Punjabi Story । ਕਹਾਣੀ । ਤੂਫ਼ਾਨ ਤੋਂ ਬਾਅਦ । ਗੁਰਮੀਤ ਪਨਾਗ
ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ।