ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-3
Punjabi Writer Avtar Jaura ਅਵਤਾਰ ਜੌੜਾਬੜੀ ਅਜੀਬ ਹੈ, ਇਸ ਘੋੜੇ ਦੇ ਜਨਮ ਦੀ ਦੰਦ-ਕਥਾਦੰਦ-ਕਥਾਵਾਂ ਤਾਂ ਦੰਦ-ਕਥਾਵਾਂ ਹੀ ਹੁੰਦੀਆਂ ਨੇਪਰ ਚਲੋ, ਫਿਰ ਵੀ ਤੁਹਨੂੰ ਸੁਣਾ ਹੀ ਦੇਂਦਾ ਹਾਂ।ਕਹਿੰਦੇ ਨੇ ਇਸ ਦੇ ਜਨਮ ਲਈ ਕੋਈ ਰਾਤਾਂ ਭਰਕੰਡਿਆਲੀਆਂ ਬੇਰੀਆਂ ਉੱਤੇ,ਇਕ ਲੱਤ 'ਤੇ ਖੜ੍ਹਾਦੁਆਵਾਂ ਮੰਗਦਾ ਰਿਹਾ ਸੀਇਸ ਤਰ੍ਹਾਂ ਇਹ ਧਰਤੀ ਉਪਰ ਆਇਆ ਸੀ----ਤੇ ਫਿਰ ਬੜਾ ਚਿਰ ਹੋਇਆ, ਇਕ ਇੱਜੜ ਸੰਗਇਹ ਵੀ ਜੰਗਲ 'ਚੋਂ ਸ਼ਹਿਰ ਆ ਗਿਆ।ਤੇ ਜਿਵੇਂ ਅਕਸਰ ਹੁੰਦਾ ਹੀ ਹੈ,ਬਸ, ਫਿਰ ਸ਼ਹਿਰ ਜੋਗਾ ਹੀ ਹੋ ਕੇ ਰਹਿ ਗਿਆ ਸੀਇਹ ਅੱਥਰਾ ਘੋੜਾ।ਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇਖੁਰਲੀਆਂ 'ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-ਆਪਣੀ ਦਿਸ਼ਾ, ਆਪਣੀ ਮੰਜ਼ਿਲਅੱਥਰਾ ਘੋੜਾ ਮਲਕੜੇ-ਮਲਕੜੇ ਤੁਰਦਾ ਹੈਬਸ, ਆਪਣੀ ਮਸਤ ਚਾਲੇ"'ਮੇਰੀ ਜੀਵਨਕਥਾ' ਦੀ ਪਹਿਲੀ ਪਛਾਣਮੁਖੀ ਕਿਸ਼ਤ ਵਿਚ ਮੈਂ ਲਿਖਿਆ ਸੀ ਕਿ ਜਿਨ੍ਹਾਂ ਮੇਰੀਆਂ ਕਵਿਤਾਵਾਂ ਧਿਆਨ ਨਾਲ ਪੜ੍ਹੀਆਂ ਹੋਣ ਜਿਵੇਂ 'ਅੱਥਰਾ ਘੋੜਾ', 'ਖੰਡਿਤ ਵਿਅਕਤਿਤੱਤਵ ਦੀ ਆਤਮਕਥ', 'ਮੈਂ ਜੋ ਕਦੇ ਅਬਾਬੀਲ ਸੀ', 'ਪਿਆਰ' ਆਦਿ ਮੇਰੇ ਜੀਵਨ ਵੇਰਵੇ, ਅਨੁਭਵ, ਅਹਿਸਾਸ ਦੀ ਅਭੀਵਿਅਕਤੀ ਹੀ ਤਾਂ ਹਨ। ਇਹ ਗੱਲ ਤਲਖ਼ ਹਕੀਕਤ ਹੀ ਹੈ। ਉਪਰੋਕਤ ਕਾਵਿ-ਅੰਸ਼ ਮੇਰੀ ਕਵਿਤਾ 'ਅੱਥਰਾ ਘੋੜਾ' ਦਾ ਹੀ ਹੈ। ਇਸ ਵਿਚ ਸੰਕੇਤ ਮੇਰੇ ਜਨਮ, ਜੀਵਨ ਤੇ ਸੁਭਾਅ ਨੂੰ ਹੀ ਰੂਪਾਂਤਰਿਤ ਕਰਦਾ ਹੈ। ਮੇਰੀ ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਨੇ 'ਨਾਗਮਣੀ' ਵਿਚ ਵੀ ਪ੍ਰਕਾਸ਼ਿਤ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪ੍ਰੇਰਣਾ ਦਾ ਹੀ ਪ੍ਰਤੀਫਲ ਸੀ।ਮੈਂ ਆਪਣੀਆਂ ਤਿੰਨ ਭੈਣਾਂ ਤੋਂ ਬਾਅਦ ਜਨਮਿਆ ਸਾਂ। ਇਸੇ ਕਰਕੇ ਘਰ ਦੇ ਮੈਨੂੰ 'ਤ੍ਰਿਖਲ' ਮੰਨਦੇ, ਕਹਿੰਦੇ ਸਨ ਭਾਵ ਤਿੰਨ ਕੁੜੀਆਂ ਬਾਅਦ ਜਨਮ ਲੈਣ ਵਾਲਾ। ਬੇਸ਼ਕ ਤਿੰਨਾਂ ਵਿਚੋਂ ਵਿਚਕਾਰਲੀ ਜੋ ਅਜੇ ਝਾਈ ਜੀ ਦੀ ਗੋਦ ਵਿਚ ਹੀ ਸੀ ਕਿ ਕਿਸੇ ਤਰ੍ਹਾਂ ਛੱਪੜ 'ਤੇ ਗਲੀ ਦੀਆਂ ਹੋਰ ਔਰਤਾਂ ਨਾਲ ਕਪੜੇ ਧੋਣ ਗਈ ਝਾਈ ਜੀ ਨੇ ਉਸ ਨੂੰ ਕੋਲ ਹੀ ਕਪੜੇ 'ਤੇ ਲਿਟਾ ਦਿੱਤਾ। ਆਪ ਉਹ ਕਪੜੇ ਧੋਂਦਿਆਂ ਔਰਤਾਂ ਨਾਲ ਗੱਲੀਂ ਲੱਗ ਗਈ। ਕੋਲ ਲੇਟੀ ਭੈਣ ਦਾ ਪਤਾ ਹੀ ਨਾ ਲੱਗਾ ਕਦੋਂ ਤੇ ਕਿਸ ਤਰ੍ਹਾਂ ਪਾਣੀ ਵਿਚ ਰੁੜ ਗਈ। ਅਚਾਨਕ ਓਧਰ ਧਿਆਨ ਪਿਆ ਤਾਂ ਕੁੜੀ ਉਥੋਂ ਲੋਪ ਸੀ। ਬਸ ਫਿਰ ਕੀ ਸੀ ਸਭ ਨੂੰ ਭਾਜੜਾਂ ਪੈ ਗਈਆਂ। ਘਰ ਦੇ ਬੰਦਿਆਂ ਬਾਅਦ ਵਿਚ ਆ ਹੱਥ-ਪੈਰ ਮਾਰੇ ਤਾਂ ਮਰੀ ਹੋਈ ਦੀ ਲਾਸ਼ ਛੱਪੜ ਦੇ ਪਾਣੀ ਵਿਚੋਂ ਮਿਲ ਗਈ ਸੀ। ਪਰ ਗਿਣਤੀ ਵਿਚ ਤਾਂ ਤਿੰਨਾਂ ਵਿਚ ਗਿਣੀ ਹੀ ਜਾਂਦੀ ਸੀ। ਮੇਰੀ ਜਨਮ-ਕਥਾ ਕਿਸੇ ਤਰ੍ਹਾਂ ਵੀ ਦੰਤ-ਕਥਾ ਤੋਂ ਘੱਟ ਨਹੀਂ ਹੈ। ਮੇਰੇ ਝਾਈ ਜੀ ਕਹਿੰਦੇ, ਦੱਸਦੇ ਸੀ ਕਿ ਮੇਰੇ ਸਭ ਤੋਂ ਵੱਡੇ ਭਰਾ ਨੇ ਮੇਰੇ ਜਨਮ ਲਈ ਕੰਡਿਆਲੀ ਬੇਰੀ 'ਤੇ ਚੜ੍ਹ ਅਰਦਾਸਾਂ ਕੀਤੀਆਂ ਸਨ।ਮੈਂ ਪਿੱਛਲੀ ਕਿਸ਼