ਗ਼ਜ਼ਲ: ਦਾਦਰ ਪੰਡੋਰਵੀ
ਸੌਂਪ ਕੇ ਸੋਨੇ ਦੇ ਪਰ ਜਦ ਹੋਣ ਲੱਗਾਂ ਸੁਰਖੁਰੂ।ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ। ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ। ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ। ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,ਲੰਘ ਜਾਣੇ ਨੇ … Read more