ਮੈਨੂੰ ਪੰਜਾਬੀ ਨਾਲ ਇਸ਼ਕ ਐ। ਮੇਰੇ ਸਾਹ ਪੰਜਾਬੀ ਨਾਲ ਚਲਦੇ ਨੇ। ਮੈਂ ਜਿਉਂਦਾ ਹੀ ਪੰਜਾਬੀ ਦੇ ਸਿਰ ‘ਤੇ ਪਿਆਂ। ਇਹੀ ਮੈਨੂੰ ਰੋਟੀ ਦਿੰਦੀ ਐ ਤੇ ਇਹੀ ਜ਼ਿੰਦਗੀ ਦਾ ਮਕਸਦ…
ਰੋਜ਼ੀ ਰੋਟੀ ਲਈ ਮੈਂ ਪੱਤਰਕਾਰੀ ਤੇ ਅਨੁਵਾਦ ਦਾ ਕੰਮ ਕਰਦਾ ਹਾਂ। ਚੰਗੀਆਂ ਕਿਤਾਬਾਂ ਤੇੇ ਫ਼ਿਲਮਾਂ ਦੀ ਸੰਭਾਲ ਕੇ ਰੱਖਣੀਆਂ ਮੇਰਾ ਸ਼ੌਂਕ ਹੈ। ਪੜ੍ਹਨਯੋਗ ਕਿਤਾਬਾਂ ਤੇ ਫ਼ਿਲਮਾਂ ਬਾਰੇ ਚਾਹਵਾਨਾਂ ਨੂੰ ਦੱਸਣਾ ਮੇਰਾ ਸ਼ਗਲ ਹੈ। ਰੂਹਦਾਰੀ ਲਈ ਕਿਤਾਬਾਂ ਪੜ੍ਹਦਾਂ, ਕਹਾਣੀਆਂ ਤੇ ਕਵਿਤਾਵਾਂ ਲਿਖਦਾਂ ਤੇ ਫ਼ਿਲਮਾ ਬਣਾਉਂਦਾ ਹਾਂ। ਹੇਠਾਂ ਦਿੱਤੇ ਸੋਸ਼ਲ ਮੀਡੀਆ ਲਿੰਕਸ ਰਾਹੀਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ।