ਕਵਿਤਾ । ਮੈਂ ਜੋ ਮੈਂ ਨਹੀਂ । ਹਰਮੀਤ ਵਿਦਿਆਰਥੀ

ਮੈਂ ਆਪਣੇ ਖੌਫ਼ ਨੂੰਆਪਣੇ ਅੰਦਰ ਕਿਤੇਡੂੰਘਾ ਛਿਪਾਉਣ ਵਾਸਤੇਉੱਚੀ ਉੱਚੀ ਬੋਲਦਾ ਹਾਂਅੰਦਰੇ ਅੰਦਰ ਡਰਦਾਵਿਸ ਘੋਲਦਾ ਹਾਂਮੈਂ ਵਹਾ ਕੇ ਅੱਥਰੂਖ਼ੁਦ ਨੂੰ ਸਮੇਟਣਾ ਚਾਹਾਂਪਰ ਨਸ਼ਰ ਹੋ ਜਾਵਾਂਜ਼ਮਾਨੇ ਭਰ ਅੰਦਰਕਿੰਨਾ ਹੀਣਾ ਹੈ ਮੇਰਾ ਸੱਚਮੇਰੇ ਝੂਠ ਤੋਂ ਹੀ ਹਾਰ ਜਾਵੇਆਪਣੇ ਆਪ ਤੋਂ ਹੀਮੈਨੂੰ ਖੌਫ਼ ਆਵੇਸ਼ੀਸ਼ੇ ਸਾਹਵੇਂ ਖਲੋ ਕੇਖੁਦ ਨੂੰ ਬਹੁਤ ਕੁਝ ਪੁੱਛਣਾ ਚਾਹਾਂਪਰ ਉੱਤਰ ਮਿਲਣ ਤੋਂ ਪਹਿਲਾਂ ਹੀਸ਼ੀਸ਼ਾ ਤੋੜ ਦੇਵਾਂਮੈਂ … Read more

ਕਵਿਤਾ । ਕਣੀਆਂ ਵਰਗੀ ਕੁੜੀ। ਗੁਰਪ੍ਰੀਤ ਗੀਤ

woman, kid, rain-1807533.jpg

ਜਦੋਂ ਰੱਬ ਧਰਤੀ ਨੂੰ ਬਖ਼ਸ਼ਦੈ ਜੋਬਨ
ਮੋਰ ਦੀਆਂ ਕੂਕਾਂ ਨਾਲ
ਬੂੰਦਾਂ ਦੀਆਂ ਹੂਕਾਂ ਨਾਲ
ਟਾਹਣੀਆਂ ਗਾਉਣ
ਸਾਉਣ ਦੇ ਗੀਤ
ਨੱਚਦੇ ਨੇ ਪੱਤੇ
ਚੱਲਦਾ ਹੈ ਪਿਆਰ ਦਾ ਜਾਦੂ
ਹੋ ਜਾਂਦੈ ਇਸ਼ਕ ਜ਼ਿੰਦਗੀ ਨਾਲ

ਕਵੀ ਤੇ ਗਿਰਗਟ । ਪਰਨਦੀਪ ਕੈਂਥ

ਕਵੀ ਤੇ ਗਿਰਗਿਟ । ਪਰਨਦੀਪ ਕੈਂਥ ਕਵੀ ਤੇ ਗਿਰਗਟਵਿਚ ਕੋੲੀ ਅੰਤਰ ਨਹੀਂ ਹੁੰਦਾਗਿਰਗਟ ਰੰਗ ਦੇ ਨਾਲ ਰੰਗ ਬਦਲਦਾਤੇ ਕਵੀ ਹਾਲਾਤਾਂ ਦੇ ਨਾਲ ਕਵਿਤਾ….ਰੰਗ ਜੋ ਖਿਲਰ ਜਾਂਦੇਗੁਪਤ ਭੌਰਿਅਾਂ ਦੇ ਅੰਦਰਤੇ ਹਾਲਾਤ ਬਿਅਾਨਦੇ ਰਹਿੰਦੇਲੇਖਕ ਦੇ ਅੰਦਰ ਧੁਖਦੇ ਦੁਖਾਂਤ ਨੂੰ  -ਪਰਨਦੀਪ ਕੈਂਥ, ਪਟਿਆਲਾ

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ ਲੋਕਾਂ ਦਾ ਕਾਹਦਾ ਭਰੋਸਾਉਹ ਤਾਂ ਜਿੱਧਰ ਚਾਹੋਜਿਵੇਂ ਚਾਹੋਜਦੋਂ ਚਾਹੋਉਵੇਂ ਢਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹੁੰਦੇ ਹਨਬਸ ਤੁਹਾਡੇ ਹੱਥਾਂ ‘ਚਜੁਗਤ ਹੋਵੇ,ਕਲਾ ਹੋਵੇਬੋਲਾਂ ‘ਚ ਜਾਦੂ ਹੋਵੇਛਲ ਫਰੇਬ ਜਿਹਾ ਫਿਰ ਗਿੱਲੀ ਮਿੱਟੀਜਿਵੇਂ ਚਾਹੋ ਉਵੇਂ ਆਕਾਰ ਧਾਰ ਲੈਂਦੀ ਹੈ। ਜੇਕਰ ਸੁੱਕਣ ‘ਤੇ ਆਵੇ ਥੋੜ੍ਹਾ ਜਿਹਾਪਾਣੀ ਦਾ ਤਰੌਂਕਾ ਦਿਓਉਹ ਢਲ ਜਾਏਗੀਨਰਮ … Read more

ਗ਼ਜ਼ਲ । ਤੇਜਿੰਦਰ ਮਾਰਕੰਡਾ

ਤੇਜਿੰਦਰ ਮਾਰਕੰਡਾ ਮੇਰੇ ਅਹਿਮ ਨੇ ਮੇਰੇ ਕਾਮ ਨੇਮੇਰੇ ਲੋਭ ਨੇ ਹੰਕਾਰ ਨੇਮੈਨੂੰ ਡੋਬਿਆ ਹੈ ਕਈ ਦਫ਼ਾਇਸੇ ਅਵਗੁਣੀ ਮੰਝਧਾਰ ਨੇ ਏਹਨੂੰ ਦਿਲ ਕਹੋ ਨਾ ਐ ਦੋਸਤੋਇਹ ਵਿਰਾਟ ਕਬਰਿਸਤਾਨ ਹੈਏਥੇ ਦਫ਼ਨ ਨੇ ਕਈ ਖਾਹਿਸ਼ਾਂਏਥੇ ਸੁਪਨਿਆਂ ਦੇ ਮਜ਼ਾਰ ਨੇ ਕਦੇ ਤੋੜਿਆ ਕਦੇ ਜੋੜਿਆਕਦੇ ਖੁਦ ਤੋਂ ਮੈਨੂੰ ਵਿਛੋੜਿਆਕਦੇ ਰੰਜਿਸ਼ਾਂ ਕਦੇ ਚਾਹਤਾਂਕਦੇ ਨਫਰਤਾਂ ਕਦੇ ਪਿਆਰ ਨੇ ਏਹਦਾ ਤਖ਼ਤ ਹੈ ਏਹਦਾ ਤਾਜ਼ ਹੈਹੁਣ ਹਰ ਥਾਂ ਪੈਸੇ ਦਾ ਰਾਜ ਹੈਹਰ ਆਦਮੀ ਨੂੰ ਹੈ ਖਾ ਲਿਆਇਸੇ ਕਲਯੁਗੀ ਅਵਤਾਰ ਨੇ ਨਿਰਾ ਝੂਠ ਹੈ ਤੇ ਤੂਫ਼ਾਨ ਹੈਜੋ ਹਵਾ ਦਾ ਤਾਜ਼ਾ ਬਿਆਨ ਹੈਅਖੇ ਦੀਵਿਆਂ ਨੂੰ ਨਿਗਲ ਲਿਆਕਿਸੇ ਨੇਰ੍ਹ ਨੇ ਅੰਧਕਾਰ ਨੇ ਕੋਈ ਪਾਕ ਹੈ ਜਾਂ ਮਲੀਨ ਹੈਕੋਈ ਨੇਕ ਹੈ ਜਾਂ ਕਮੀਨ ਹੈਇੱਕ ਨੂਰ ਦੇ ਸਭ ਦੀਪ ਨੇਇੱਕ ਮੰਚ ਦੇ ਕਿਰਦਾਰ ਨੇ -ਤੇਜਿੰਦਰ ਮਾਰਕੰਡਾ, ਲੁਧਿਆਣਾ।

