ਆਪਣੀ ਬੋਲੀ, ਆਪਣਾ ਮਾਣ

About Us । ਸਾਡੇ ਬਾਰੇ

Lafzan Da Pul is a revolutionary initiative aimed at promoting the Punjabi language and script across the globe. Our vision is to build an online encyclopaedia of Punjabi literature and culture, available in both Gurmukhi and Shahmukhi scripts. Our mission is to empower every Punjabi user to operate their computer in Punjabi. To achieve this, it is essential for every Punjabi to learn how to use Punjabi on computers and the Internet. Comprehensive technical guidance is available on our website to facilitate this process.

In addition, we provide a platform for both budding and established writers to showcase their creativity. Through our E-magazine and Research Journal, they can publish their work and reach a global audience. Let us join hands to ensure Punjabi thrives in the age of modern communication technology.

Over the years, Lafzan Da Pul has evolved into a respected research journal and a valuable resource for students and scholars alike. Numerous academicians and researchers have conducted studies on Lafzan Da Pul, recognising its contribution to the field.

ਲਫ਼ਜ਼ਾਂ ਦਾ ਪੁਲ ਪੰਜਾਬੀ ਬੋਲੀ ਲਈ ਇਕ ਨਵੇਕਲਾ ਤਜਰਬਾ ਹੈ। ਹਰ ਪਰੰਪਰਾ ਅਤੇ ਸੰਵੇਦਨਾ ਨੂੰ ਹਜ਼ਮ ਕਰਦੀ ਜਾ ਰਹੀ ਤਕਨੀਕ ਹੀ ‘ਲਫ਼ਜ਼ਾਂ ਦਾ ਪੁਲ’ ਨੇ ਹਥਿਆਰ ਬਣਾਈ ਹੈ। ਪਹਿਲਾ ਮਕਸਦ ਗੁਰਮੁਖੀ ਨੂੰ ਸੂਚਨਾ ਤਕਨੀਕ ਦੇ ਹਾਣ ਦਾ ਬਣਾਉਣਾ ਹੈ। ਪੰਜਾਬੀਆਂ ਦਾ ਇੰਟਰਨੈੱਟ ‘ਤੇ ਪੰਜਾਬੀ ਟਾਈਪਿੰਗ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ । ‘ਲਫ਼ਜ਼ਾਂ ਦਾ ਪੁਲ’ ਨੇ ਇਸ ਲਈ ਇੱਕ ਬਹੁਤ ਹੀ ਆਸਾਨ ਟਾਈਪਿੰਗ ਟਿਊਟਰ ਤਿਆਰ ਕੀਤਾ ਹੈ। ਅੰਗਰੇਜ਼ੀ ਵਿੱਚ ਪੰਜਾਬੀ ਲਿਖਣ ਵਾਲੇ ਸਿਰਫ ਅੱਧੇ ਘੰਟੇ ਵਿੱਚ ਇੰਟਰਨੈੱਟ ‘ਤੇ ਗੁਰਮੁਖੀ ਪੰਜਾਬੀ ਲਿਖਣ ‘ਚ ਸਮਰੱਥ ਹੋ ਸਕਦੇ ਹਨ।

ਦੂਸਰਾ ਮਕਸਦ ਉਨ੍ਹਾਂ ਸਾਥੀਆਂ ਨੂੰ ਇੱਕ ਮੰਚ ‘ਤੇ ਇੱਕਠਾ ਕਰਨਾ ਹੈ, ਜੋ ਪੰਜਾਬੀ ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ। ‘ਲਫ਼ਜ਼ਾਂ ਦਾ ਪੁਲ’ ‘ਤੇ ਉਹ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਯੋਗਦਾਨ ਪਾ ਸਕਣਗੇ। ਭਵਿੱਖ ਵਿੱਚ ਇਹਨਾਂ ਰਚਨਾਵਾਂ ਨੂੰ ਕਿਤਾਬ ਦੀ ਸ਼ਕਲ ਦੇਣ ਦਾ ਵੀ ਟੀਚਾ ਹੈ।

