September 15, 2014
ਤੇਜਿੰਦਰ ਮਾਰਕੰਡਾ ਮੇਰੇ ਅਹਿਮ ਨੇ ਮੇਰੇ ਕਾਮ ਨੇਮੇਰੇ ਲੋਭ ਨੇ ਹੰਕਾਰ ਨੇਮੈਨੂੰ ਡੋਬਿਆ ਹੈ ਕਈ ਦਫ਼ਾਇਸੇ ਅਵਗੁਣੀ ਮੰਝਧਾਰ ਨੇ ਏਹਨੂੰ ਦਿਲ ਕਹੋ ਨਾ ਐ ਦੋਸਤੋਇਹ ਵਿਰਾਟ ਕਬਰਿਸਤਾਨ ਹੈਏਥੇ ਦਫ਼ਨ ਨੇ ਕਈ ਖਾਹਿਸ਼ਾਂਏਥੇ ਸੁਪਨਿਆਂ ਦੇ ਮਜ਼ਾਰ ਨੇ ਕਦੇ ਤੋੜਿਆ ਕਦੇ ਜੋੜਿਆਕਦੇ ਖੁਦ ਤੋਂ ਮੈਨੂੰ ਵਿਛੋੜਿਆਕਦੇ ਰੰਜਿਸ਼ਾਂ ਕਦੇ ਚਾਹਤਾਂਕਦੇ ਨਫਰਤਾਂ ਕਦੇ ਪਿਆਰ ਨੇ ਏਹਦਾ ਤਖ਼ਤ ਹੈ ਏਹਦਾ ਤਾਜ਼ ਹੈਹੁਣ ਹਰ ਥਾਂ ਪੈਸੇ ਦਾ ਰਾਜ ਹੈਹਰ ਆਦਮੀ ਨੂੰ ਹੈ ਖਾ ਲਿਆਇਸੇ ਕਲਯੁਗੀ ਅਵਤਾਰ ਨੇ ਨਿਰਾ ਝੂਠ ਹੈ ਤੇ ਤੂਫ਼ਾਨ ਹੈਜੋ ਹਵਾ ਦਾ ਤਾਜ਼ਾ ਬਿਆਨ ਹੈਅਖੇ ਦੀਵਿਆਂ ਨੂੰ ਨਿਗਲ ਲਿਆਕਿਸੇ ਨੇਰ੍ਹ ਨੇ ਅੰਧਕਾਰ ਨੇ ਕੋਈ ਪਾਕ ਹੈ ਜਾਂ ਮਲੀਨ ਹੈਕੋਈ ਨੇਕ ਹੈ ਜਾਂ ਕਮੀਨ ਹੈਇੱਕ ਨੂਰ ਦੇ ਸਭ ਦੀਪ ਨੇਇੱਕ ਮੰਚ ਦੇ ਕਿਰਦਾਰ ਨੇ -ਤੇਜਿੰਦਰ ਮਾਰਕੰਡਾ, ਲੁਧਿਆਣਾ।