ਗ਼ਜ਼ਲ: ਜਗਵਿੰਦਰ ਜੋਧਾ
ਲੁਕੋ ਕੇ ਚੋਰ ਮਨ ਵਿਚ ਆਇਨੇ ਦੇ ਰੂਬਰੂ ਹੋਣਾ।ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ। ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ ‘ਤੇ ਖੁਣਿਆ ਹੈ,ਤੇਰੇ ‘ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ। ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ। ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ … Read more