ਤੀਸਰਾ ਮਕਸਦ ਨੌਜਵਾਨ ਸਾਥੀਆਂ ਦੀਆਂ ਸਾਹਿੱਤਕ ਰੁਚੀਆਂ ਨੂੰ ਉਤਸ਼ਾਹਤ ਕਰਨਾ ਹੈ। ਇਸ ਲਈ ਈ-ਕਵੀ ‘ਤੇ ਈ ਪਾਠਕ ਮੁਕਾਬਲੇ ਸ਼ੁਰੂ ਕੀਤੇ ਹਨ। ਜਿਸ ਰਾਹੀਂ ਸਾਥੀ ਆਪਣੇ ਹੁਨਰ ਅਤੇ ਸੋਚ ਨੂੰ ਜ਼ਾਹਿਰ ਕਰ ਸਕਣਗੇ। ਉਹਨਾਂ ਨੂੰ ਨਕਦ ਇਨਾਮ ‘ਤੇ ਸਾਹਿੱਤਕ ਭੇਟਾਂ ਰਾਹੀ ਉਤਸ਼ਾਹਤ ਵੀ ਕੀਤਾ ਜਾਵੇਗਾ।

ਸਾਹਿਤੱਕ ਸੋਚ ਦੀ ਧਾਰ  ਤਿੱਖੀ ਕਰਨ ਲਈ ਮਾਸਿਕ ਈ-ਰਸਾਲਾ ‘ਕਾਵਿ-ਸੰਵਾਦ’ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਸਾਥੀ ਦਿੱਤੇ ਗਏ ਵਿਸ਼ੇ ‘ਤੇ ਆਪਣੀ ਸੋਚ ਨੂੰ ਲਫ਼ਜ਼ਾਂ ਵਿੱਚ ਪਰੋ ਕੇ ਹਰ ਮਹੀਨੇ ਭੇਜਣਗੇ। ਇਸ ਦੇ ਨਾਲ ਹੀ ਸਾਡਾ ਮਕਸਦ ਪੰਜਾਬੀ ਸੱਭਿਆਚਾਰ, ਸਾਹਿੱਤ, ਬੋਲੀ, ਗੀਤ-ਸੰਗੀਤ ਅਤੇ ਵਿਰਸੇ ਨਾਲ ਜੁੜੀਆਂ ਪਰੰਪਰਾਵਾਂ, ਇਤਿਹਾਸਿਕ ਘਟਨਾਂਵਾਂ, ਸ਼ਖਸੀਅਤਾਂ, ਰੀਤਿ-ਰਿਵਾਜਾਂ ਬਾਰੇ ਈ-ਇਨਸਾਈਕਲੋਪੀਡਿਆ/ਰੈਡਰੈਂਸ ਲਾਇਬ੍ਰੇਰੀ ਤਿਆਰ ਕਰਨਾ ਹੈ। ਇਸ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਚਾਹਵਾਨਾਂ ਨੂੰ ਇੰਟਰਨੈੱਟ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਸਹੀ ਜਾਣਕਾਰੀ ਗੁਰਮੁਖੀ ਵਿੱਚ ਮੁਹੱਈਆ ਕਰਵਾਈ ਜਾ ਸਕੇਗੀ।

ਭਵਿੱਖ ਵਿੱਚ ‘ਲਫ਼ਜ਼ਾਂ ਦਾ ਪੁਲ’ ਨੂੰ ਸ਼ਾਹਮੁਖੀ ਵਿੱਚ ਵਿਸਤਾਰ ਕਰਨ ਦੀ ਵੀ ਤਜਵੀਜ਼ ਹੈ, ਤਾਂਕਿ ਸਾਂਝੇ ਪੰਜਾਬ ਵਿਚਾਲੇ ਲਫ਼ਜ਼ਾਂ ਦਾ ਪੁਲ ਮਜ਼ਬੂਤ ਕੀਤਾ ਜਾ ਸਕੇ। ਲਫ਼ਜ਼ਾਂ ਦਾ ਪੁਲ ਕੋਈ ਕਮਰਸ਼ਿਅਲ ਮੁਨਾਫਾ ਕਮਾਉਣ ਵਾਲਾ ਅਦਾਰਾ ਨਹੀਂ। ਸਗੋਂ ਹਰ ਪੰਜਾਬੀ ਦਾ ਆਪਣਾ ਮੰਚ ਹੈ। ਜੋ ਵੀ ਸਾਥੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਦਾ ਹੋਵੇ, ਉਸਦਾ ਖੁੱਲੇ ਦਿਲ ਨਾਲ ਸਵਾਗਤ ਹੈ। ਤੁਹਾਡਾ ਹਰ ਵਿਚਾਰ ਸਾਡੇ ਲਈ ਵੱਡਮੁਲਾ ਹੈ। ਸੁਝਾਅ, ਵਿਚਾਰ ਅਤੇ ਕਿਸੇ ਕਿਸਮ ਦੀ ਜਾਣਕਾਰੀ ਲਈ lafzandapul@gmail.com ‘ਤੇ ਸੰਪਰਕ ਕਰ ਸਕਦੇ ਹੋ।

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com