ਗ਼ਜ਼ਲ । ਤੇਜਿੰਦਰ ਮਾਰਕੰਡਾ

ਤੇਜਿੰਦਰ ਮਾਰਕੰਡਾ ਮੇਰੇ ਅਹਿਮ ਨੇ ਮੇਰੇ ਕਾਮ ਨੇਮੇਰੇ ਲੋਭ ਨੇ ਹੰਕਾਰ ਨੇਮੈਨੂੰ ਡੋਬਿਆ ਹੈ ਕਈ ਦਫ਼ਾਇਸੇ ਅਵਗੁਣੀ ਮੰਝਧਾਰ ਨੇ ਏਹਨੂੰ ਦਿਲ ਕਹੋ ਨਾ ਐ ਦੋਸਤੋਇਹ ਵਿਰਾਟ ਕਬਰਿਸਤਾਨ ਹੈਏਥੇ ਦਫ਼ਨ ਨੇ ਕਈ ਖਾਹਿਸ਼ਾਂਏਥੇ ਸੁਪਨਿਆਂ ਦੇ ਮਜ਼ਾਰ ਨੇ ਕਦੇ ਤੋੜਿਆ ਕਦੇ ਜੋੜਿਆਕਦੇ ਖੁਦ ਤੋਂ ਮੈਨੂੰ ਵਿਛੋੜਿਆਕਦੇ ਰੰਜਿਸ਼ਾਂ ਕਦੇ ਚਾਹਤਾਂਕਦੇ ਨਫਰਤਾਂ ਕਦੇ ਪਿਆਰ ਨੇ ਏਹਦਾ ਤਖ਼ਤ ਹੈ ਏਹਦਾ ਤਾਜ਼ ਹੈਹੁਣ ਹਰ ਥਾਂ ਪੈਸੇ ਦਾ ਰਾਜ ਹੈਹਰ ਆਦਮੀ ਨੂੰ ਹੈ ਖਾ ਲਿਆਇਸੇ ਕਲਯੁਗੀ ਅਵਤਾਰ ਨੇ ਨਿਰਾ ਝੂਠ ਹੈ ਤੇ ਤੂਫ਼ਾਨ ਹੈਜੋ ਹਵਾ ਦਾ ਤਾਜ਼ਾ ਬਿਆਨ ਹੈਅਖੇ ਦੀਵਿਆਂ ਨੂੰ ਨਿਗਲ ਲਿਆਕਿਸੇ ਨੇਰ੍ਹ ਨੇ ਅੰਧਕਾਰ ਨੇ ਕੋਈ ਪਾਕ ਹੈ ਜਾਂ ਮਲੀਨ ਹੈਕੋਈ ਨੇਕ ਹੈ ਜਾਂ ਕਮੀਨ ਹੈਇੱਕ ਨੂਰ ਦੇ ਸਭ ਦੀਪ ਨੇਇੱਕ ਮੰਚ ਦੇ ਕਿਰਦਾਰ ਨੇ -ਤੇਜਿੰਦਰ ਮਾਰਕੰਡਾ, ਲੁਧਿਆਣਾ।

ਗ਼ਜ਼ਲ: ਦਾਦਰ ਪੰਡੋਰਵੀ

ਸੌਂਪ ਕੇ ਸੋਨੇ ਦੇ ਪਰ ਜਦ ਹੋਣ ਲੱਗਾਂ ਸੁਰਖੁਰੂ।ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ। ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ। ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ। ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,ਲੰਘ ਜਾਣੇ ਨੇ … Read more

