ਵੀਡਿਉ । ਹਾਲ ਪੰਜਾਬ ਦਾ । ਸੁਰਜੀਤ ਪਾਤਰ । ਮਨਰਾਜ ਪਾਤਰ

Punjabi Poetry Surjit Patar Manraj Patar
Punjabi Poetry Surjit Patar Manraj Patar

ਕਵਿਤਾ: ਕੀ ਦੱਸੀਏ ਹਾਲ ਪੰਜਾਬ ਦਾ

ਕਵੀ: ਸੁਰਜੀਤ ਪਾਤਰ

ਗਾਇਕ: ਮਨਰਾਜ ਪਾਤਰ

ਕੀ ਦੱਸੀਏ ਹਾਲ ਪੰਜਾਬ ਦਾ

ਉਸ ਸ਼ਰਫ ਦੇ ਸੁਰਖ਼ ਗੁਲਾਬ ਦਾ

ਉਸ ਅੱਧ ‘ਚੋਂ ਟੁੱਟੇ ਗੀਤ ਦਾ

ਉਸ ਵਿੱਛੜੀ ਹੋਈ ਰਬਾਬ ਦਾ

ਓਥੇ ਕੁੱਖਾਂ ਹੋਈਆਂ ਕੱਚ ਦੀਆਂ

ਓਥੇ ਬੱਚੀਆਂ ਮੁਸ਼ਕਿਲ ਬਚਦੀਆਂ

ਜੋ ਬਚਣ ਉਹ ਅੱਗ ਵਿਚ ਮੱਚਦੀਆਂ

ਜਿਉਂ ਟੁਕੜਾ ਕੌਈ ਕਬਾਬ ਦਾ

ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ

ਬਣ ਖ਼ਦਕੁਸ਼ੀਆਂ ਕਿਉਂ ਉੱਗੀਆਂ

ਇਹ ਰੁੱਤ ਹੈ ਕਿਹੜੇ ਤੌਰ ਦੀ

ਇਹ ਮੌਸਮ ਕਿਸ ਹਿਸਾਬ ਦਾ

ਅਸੀਂ ਹਾਜ਼ੀ ਤਾਰਾਂ ਕਸੀਏ

ਇਸ ਰਾਤ ਨੂੰ ਦਿਨ ਵਿਚ ਪਲਟੀਏ

ਜੇ ਸੁਹਬਤ ਮਿਲੇ ਹਜ਼ੂਰ ਦੀ

ਜੇ ਹੋਵੇ ਹੁਕਮ ਜਨਾਬ ਦਾ ।

– ਡਾ. ਸੁਰਜੀਤ ਪਾਤਰ

surjit patar poetry surjit patar songs surjit patar shayari surjit patar poetry status surjit patar poetry in Punjabi language
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਕਹਾਣੀਆਂ ਪੜ੍ਹੋ ਕਵਿਤਾਵਾਂ ਪੜ੍ਹੋਲੇਖ ਪੜ੍ਹੋ ਆਡਿਉ-ਵੀਡੀਉ ਦੇਖੋ ਸੁਣੋ

ਵੀਡਿਉ : ਸੰਤ ਸਿੰਘ ਸੇਖੋਂ ਦੇ ਕਿੱਸੇ । ਸੁਰਜੀਤ ਪਾਤਰ ਦੀ ਜ਼ੁਬਾਨੀ

Punjabi Writer Sant Singh Sekhon

ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਚਿੰਤਕ ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦੇ 109ਵੇਂ ਜਨਮਦਿਨ ਮੌਕੇ, ਪੰਜਾਬੀ, ਭਵਨ ਲੁਧਿਆਵਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਯਾਦਗਾਰ ਅਤੇ ਦਿਲਚਸਪ ਕਿੱਸੇ ਬਿਆਨ ਕੀਤੇ। ਹੇਠਾਂ ਦੇਖੋ ਪੂਰਾ ਵੀਡਿਉ। ਇਸ ਦੇ ਨਾਲ ਕੈਨੇਡਾ ਰਹਿੰਦੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ 1991 ਵਿਚ … Read more

ਕਵਿਤਾਵਾਂ । ਰਵੀਂਦ੍ਰ ਨਾਥ ਟੈਗੋਰ । ਅਨੁਵਾਦ – ਸੁਰਜੀਤ ਪਾਤਰ

Punjabi Writers Surjit Patar Ravinder Nath Tagore

ਜ਼ਿਆਦਾਤਰ ਪਾਠਕ ਡਾ. ਸੁਰਜੀਤ ਪਾਤਰ ਨੂੰ ਬਤੌਰ ਸ਼ਾਇਰ ਜਾਂ ਅਧਿਆਪਕ ਹੀ ਜਾਣਦੇ ਹਨ। ਬਹੁਤ ਘਟ ਪਾਠਕ ਅਨੁਵਾਦਕ ਸੁਰਜੀਤ ਪਾਤਰ ਨੂੰ ਜਾਣਦੇ ਹਨ। ਡਾ. ਪਾਤਰ ਨੇ ਕਈ ਕੌਮੀ, ਕੌਮਾਂਤਰੀ ਅਨੂਵਾਦ ਕੀਤੇ ਹਨ।

ਡਾ. ਸੁਰਜੀਤ ਪਾਤਰ

ਜਾਣ-ਪਛਾਣਡਾ. ਸੁਰਜੀਤ ਪਾਤਰ, ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਮੌਜੂਦਾ ਦੌਰ ਤੇ ਹਰਮਨ ਪਿਆਰੇ ਸ਼ਾਇਰ ਹਨ। ਇਸ ਸਦੀ ਦੇ ਸ਼ਾਇਦ ਉਹ ਇਕੋ-ਇਕ ਸ਼ਾਇਰ ਹਨ, ਜਿਨ੍ਹਾਂ ਨੂੰ ਹਰ ਪੀੜ੍ਹੀ ਦਾ ਪਾਠਕ ਇਕੋ ਜਿਨ੍ਹਾਂ ਪਸੰਦ ਕਰਦਾ ਅਤੇ ਪੜ੍ਹਦਾ ਹੈ। ਸਿਰਨਾਵਾਂ46-47, ਆਸ਼ਾ ਪੁਰੀ,ਲੁਧਿਆਣਾਈ-ਮੇਲ- surjitpatar@yahoo.co.in ਸਹਿਯੋਗਮਾਰਗ ਦਰਸ਼ਨ, ਕਵਿਤਾਵਾਂ ਪੁਸਤਕਾਂਹਵਾ ਵਿਚ ਲਿਖੇ ਹਰਫ਼ਬਿਰਖ ਅਰਜ਼ ਕਰੇਹਨ੍ਹੇਰੇ ਵਿਚ ਸੁਲਗਦੀ ਵਰਣਮਾਲਾਸਦੀ ਦੀਆਂ ਤਰਕਾਲਾਂ (ਸੰਪਾਦਨ)ਲਫ਼ਜ਼ਾਂ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com