ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 2

ਹੀਰ ਵਾਰਿਸ ਸ਼ਾਹ ਸੰਗੀਤਮਈ ਰੇਡਿਓ ਨਾਟਕ ਦੀ ਦੂਜੀ ਕੜੀ ਹਾਜ਼ਿਰ ਹੈ। ਇਸ ਲੜੀਵਾਰ ਰੇਡੀਓ ਨਾਟਕ ਦੀ ਪਹਿਲੀ ਕੜੀ ਵਿਚ ਤੁਸੀਂ ਸੁਣਿਆ ਕਿ ਸਈਅਦ ਵਾਰਿਸ ਸ਼ਾਹ ਨੇ ਇਹ ਕਿੱਸਾ ਕਦੋਂ, ਕਿਉਂ ਤੇ ਕਿਵੇਂ ਲਿਖਿਆ। ਇਸ ਕੜੀ ਵਿਚ ਧੀਦੋ ਦੀਆਂ ਅੱਲ੍ਹੜ ਉਮਰ ਦੀਆਂ ਖੇਡਾਂ ਤੇ ਹੋਰ ਰੰਗ-ਤਮਾਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਉਹ, ਗੁਲੇਲ ਦੇ ਨਿਸ਼ਾਨਿਆਂ ਨਾਲ਼ ਮੁਟਿਆਰਾਂ ਦੇ, ਪਾਣੀ ਦੇ ਭਰੇ ਘੜੇ ਭੰਨਦਾ ਹੈ। ਧੀਦੋ ਦੀ ਮਾਂ ਉਸ ਦੇ ਉਲਾਹਮੇਂ ਸੁਣਦੀ ਤੇ ਝਲਦੀ ਹੈ। ਧੀਦੋ ਦੀਆਂ ਭਰਜਾਈਆਂ ਤੇ ਭਰਾ, ਉਸ ਦੀ ਮਾਂ ਨੂੰ ਧੀਦੋ ਦੇ ਨਿੱਤ ਦੇ ਉਲਾਹਮਿਆਂ ਦੇ ਹਵਾਲੇ ਨਾਲ਼ ਮੰਦਾ-ਚੰਗਾ ਬੋਲਦੀਆਂ ਹਨ। ਸਮਾਂ ਬੀਤਦਾ ਗਿਆ ਤੇ ਧੀਦੋ ਦੇ ਮਾਂ-ਬਾਪ ਇਸ ਜਹਾਨੋਂ ਤੁਰ ਗਏ ਤਾਂ ਉਸ ਦੇ ਭਰਾਵਾਂ-ਭਰਜਾਈਆਂ ਨੇ ਉਸ ਨੂੰ ਨਿਕੰਮਾ ਹੋਣ ਦੇ ਮਿਹਣੇ ਮਾਰ ਕੇ ਘਰੋਂ ਨਿੱਕਲ ਜਾਣ ਲਈ ਮਜਬੂਰ ਕਰ ਦਿੱਤਾ। ਘਰੋਂ ਨਿੱਕਲਿਆ ਰਾਂਝੇ ਨਾਲ਼ ਕੀ ਬੀਤਦਾ ਹੈ, ਦੂਜੀ ਕੜੀ ਵਿਚ ਸੁਣੋ।