ਕਵਿਤਾ । ਦਸਤਾਰ । ਸੁਖਪਾਲ

ਦਸਤਾਰ ਪਿਤਾ ਨੇ ਇੱਕੋ ਬਚਨ ਮੰਗਿਆ —‘ ਸਿਰ ਸਦਾ ਦਸਤਾਰ ਰੱਖੀਂ ‘ ਮੈਂ ਦਸਤਾਰ ਬੰਨ੍ਹ ਕੇਗਲੀ ਕੂਚੇ ਪਿੰਡ ਸ਼ਹਿਰਦੇਸ ਬਦੇਸ ਘੁੰਮਦਾ ਹਾਂ ਦਸਤਾਰ ਦੇ ਨਾਲ ਨਾਲ ਚਲਦੇ ਹਨਪਿਤਾ ਅਤੇ ਪੁਰਖੇਸੈਂਕੜੇ ਸਾਲਾਂ ਦੀ ਰਵਾਇਤਹਜ਼ਾਰਾਂ ਲੱਖਾਂ ਦਾ ਮਾਣਤੇ ਉਹ ਸੰਘਰਸ਼ਜੋ ਲੋਕਾਂ ਦਸਤਾਰ ਲਈ ਕੀਤਾ ਦਸਤਾਰ ਵੇਖ ਕੇਨਸਲੀ ਮੁੰਡਾ ਧਰਤੀ ‘ਤੇ ਥੁੱਕਦਾ ਹੈ‘ ਓਏ ਬਿਨ ਲਾਦਨ !’ ਮੇਰੇ … Read more

ਰਵਿੰਦਰ ਰਵੀ । ਉੱਤਰ-ਮਾਰਕਸਵਾਦ

ਰਵਿੰਦਰ ਰਵੀ ਸਟਾਲਨ ਦੇ ਘਰ ਨਿਕਸਨ ਜੰਮਿਆਂ ਹੈਤੇ ਮਾਓ ਦੇ ਘਰ ਚਰਚਲ।ਵਿਸ਼ਵੀਕਰਨ ਦੀ ਕਿਰਿਆ ਵਿਚ,ਸਭ ਕੁਝ ਗਡ ਮਡ, ਉਲਝ ਗਿਆ ਹੈ। ਸਮਾਜਵਾਦ ਦੀ ਤਾਸੀਰ ਬਦਲ ਗਈ ਹੈ,ਸ਼ਾਮਰਾਜਵਾਦ ਵੀ ਉਹ ਨਹੀਂ ਰਿਹਾ। ਇਹ ਨਵ-ਬਸਤੀਵਾਦੀ ਯੁੱਗ ਹੈ,ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ,ਆਰਥਕ ਸੱਤਾ ਦੀ ਡੋਰ ਹੈ। ਕੱਠਪੁਤਲੀਆਂ ਵਾਂਗ, ਸਭ ਦੇਸ਼ਾਂ ਦੇ,ਸੱਤਾਧਾਰੀ ਹਿੱਲਦੇ ਹਨ,ਚਿਹਰੇ ਮੁਸਕਰਾਉਂਦੇ, ਹੱਥ ਮਿਲਦੇ ਹਨ। ਚੀਨ ਵਿਚ, … Read more

