ਪੁਸਤਕ ਸਮੀਖਿਆ । ਨਾਵਲ ਸ਼ਾਹਰਗ ਦੇ ਰਿਸ਼ਤੇ । ਵਿਲੱਖਣ ਸ਼ੈਲੀ ਤੇ ਵਿਲੱਖਣ ਵਿਸ਼ਾ

ਪੰਜਾਬੀ ਕਵਿਤਾ ਦੇ ਖੇਤਰ ਵਿਚ ਚੰਗਾਂ ਨਾਂ ਥਾਂ ਬਣਾ ਲੈਣ ਤੋਂ ਬਾਦ ਹਰਿਪੰਦਰ ਰਾਣਾ ਨੇ ਨਾਵਲ ਦੇ ਖੇਤਰ ਵਿਚ ਪ੍ਰਵੇਸ਼ ਪਾੲਿਆ ਹੈ ਤਾਂ ੲਿਹ ਖੇਤਰ ਵੀ ਉਸਦਾ ਸਾਹਿਤਕ ਮਾਣ ਸਨਾਮਨ ਵਧਾਉਣ ਵਾਲਾ ਹੀ ਸਾਬਿਤ ਹੋੲਿਆ ਹੈ। ਉਸਦਾ ਹੱਥਲਾ ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਆਪਣੇ ਵਿਸ਼ੇ ਦੀ ਮੌਲਿਕਤਾ ਪੱਖੋਂ ਹੀ ਨਹੀਂ ਸਗੋਂ ਅਨੁਭਵ ਤੇ ਅਭਿਵਿਅਕਤੀ ਪੱਖੋਂ ਵੀ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਦਾ ਹੈ । ਮਨੁੱਖ ਵੱਲੋਂ ਆਪਣੀ ਹੋਂਦ ਬਚਾਈ ਰੱਖਣ ਲਈ ਹਰ ਹਾਲ ਤੇ ਹਰ ਕਾਲ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਨੂੰ ੲਿਕ ਵਿਗਿਆਨਕ ਤੇ ਸਦੀਵੀ ਸੱਚ ਵਜੋਂ ਸਵੀਕਾਰਨਾ ੲਿਸ ਨਾਵਲ ਦੀ ਵਿਸ਼ੇਸ਼ ਪ੍ਰਾਪਤੀ ਹੈ। ਨਾਵਲ ਸਮਾਜ ਦੇ ਉਹਨਾਂ ਲੋਕਾਂ ਅੰਦਰ ਆਪਣੀ ਜ਼ਿੰਦਗੀ ਨੂੰ ਰੱਜ ਕੇ ਜਿਉਣ ਦਾ ਨਵਾਂ ਉਤਸ਼ਾਹ ਪੈਦਾ ਕਰਦਾ ਹੈ ਜੋ ਆਪਣੀ ਸਰੀਰਕ ਅਪੰਗਤਾ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਜੀਵਨ ਦੀ ਉਤਸ਼ਾਹੀ ਧਾਰਾ ਨਾਲੋਂ ਟੁੱਟ ਚੁੱਕੇ ਹਨ। 
punjabi novel Shahrag De Rishtey | Harpinder Rana
Shahrag De Rishtey | Harpinder Rana