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਇਸ ਰੇਡੀਓ ਲੜੀਵਾਰ ਨਾਟਕ ਨੂੰ ਭਰਪੂਰ ਹੁੰਗਾਰਾ ਦੇਣ ਲਈ ਆਪਦਾ ਦਾ ਬੇਹੱਦ ਸ਼ੁਕਰੀਆ। ਇਸ ਨਾਟਕ ਨੂੰ ਤੁਹਾਡੇ ਤੱਕ ਪਹੁੰਚਾਉਣਾ ਆਕਾਸ਼ਵਾਣੀ ਜਲੰਧਰ ਦੇ ਸਾਬਕਾ ਸਟੇਸ਼ਨ ਡਾਇਰੈਕਟਰ ਜਨਾਬ ਫ਼ੈਜ਼ ਮੁਹੰਮਦ ਕਸਾਨਾਂ ਦੀ ਪਹਿਲ ਕਦਮੀ ਦੇ ਬਿਨ੍ਹਾਂ ਅਸੰਭਵ ਸੀ। ਆਕਾਸ਼ਵਾਣੀ ਦੇ ਲਈ ਇਹ ਨਾਟਕ ਤਿਆਰ ਕਰਨ ਦਾ ਸੁਝਾਅ ਕਸਾਨਾਂ ਸਾਹਿਬ ਦਾ ਹੀ ਸੀ। ਡਾਇਰੈਕਟਰ ਵਿਨੋਦ ਧੀਰ ਅਤੇ ਲੇਖਕ ਬਖ਼ਸ਼ਿੰਦਰ ਹੁਰਾਂ ਨੇ ਉਹ ਸੁਝਾਅ ਪਰਵਾਨ ਚੜਾਇਆ ਅਤੇ ਜੋ ਅੱਜ ਤੁਹਾਡੇ ਰੂ ਬ ਰੂ ਹੈ। ਕਸਾਨਾਂ ਸਾਹਬ ਦੀ ਇੱਛਾ ਸੀ ਕਿ ਇਸ ਨਾਟਕ ਦੀਆਂ ਸੀਡੀਜ਼ ਬਣਾ ਕਿ ਸਰੋਤਿਆਂ ਤੱਕ ਪਹੁੰਚਾਈਆਂ ਜਾਣ, ਪਰ ਵਕਤ ਦੇ ਨਾਲ ਬਦਲੇ ਹਾਲਾਤ ਕਾਰਣ ਇਹ ਸੰਭਵ ਨਹੀਂ ਹੋ ਸਕਿਆ, ਬਸ ਉਹ ਆਪਣੀ ਸੇਵਾ-ਮੁਕਤੀ ਵਾਲੇ ਦਿਨ ਇਸ ਦੀ ਇਕ ਸੀਡੀ ਰਿਲੀਜ਼ ਕਰ ਗਏ। ਹੁਣ ਉਹ ਤੁਹਾਡੀ ਕਚਹਿਰੀ ਵਿੱਚ ਹਾਜ਼ਿਰ ਹੈ। ਤੁਹਾਡੇ ਤੋਂ ਭਰਪੂਰ ਪਿਆਰ ਦੀ ਆਸ ਹੈ। ਆਪਣੇ ਵਿਚਾਰਾਂ ਤੇ ਟਿੱਪਣੀਆਂ ਨਾਲ ਜ਼ਰੂਰ ਸਾਡਾ ਮਾਰਗ ਦਰਸ਼ਨ ਕਰਦੇ ਰਹੋ।

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 3

ਇਸ ਰੇਡੀਓ ਲੜੀਵਾਰ ਦੀ ਤੀਜੀ ਲੜੀ ਵਿਚ ਤੁਸੀਂ ਸੁਣੋਗੇ ਕਿ ਲੁੱਡਣ ਦੀ ਬੇੜੀ ਵਿਚ ਬੈਠਾ ਧੀਦੋ ਰਾਂਝਾ, ਬੈੜੀ ਵਿਚ ਡਾਹੇ ਹੋਏ, ਹੀਰ ਦੇ ਪਲੰਘ ਉੱਤੇ ਬੈਠਣ ਲੱਗਦਾ, ਲੁੱਡਣ ਤੋਂ ਫਿਟਕਾਰਾਂ ਖਾ ਬਹਿੰਦਾ ਹੈ। ਉਨ੍ਹਾਂ ਫਿਟਕਾਰਾਂ ਦੌਰਾਨ ਹੀ ਉਸ ਨੂੰ ਹੀਰ ਦਾ ਇਲਮ ਹੁੰਦਾ ਏ, ਜੋ ਕੋਹਕਾਫ਼ ਦੀਆਂ ਹੂਰਾਂ ਨਾਲ਼ੋਂ ਵੀ ਵੱਧ ਸੁਨੱਖੀ ਹੈ। ਬੇੜੀ ਦੇ ਮੁਸਾਫ਼ਰਾਂ ਤੋਂ ਹੀਰ ਦੇ ਹੁਸਨ ਦੀਆਂ ਸਿਫ਼ਤਾਂ ਸੁਣ ਕੇ ਰਾਂਜੇ ਦਾ ਦਿਲ ਹੀਰ ਦੇ ਦੀਦਾਰ ਕਰਨ ਲਈ ਉਤਾਵਲਾ ਹੋ ਗਿਆ।
ਲਉ ਆਨੰਦ ਮਾਣੋ ਅਗਲੀ ਕਿਸ਼ਤ ਦਾ ਹੀਰ ਵਾਰਸ ਸ਼ਾਹ ਐਪੀਸੋਡ 3
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Tags:

Comments

4 responses to “ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 2”

  1. Kamal Kang ਕਮਲ ਕੰਗ Avatar

    ਸ਼ੁਕਰੀਆ ਜਨਾਬ,,,,,, ਕਮਾਲ ਦੀ ਪੇਸ਼ਕਾਰੀ 'ਚੋਂ ਬੜਾ ਅਨੰਦ ਆਇਆ!!!

  2. yuvi Avatar
    yuvi

    masterpiece !!! thanx deep for uploading episode 2.har episode ton baad agle de udeek rahindi hai,keep sharing.

  3. […] ਲੜੀਵਾਰ ਦੀ ਦੂਜੀ ਕੜੀ ਵਿਚ ਤੁਸੀਂ ਸੁਣਿਆ ਕਿ ਭਰਾਵਾਂ-ਭਰਜਾਈਆਂ ਦੇ […]

Leave a Reply to Kamal Kang ਕਮਲ ਕੰਗCancel reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com