ਲਫ਼ਜ਼ਾਂ ਦਾ ਪੁਲ ਪੰਜਾਬੀ ਬੋਲੀ ਲਈ ਇਕ ਨਵੇਕਲਾ ਤਜਰਬਾ ਹੈ। ਹਰ ਪਰੰਪਰਾ ਅਤੇ ਸੰਵੇਦਨਾ ਨੂੰ ਹਜ਼ਮ ਕਰਦੀ ਜਾ ਰਹੀ ਤਕਨੀਕ ਹੀ ‘ਲਫ਼ਜ਼ਾਂ ਦਾ ਪੁਲ’ ਨੇ ਹਥਿਆਰ ਬਣਾਈ ਹੈ। ਪਹਿਲਾ ਮਕਸਦ ਗੁਰਮੁਖੀ ਨੂੰ ਸੂਚਨਾ ਤਕਨੀਕ ਦੇ ਹਾਣ ਦਾ ਬਣਾਉਣਾ ਹੈ। ਜਿਸ ਲਈ ਸਭ ਤੋਂ ਜਿਆਦਾ ਜ਼ਰੂਰੀ ਹੈ ਪੰਜਾਬੀਆਂ ਦਾ ਇੰਟਰਨੈੱਟ ‘ਤੇ ਪੰਜਾਬੀ ਟਾਈਪਿੰਗ ਵਿੱਚ ਨਿਪੁੰਨ ਹੋਣਾ। ‘ਲਫ਼ਜ਼ਾਂ ਦਾ ਪੁਲ’ ਨੇ ਇਸ ਲਈ ਇੱਕ ਬਹੁਤ ਹੀ ਆਸਾਨ ਟਾਈਪਿੰਗ ਟਿਊਟਰ ਤਿਆਰ ਕੀਤਾ ਹੈ, ਜਿਸ ਰਾਹੀਂ ਅੰਗਰੇਜ਼ੀ ਵਿੱਚ ਪੰਜਾਬੀ ਲਿਖਣ ਵਾਲੇ ਸਿਰਫ ਅੱਧੇ ਘੰਟੇ ਵਿੱਚ ਇੰਟਰਨੈੱਟ ‘ਤੇ ਗੁਰਮੁਖੀ ਪੰਜਾਬੀ ਲਿਖਣ ‘ਚ ਸਮਰੱਥ ਹੋ ਸਕਦੇ ਹਨ। ਦੂਸਰਾ ਮਕਸਦ ਉਨ੍ਹਾਂ ਸਾਥੀਆਂ ਨੂੰ ਇੱਕ ਮੰਚ ‘ਤੇ ਇੱਕਠਾ ਕਰਨਾ ਹੈ, ਜੋ ਪੰਜਾਬੀ ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ। ‘ਲਫ਼ਜ਼ਾਂ ਦਾ ਪੁਲ’ ‘ਤੇ ਉਹ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਯੋਗਦਾਨ ਪਾ ਸਕਣਗੇ। ਭਵਿੱਖ ਵਿੱਚ ਇਹਨਾਂ ਰਚਨਾਵਾਂ ਨੂੰ ਕਿਤਾਬ ਦੀ ਸ਼ਕਲ ਦੇਣ ਦਾ ਵੀ ਟੀਚਾ ਹੈ। ਤੀਸਰਾ ਮਕਸਦ ਨੌਜਵਾਨ ਸਾਥੀਆਂ ਦੀਆਂ ਸਾਹਿੱਤਕ ਰੁਚੀਆਂ ਨੂੰ ਉਤਸ਼ਾਹਤ ਕਰਨਾ ਹੈ। ਇਸ ਲਈ ਈ-ਕਵੀ ‘ਤੇ ਈ ਪਾਠਕ ਮੁਕਾਬਲੇ ਸ਼ੁਰੂ ਕੀਤੇ ਹਨ, ਜਿਸ ਰਾਹੀਂ ਸਾਥੀ ਨਾ ਸਿਰਫ ਆਪਣੇ ਹੁਨਰ ਅਤੇ ਸੋਚ ਨੂੰ ਜ਼ਾਹਿਰ ਕਰ ਸਕਣਗੇ, ਬਲਕਿ ਉਹਨਾਂ ਨੂੰ ਨਕਦ ਇਨਾਮ ‘ਤੇ ਸਾਹਿੱਤਕ ਭੇਟਾਂ ਰਾਹੀ ਉਤਸ਼ਾਹਤ ਵੀ ਕੀਤਾ ਜਾਵੇਗਾ। ਸਾਹਿਤੱਕ ਸੋਚ ਦੀ ਧਾਰ ਤਿੱਖੀ ਕਰਨ ਲਈ ਮਾਸਿਕ ਈ-ਰਸਾਲਾ ‘ਕਾਵਿ-ਸੰਵਾਦ’ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਥੀ ਦਿੱਤੇ ਗਏ ਵਿਸ਼ੇ ‘ਤੇ ਆਪਣੀ ਸੋਚ ਨੂੰ ਲਫ਼ਜ਼ਾਂ ਵਿੱਚ ਪਰੋ ਕੇ ਹਰ ਮਹੀਨੇ ਭੇਜਣਗੇ। ਇਸ ਦੇ ਨਾਲ ਹੀ ਸਾਡਾ ਮਕਸਦ ਪੰਜਾਬੀ ਸੱਭਿਆਚਾਰ, ਸਾਹਿੱਤ, ਬੋਲੀ, ਗੀਤ-ਸੰਗੀਤ ਅਤੇ ਵਿਰਸੇ ਨਾਲ ਜੁੜੀਆਂ ਪਰੰਪਰਾਵਾਂ, ਇਤਿਹਾਸਿਕ ਘਟਨਾਂਵਾਂ, ਸ਼ਖਸੀਅਤਾਂ, ਰੀਤਿ-ਰਿਵਾਜਾਂ ਬਾਰੇ ਈ-ਇਨਸਾਈਕਲੋਪੀਡਿਆ/ਰੈਡਰੈਂਸ ਲਾਇਬ੍ਰੇਰੀ ਤਿਆਰ ਕਰਨਾ ਹੈ, ਤਾਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਚਾਹਵਾਨਾਂ ਨੂੰ ਇੰਟਰਨੈੱਟ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਸਹੀ ਜਾਣਕਾਰੀ ਗੁਰਮੁਖੀ ਵਿੱਚ ਮੁਹੱਈਆ ਕਰਵਾਈ ਜਾ ਸਕੇ। ਭਵਿੱਖ ਵਿੱਚ ‘ਲਫ਼ਜ਼ਾਂ ਦਾ ਪੁਲ’ ਨੂੰ ਸ਼ਾਹਮੁਖੀ ਵਿੱਚ ਵਿਸਤਾਰ ਕਰਨ ਦੀ ਵੀ ਤਜਵੀਜ਼ ਹੈ, ਤਾਂਕਿ ਸਾਂਝੇ ਪੰਜਾਬ ਵਿਚਾਲੇ ਲਫ਼ਜ਼ਾਂ ਦਾ ਪੁਲ ਮਜ਼ਬੂਤ ਕੀਤਾ ਜਾ ਸਕੇ। ਲਫ਼ਜ਼ਾਂ ਦਾ ਪੁਲ ਕੋਈ ਕਮਰਸ਼ਿਅਲ ਮੁਨਾਫਾ ਕਮਾਉਣ ਵਾਲਾ ਅਦਾਰਾ ਨਹੀਂ, ਸਗੋਂ ਹਰ ਪੰਜਾਬੀ ਦਾ ਆਪਣਾ ਮੰਚ ਹੈ। ਜੋ ਵੀ ਸਾਥੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਦਾ ਹੋਵੇ, ਉਸਦਾ ਖੁੱਲੇ ਦਿਲ ਨਾਲ ਸਵਾਗਤ ਹੈ। ਤੁਹਾਡਾ ਹਰ ਵਿਚਾਰ ਸਾਡੇ ਲਈ ਵੱਡਮੁਲਾ ਹੈ। ਸੁਝਾਅ, ਵਿਚਾਰ ਅਤੇ ਕਿਸੇ ਕਿਸਮ ਦੀ ਜਾਣਕਾਰੀ ਲਈ lafzandapul@gmail.com ‘ਤੇ ਸੰਪਰਕ ਕਰ ਸਕਦੇ ਹੋ।
ਇਹ ਹੈ ਲਫ਼ਜ਼ਾਂ ਦਾ ਪੁਲ
Publish Date:
Updated Date:
Share:
ਅੱਖਰ ਵੱਡੇ ਕਰੋ–+=
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
by
Tags:
Comments
One response to “ਇਹ ਹੈ ਲਫ਼ਜ਼ਾਂ ਦਾ ਪੁਲ”
ਜਨਾਬ ਆਪਦੇ ਸੁਝਾਅ ਮੁਤਾਬਿਕ ਕੁਝ ਗਲਤੀਆਂ ਸੁਧਾਰ ਦਿੱਤੀਆਂ ਹਨ, ਫੇਰ ਵੀ ਭੁੱਲਣਹਾਰ ਇਨਸਾਨ ਗਲਤੀਆਂ ਦਾ ਪੁਤਲਾ ਹੈ। ਤੁਸੀ ਇਸੇ ਤਰਾਂ ਸੁਝਾਅ ਦਿੰਦੇ ਰਹਿਣਾ, ਅਸੀ ਸ਼ੁਕਰਗੁਜ਼ਾਰ ਹੋਵਾਂਗੇ।
Leave a Reply