ਗੀਤ । ਅਵਤਾਰ ਸਿੰਘ ਸੰਧੂ

ਫੁੱਲਾਂ ਦੀ ਖੁਸ਼ਬੋਈ ਇਕੋ, ਇਕੋ ਰੰਗ ਬਹਾਰਾਂ ਦਾ… ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾਂ ਨੇ ਬਦਲੇ ਰਾਹ ।ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ । ਇਕੋ ਰੰਗ ਹੈ ਹਾਸੇ ਦਾ ਤੇ ਇਕੋ ਦਰਦ ਜੁਦਾਈ ਦਾ । ਸਭ ਦੇ ਹੰਝੂ ਇਕੋ ਰੰਗ ਦੇ, ਇਕੋ ਰੰਗ ਤਨਹਾਈ ਦਾ । ਮਾਂ ਦੀ ਲੋਰੀ ਇਕੋ ਜਿਹੀ, … Read more

ਇਹ ਕੌਮ ਵੀ ਤੇਰੀ ਆ । ਸਵਰਨਜੀਤ

ਸਵਰਨਜੀਤ ਕਿਤਾਬ ਤੇਰੀ, ਕਲਮ ਤੇਰੀ ਤੇ ਸੋਚ ਵੀ ਤੇਰੀ ਆ, ਕਿਤੇ ਭੁੱਲ ਤਾਂ ਨੀ ਗਿਆ? ਇਹ ਕੌਮ ਵੀ ਤੇਰੀ ਆ ਸੱਚੇ ਪਿਆਰੇ ਸੂਰਮੇ, ਗੁਰੂ ਦੀਆ ਕਤਾਰਾਂ ‘ਚ,ਵਿਰਲਾ ਹੀ ਖ਼ਾਲਸ ਰਹਿ ਗਿਆ, ਤੇਰੇ ਸੇਵਾਦਾਰਾਂ ‘ਚਇੱਟ ਨਾਲ ਇੱਟ ਖੜਕਦੀ, ਤੇ ਜ਼ਮੀਨ ਵੀ ਤੇਰੀ ਆ, ਜਥੇਦਾਰੀ ਸਾਂਭ ਲਈ, ਤੇਰੇ ਪੈਰੋਕਾਰਾਂ ‘ਚਧਰਮ ਹੈ ਖੁੱਲ੍ਹਾ ਵਿੱਕ ਰਿਹਾ, ਦੀਵਾਨ ਹਜ਼ਾਰਾਂ ‘ਚ, … Read more

ਫੁੱਲ ਦੀ ਹੂਕ । ਜਸਪ੍ਰੀਤ ਕੌਰ

Jaspreet Kaur | ਜਸਪ੍ਰੀਤ ਕੌਰ ਟਾਹਣੀਤੋਂਤੋੜਕੇਫੁੱਲਜਦਕਿਸੇਭੂੰਜੇਸੱਟਿਆ,ਓਹੋਰੋਂਦਾ–ਰੋਂਦਾਉੱਠਿਆਮੈਂਨੂੰਸਾਰਾਹਾਲਵੀਦੱਸਿਆ,ਕਹਿੰਦਾਕਿਉਂਨੀਦੁਨੀਆਜਰਦੀਕਿਸੇਦੀਆਖੁਸ਼ੀਆ,ਮੈਂਨੂੰਹੱਸਦੇਖੇਡਦੇਨੂੰਤੋਂੜਕੇਪੈਂਰਾਂਵਿੱਚਕਿਉਂਸੁਟਿੱਆ ਕੋਈ ਬਣਾਈ ਫਿਰਦਾ ਤੋੜਕੇ ਮੈਨੂੰ ਹੀਰ ਦੀਗਾਨੀ, ਕੋਈ ਵਾਲਾਂ ‘ਚ ਸਜਾਵੇਕੋਈ ਦੇਵੇ ਪਿਆਰ ਨਿਸ਼ਾਨੀ, ਮੇਰੇ ਤੇ ਕੀ ਬੀਤਦੀਇਹ ਕਿਸੇ ਨਾ ਪੁੱਛਿਆ, ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ ਕਿਸੇ ਨੇ ਸੁੰਘਿਆਮੈਂਨੂੰ ਬੁੱਲ੍ਹਾਂ ਨਾਲ ਲਾਇਆ, ਕਿਸੇ ਨੇ ਅੰਨੇਵਾਹ ਵਗਾਹ ਕੇ ਸੁੱਟਿਆ, ਏਹੇ ਦੁਨੀਆ ਐਨੀ ਬੇਦਰਦੀਕਿਉਂ ਦੱਸ ਓਏ ਮਿੱਠਿਆ, … Read more

ਵਕਤ । ਅੰਮ੍ਰਿਤਪਾਲ ਕੌਰ ਬਰਾੜ

ਵਕਤ ਮੇਰੇ ਲਈ ਸਬ ਤੋਂ ਅਜੀਜ਼ ਸ਼ੈ ਹੈ Amritpal Kaur Brarਅੰਮ੍ਰਿਤਪਾਲ ਕੌਰ ਬਰਾੜ ਇਹ ਕਦੇ ਪਰਖਦਾ ਏ ਮੈਨੂੰ  ਤੇ ਕਦੇ ਇਮਤਿਹਾਨ ਲੈਂਦਾ ਏ  ਕਦੇ ਨਾਸਮਝ ਨੂੰ ਸਮਝਾਉਂਦੈ  ਕਦੇ ਬਿਆਨ ਲੈਂਦਾ ਏ ਇਹੀ ਤੇ ਹੈ ਇੱਕ ਮਾਤਰ ਸ਼ੈ ਮੇਰੇ ਜ਼ਖਮਾਂ ਦੀ ਮਰਹਮ ਬੇਗੁਨਾਹੀ ਦਾ ਗਵਾਹ  ਕਦੇ ਦੱਸਦਾ ਏ ਮੁਜਰਿਮ  ਕਦੇ ਆਪਣਾ ਲੱਗੇ  ਕਦੇ ਗ਼ੈਰ, ਪਰਾਇਆ ਕਦੇ … Read more

ਗ਼ਜ਼ਲ । ਜਸਵਿੰਦਰ ਸਿੰਘ ਰੁਪਾਲ

Jasvinder Singh Rupal ਜਸਵਿੰਦਰ ਸਿੰਘ ਰੁਪਾਲ ਖਿਜਾਂ ਦੀ ਰੁੱਤ ‘ਚ ਮੈਂ ਵੇਖਾਂ, ਸਦਾ ਗੁਲਜ਼ਾਰ ਦੇ ਸੁਪਨੇ।ਬੜੇ ਮਿੱਠੇ, ਬੜੇ ਪਿਆਰੇ, ਨਵੇਂ ਸੰਸਾਰ ਦੇ ਸੁਪਨੇ। ਦਿਲਾ ਤੇਰੀ ਉਦਾਸੀ ਦਾ, ਕੋਈ ਹੱਲ ਹੀ ਨਹੀਂ ਦਿਸਦਾ,ਦੁਬਾਰਾ ਮਿਲ ਨਹੀਂ ਸਕਦੇ, ਗਵਾਚੇ ਪਿਆਰ ਦੇ ਸੁਪਨੇ। ਕਿਨਾਰਾ ਵੀ ਨਹੀਂ ਦਿਸਦਾ, ਪਿਛਾਂਹ ਵੀ ਮੁੜ ਨਹੀਂ ਸਕਦਾ,ਪੁਕਾਰਾਂ ਅੱਧ ਵਿੱਚ ਫਸਿਆ, ਲਵਾਂ ਉਸ ਪਾਰ ਦੇ … Read more

