ ਸੁਹਣਾ ਖੜ੍ਹਾ ਸੀ। ਦਿਵਜੋਤ ਇਕਦਮ ਬੋਲ ਪਈ, “ਇਹ ਫੁੱਲ ਇੰਜ ਦਾ ਕਿਵੇਂ ਬਣ ਗਿਆ…?” “ਇਕ ਚਿੜੀ ਆਈ ਸੀ ਤੇ ਉਹ ਇਹ ਪਤੀਆਂ ਲੈ ਗਈ,” ਸਹਿਜ ਦੇ ਮੰਮੀ ਨੇ ਉਸਨੂੰ ਦਸਿਆ। ਦਿਵਜੋਤ ਉਹਨਾਂ ਨੂੰ ਵੀ ਨਾਨੀ ਆਖ ਕੇ ਹੀ ਬੁਲਾ ਲੈਂਦੀ ਹੈ। ਉਹ ਇਹ ਗੱਲ ਸੁਣ ਕੇ ਸੋਚੀਂ ਪੈ ਗਈ, ਫਿਰ ਪੁਛਦੀ, “ਚਿੜੀ ਕਿਉਂ ਲੈ ਗਈ?”“ਚਿੜੀ ਨੇ ਉਹਨਾਂ ਪੱਤੀਆਂ ਨਾਲ ਆਪਣਾ ਘਰ ਸਜਾਉਣਾ ਸੀ, ਉਹਨੇ ਮੈਨੂੰ ਇਹ ਗੱਲ ਦੱਸੀ…,” ਇਹ ਆਖ ਕੇ ਤਾਂ ਬਸ, ਸਹਿਜ ਦੇ ਮੰਮੀ ਨੇ, ਦਿਵਜੋਤ ਦੀ ਕਲਪਨਾ ਨੂੰ ਖੰਭ ਹੀ ਲਾ ਦਿੱਤੇ! ਦਿਵਜੋਤ ਨੇ ਗੱਲ ਸੁਣ ਕੇ ਸ਼ਾਇਦ ਚਿੜੀ ਦੇ ਘਰ ਬਾਰੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ, ਫਿਰ ਪਿੱਛੋਂ ਆਖਦੀ, “ਉਹ ਕਿਹੜੀ ਚਿੜੀ ਸੀ…ਮੈਨੂੰ ਨੀ ਪਤਾ…।” “ਜਦੋਂ ਉਸਨੇ ਇੱਥੋਂ ਫੁੱਲ-ਪੱਤੀਆਂ ਟੁਕੀਆਂ ਸਨ ਤਾਂ ਮਗਰੋਂ ਉਹ ਚਿੜੀ ਸਾਡੇ ਘਰ ਆਈ ਸੀ,” ਸਹਿਜ ਦੇ ਮੰਮੀ ਨੂੰ ਦਿਵਜੋਤ ਨਾਲ ਗੱਲਾਂ ਕਰਕੇ ਕੋਈ ਨਿਵੇਕਲੀ ਖ਼ੁਸ਼ੀ ਪ੍ਰਾਪਤ ਹੋ ਰਹੀ ਸੀ। “ ਨਾਨੀ, ਚਿੜੀ ਇੰਨੀ ਦੂਰ ਕਿਵੇਂ ਚਲੀ ਗਈ?” ਦਿਵਜੋਤ ਤਾਂ ਹੈਰਾਨ ਹੋਈ ਪਈ ਸੀ। “ਉਹ ਤਾਂ ਬੇਟੇ, ਝੱਟ ਉਡ ਕੇ ਪਹੁੰਚ ਜਾਂਦੀ ਏ ਨਾ, ਜਿੱਥੇ ਵੀ ਉਸ ਜਾਣਾ ਹੋਵੇ। ਚਿੜੀ ਨੇ ਕਿਹੜਾ ਕੋਈ ਰਿਕਸ਼ਾ, ਬੱਸ ਜਾਂ ਗੱਡੀ ਦੀ ਉਡੀਕ ਕਰਨੀ ਹੁੰਦੀ ਏ…ਤੇ ਨਾਲੇ ਸਾਡਾ ਘਰ ਤਾਂ ਕੋਈ ਬਹੁਤ ਦੂਰ ਹੈ ਵੀ ਨਹੀਂ।” ਇਸ ਤੇ ਦਿਵਜੋਤ ਖਿੜਖਿੜਾ ਕੇ ਹੱਸ ਪਈ, “ਚਿੜੀ ਕੋਈ ਰਿਕਸ਼ਾ 'ਤੇ ਥੋੜੀ ਨਾ ਜਾਂਦੀ ਏ…!” ਦਿਵਜੋਤ ਕਹਾਣੀ ਦੇ ਨਾਲ ਤੁਰ ਵੀ ਰਹੀ ਸੀ ਤੇ ਨਾਲ ਹੀ ਇਸ ਨੂੰ ਅੱਗੋਂ ਹੋ ਕੇ ਰਾਹ ਵੀ ਵਿਖਾ ਰਹੀ ਸੀ। “ਨਾਨੀ, ਤੁਹਾਡੇ ਘਰ ਜਾ ਕੇ ਚਿੜੀ ਕਿੱਥੇ ਬੈਠੀ ਸੀ?”“ਘਰ ਦੀ ਬਾਹਰਲੀ ਕੰਧ ਉੱਤੇ… ਹਿਬਿਸਕਸ ਦੇ ਕੋਲ…ਜਿੱਥੇ