ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ: ਬੀਰਿੰਦਰ ਸਿੰਘ ਢਿੱਲੋਂ
ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ। ਨਕਸਲੀ ਲਹਿਰ ਚਾਰ ਕਦਮ ਚੱਲ ਕੇ ਹੀ ਦਮ ਤੋੜ ਰਹੀ ਸੀ। ਕਾਲਜਾਂ ਵਿੱਚ ਪੜ੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਨ ਇਸੇ ਸਮੇਂ ਦੌਰਾਨ ਲੜੀ ਗਈ ਸੀ। ਕਿਤਾਬਾਂ ਦਿਆਂ ਸਟਾਲਾਂ ਤੇ ਲਾਲ ਰਸਾਲਿਆਂ ਦੀ ਭਰਮਾਰ ਹੁੰਦੀ। ਵਿਦਿਆਰਥੀ ਹੜਤਾਲ ਲਈ ਬਹਾਨਾ ਹੀ ਲੱਭਦੇ ਰਹਿੰਦੇ, ਕਿਉਂਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਸੀ ਕਿ ਇਨਕਲਾਬ ਆਉਣ ਹੀ ਵਾਲਾ ਹੈ। ਇਸ ਲਈ ਪੜ੍ਹਣ ਦਾ ਕੋਈ ਫਾਇਦਾ ਨਹੀਂ ਹੈ। ਚਾਰੂ ਮਜੂਮਦਾਰ ਨੇ ਵੀ ਕਿਹਾ ਹੈ, "ਆਪਾਂ ਭਾਰਤ ਵਿੱਚ ਇਨਕਲਾਬ ਲਿਆ ਕੇ ਫਿਰ ਵੀਅਤਨਾਮ ਦੀ ਅਮਰੀਕਾ ਵਿਰੁੱਧ ਲੜਾਈ ‘ਚ ਮੱਦਤ ਕਰਾਂਗੇ।" ਕਈ ਵਿਦਿਆਰਥੀ ਨੇਤਾ ਜੋ ਪਿੱਛੋਂ ਅਕਾਲੀ ਕਾਂਗਰਸੀ ਨੇਤਾ ਬਣੇ ਸਾਡੇ ਕਾਲਜ ਦੇ ਇਨਕਲਾਬੀ ਰਹਿਨੁਮਾ ਸਨ। ਕਾਮਰੇਡ ਮੱਖਣ ਸਿੰਘ ਹੁਣਂ ਐਮ. ਐਲ. ਏ. ‘ਸ਼ਾਤਮਈ ਸਹਿਹੋਂਦ’ ਨਾਲ ਸਮਾਜਵਾਦ ਲਿਆਉਣਾ ਚਾਹੁੰਦਾ ਸੀ ਤੇ ਉਹਦਾ ਵੱਖਰਾ ਧੜਾ ਸੀ। ਮੁੰਡੇ ਅਕਸਰ ਕਾਲਜ ਤੋਂ ਕਚਹਿਰੀਆਂ ਤੱਕ ਮੁਜ਼ਾਹਰੇ ਕਰਦੇ ਰਹਿੰਦੇ ਸਨ।ਵਕਤ ਨੇ ਲੰਘਣਾ ਸੀ, ਲੰਘ ਗਿਆ। ਭਾਰਤ ਵਰਗੇ ‘ਧਾਰਮਿਕ’ ਦੇਸ਼ ਵਿੱਚ ਇਨਕਲਾਬ ਤਾਂ ਕੀ ਆਉਣਾ ਸੀ, ਖੁਦ ਲੈਨਿਨ ਦੇ ਦੇਸ਼ ਦੇ ਦਰਜਨਾਂ ਟੋਟੇ ਹੋ ਗਏ। ਕੌਮਾਂਤਰੀ ਪੱਧਰ ‘ਤੇ ਹੋਈ ਬਹਿਸ ਨੇ ਸਿੱਟਾ ਕੱਢਿਆ ਕਿ ਮਾਰਕਸਵਾਦ ਤਾਂ ਠੀਕ ਸੀ, ਪਰ ਇਹ ਸਮਾਜਵਾਦੀ ਤਜਰਬਾ ਫੇਲ੍ਹ ਸਾਬਤ ਹੋ ਗਿਆ। ਮਾਰਕਸ ਨੇ ਕਿਤੇ ਨਹੀ ਕਿਹਾ ਸੀ ਕਿ ਕਿਸੇ ਇੱਕ ਦੇਸ਼ ਨੂੰ ਮਾਡਲ ਬਣਾਕੇ ਸੰਸਾਰ ਸਮਾਜਵਾਦ ਹੋ ਸਕੇਗਾ । ਕਾਮਰੇਡ ਇਹ ਭੁੱਲ ਹੀ ਗਏ ਸਨ ਕਿ ਮਨੁੱਖ਼ ਦੀ ਲੋੜ ਸਿਰਫ ਸਰੀਰਕ ਹੀ ਨਹੀ ਮਾਨਸਿਕ ਵੀ ਹੁੰਦੀ ਹੈ । ਰੋਟੀ ਤੋ ਵਗੈਰ ਰੱਬ ਦੀ ਲੋੜ ਵੀ ਪੈਂਦੀ ਹੈ ।ਵਕਤ ਬਦਲਿਆ। ਅੱਸੀਵਿਆਂ ਦੇ ਸ਼ੁਰੂ ਵਿੱਚ ਇੱਕ ਦੂਜੇ ਨੂੰ ਠਿੱਬੀ ਮਾਰਨ ਵਾਲੀ ਸਿਆਸੀ ਲੜਾਈ ਤੋਂ ਪੰਜਾਬ ਦਾ ਮਹੌਲ ਨਵਾਂ ਮੋੜ ਕੱਟ ਗਿਆ। ਪੰਜਾਬ ਵਿੱਚ ਗਰਮਾ ਗਰਮ ਭਾਸ਼ਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲੱਗੇ। ਹੁਣ ਸਟਾਲਾਂ ‘ਤੇ ਨੀਲੇ ਤੇ ਕੇਸਰੀ ਰੰਗਾਂ ਦੇ ਰਸਾਲਿਆਂ ਦੀ ਭਰਮਾਰ ਹੋ ਗਈ। ਇਹ ਪੰਜਾਬ ਦੇ ਆਉਣ ਵਾਲੇ ਦੌਰ ਦੀ ਭਵਿੱਖਬਾਣੀ ਸੀ। ਸਿਆਸਤ ਅਤੇ ਧਰਮ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਨਫਰਤ ਦਾ ਅਜਿਹਾ ਛਿੱਟਾ ਦਿੱਤਾ ਕਿ ਕਾਂਮਰੇਡ ਵੀ ਹਿੰਦੂ ਕਾਮਰੇਡ ਅਤੇ ਸਿੱਖ ਕਾਮਰੇਡ ਬਣ ਗਏ। ਵੋਟਾਂ ਲਈ ਸ਼ੁਰੂ ਹੋਈ ਸਿਆਸਤ ਹਥਿਆਰ ਬੰਦ ਲੜਾਈ ਬਣ ਗਈ । ਸਾਰਾ ਪੰਜਾਬ ਡੇਢ ਦਹਾਕੇ ਲਈ ਬਲਦੀ ਦੇ ਬੂਥੇ ਆ ਗਿਆ । ਅਖੀਰ ਅਤਿਵਾਦ ਦੇ ਖ਼ਾਤਮੇ ਤੋਂ ਲੋਕਾਂ ਸੁੱਖ ਦਾ ਸਾਹ ਲਿਆ। ਨੱਬੇਵਿਆਂ ਦੇ ਅੱਧ ਤੋਂ ਇੱਕ ਵਾਰ ਫਿਰ ਪੰਜਾਬ ਨਵੇਂ ਦੌਰ ਵਿੱਚ ਦਾਖ਼ਲ ਹੋਇਆ। ਸਭਿਆਚਾਰਕ ਮੇਲੇ, ਨੱਚਣ-ਗਾਉਣ ਤੇ ਅਖੀਰ ਲੱਚਰ ਗਾਇਕੀ ਦੇ ਨਾਲ ਅਸ਼ਲੀਲਤਾ ਦਾ ਨੰਗਾ ਨ