ਆਜ਼ਾਦੀ ਦੇ ਸਹੀ ਅਰਥ । ਗਗਨਦੀਪ ਸਿੰਘ

Gagandeep Singh । ਗਗਨਦੀਪ ਸਿੰਘ ਲਓ ਜੀਅਸੀਂ ਹਾਜਰ ਹਾਂਤੁਹਾਡੇ ਮੁਜਰਿਮ, ਤੁਹਾਡੇ ਗੁਨਾਹਗਾਰਸਾਥੋਂ ਹੀ ਕਤਲ ਹੋਈਆਂ ਨੇ ਉਹ ਆਸਾਂ,ਜੋ ਗ਼ੁਲਾਮ ਭਾਰਤ ਦੇ ਆਜ਼ਾਦ ਯੋਧਿਆਂ ਦੇ ਮਨਾਂ ਵਿੱਚ ਪੁੰਗਰੀਆਂ ਸਨ,ਅਸੀ ਹੀ ਗਲਾ ਘੋਟਿਆ ਏ ਉਨ੍ਹਾਂ ਇੱਛਾਵਾਂ ਦਾਜਿਨ੍ਹਾਂ ਦੀਆਂ ਮਚਦੀਆਂ ਲਾਟਾਂ ’ਤੇਭਾਰਤ ਮਾਤਾ ਦੇ ਸਪੂਤਾਂ ਨੂੰਬਰਤਾਨਵੀ ਸਰਕਾਰ ਨੇ ਬਲੀ ਚਾੜ੍ਹ ਦਿੱਤਾ ਸੀ,ਅਸੀਂ ਹੀ ਘਾਣ ਕੀਤਾ ਏ ਉਨ੍ਹਾਂ ਨਾਅਰਿਆਂ … Read more

ਜ਼ਮਾਨਾ । ਤਪਤੇਜ ਸਿੰਘ ਅਮਰ

Taptej Singh Amar ਤਪਤੇਜ ਸਿੰਘ ਅਮਰ ਘਰੋਂ ਨਿਕਲੇ ਸੀ ਕਿ ਬਦਲਾਂਗੇ ਜ਼ਮਾਨੇ ਨੂੰਉਲਟਾ ਇਸ ਜ਼ਮਾਨੇ ਨੇ ਦਿੱਤਾ ਮੈਨੂੰ ਬਦਲਪੱਥਰ ਦੀਆਂ ਮੂਰਤਾਂ ਸਭ, ਹੱਡ-ਮਾਸ ਤੋਂ ਸੱਖਣੀਆਂਤੇ ਮੈਂ ਸਿਰਜ ਲਿਆ ਇੱਥੇ ਸੀਸ਼ੇ ਦਾ ਮਹਿਲਚੁੱਕ ਕੇ ਆਸਾਂ ਦੀਆ ਲੋਥਾਂ, ਦੇ ਰਿਹਾਂ ਸੱਚ ਦਾ ਹੋਕਾਤੇ ਖੜਕਾ ਰਿਹਾਂ ਹਰ ਇਕ ਬਾਰੀ, ਹਰ ਇਕ ਸਰਦਲਸੂਰਜ, ਚੰਨ ਤੇ ਤਾਰੇ ਖਾ ਲਏ ਇਸ … Read more