ਗ਼ਜ਼ਲ: ਹਰੀ ਸਿੰਘ ਮੋਹੀ

ਮੋੜਿਆਂ ਮੁੜਦਾ ਨਹੀਂ, ਇਹ ਦਿਲ ਬੜਾ ਬੇਇਮਾਨ ਹੈ !ਰਬ ਬਣ ਬਹਿੰਦਾ ਹੈ ਜ਼ਿੱਦੀ, ਦੂਸਰਾ ਸ਼ੈਤਾਨ ਹੈ !! ਸਿੱਕਿਆਂ ਖਾਤਿਰ ਨਾਂ ਵਿਕਦਾ, ਚਮਲ ਤੋਂ ਚੁੰਧਿਆਏ ਨਾਂ,ਸੱਚ ਨੂੰ ਮੱਥੇ ਪਹਿਨਦਾ, ਖੌਫ ਤੋਂ ਅਣਜਾਣ ਹੈ। ਹੋ ਗਿਆ ਪਹਿਚਾਣਨਾ ਮੁਸ਼ਕਿਲ ਬਹੁਤ ਇਨਸਾਨ ਨੂੰ,ਚਿਹਰਿਆਂ ‘ਤੇ ਮੁਸਕੁਰਾਹਟਾਂ, ਜ਼ਹਿਨ ਵਿਚ ਸ਼ਮਸ਼ਾਨ ਹੈ। ਦਮਕਦੇ ਬਾਜ਼ਾਰ ਨੇ, ਸੋਚਾਂ ਨੂੰ ਭਰਮਾਇਆ ਹੈ ਇਉਂ,ਜੇਬ ਕਤਰੇ ਬੇਸਮਝੀ, … Read more

ਗ਼ਜ਼ਲ: ਜਗਵਿੰਦਰ ਜੋਧਾ

ਲੁਕੋ ਕੇ ਚੋਰ ਮਨ ਵਿਚ ਆਇਨੇ ਦੇ ਰੂਬਰੂ ਹੋਣਾ।ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ। ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ ‘ਤੇ ਖੁਣਿਆ ਹੈ,ਤੇਰੇ ‘ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ। ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ। ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ … Read more

ਗ਼ਜ਼ਲ: ਰਾਜਿੰਦਰ ਜਿੰਦ

ਗ਼ਜ਼ਲਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ। ਦੁਨੀਆਂ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫ਼ਰਤ ਦੇ ਨਾਲ ਚੰਡੇ ਹੋਏ। ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ … Read more

ਗ਼ਜ਼ਲ: ਅੰਮ੍ਰਿਤਬੀਰ ਕੌਰ

ਅੰਮ੍ਰਿਤਬੀਰ ਕੌਰ ਕੁਝ ਸੁਪਨੇ ਮੈਨੂੰ ਸੌਣ ਨਹੀਂ ਦਿੰਦੇਕੁਝ ਸੁਪਨੇ ਮੇਰੇ ਕਦੇ ਨਹੀਂ ਸੌਂਦੇ ਖ਼ਾਬਾਂ ਦੀ ਨੀ ਕੋਈ ਜ਼ਬਾਨ ਹੁੰਦੀਚੁੱਪ-ਚਾਪ ਜਿਹੇ ਮੈਂ ਵੇਖੇ ਬੋਲਦੇ ਕੋਈ ਕਹੇ ਡਰ ਕੇ ਸੁਪਨੇ ਵੇਖੇ ਨੇਕੋਈ ਕਹੇ ਸੁਪਨੇ ਡਰਾਉਣੇ ਹੁੰਦੇ ਟੁੱਟੇ ਖੰਬ ਨੀ ਅੰਬਰ ਜਿੱਤ ਸਕਦੇਹੰਝੂ ਨਾਲ ਮਿਟੇ ਛੰਦ ਪੜ੍ਹ ਨੀ ਹੁੰਦੇ ਜਿੱਤਣਾ ਜੇ ਸਾਡੀ ਕਿਸਮਤ ਨੀ ਸੱਜਣਾਹਾਰਨ ਦੀ ਫਿਤਰਤ ਅਸੀਂ … Read more

ਗ਼ਜ਼ਲ: ਮੋਹਨ ਬੇਗੋਵਾਲ

ਕੁਝ ਕਹਿੰਦੇ ਇਹ ਅਸਲੀ ਨਹੀਂ ।ਜਿੰਦਗੀ ਲਗਦੀ ਨਕਲੀ ਨਹੀਂ । ਟੱਬਰ ਦਾ ਭਾਰ ਉਠਾਵੇ,ਮਾਂ ਹੋ ਸਕਦੀ ਪਗਲੀ ਨਹੀਂ । ਅਕਸਰ ਪੀਵੇ ਦਰਦਾਂ ਨੂੰ ,ਲੋਕੀ ਕਹਿੰਦੇ ਅਮਲੀ ਨਹੀਂ।  ਲੱਖ ਚਿਤਰੀਆਂ ਤਸਵੀਰਾਂ,ਰੂਹ ਰੰਗਾਂ ਨੇ ਬਦਲੀ ਨਹੀਂ। ਕੀ ਸੋਚ ਕਿ ਬੈਠਿਆ ਮੋਹਨ,ਰਾਹ ਤੋਂ ਮੰਜਲ ਅਗਲੀ ਨਹੀਂ। -ਮੋਹਨ ਬੇਗੋਵਾਲ