ਨਾਵਲ ਦੇ ਲਗਭਗ ਸਾਰੇ ਪਾਤਰ ਵੱਖ-ਵੱਖ ਕਾਰਨਾਂ ਕਰਕੇ ਆਪਣੀ ਰੀੜ੍ਹ ਦੀ ਹੱਡੀ ਨੂੰ ਪਹੁੰਚੇ ਨੁਕਸਾਨ ਕਾਰਨ ਸਰੀਰਕ ਅਪੂਰਨਤਾ ਦਾ ਦੁਖਾਂਤ ਭੋਗ ਰਹੇ ਹਨ। ਨਾਵਲ ਰਚਨਾ ਦੇ ਉਦੇਸ਼ ਦੀ ਖੂਬਸੂਰਤੀ ੲਿਸ ਵਿਚ ਹੈ ਕਿ ੲਿਹ ਪਾਤਰ ਆਪਣੀ ਮਜਬੂਤ ੲਿੱਛਾ ਸ਼ਕਤੀ ਦੇ ਬਲਬੂਤੇ ਤੇ ਆਪਣੀ ਮਾਨਿਸਕ ਸਪੂੰਰਨਤਾ ਨੂੰ ਕਾੲਿਮ ਹੀ ਨਹੀਂ ਰੱਖਦੇ ਹਨ ਬਲਿਕ ਦੁਖਾਂਤ ਨੂੰ ਸੁਖਾਂਤ ਵਿੱਚ ਬਦਲਣ ਲਈ ਵੀ ਸੰਘਰਸ਼ਸ਼ੀਲ ਰਹਿੰਦੇ ਹਨ। ਲੇਖਿਕਾ ੲਿਸ ਮਨੋਵਿਗਿਆਨਕ ਧਾਰਨਾ ਨੂੰ ਸਥਾਿਪਤ ਕਰਨ ਵਿਚ ਪੂਰੀ ਤਰਾਂ ਸਫਲ ਰਹੀ ਹੈ ਕਿ ਥੱਕੀ ਟੁੱਟੀ ਤੇ ਨਿਰਾਸ਼ ਜਿੰਦਗੀ ਆਪਣੇ-ਆਪਣੇ ਆਪ ਵਿਚ ਪੁਨਰ ਉਸਾਰੀ ਦਾ ਮਾਦਾ ਵੀ ਰੱਖਦੀ ਹੈ । ਆਪਣੇ ਅੰਦਰਲੀਆਂ ਸੰਘਰਸ਼ੀ ਬਿਰਤੀਆਂ ਨੂੰ ਜਗ੍ਹਾ ਕਿ ੲਿਸ ਨਾਵਲ ਦੇ ਪਾਤਰ ਨਾਂ ਕੇਵਲ ਆਪਣੀਆਂ ਤੇ ਮਾਨਿਸਕ ਜਰੂਰਤਾਂ ਪੂਰੀਆ ਕਰਨ ਦੇ ਵਸੀਲੇ ਲੱਭਦੇ ਹਨ ਸਗੋਂ ਆਪਣੇ ਵਰਗੀ ਜ਼ਿੰਦਗੀ ਭੋਗ ਰਹੇ ਹੋਰ ਲੋਕਾਂ ਅੰਦਰਲੀ ਸ਼ੰਘਰਸ਼ੀ ਭਾਵਨਾ ਨੂੰ ਵੀ ਹੁਲਾਰਾ ਦੇਂਣ ਲਈ ਕਾਰਜ਼ਸ਼ੀਲ ਰਿਹੰਦੇ ਹਨ। ਰੀੜ੍ਹ ਦੀ ਹੱਡੀ ਟੁਟੱਣ ਤੋਂ ਬਾਦ ਵੀਲ੍ਹ ਚੇਅਰ ਨਾਲ ਜੁੜਣ ਵਾਲੇ ਲੋਕਾਂ ਦੀਆ ਮਨੋ-ਸਾਮਾਜਿਕ ਸਮੱਸਿਆਵਾਂ ਦੀ ਸ਼ਿੱਦਤ ਬਿਆਨੀ ਕਰਨ ਵਾਲਾ ੲਿਹ ਪੰਜਾਬੀ ਦਾ ਪਹਿਲਾ ਨਾਵਲ ਹੈ । ‘ਹੈਲਪ ਹੋਮ‘ ਵਿਚ ਰਹਿ ਰਹੇ ੲਿਸ ਨਾਵਲ ਦੇ ਪਾਤਰਾਂ ਦਾ ਵਿਸ਼ੇਸ਼ ਪ੍ਰਕਾਰ ਦਾ ਮਨੋਵਿਗਿਆਨ ਤੇ ਉਸਦੀਆਂ ਬਰੀਕੀਆਂ ਨੂੰ ਸਮਝਣ ਵਿਚ ਉਹੀ ਲੇਖਕ ਕਾਮਯਾਬ ਹੋ ਸਕਦਾ ਹੈ ਜਿਸਨੇ ੲਿਹ ਦਰਦ ਹੱਡੀਂ ਹੰਡਾਿੲਆ ਹੋਵੇ । ਜੀਵਨ ਵਿਚ ਅਚਨਚੇਤ ਵਾਪਰੇ ਹਾਦਸੇ ਤੋਂ ਬਾਦ ਪਹਿਲੇ ਪੜਾਅ ’ਤੇ ੲਿਹ ਪਾਤਰ ਸੁਭਾਵਿਕ ਰੂਪ ਵਿਚ ਹੀ ਅਤਿਅੰਤ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ ਤੇ ਆਪਣੇ ਆਪ ਨੂੰ ਦੂਸਿਰਆਂ ਤੇ ਬੋਝ ਸਮਝ ਕੇ ਆਤਮਘਾਤ ਦੀ ਸੋਚ ਵੀ ਰੱਖਣ ਲੱਗ ਪੈਂਦੇ ਹਨ । ਪਰ ਜ਼ਿੰਦਗੀ ਦੇ ਸੁਹਜ ਨੂੰ ਫਿਰ ਤੋਂ ਮਾਨਣ ਸਬੰਧੀ ਮਨੁੱਖ ਅੰਦਰ ਛੁਪੀ ਸਦੀਵੀਂ ੲਿੱਛਾ ਉਹਨਾਂ ਦੀ ਹੋਂਦ ਨੂੰ ਆਪਣੇ ਲਈ ਹੀ ਨਹੀਂ ਸਗੋਂ ਸਮਾਜ ਲਈ ਵੀ ਉਪਯੋਗੀ ਬਣਾ ਦੇਂਦੀ ਹੈ। ਜਿਨਸੀ ਰਿਸ਼ਿਤਆਂ ਦੀ ਥਾਂ ਤੇ ਉਹ ਮਾਨਿਸਕ ਰਿਸ਼ਿਤਆਂ ਵਿਚ ਬੱਝ ਕੇ ਆਪਣੇ ਅੰਦਰ ਪੈਦਾ ਹੋਏ ਖਲਾਅ ਦੀ ਪੂਰਤੀ ਕਰਦੇ ਹਨ।

ੲਿਸ ਨਾਵਲ ਦੇ ਹਰ ਪਾਤਰ ਦੇ ਜੀਵਨ ਨਾਲ ਜੁੜੀ ਵੱਖਰੀ ਸ਼ੰਘਰਸ਼ੀ ਕਹਾਣੀ ਹੈ। ਨਾਵਲ ਦੀ ਮੁੱਖ ਪਾਤਰ ਮਿਲਨਪ੍ਰੀਤ ਕੌਰ ਕੌਰ ਭਾਵੇਂ ਆਪ ੲਿਸ ਰੋਗ ਤੋਂ ਪੀੜਤ ਨਹੀਂ ਹੈ ਪਰ ੲਿਹਨਾਂ ਪਾਤਰਾਂ ਦੇ ਦਰਦ ਨੂੰ ਆਪਣਾ ਦਰਦ ਬਣਾ ਕੇ ਉਹ ਹੈਲਪ ਹੋਮ ਦੇ ਉਦੇਸ਼ ਨੂੰ ਨਵੀ ਦਿਸ਼ਾ ਪ੍ਰਦਾਨ ਕਰਦੀ ਹੈ। ਵੱਖਰੀਆ-ਵੱਖਰੀਆਂ ਕਈ ਕਹਾਣੀਆਂ ਨੂੰ ਲੜੀ ਵਿਚ ਪਰੋਣ ਵਾਲੀ ੲਿਹ ਪਾਤਰ ੲਿਕ ਸੂਤਰਧਾਰ ਦੀ ਭੂਮਿਕਾ ਵੀ ਨਿਭਾਉਂਦੀ ਵਿਖਾਈ ਦੇਂਦੀ ਹੈ। ਭਾਵੇਂ ਨਾਵਲ ਵਿਚ ਕੁਝ ਆਦਰਸ਼ਕ ਰੰਗਣ ਵਾਲੀਆਂ ਘਟਨਾਵਾਂ ਵੀ ਹਨ ਫਿਰ ਵੀ ਲੇਖਿਕਾ ਦਾ ਆਦਰਸ਼ ਹਕੀਕਤ ਤੋਂ ਵਧੇਰੇ ਦੂਰ ਦਾ ਨਹੀਂ ਹੈ। ਵਿਲੱਖਣ ਵਿਸ਼ੇ ਤੇ ਵਿਲੱਖਣ ਸ਼ੈਲੀ ਵਿਚ ਲਿਖੇ ਗਏ ੲਿਸ ਨਾਵਲ ਦਾ ਹਾਰਿਦਕ ਸੁਆਗਤ ਹੈ। 

-ਨਿਰੰਜਣ ਬੋਹਾ
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com