Waris_Shah
ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ 'ਹੀਰ-ਵਾਰਿਸ ਸ਼ਾਹ' ਰੇਡੀਓ ਨਾਟਕ 13 ਕਿਸਤਾਂ ਵਿੱਚ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸੁਣੋ ਤੇ ਆਨੰਦ ਮਾਣੋ।
ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਦੋਸਤੋ! ਹੀਰ ਦੇ ਸੁਹੱਪਣ ਅਤੇ ਰਾਂਝੇ ਦੇ ਇਸ਼ਕ ਦੇ ਕਿੱਸੇ ਸੁਣ-ਸੁਣ ਕੇ ਤੁਸੀ ਅਕਸਰ ਇਨ੍ਹਾਂ ਦੋਹਾਂ ਕਿਰਦਾਰਾਂ ਦਾ ਤਸਵੁੱਰ ਆਪਣੇ ਖ਼ਿਆਲਾਂ ਵਿੱਚ ਕਰਦੇ ਰਹੇ ਹੋ। ਜਿਨ੍ਹਾਂ ਨੇ ਇਹ ਕਿੱਸਾ ਪੜ੍ਹਿਆ ਸੁਣਿਆ ਹੈ ਉਹ ਵਾਰਿਸ ਸ਼ਾਹ ਦੇ ਲਫ਼ਜ਼ਾਂ ਦੀ ਜਾਦੂਗਰੀ ਤੇ ਅਸ਼-ਅਸ਼ ਕਰ ਉਠਦੇ ਹਨ। ਕਈ ਫਿਲਮਕਾਰਾਂ ਨੇ ਇਹ ਮੁਹੱਬਤ ਦੀ ਕਹਾਣੀ ਪਰਦੇ ਤੇ ਉਤਾਰੀ ਹੈ ਪਰ ਰੇਡੀਓ ਨਾਟਕ ਦੇ ਰੂਪ ਵਿੱਚ ਵੀ ਇਸ ਦਾ ਬੇਹਤਰੀਨ ਰੂਪਾਂਤਰ ਹੋ ਸਕਦਾ ਹੈ, ਇਸ ਬਾਰੇ ਕਿਸੇ ਨੇ ਖ਼ਿਆਲ ਵੀ ਨਹੀਂ ਕੀਤਾ ਹੋਣਾ। ਸਈਅਦ ਵਾਰਿਸ ਸ਼ਾਹ ਵੱਲੋਂ ਲਿਖੇ ਹੋਏ ਹੋਏ, ਹੀਰ ਦੇ ਕਿੱਸੇ ਦਾ ਲੜੀਵਾਰ ਨਾਟਕ ਬਣਵਾ ਕੇ ਪੇਸ਼ ਕਰਨ ਦਾ ਫੁਰਨਾ ਫੁਰਿਆ ਸੀ ਅਕਾਸ਼ਵਾਣੀ, ਜਲੰਧਰ ਦੇ ਤਤਕਾਲੀ ਸਟੇਸ਼ਨ ਡਾਇਰੈਕਟਰ ਜਨਾਬ ਫ਼ੈਜ਼ ਕਸਾਨਾ ਨੂੰ। ਉਨ੍ਹਾਂ ਨੇ, ਅਕਾਸ਼ਵਾਣੀ ਲਈ ਕਾਫੀ ਲੰਬਾ ਅਰਸਾ ਡਰਾਮਾ ਪ੍ਰੋਡਿਊਸਰ ਵਜੋਂ ਕੰਮ ਕਰਦੇ ਰਹੇ ਤੇ ਫਿਰ ਅਕਾਸ਼ਵਾਣੀ, ਹਮੀਰ ਪੁਰ ਦੇ ਸਟੇਸ਼ਨ ਡਾਇਰੈਕਟਰ ਵਜੋਂ ਰਿਟਾਇਰ ਹੋਏ, ਸ਼੍ਰੀ ਵਿਨੋਦ ਧੀਰ ਨੂੰ ਇਸ ਲੜੀਵਾਰ ਦਾ ਨਿਰਮਾਣ ਤੇ ਨਿਰਦੇਸ਼ਨ ਕਰਨ ਦੀ ਜ਼ਿੰਮੇਵਾਰੀ ਸੌਂਪੀ। ਸਈਅਦ ਵਾਰਿਸ ਸ਼ਾਹ ਵੱਲੋਂ ਲਿਖੇ ਹੋਏ ‘ਹੀਰ ਦੇ ਕਿਸੇ’ ਦਾ ਰੇਡੀਓ ਰੂਪਾਂਤਰ ਕੀਤਾ, ਅਕਾਸ਼ਵਾਣੀ ਦੇ ਸਰਬ ਭਾਰਤੀ ਨਾਟਕ ਲੇਖਣ ਮੁਕਾਬਲੇ ਵਿਚ, ਆਪਣੇ ਲਿਖੇ ਰੇਡੀਓ ਨਾਟਕ ‘ਇਸ਼ਤਿਹਾਰ’ ਲਈ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਸ਼ਾਇਰ-ਪੱਤਰਕਾਰ ਅਤੇ ਹੁਣ ਨਾਵਲਕਾਰ ਵੀ ਬਣ ਗਏ ਸ਼੍ਰੀ ਬਖ਼ਸ਼ਿੰਦਰ ਨੇ।