ਗ਼ਜ਼ਲ: ਬਲਜੀਤ ਪਾਲ ਸਿੰਘ

ਕੀਤੀਆਂ ਜਿਹਨਾਂ ਕਦੇ ਮੁਹੱਬਤਾਂਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ। ਬੋਲਦੇ ਖੰਡਰ ਪੁਰਾਣੇ ਦੋਸਤੋਖੂਬਸੂਰਤ ਸਨ ਕਦੇ ਇਮਾਰਤਾਂ। ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ। ਉਮਰ ਭਰ ਕਰਦੇ ਰਹੋ ਲੱਖ ਕੋਸ਼ਿਸ਼ਾਂਪੂਰੀਆਂ ਨਾ ਹੋਣ ਫਿਰ ਵੀ ਹਸਰਤਾਂ। ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹਹਾਏ ਬਚਪਨ ਹਾਏ ਉਹ ਸ਼ਰਾਰਤਾਂ। ਕਰ ਲਈ ਵਿਗਿਆਨ ਨੇ ਤਰੱਕੀ ਬਹੁਤਬਾਕੀ ਬੜੀਆਂ ਹਨ … Read more

ਗ਼ਜ਼ਲ: ਸਾਥੀ ਲੁਧਿਆਣਵੀ

ਸਿਖ਼ਰ ਦੁਪਹਿਰੇ ਆਪਣਾ ਹੀ ਪਰਛਾਵਾਂ ਢੂੰਡ ਰਹੇ ਹਾਂ।ਜੇਠ ਹਾੜ੍ਹ ਵਿਚ ਠੰਡੀਆਂ ਸਰਦ ਹਵਾਵਾਂ ਢੂੰਡ ਰਹੇ ਹਾਂ। ਜੰਗਲ਼ ਬੇਲੇ ਮੁੱਕ ਗਏ ਜੋਗੀ ਟੁਰ ਗਏ ਸ਼ਹਿਰਾਂ ਨੂੰ,‘ਜੈਬ ਘਰਾਂ ਲਈ ਲੱਕੜ ਦੀਆਂ ਖ਼ੜਾਵਾਂ ਢੂੰਡ ਰਹੇ ਹਾਂ। ਵਿਹੜੇ ਵਿਚਲਾ ਪਿੱਪਲ਼ ਵੱਢਕੇ ਬਾਲਣ ਬਣ ਚੁੱਕਿਐ,ਵਤਨ ‘ਚ ਘਰ ਦੇ ਵਿਹੜੇ ਵਿਚੋਂ ਛਾਵਾਂ ਢੂੰਡ ਰਹੇ ਹਾਂ। ਅੱਜ ਕੱਲ ਏਸ ਸ਼ਹਿਰ ‘ਚ ਧੁੰਦ … Read more

ਗ਼ਜ਼ਲ: ਦਾਦਰ ਪੰਡੋਰਵੀ

ਜਲਾ ਕੇ ਦੀਪ ਤੁਰ ਪੈਂਦੇ ਨੇ ਉਹ ਸੱਦਣ ਹਵਾਵਾਂ ਨੂੰ,ਮਸੀਹੇ ਕਿਸ ਤਰ੍ਹਾਂ ਦੇ ਮਿਲ ਗਏ ਸਾਡੇ ਗਰਾਂਵਾਂ ਨੂੰ। ਸਫ਼ਰ ਦੇ ਮੋੜ ਤੇ ਇਹ ਕਿਸ ਤਰ੍ਹਾਂ ਦਾ ਹਾਦਸਾ ਹੋਇਆ,ਮੁਸਾਫਿਰ ਭੁਲ ਗਏ ਮਹਿਸੂਸ ਕਰਨਾ ਧੁੱਪਾਂ-ਛਾਵਾਂ ਨੂੰ। ਸਦੀਵੀ ਪਿੰਜ਼ਰੇ ਪੈ ਜਾਣ ਦਾ ਵੀ ਡਰ ਜਿਹਾ ਲਗਦੈ,ਉਡਾਰੀ ਭਰਨ ਦੀ ਸੋਚਾਂ ਜਦੋਂ ਚਾਰੋਂ ਦਿਸ਼ਾਵਾਂ ਨੂੰ। ਮਸਾਂ ਉਸਦਾ ਸੀ ਵਾਅ ਲੱਗਾ, … Read more