ਮਾਂ ਅਤੇ ਸਮਾਂ । ਜਗਤਾਰ ਸ਼ੇਰਗਿੱਲ

Punjabi Writer Jagtar Shergill | ਜਗਤਾਰ ਸ਼ੇਰਗਿੱਲ ਹੇ ਮਾਂ,ਜੇ ਮੁੜ ਆਵੇ ਬੀਤਿਆ ਸਮਾਂ,ਕੋਈ ਨਾ ਯਾਦ ਕਰੇ ਅਪਣਿਆ ਨੂੰਪਰਕੁਦਰਤ ਦਾ ਚੱਕਰ ਕਦੇ ਪੁੱਠਾ ਨਹੀ ਚੱਲਦਾਸ਼ਾਇਦਤਾਂ ਹੀ ਲੋਕ ਪਿਆਰ ਕਰਦੇ ਨੇ ਜ਼ਿਆਦਾ ਅਪਣਿਆ ਨੂੰ,ਸ਼ਿੱਦਤ ਨਾਲ ਵੇਖਦੇ ਨੇ, ਸਜਦੇ ਹੁੰਦੇ ਨੇ ਰੱਬ ਦੇ ਪਿਆਰਿਆ ਨੂੰਕਦੇ ਧੜਕਣ ਰੁੱਕਦੀ ਤਾਂ ਅਹਿਸਾਸ ਹੁੰਦਾ ਅਪਣੀ ਮੌਤ ਦਾਮੈਨੂੰ ਨੀ ਪਤਾ ਕਦੋ ਹੋਊ ਅਹਿਸਾਸ … Read more

ਕਵਿਤਾ । ਰਾਜ ਲਾਲੀ ਸ਼ਰਮਾ

ਹੇ ਕਵੀ ਜਨੋਕਵਿਤਾ ਪੁਕਾਰ ਕਰ ਰਹੀ ਹੈਕਰ ਦੇਵੋ ਮੈਨੂੰ ਆਜ਼ਾਦ ਆਪਨੇ ਅੰਦਰ ਦੀ ਵਲਗਣ ਤੋਂ ਉੱਡ ਲੈਣ ਦਿਓਮੈਨੂੰ ਖੁੱਲੇ ਅਸਮਾਨ ਵਿਚ Photo- Courtesy Paige | Photo Title- All That Glittersਕਵਿਤਾ ਦੀ ਉਡਾਣ ਕਵਿਤਾ ਚਾਹੁੰਦੀ ਹੈ ਮੈਂ ਵੀ ਉੱਡਾਂ ਬਾਕੀਕਵਿਤਾਵਾਂ ਨਾਲ ਤੇਬਣ ਜਾਵਾਂ ਇੱਕ ਉਡਾਨ ਦਾ ਹਿੱਸਾ ਜੋ ਡੋਰ ਤੁਸੀਂ ਖੁਦ ਫੜੀ ਹੈ  ਤੋੜ ਦਿਓ ਉਸਨੂੰ ਉੱਡ … Read more

ਸਮੇਂ ਦੀ ਸਰਕਾਰ ਦੇ ਨਾਂ । ਗਗਨਦੀਪ ਸਿੰਘ

ਮੈਂਤੇਰੇ ਆਜ਼ਾਦ ਦੇਸ਼ ਦਾਉਹ ਗੁਲਾਮ ਨਾਗਰਿਕ ਹਾਂਜਿਸ ਦੀ ਆਜ਼ਾਦੀ ਦੀ ਚਾਦਰਤੇਰੇ ਤਿੱਖੇ ਤੇ ਝੂਠੇ ਵਾਦਿਆਂ ਨਾਲਥਾਂ-ਥਾਂ ਤੋਂ ਘਸ ਕੇ ਛਾਨਣੀ ਬਣ ਚੁੱਕੀ ਹੈ,ਤੇਰੇ ਚੋਣਾਂ ਵੇਲੇ ਕੀਤੇ ਵਾਦਿਆਂ ਦੀ ਪੰਡ ਚੁੱਕ ਕੇ ਤੁਰਦੇ ਦੇਹੁਣ ਮੇਰੇ ਗੋਡਿਆਂ ਦੀ ਚਰਮਰਾਹਟ ਕੁੱਲ ਲੋਕਾਈ ਨੂੰ ਸੁਣਦੀ ਏਤੇ ਮੇਰੀਆਂ ਅੱਖਾਂ ਅੱਜ ਤੱਕ ਤੇਰੇ ਵਿਖਾਏ ਹੋਏ ਖਾਬਾਂ ਦੀ ਤਾਸੀਰ ਦੇ ਧੁੰਦਲੇ ਦ੍ਰਿਸ਼ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com