ਅੱਜ ਲਫ਼ਜ਼ਾਂ ਦਾ ਪੁਲ ਇੰਟਰਨੈੱਟ ਸਾਹਿੱਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ ‘ਹੀਰ-ਵਾਰਿਸ ਸ਼ਾਹ’ ਰੇਡੀਓ ਨਾਟਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹੈ, ਜਿਸਦੇ ਲਈ ਅਸੀ ਦਾਨਿਸ਼ਵਰ ਦੋਸਤ ਜਨਾਬ ਬਖ਼ਸ਼ਿੰਦਰ ਜੀ ਦੇ ਹਮੇਸ਼ਾ ਰਿਣੀ ਰਹਾਂਗੇ। ਇਸਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਦੇ ਵੀ ਸ਼ੁਕਰਗੁਜ਼ਾਰ ਹਾਂ। ਅਸੀ ਇਹ ਲੜੀਵਾਰ ਰੇਡਿਉ ਨਾਟਕ 13 ਕਿਸਤਾਂ ਵਿੱਚ ਪੇਸ਼ ਕਰਾਂਗੇ। ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਇਸ ਲੜੀਵਾਰ ਰੇਡੀਓ ਨਾਟਕ ਦੀ ਪਹਿਲੀ ਕੜੀ ਵਿਚ ਤੁਸੀਂ ਸੁਣੋਗੇ ਕਿ ਸਈਅਦ ਵਾਰਿਸ ਸ਼ਾਹ ਨੇ ਇਹ ਕਿੱਸਾ ਕਦੋਂ, ਕਿਉਂ ਤੇ ਕਿਵੇਂ ਲਿਖਿਆ। ਲਉ ਹਾਜ਼ਿਰ ਹੈ, ਪਹਿਲੀ ਕੜੀ। – ਸੁਣਨ ਲਈ ਹੇਠਾਂ ਪਲੇਅ ਬਟਨ ਤੇ ਕਲਿੱਕ ਕਰੋ। ਸਲੋਅ ਇੰਟਰਨੈਟ ‘ਤੇ ਪਲੇਅ ਹੋਣ ਵਿੱਚ ਕੁਝ ਵਕਤ ਲੱਗ ਸਕਦਾ ਹੈ, ਕਿਰਪਾ ਕਰਕੇ ਸਬਰ ਤੋਂ ਕੰਮ ਲਉ।

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)

ਹੀਰ ਵਾਰਸ ਸ਼ਾਹ ਐਪੀਸੋਡ 2


ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

7 thoughts on “ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1

  1. menu punjabi hon te maan hai.
    aap ji da eh nattak bhot hi vadea hai.
    sun k bhot khushi hoe,
    umeed karda ha ki agge to v edda de nattak ja sahet nal jure hoe program ese tara sunan nu milde rehnge,
    ess khubsurat uprale lai aap ji da bhot bhot thanwad,

  2. ਇਹ ਕਮਾਲ ਦਾ ਯਤਨ ਹੈ ਪੰਜਾਬੀਆਂ ਨੂੰ ਆਪਣੇ ਵਿਰਸੇ ਤੇ ਵਾਰਿਸ ਨਾਲ ਜੋੜਨ ਦਾ। ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।

  3. ਕਮਾਲ ਹੈ ਜਨਾਬ,,,, ਜੇ ਇਸ ਨੂੰ ਡਾਊਨਲੋਡ ਕਰ ਸਕਦੇ ਤਾਂ ਜ਼ਿਆਦਾ ਖੁਸ਼ੀ ਹੁੰਦੀ।
    ਬਹੁਤ ਹੀ ਵਧੀਆ ਪੇਸ਼ਕਾਰੀ ਹੈ, ਬਹੁਤ ਅਨੰਦ ਮਿਲ਼ਿਆ ਸੁਣ ਕੇ।

  4. ਅੱਜ ਪਹਿਲਾ episode ਸੁਣਿਆ । ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਆਡੀਓ ਦੀ ਇਹ ਖਾਸੀਅਤ ਹੁੰਦੀ ਕਿ ਹਰੇਕ ਆਪਣੇ ਤਰੀਕੇ ਨਾਲ scene ਦੀ ਕਲਪਨਾ ਕਰ ਸਕਦਾ। ਬੁਹਤ ਵਧੀਆ ਕੁਸ਼ ਅਲੱਗ ਕੀਤਾ ਤੁਸੀ❤️❤️

Leave a Reply

Your email address will not be published.