ਗ਼ਜ਼ਲ: ਮਨਜੀਤ ਕੋਟੜਾ

ਦੋ ਪਲ ਦੀ ਹੈ ਜ਼ਿੰਦਗੀ, ਮੌਤ ਹਜ਼ਾਰਾਂ ਸਾਲ।ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ। ਸੰਵਰਨਾ ਬਿਖਰਨਾ ਕਿਸਮਤ ਦਾ ਹੈ ਖੇਲ,ਜੋ ਇਹ ਆਖੇ, ਉਸ ਦੀ ਦੇਵਾਂ ਪੱਗ ਉੱਛਾਲ। ਕੋਈ ਰਾਹ ਵੀ ਰੁਸ਼ਨਾ ਛੱਡ ਬੰਸਰੀ ਦੀ ਕੂਕ,ਛੇੜ ਮੁਕਤੀ ਦੇ ਗੀਤ, ਤੁਰ ਸੂਰਜਾਂ ਦੇ ਨਾਲ। ਪੀਲੀਆਂ ਜੋਕਾਂ ਦੇ ਖ਼ੂਨ ਦਾ ਰੰਗ ਪਾਣੀਓਂ ਫਿੱਕਾ,ਭਵਿੱਖ ਦੇ ਵਾਰਸਾਂ ਦੇ ਪਸੀਨੇ … Read more

ਗ਼ਜ਼ਲ: ਰਜਿੰਦਰਜੀਤ

ਏਸ ਨਗਰ ਦੇ  ਲੋਕ ਹਮੇਸ਼ਾ  ਸੋਚਾਂ ਵਿਚ  ਗ਼ਲਤਾਨ  ਰਹੇ।ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ,ਖ਼ਾਬਾਂ ਵਿੱਚ ਸ਼ਮਸ਼ਾਨ ਰਹੇ। ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾਅਪਣਾ ਦੁਖੜਾ ਰੋ ਹੋ ਜਾਵੇ,ਮੇਰੇ ‘ਤੇ ਅਹਿਸਾਨ ਰਹੇ  । ਰਾਹਾਂ ਦੇ ਵਿੱਚ ਰੋੜ ਨੁਕੀਲੇ,ਜਾਂ ਫਿਰ ਤਪਦੀ ਰੇਤ ਸਹੀਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ। ਭਾਵੁਕਤਾ ਦੀ ਧੁੱਪ-ਛਾਂ ਦੇਵੀਂ,ਤੇ ਨੈਣਾਂ … Read more

ਗ਼ਜ਼ਲ: ਗੁਰਮੀਤ ਖੋਖਰ

ਗੁਰਮੀਤ ਖੋਖਰ  ਤੇਰੀਆਂ ਸਭ ਰਾਹਾਂ ਕੋਈ ਸ਼ੱਕ ਨਹੀਂ[ਰੁੱਖ ਬਣਨ ਦਾ ਵੀ ਕੀ ਮੈਨੂੰ ਹੱਕ ਨਹੀਂ?ਪੰਛੀ ਜਿਹੜੇ ਟਾਹਣੀਆਂ ਤੇ ਉੱਡ ਰਹੇ,ਉੱਚੀਆਂ ਪਰਵਾਜ਼ਾਂ ਦੇ ਆਸ਼ਕ ਨਹੀ[ ਘੱਟ ਸੀ ਮੇਰੇ ਹੀ ਪਾਣੀ ਦਾ ਉਛਾਲ,ਅੱਪੜਿਆ ਤੇਰੇ ਕਿਨਾਰੇ ਤੱਕ ਨਹੀ[ ਹੱਥਾਂ ਨੇ ਦੇਣੀ ਹੈ ਕੀ ਦਸਤਕ ਭਲਾਂ,ਪੌਣਾਂ ਵੀ ਕੀਤੀ ਕਦੀ ਠਕ ਠਕ ਨਹੀਂ[ ਫਿਰ ਰਹੇ ਨੇ ਸਾਧ ਭੁੱਖੇ ਦਰ ਬਦਰ,ਇਸ … Read more

ਗ਼ਜ਼ਲ: ਹਰਦਮ ਸਿੰਘ ਮਾਨ

ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼।ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼। ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼। ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼। ਲੋਕਾਂ ਦੀ ਇਸ ਭੀੜ ਨੇ … Read more

ਦੋ ਗ਼ਜ਼ਲਾਂ: ਮਨਜੀਤ ਕੋਟੜਾ

1ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ । ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ । ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,ਨਾ ਜੰਗਲ ਨੂੰ, ਮੁਕਤੀ ਦੇ ਗੀਤ ਸੁਣਾਇਆ ਕਰ । ਹੋਵੇ ਜੇ ਵਖਤ ਬੁਰਾ, … Read more

ਗ਼ਜ਼ਲ: ਮਾਨ ਸਿੰਘ ਮਾਨ

ਦਿੱਲੀ ਵਾਲਾ ਮਾਨ ਸਿੰਘ ਮਾਨ ਪੰਜਾਬੀ ਤੇ ਊਰਦੂ ਗ਼ਜ਼ਲ ਦਾ ਉਹ ਲੁਕਿਆ ਹੋਇਆ ਨਗੀਨਾ ਹੈ, ਜਿਸ ਨੂੰ ਲੁਕ ਕੇ ਰਹਿਣ ‘ਚ ਹੀ ਸਕੂਨ ਮਿਲਦਾ, ਉਂਝ ਭਾਵੇਂ ਉਹ ਨਿਰੰਕਾਰੀ ਮੰਡਲ ਵਿੱਚ ਕਈ ਅਹਿਮ ਜਿੰਮੇਦਾਰੀਆਂ ਨਿਭਾ ਰਿਹਾ ਹੈ, ਪਰ ਉਨ੍ਹਾਂ ਦੀ ਲੇਖਣੀ ਦਾ ਨਸ਼ਤਰ ਬਿਨਾਂ ਭੇਦ-ਭਾਵ ਕੀਤੇ ਸਭ ਤੇ ਬਰਾਬਰ ਚਲਦਾ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ … Read more

ਗ਼ਜ਼ਲ: ਬਖ਼ਸ਼ਿੰਦਰ

ਦੋਸਤੋ ਪੰਜਾਬੀ ਸਾਹਿੱਤ, ਕਲਾ ਅਤੇ ਪੱਤਰਕਾਰੀ ਖ਼ਾਸ ਤੇ ਜ਼ਹੀਨ ਸ਼ਖਸੀਅਤਾਂ ਨਾਲ ਨਿਵਾਜੀ ਗਈ ਹੈ, ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਭਿੱਆਚਾਰ ਦੀ ਦੁਨੀਆਂ ਭਰ ਵਿੱਚ ਬੱਲੇ ਬੱਲੇ ਕਰਾਉਣ ਵਿੱਚ ਯੋਗਦਾਨ ਦਿੱਤਾ ਹੈ। ਜਲੰਧਰ ਰਹਿੰਦੇ ਬਖ਼ਸ਼ਿੰਦਰ ਜੀ ਉਨ੍ਹਾਂ ਹੀ ਜ਼ਹੀਨ ਹਸਤੀਆਂ ਵਿੱਚੋਂ ਇੱਕ ਹਨ। ਸਾਢੇ ਤਿੰਨ ਦਹਾਕੇ ਤੋਂ ਜਿਆਦਾ ਪੰਜਾਬੀ ਪੱਤਰਕਾਰੀ, ਟੀਵੀ, ਫਿਲਮ ਅਤੇ ਰੇਡਿਓ ਰਾਹੀਂ ਉਨ੍ਹਾਂ … Read more

ਗ਼ਜ਼ਲ: ਗੁਰਭਜਨ ਗਿੱਲ

ਦੋਸਤੋ ਅੱਜ (16 ਮਈ 2009)ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਭਾਵੇਂ ਸਰਕਾਰ ਕਿਸੇ ਦੀ ਵੀ ਬਣੇ ਪਰ ਆਮ ਲੋਕਾਂ ਦਾ ਹਾਲ ਕੀ ਸੀ? ਕੀ ਹੈ? ‘ਤੇ ਕੀ ਹੋਵੇਗਾ? ਇਹ ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਪਹਿਲਾਂ ਨਾਲੋਂ ਹੁਣ ਦੇਸ਼ ਦਾ ਨਾਗਰਿਕ ਸੂਝਵਾਨ ਹੋਇਆ ਹੈ, ਪਰ ਹਾਲੇ ਵੀ ਅਸੀ ਲੰਮਾ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com