ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-2
ਮੇਰਾ ਜਨਮ ਜਲੰਧਰ ਦੀ ਮਸ਼ਹੂਰ ਬਸਤੀ, ਬਸਤੀ ਸ਼ੇਖ ਵਿਚ ਹੋਇਆ ਸੀ ਜੋ ਭਾਰਤ-ਪਾਕਿ ਵੰਡ ਤੋਂ ਪਹਿਲਾਂ ਮੁਸਲਮ ਅਬਾਦੀ, ਵਸੋਂ ਵਾਲਾ ਇਲਾਕਾ ਸੀ। ਮੇਰਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਊਜੀ ਪਰਿਵਾਰ ਸੀ। ਦਾਦਾ ਮੇਰਾ ਸਿਆਲਕੋਟ ਦੇ ਪਿੰਡਾਂ ਦਾ ਮਸ਼ਹੂਰ ਸ਼ਹੂਕਾਰ ਸੀ। ਨਾਨਕਾ-ਪਰਿਵਾਰ ਗੁਜਰਾਂਵਾਲਾ ਤੋਂ ਸੀ। ਪਰ ਵੰਡ ਵੇਲੇ ਅਚਾਨਕ ਰਾਤੋ-ਰਾਤ ਦੌੜ ਕੇ ਆਉਣਾ ਪਿਆ ਸੀ।Punjabi Writrer Avtar Jaura ਪੰਜਾਬੀ ਲੇਖਕ ਅਵਤਾਰ ਜੌੜਾਸਾਰੀ ਜ਼ਮੀਨ-ਜਾਈਦਾਦ ਉਥੇ ਹੀ ਛੱਡ ਕੇ ਖ਼ਾਲੀ ਹੱਥੀਂ। ਉਨ੍ਹਾਂ ਸਮਿਆਂ ਵਿਚ ਲੱਖਾਂ ਦੀ ਧਨ-ਦੌਲਤ ਛੱਡ ਜਲੰਧਰ ਪਹੁੰਚਦਿਆਂ ਪੇਟ ਭਰਨ, ਨਿਰਬਾਅ ਲਈ ਸਟੇਸ਼ਨ 'ਤੇ ਬਾਪ ਨੂੰ ਕੇਲੇ ਤੱਕ ਵੇਚਣੇ ਪਏ। ਇਸ ਦੁਖਾਂਤ ਪਿੱਛੇ ਵੀ ਇਕ ਪਰਿਵਾਰਕ ਕਹਾਣੀ ਹੈ ਜੋ ਉਸ ਵੇਲੇ ਦੇ ਵਿਹਾਰ, ਹਾਲਾਤ ਨੂੰ ਵੀ ਉਭਾਰਦੀ ਹੈ। ਸਾਡੇ ਮਾਂ-ਬਾਪ ਕਦੇ-ਕਦੇ ਸਾਰੇ ਪਰਿਵਾਰ ਨੂੰ ਸੁਣਾਇਆ ਕਰਦੇ ਸਨ.ਬਸਤੀ ਸ਼ੇਖ ਅਣਜਾਨਤਾ ਕਰਕੇ ਰਹਿਣ ਲਈ ਖ਼ਾਲੀ ਘਰ ਵਿਚੋਂ ਕਿਸੇ ਤੇ ਕਾਬਜ਼ ਹੋਣ ਦਾ ਢੰਗ ਵੀ ਨਹੀਂ ਸੀ ਆਇਆ। ਹਾਰ ਇਕ ਕੱਚਾ ਜਿਹਾ ਮਕਾਨ ਕਿਸੇ ਤਰ੍ਹਾਂ ਮਿਲਿਆ।ਇਸੇ ਕੱਚੇ ਘਰ ਵਿਚ ਮੈਂ ਅਵਤਾਰ ਧਾਰਿਆ ਸੀ। ਘਰ ਦੀ ਇਕ ਕੰਧ ਦੇ ਨਾਲ ਦੇ ਘਰ ਮੇਰਾ ਨਾਨਕਿਆਂ ਦਾ ਘਰ ਸੀ। ਵੰਡ ਵੇਲੇ ਰਾਤੋ-ਰਾਤ ਦੌੜ ਕੇ ਆਉਣ ਦੀ ਵਜਹ ਮੇਰੇ ਤਾਇਆ ਜੀ ਸਨ। ਮੇਰੇ ਪਿਤਾ ਹੁਰੀਂ ਚਾਰ ਭਰਾ ਸਨ। ਪਿਤਾ ਜੀ ਜਿਨ੍ਹਾਂ ਨੂੰ ਅਸੀਂ ਭਾਪਾ ਜੀ ਕਹਿੰਦੇ ਸਾਂ, ਚਾਰਾਂ ਭਰਾਵਾਂ 'ਚੋਂ ਸਭ ਤੋਂ ਵੱਡੇ ਸਨ, ਤਾਇਆ ਜੀ, ਭਾਪਾ ਜੀ ਦੇ ਤਾਏ ਦਾ ਲੜਕਾ ਸੀ, ਜੋ ਪਾਲਿਆ ਮੇਰੇ ਦਾਦਾ-ਦਾਦੀ ਨੇ ਸੀ ਤੇ ਉਨ੍ਹਾਂ ਨਾਲ ਹੀ ਰਹਿੰਦਾ ਸੀ। ਤਾਇਆ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਅੰਮ੍ਰਿਤ ਛੱਕ ਪੱਕਾ ਸਿੰਘ ਸਜਿਆ ਹੋਇਆ ਸੀ, ਧੱਕੜ ਸਿੰਘ ਨਿਹੰਗ ਮਾਰਕਾ, ਅੜਬ, ਅਣਖ ਵਾਲਾ। ਪਿੰਡ ਵਿਚ ਬਹੁਤਾਤ ਮੁਸਲਮ ਪਰਿਵਾਰਾਂ ਦੀ ਸੀ। ਦਾਦਾ ਜੀ ਦਾ ਸ਼ਹੂਕਾਰਾ ਕੰਮ ਹੋਣ ਕਾਰਣ ਪਿੰਡ ਵਿਚ ਆਓ-ਭਗਤ ਤੇ ਮਾਨ-ਸਨਮਾਨ, ਇਜ਼ੱਤ ਬਹੁਤ ਸੀ। ਪਰ ਤਾਇਆ ਜੀ ਨਿਹੰਗ ਬਿਰਤੀ ਰੋਜ਼ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦੀ ਸੀ। ਪਿੰਡ ਵਿਚਲਾ ਖੂਹ ਸਾਂਝਾ ਸੀ। ਪਰ ਤਾਇਆ ਜੀ ਦੇ ਕੰਮਾਂ ਤੋਂ ਮੁਸਲਮ ਪਰਿਵਾਰ ਬਹੁਤ ਔਖੇ ਸਨ। ਕਦੇ ਖੂਹ ਦੇ ਬਨੇਰੇ ਝਟਕਾ ਕਰ ਬੱਕਰਾ, ਮੁਰਗਾ ਵੱਡ ਦੇਣਾ ਜਾਂ ਅਜਿਹਾ ਕੁਝ ਹੋਰ ਕੰਮ ਜੋ ਮੁਸਲਮਾਨਾਂ ਨੂੰ ਚਿੜਾਉਣ ਵਾਲਾ ਹੁੰਦਾ। ਭਾਪਾ ਜੀ ਦੀ ਮੁਸਲਮ ਪਰਿਵਾਰਾਂ ਨਾਲ ਬਹੁਤ ਸਾਂਝ ਸੀ।ਸਾਂਝ ਪਿਆਰ-ਭਾਵ, ਮਿਲ ਖੇਡਣ ਕਰਕੇ, ਸਾਡੇ ਪਰਿਵਾਰ ਨਾਲ ਖਾਣ-ਪੀਣ ਦੀ ਸਾਂਝ, ਵਖਰੇਵੇਂ ਦੇ ਬਾਵਜੂਦ। ਇਸੇ ਲਈ ਤਾਏ ਦੇ ਸਹੇੜੇ ਉਲਾਹਮੇ ਪਿਆਰ ਨਾਲ ਨਜਿੱਠ ਲਏ ਜਾਂਦੇ। ਇਸ ਬਣੀ ਕਰਕੇ ਕਦੇ ਪਿੰਡ ਵਿਚ ਤੂੰ-ਤੂੰ ਮੈਂ-ਮੈਂ ਦੀ ਨੌਬਤ ਨਾ ਆਈ, ਪਰ ਸਾਡਾ ਤਾਇਆ ਪੰਗੇ ਲੈਣੋ ਲੱਖ ਸਮਝਾਉਣ ਦੇ ਬਾਵਜੂਦ ਬਾਝ ਨਾ ਆਇਆ। ਇਸ ਦਾ ਨਤੀਜਾ ਹੀ ਸੀ ਕਿ ਵੰਡ ਵੇਲੇ ਰੌਲੇ-ਰੱਪੇ, ਵੱਡ-ਟੁੱਕ, ਖੋਹ-ਲੁੱਟ ਦੇ ਮਾਹੌਲ ਵਿਚ ਮੁਸਲਮ ਮੁੰਡਿਆਂ ਨੇ ਤਾਏ ਨੂੰ ਸਬਕ