ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ

22 ਦਿਸੰਬਰ ਨੂੰ ਜੱਦ ਘਰ ਗੁਲਸ਼ਨ ਦਿਆਲ ਮਿਲਣ ਆਈ ਤਾਂ ਮਨ ਵਿਚ ਉਸ ਬਾਰੇ ਜਾਣਨ ਦੀ ਬਹੁਤ ਜਗਿਆਸਾ, ਉਤਸੁਕਤਾ ਸੀ। ਪਰ ਜਦ ਆ ਪਹੁੰਚੀ ਤਾਂ ਮਨ ਦੀਆਂ ਮਨ ਵਿਚ ਰਹਿ ਗਈਆਂ। ਕਾਰਨ ਮਿਲਦਿਆਂ ਉਸ ਮੇਰੇ ਬਾਰੇ ਜਾਣਨ ਲਈ ਹੀ ਉਲਟਾ ਪ੍ਰਸ਼ਨ ਦਾਗ਼ ਦਿੱਤੇ। ਪ੍ਰਸ਼ਨ ਵੀ ਨਿੱਜੀ ਜੀਵਨ ਬਾਰੇ ਜੋ ਅਕਸਰ ਮੈਂ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨ ਤੋਂ ਬਚਦਾ ਹੁੰਦਾ ਹਾਂ। ਕੁਝ ਅਜੀਬ ਜਹੀਆਂ ਸੁਣੀਆਂ-ਵਾਪਰੀਆਂ ਗੱਲਾਂ, ਹਾਦਸਿਆਂ, ਘਟਨਾਵਾਂ ਕਰਕੇ, ਜਿਨ੍ਹਾਂ ਵਿਚਲੀ ਸੱਚਾਈ, ਹਕੀਕਤ ਬਾਰੇ ਮੈਂ ਵੀ ਅਕਸਰ ਸੋਚੀਂ ਪੈ ਜਾਂਦਾ ਹਾਂ। ਸ਼ਾਇਦ ਇਸ ਕਰਕੇ ਵੀ ਕਿ ਜਿਨ੍ਹਾਂ ਮੇਰੀਆਂ ਕਵਿਤਾਵਾਂ ਧਿਆਨ ਨਾਲ ਪੜ੍ਹੀਆਂ ਹੋਣ ਜਿਵੇਂ 'ਅੱਥਰਾ ਘੋੜਾ', 'ਖੰਡਿਤ ਵਿਅਕਤਿਤੱਤਵ ਦੀ ਆਤਮਕਥ', 'ਮੈਂ ਜੋ ਕਦੇ ਅਬਾਬੀਲ ਸੀ', 'ਪਿਆਰ' ਆਦਿ। ਮੇਰੀਆਂ ਕਵਿਤਾਵਾਂ ਮੇਰੇ ਜੀਵਨ, ਅਨੁਭਵ, ਅਹਿਸਾਸ ਦੀ ਅਭੀਵਿਅਕਤੀ ਹੀ ਤਾਂ ਹਨ। ਉਸ ਵਿਚਲੇ ਪਿਆਰ ਦਾ ਅਨੁਭਵ ਮੇਰੀ ਹੰਢਾਈ, ਭੋਗੀ ਵਿਥਿਆ ਹੈ, ਕੋਈ ਕਾਲਪਣਿਕ ਵੇਰਵਾ-ਵਿਵਰਣ ਨਹੀਂ। ਪਰ ਇਹ ਭੇਤ, ਰਹੱਸ ਮੈਂ ਕਦੇ ਕਿਸੇ ਨਾਲ ਸਾਂਝਾ ਨਹੀਂ ਕੀਤਾ।Punjabi Writer Avtar Jauraਅਵਤਾਰ ਜੌੜਾਪਰ ਗੁਲਸ਼ਨ ਬਜ਼ਿਦ ਸੀ ਕਿ ਮੈਂ ਆਪਣੇ, ਆਪਣੇ ਅਤੀਤ ਬਾਰੇ ਕੁਝ ਦੱਸਾਂ, ਸੁਣਾਵਾਂ। ਉਸ ਦੇ ਪ੍ਰਸ਼ਨਾਂ ਜਿਵੇਂ ਮੇਰੇ ਮੌਨ ਹੋਏ ਪਏ ਅਤੀਤ ਨੂੰ ਪਰਤ-ਦਰ-ਪਰਤ ਉਧੇੜ ਦਿੱਤਾ ਹੋਵੇ। ਉਸ ਪਲ ਮੈਂ ਦੁਵਿਧਾ ਦਾ ਸ਼ਿਕਾਰ ਬਣ ਗਿਆ ਸੀ ਕਿ ਸੁਣਾਵਾਂ ਜਾਂ ਨਾ, ਜੇ ਸੁਣਾਵਾਂ ਤਾਂ ਕੀ? ਛੱਡਾਂ ਤਾਂ ਕੀ? ਕਦੇ ਮੈਨੂੰ ਮੇਰਾ ਅਤੀਤ ਇਕ ਖ਼ਾਲੀ ਜੇਬ ਲੱਗਦਾ ਤੇ ਕਦੇ ਪ੍ਰਾਪਤੀਆਂ ਭਰਪੂਰ। ਪਰ ਗੁੱਲ ਵਾਰ-ਵਾਰ ਸੁਣਾਨ ਨੂੰ ਕਹਿ ਰਹੀ ਸੀ, 'ਕਿ ਸਾਹਿਤ, ਕਵਿਤਾ ਦੀ ਕੋਈ ਗੱਲ ਨਹੀਂ ਕਰਨੀਂ, ਆਪਣੇ ਬਾਰੇ ਹੀ ਦੱਸ।" ਮੈਂ ਕੁਝ ਅਣਚਾਹੇ ਮਨ ਨਾਲ ਕੁਝ ਮੋਟੇ-ਮੋਟੇ ਵੇਰਵੇ ਦੱਸ ਦਿੱਤੇ। ਕੁਝ ਬਚਪਣ, ਕੁਝ ਪੜ੍ਹਾਈ, ਕੁਝ ਹੋਰ ਕੋਮਲ ਕਲਾਵਾਂ, ਸਭਿਆਚਾਰਕ ਸਰਗਰਮੀਆਂ ਜਿਵੇਂ ਭੰਗੜਾ ਨਾਚ ਬਾਰੇ, ਪੰਜਾਬ ਵੱਲੋਂ ਵਿਦੇਸ਼ ਟੂਰ ਲਈ ਗਈ ਟੀਮ ਲਈ ਚੁਣੇ ਜਾਣ ਬਾਰੇ ਦੱਸਿਆ। ਜਦੋਂ ਦੱਸਿਆ ਕਿ ਜਗਤ ਸਿੰਘ ਜੱਗਾ ਗਾਇਕ ਵਜੋਂ ਸਾਡੇ ਨਾਲ ਗਿਆ ਸੀ ਜਾਂ ਪੰਜਾਬ ਦਾ ਮਰਹੂਮ ਮੁੱਖ-ਮੰਤਰੀ ਬਿਅੰਤ ਸਿੰਘ ਸਾਡੇ ਗਰੁੱਪ ਦਾ ਲੀਡਰ ਸੀ। ਮਹਿੰਦਰ ਸਿੰਘ ਡੰਗੋਰੀ, ਖੁਸ਼ਵੰਤ ਬਾਵਾ ਜਿਹੇ ਕਲਾਕਾਰ ਸਾਡੇ ਨਾਲ ਟੀਮ ਵਿਚ ਮੈਂਬਰ ਸਨ। ਕਿਵੇਂ ਨੌਵੀਂ ਜਮਾਤ ਵਿਚ ਪੜ੍ਹਦਿਆਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਲਸ਼ਨ ਅਜਿਹੇ ਕੁਝ ਵੇਰਵੇ ਸੁਣ ਪ੍ਰਭਾਵਿਤ ਹੋਈ ਹੋਵੇਗੀ। ਦੋ-ਢਾਈ ਘੰਟੇ ਮੈਂ ਬੋਲਦਾ ਗਿਆ ਤੇ ਉਹ ਸੁਣਦੀ ਗਈ। ਮੈਂ ਆਪੇ ਬਸ ਕਰ ਦਿੱਤੀ ਇਹ ਸੋਚ ਕਿ ਘਰ ਆਏ ਨੂੰ ਬਹੁਤਾ ਬੋਰ ਕਰਣਾ ਵੀ ਕੋਈ ਸ਼ਿਸ਼ਟਾਚਾਰ ਨਹੀਂ। ਪਰ ਉਹ ਕੁਝ ਹੋਰ ਹੀ ਮਨ ਬਣਾਈ ਬੈਠੀ ਸੀ ਕਿ ਕਹਿਣ ਲੱਗੀ ਕਿ ਜੋ ਸੁਣਾਇਆ ਹੈ, ਉਹ ਕਿਸ਼ਤਵਾਰ ਲਿਖਾਂ ਤੇ ਫੇਸਬੁੱਕ 'ਤੇ ਪੇਸਟ ਕਰਾਂ। ਮੈਂ ਬਥੇਰੀ ਨਾਹ-ਨੁੱਕਰ ਕੀਤੀ। ਵਾਰਤਕ ਚੰਗੀ ਨਾ ਹੋਣ ਦਾ ਬਹਾਨਾ ਬਣਾਇਆ, ਪਰ ਉਹ ਟੱਸ ਤੋਂ ਮਸ ਨਾ ਹੋਈ
ਅੱਗੇ ਪੜ੍ਹਨ ਲਈ ਸਬਸਕ੍ਰਾਈਬ ਕਰੋ Subscribe or/ਜਾਂ ਆਪਣੇ ਖ਼ਾਤੇ ਵਿਚ ਲੌਗਿਨ ਕਰੋ log in ਇਹ ਬਿਲਕੁਲ ਫਰੀ ਹੈ।

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: