ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Heer Waris Shah | Episode 5

ਪੇਸ਼ ਹੈ ਲੜੀਵਾਰ ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਪੰਜਵੀਂ ਕਿਸਤ। ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ।  ਉਨ੍ਹਾਂ ਦੇ ਇਸ਼ਕ ਦੀ ਦੰਦ ਚਰਚਾ ਘਰੋ-ਘਰੀ ਹੁੰਦੀ ਹੋਈ ਹੀਰ ਦੀ ਮਾਂ ਦੇ ਕੰਨੀਂ ਵੀ ਪਹੁੰਚ ਜਾਂਦੀ ਹੈ। ਉਹ, ਹੀਰ ਨੂੰ ਉਸ ਦੇ ਬਾਪ ਦੀ ਪੱਗ ਦੇ ਸ਼ਮਲੇ ਦਾ ਵਾਸਤਾ ਦੇ ਕੇ ਸਮਝਾਉਣ ਦੇ ਹੀਲੇ ਕਰਦੀ ਹੈ।

ਹੀਰ ਦੀ ਮਾਂ, ਉਸ ਨੂੰ ਰਾਂਝੇ ਚਾਕ ਦਾ ਭੱਤਾ ਲਿਜਾਣੋਂ ਮਨ੍ਹਾ ਕਰ ਦਿੰਦੀ ਏ। ਉਹ ਅਜੇ ਇੰਨਾ ਕਹਿ ਕੇ ਹਟਦੀ ਹੀ ਹੈ ਕਿ ਉਸ ਦਾ ਦਿਓਰ ਕੈਦੋ ਉਸ ਨੂੰ ਤੱਤੀਆਂ ਸੁਣਾਉਣ ਆ ਜਾਂਦਾ ਹੈ। ਹੀਰ ਦੀ ਮਾਂ ਨੇ ਕੈਦੋ ਤੋਂ, ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੀ ਤੁਹਮਤ ਦਾ ਸਬੂਤ ਮੰਗਿਆ। ਇਸ਼ਕ ਦਾ ਸਬੂਤ ਲੈਣ ਆਇਆ ਕੈਦੋ ਛਲ਼ ਕਰ ਕੇ ਰਾਂਝੇ ਤੋਂ ਚੂਰੀ ਲੈ ਜਾਂਦਾ ਹੈ।  ਹੀਰ ਉਸ ਦਾ ਪਿੱਛਾ ਕਰ ਕੇ, ਉਸ ਨੂੰ ਕੁੱਟ ਕੇ ਚੂਰੀ ਉਸ ਤੋਂ ਖੋਹ ਲੈਂਦੀ ਹੈ। ਹੁਣ ਅੱਗੇ ਸੁਣੋ ਕੀ ਹੁੰਦਾ ਏ।

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
 

 

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 6

ਹੁਣ ਤਕ ਤੁਸੀਂ ਸੁਣ ਚੁੱੱਕੇ ਹੋ ਕਿ ਤਖ਼ਤ ਹਜ਼ਾਰਿਓਂ ਨਿੱਕਲਿਆ ਰਾਂਝਾ, ਹੀਰ ਦੀਆਂ ਮੱਝੀਆਂ ਦਾ ਚਾਕ ਬਣ ਜਾਂਦਾ ਹੈ। ਹੀਰ ਵੱਲੋਂ ਭੱਤਾ ਲਿਜਾਣ ਦੇ ਬਹਾਨੇ ਬੇਲੇ ਵਿਚ ਰਾਂਝੇ ਨੂੰ ਮਿਲਣ-ਗਿਲਣਾ ਨਹੀਂ ਰੁਕਦਾ। ਚੂਚਕ ਉਸ ਦਾ ਵਿਆਹ ਕਰ ਕੇ ਉਸ ਦਾ ਫਾਹਾ ਵੱਢਣ ਦੀਆਂ ਵਿਉਂਤਾਂ ਬਣਾਉਣ ਲੱਗਿਆ।
 
ਇਨ੍ਹਾਂ ਵਿਉਂਤਾਂ ਅਧੀਨ ਹੀ ਉਸ ਨੇ ਸਿਆਲਾਂ ਦੀ ਪਰ੍ਹੇ ਬੁਲਾ ਲਈ।  ਉਹ ਹੀਰ ਦਾ ਨਿਕਾਹ ਕਰਾਉਣ ਦੇ ਮਸ਼ਵਰੇ ਕਰਨ ਲੱਗਿਆ। ਹੀਰ ਲਈ ਮੁੰਡੇ ਦੇਖਣ ਤੇ ਰਿਸ਼ਤੇ ਲੱਭਣ ਦਾ ਪਾਖ਼ੰਡ ਜਿਹਾ ਕਰ ਕੇ, ਪਹਿਲਾਂ ਬਣਾਈ ਵਿਉਂਤ ਮੁਤਾਬਕ ਹੀਰ ਦਾ ਸਾਕ ਸੈਦੇ ਖੇੜੇ ਨਾਲ਼ ਕਰ ਦਿੱਤਾ ਗਿਆ।
 
ਹੀਰ ਨੇ ਅੜਾਂਦੇ ਊਠ ਲੱਦੇ ਜਾਂਦੇ ਦੇਖ ਕੇ, ਰਾਂਝੇ ਨੂੰ ਕਿਹਾ ਕਿ ਉਹ, ਉਸ ਨੂੰ ਉਧਾਲ ਕੇ ਲੈ ਜਾਵੇ। ਪਰ ਆਦਰਸ਼ਾਂ ਨਾਲ਼ ਚੁੰਬੜਿਆ ਰਾਂਝਾ, ਹੀਰ ਦਾ ਕਿਹਾ ਨਹੀਂ ਮੰਨਦਾ। ਉਹ ਚਾਰੇ ਪਾਸਿਓਂ ਠਗਿਆ ਹੋਇਆ ਮਹਿਸੂਸ ਕਰਦਾ ਹੈ। ਹੀਰ ਵਾਰਸ ਸ਼ਾਹ ਐਪੀਸੋਡ 6 ਦਾ ਲਿੰਕ ਹੇਠਾਂ ਹੈ
 
ਹੀਰ ਵਾਰਸ ਸ਼ਾਹ ਐਪੀਸੋਡ 6
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Tags:

Comments

3 responses to “ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Heer Waris Shah | Episode 5”

  1. […] (ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ) ਆਪ ਦੇ ਹੁੰਗਾਰੇ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਇਸ ਉਪਰਾਲੇ ਨੂੰ ਹੋਰ ਚੰਗਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ, ਸੁਝਾਅ ਜ਼ਰੂਰ ਦੇਣਾ। ਹੀਰ ਵਾਰਸ ਸ਼ਾਹ ਐਪੀਸੋਡ 5 […]

  2. […] (ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ) ਆਪ ਦੇ ਹੁੰਗਾਰੇ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਇਸ ਉਪਰਾਲੇ ਨੂੰ ਹੋਰ ਚੰਗਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ, ਸੁਝਾਅ ਜ਼ਰੂਰ ਦੇਣਾ। ਹੀਰ ਵਾਰਸ ਸ਼ਾਹ ਐਪੀਸੋਡ 5 […]

  3. […] ਵਾਰਿਸ ਸ਼ਾਹ ਦੀ ਛੇਵੀਂ ਕਿਸਤ। ਇਸ ਲੜੀਵਾਰ ਦੀ ਪੰਜਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ ਵੱਲੋਂ […]

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com