ਲੇਖ । ਵਗਦੀ ਰਹਿ ਐ ਸੀਤ ਹਵਾ… । ਪਰਮਬੀਰ ਕੌਰ
ਇਹ ਲੇਖ ਭਾਵੇਂ ਅੱਤ ਦੀ ਸਰਦੀ ਵਿਚ ਲਿਖਿਆ ਗਿਆ ਹੈ ਅਤੇ ਸਰਦ ਮੌਸਮ ਦੇ ਅਹਿਸਾਸ ਨੂੰ ਕੁਦਰਤ ਦੀ ਜ਼ੁਬਾਨੀ ਬਿਆਨ ਕਰਦਾ ਹੈ, ਪਰ ਇਹ ਲੇਖ ਇਕ ਮੌਸਮ ਤੱਕ ਸੀਮਤ ਨਹੀਂ। ਲੇਖਿਕਾ ਨੇ ਇਸ ਲੇਖ ਰਾਹੀਂ ਕੁਦਰਤ ਦੀ ਜਿਸ ਨਿਰਵਿਘਨ ਨਿਰੰਤਰਤਾ ਵੱਲ ਸਾਡਾ ਧਿਆਨ ਦਿਵਾਇਆ ਹੈ, ਉਹ ਕਾਬਿਲੇ ਗੌਰ ਹੈ। ਆਉਂਦੀ ਗਰਮੀ ਦੀ ਲੂ ਦਾ ਖ਼ਿਆਲ ਹੀ ਜੇ ਤੁਹਾਨੂੰ ਪਸੀਨਾ ਲਿਆ ਰਿਹਾ ਹੈ ਤਾਂ ਇਹ ਲੇਖ ਪੜ੍ਹ ਕੇ ਤੁਸੀਂ ਮਾਨਸਿਕ ਠੰਢਕ ਜ਼ਰੂਰ ਮਹਿਸੂਸ ਕਰੋਗੇ। -ਸੰਪਾਦਕਪਰਮਬੀਰ ਕੌਰਜਿੰਨੀ ਠੰਢ ਅੱਜਕੱਲ੍ਹ ਪੈ ਰਹੀ ਹੈ, ਆਪਣੇ ਤੇ ਹਰ ਕੋਈ ਇਸਨੂੰ ਹੰਢਾ ਹੀ ਰਿਹਾ ਹੈ ਪਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਵੀ ਇਸ ਤੱਥ ਦੀ ਪੁਸ਼ਟੀ ਬਾਖ਼ੂਬੀ ਕਰਦੀਆਂ ਨਜ਼ਰ ਪੈਂਦੀਆਂ ਹਨ। ਉਤਰੀ ਭਾਰਤ ਵਿਚ ਸੀਤ ਲਹਿਰ ਦਾ ਕਹਿਰ, ਠੰਢ ਦਾ ਪਰਕੋਪ ਜਾਰੀ, ਕੜਾਕੇ ਦੀ ਸਰਦੀ ਦੀ ਜਕੜ ਬਰਕਰਾਰ ਆਦਿ ਵਰਗੇ ਵਾਕਾਂਸ਼ ਆਮ ਹੀ ਪੜ੍ਹਨ ਨੂੰ ਮਿਲਦੇ ਹਨ। ਫਿਰ ਇਹ ਗੱਲ ਵੀ ਹੈ ਕਿ ਅਜਿਹੀਆਂ ਟਿੱਪਣੀਆਂ ਕੇਵਲ ਪੜ੍ਹਨ ਜਾਂ ਛਪਣ ਤਕ ਸੀਮਿਤ ਨਹੀਂ; ਜਦੋਂ ਵੀ ਕੋਈ ਦੋ ਜਣੇ ਮਿਲ ਪੈਣ ਜਾਂ ਫ਼ੋਨ ਤੇ ਗੱਲ ਹੋਵੇ ਇਸ ਠੁਰ-ਠੁਰ ਵਾਲੇ ਮੌਸਮ ਦੀ ਚਰਚਾ ਹੋਣੀ ਲਾਜ਼ਮੀ ਹੈ! ਹਰ ਕੋਈ ਆਪਣੇ ਤਰੀਕੇ ਤੇ ਅੰਦਾਜ਼ ਨਾਲ ਇਸ ਦੀ ਤੀਬਰਤਾ ਦਾ ਬਿਆਨ ਕਰਦਾ ਹੈ; ‘ਢੇਰ ਕਪੜੇ ਲੱਦੇ ਹੋਏ ਨੇ, ਪਰ ਫਿਰ ਵੀ ਇੰਨੀ ਠੰਢ!,’ ‘ਰਜ਼ਾਈ ਵਿੱਚੋਂ ਨਿਕਲਣ ਨੂੰ ਦਿਲ ਈ ਨਹੀਂ ਕਰਦਾ ਜੀ, ਇਸ ਮੌਸਮ ਵਿਚ ਤਾਂ,’ ਵਰਗੇ ਹੋਰ ਵੰਨ-ਸੁਵੰਨੇ ਵਿਚਾਰ ਸੁਣਨ ਨੂੰ ਮਿਲਦੇ ਹਨ। ਹਰ ਸਾਲ ਇਹਨਾਂ ਦਿਨਾਂ ਵਿਚ ਆਮ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਜਿੰਨੀ ਠੰਢ ਇਸ ਵਾਰ ਪੈ ਰਹੀ ਹੈ ਇੰਨੀ ਸ਼ਾਇਦ ਹੀ ਪਹਿਲਾਂ ਕਦੇ ਪਈ ਹੋਵੇ! ਜਾਪਦਾ ਹੈ ਜਿਵੇਂ ਬੰਦਾ ਆਪਣੀ ਯਾਦ ਸ਼ਕਤੀ ਤੇ ਪੂਰਾ ਭਰੋਸਾ ਤਾਂ ਨਹੀਂ ਕਰ ਸਕਦਾ!ਇਸ ਹੱਡ-ਚੀਰਵੀਂ ਠੰਢ ਦਾ ਮੁਕਾਬਲਾ ਕਰਨ ਲਈ ਅੱਗ ਬਾਲ ਕੇ ਸੇਕਣ, ਬਿਜਲਈ ਹੀਟਰਾਂ ਦੀ ਵਰਤੋਂ ਕਰਨ ਜਾਂ ਹੋਰ ਕਈ ਅਜਿਹੇ ਸਾਧਨਾਂ ਦਾ ਸਹਾਰਾ ਲਿਆ ਜਾਂਦਾ ਹੈ। ਭਾਂਤ-ਭਾਂਤ ਦੀਆਂ ਸਹੂਲਤਾਂ ਦੇ ਬਾਵਜੂਦ ਸ਼ਾਇਦ ਹੀ ਕੋਈ ਇਹ ਦਾਅਵਾ ਕਰ ਸਕੇ ਕਿ ਉਸਨੇ ਠੰਢ ਦੇ ਅਸਰ ਨੂੰ ਨਕਾਰਾ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਸੀਤ ਹਵਾ ਬੰਦੇ ਨੂੰ ਧੁਰ ਅੰਦਰ ਤੱਕ ਸੁੰਨ ਕਰਨ ਦੀ ਸਮਰੱਥਾ ਰਖਦੀ ਹੈ। ਚੰਗਾ-ਭਲਾ ਬੰਦਾ ਸੁੰਗੜਿਆ ਜਿਹਾ ਫਿਰੇਗਾ ਇਸ ਦੀ ਮੌਜੂਦਗੀ ਵਿਚ। ਇਸ ਦੀ ਤਾਕਤ ਨੂੰ ਸਲਾਮ!ਅੰਗਰੇਜ਼ੀ ਦੇ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੇਕਸ਼ਪੀਅਰ ਨੇ ਕੁਝ ਸਤਰਾਂ, ਇਸੇ ਹੱਢ-ਚੀਰਵੀਂ ਠੰਢੀ ਹਵਾ ਦੀ ਤਾਕਤ ਨੂੰ ਸਵੀਕਾਰਦਿਆਂ, ਇਸ ਨੂੰ ਸੰਬੋਧਿਤ ਹੋ ਕੇ ਆਖੀਆਂ ਹਨ, ਜਿਹਨਾਂ ਦਾ ਪੰਜਾਬੀ ਵਿਚ ਭਾਵ ਕੁਝ ਇਸ ਤਰ੍ਹਾਂ ਹੋਵੇਗਾ:“ਵਗਦੀ ਰਹਿ ਐ ਸੀਤ ਹਵਾ, ਤੂੰ ਵਗਦੀ ਰਹਿ,ਕਿਸੇ ਅਕਿਰਤਘਣ ਜਿੰਨੀ ਤਾਂ ਨਹੀਂ ਤੂੰ ਬੇਰਹਿਮ!ਭਾਵੇਂ ਤੇਰਾ ਝੌਂਕਾ ਹੁੰਦਾ ਹੈ ਅਸਹਿ,ਪਰ ਅਦ੍ਰਿਸ਼ਟ ਹੈਂ ਤੂੰ, ਇੰਨੇ ਤਿੱਖੇ ਨਹੀਂ ਹਨ ਦੰਦ ਤੇਰੇ!ਬੱਚੇ, ਵੱਡੇ ਅਤੇ ਬੁੱਢੇ ਸਾਰੇ ਹੀ ਇਸ ਦਾ ਅਸਰ ਕਬੂਲਦੇ ਹਨ ਤੇ ਇਸ ਤੋਂ ਬਚਣ ਦੇ ਉਪਰਾਲੇ ਕ