Audio Book | ਅਖ਼ਬਾਰ ਲਈ ਲਿਖਣ ਦੀ ਸ਼ੁਰੂਆਤ । ਪੱਤਰਕਾਰੀ ਕਿ ਤਰਕਾਰੀ। – Chapter-3

Patarkari-ke-Tarkari

ਬੋਲਦੀ ਪੰਜਾਬੀ ਕਿਤਾਬ, Punjabi Audio Book ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।

Audio Book | ਪੱਤਰਕਾਰੀ ਦਾ ਪਹਿਲਾ ਕੋਰਸ । ਪੱਤਰਕਾਰੀ ਕਿ ਤਰਕਾਰੀ। Chapter-2

Patarkari-ke-Tarkari

ਬੋਲਦੀ ਪੰਜਾਬੀ ਕਿਤਾਬ, Punjabi Audio Book ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।

Audio Book | ਅਖ਼ਬਾਰ ਨਾਲ ਵਾਹ । ਪੱਤਰਕਾਰੀ ਕਿ ਤਰਕਾਰੀ । Chapter 1

Patarkari-ke-Tarkari

ਬੋਲਦੀ ਪੰਜਾਬੀ ਕਿਤਾਬ, Punjabi Audio Book ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।

Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ

Patarkari-ke-Tarkari

ਬੋਲਦੀ ਪੰਜਾਬੀ ਕਿਤਾਬ, Punjabi Audio Book ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।

ਦੁਨੀਆਂ ਭਰ ਦੇ ਲੇਖਕਾਂ ਨਾਲ ਜੁੜੇਗੀ ਸਾਹਿਤ ਅਕਾਡਮੀ

Punjabi Sahit Akedemi Ludhiana Logo

ਦੁਨੀਆ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ ਨਾਲ ਜੋੜਨ ਲਈ ਅਕਾਡਮੀ ਵਿਸ਼ੇਸ਼ ਉਪਰਾਲੇ ਕਰੇਗੀ

Punjabi Magazine | ਸਿਰਜਣਾ । ਜਨਵਰੀ-ਮਾਰਚ 2023

Punjabi Literary Magazine Sirjana

ਸਿਰਜਣਾ ਪੰਜਾਬੀ ਸਾਹਿਤ ਦੇ ਸਭ ਤੋਂ ਪੁਰਾਣੇ ਸਾਹਿਤਕ ਮੈਗਜ਼ੀਨਾਂ ਵਿਚੋਂ ਇਕ ਹੈ, ਜਿਸ ਦੇ ਹੁਣ ਤੱਕ ਦੋ ਸੌ ਤੋਂ ਵਧ ਅੰਕ ਛਪ ਚੁੱਕੇ ਹਨ। ਇਸ ਵਿਚ ਪੰਜਾਬੀ ਕਵਿਤਾਵਾਂ, ਕਹਾਣੀਆਂ, ਲੇਖ ਛਪਦੇ ਹਨ।

ਪਾਪ ਦੇ ਜਾਂਝੀਆਂ ਨੂੰ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’

book-review-zard-rutt-da-halfiya-byan-harmeet-vidiarthy.jpg

ਹਰਮੀਤ ਵਿਦਿਆਰਥੀ ਦੀ ਕਵਿਤਾ ਭਗਤ ਸਿੰਘ, ਪਾਸ਼, ਵਰਵਰਾ ਰਾਓ, ਗੌਰੀ ਲੰਕੇਸ਼ ਅਤੇ ਇਕਬਾਲ ਕੈਸਰ ਦੇ ਲਾਣੇ ਨਾਲ ਨੇੜਤਾ ਰੱਖਦੀ ਹੈ ਇਸ ਲਈ ਉਹ ਪਾਪ ਦੇ ਜਾਂਝੀਆਂ ਨੂੰ ਸੱਜਰੇ ਸ਼ਰੀਕ ਵਾਂਗ ਟੱਕਰਦਾ ਹੈ।

2022 ਦੀਆਂ ਬਿਹਤਰੀਨ ਪੰਜਾਬੀ ਕਹਾਣੀਆਂ

best punjabi stories 0f 2022

2022 ਬਿਹਤਰੀਨ ਪੰਜਾਬੀ ਕਹਾਣੀਆਂ – Best Punjabi Stories of 2022 – Best Punjabi Stories and Best Punjabi Story Books by Best Punjabi Story Writers Punjab Canada

ਪੰਜਾਬ ਦੇ ਮਸਲਿਆਂ ਬਾਰੇ 9 ਨਾਵਲ

Sticky notes and pen on a desk

ਪੰਜਾਬੀ ਨਾਵਲ ਨੇ ਸਿੱਖ ਇਤਿਹਾਸ, ਬਰਤਾਨਵੀ ਬਸਤੀਵਾਦੀ ਇਤਿਹਾਸ , ਸੰਤਾਲੀ ਦੇ ਦੁਖਾਂਤ ਸਮੇਤ ਨਿਕਟਕਾਲੀਨ ਇਤਿਹਾਸ ਦੀਆਂ ਅਹਿਮ ਘਟਨਾਵਾਂ ਵਿੱਚ ਪੰਜਾਬੀ ਬੰਦੇ ਦੇ ਸੰਘਰਸ਼ ਦਾ ਚਰਿੱਤਰ ਪੇਸ਼ ਕੀਤਾ।

ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ

punjabi-novel-on-women-issues.jpg

ਦਬੇਲ ਅਤੇ ਕਰੁਨਾ ਮਾਰੀ ਪਾਤਰ ਨਾਲੋਂ ਦਲੇਰ, ਚਿੰਤਨਸ਼ੀਲ ਤੇ ਸਿਰੜੀ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸਮਾਜ ਅੰਦਰ ਜਾਤੀ, ਜਮਾਤੀ, ਲਿੰਗਕ ਅਤੇ ਆਰਥਿਕ ਦੁਖਾਂਤ ਨੂੰ ਨਾਵਲ ‘ਚ ਪੇਸ਼ ਕੀਤਾ ਗਿਆ

ਇਤਿਹਾਸ ਦੇ ਬਾਗ਼ੀ ਨਾਇਕਾਂ ਵਾਲੇ 3 ਨਾਵਲ

punjabi-novel-about-rebilious-baghi-hero.jpg

ਪੰਜਾਬੀ ਨਾਵਲ ਸ਼ੁਰੂ ਤੋਂ ਹੀ ਇਤਿਹਾਸਕ ਪਾਤਰਾਂ, ਘਟਨਾਵਾਂ ਅਤੇ ਨਿਸ਼ਤਿਕ ਤਵਾਰੀਖੀ ਕਾਲ ਦੀ ਵਸਤੂ ਸਮੱਗਰੀ ਨੂੰ ਆਪਣੀ ਬਿਰਤਾਂਤਕ ਵਸਤੂ ਦੇ ਧਰਾਤਲ ਵੱਜੋਂ ਪ੍ਰਯੋਗ ਕਰਦਾ ਰਿਹਾ ਹੈ।

ਕਿਸਾਨ ਮੋਰਚੇ – ਖੇਤੀ ਸੰਕਟ ਦੀ ਗੱਲ ਕਰਦੇ 3 ਨਾਵਲ

punjabi-novel-about-farmers-protest-kisaan-morcha-delhi.jpg

ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਸੰਖ ਹਨ ਨਾਵਲ ‘ਕਰੋਨਾ ਤੇ ਕਿਸਾਨ’, ‘ਟਰਾਲੀ ਯੁੱਗ’ ਅਤੇ ‘378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ’ ਇਨ੍ਹਾਂ ਬਾਰੇ ਗੰਭੀਰ ਸਵਾਲ ਕਰਦੇ ਹਨ।

Punjabi Story । ਗਲੀ ਨੰਬਰ ਕੋਈ ਨਹੀਂ-ਅਨੇਮਨ ਸਿੰਘ । Aneman Singh

Punjabi Story Gali No Koi Nahi Aneman Singh

ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟੇ ਲਾਉਂਦੀਆਂ ਨੇ। ਸੀਬੋ ਮੇਰੇ ਸੁਪਨਿਆਂ ‘ਚ ਰੋਜ਼ ਆਉਂਦੀ-”ਵੇ ਲੋਧੀ.. ਮੇਰਾ ਬਦਲਾ ਲਏਂਗਾ ਕੇ ਨਾ?”

ਅੰਮ੍ਰਿਤਾ ਪ੍ਰੀਤਮ ਦੀ ਮਾਰਫ਼ਤ । Via Amrita Pritam | Part- 4

Amrita Pritam Young

ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।

ਅੰਮ੍ਰਿਤਾ ਪ੍ਰੀਤਮ ਦੀ ਮੁਹੱਬਤ । Amrita Pritam’s Love | Part- 3

Amrita Pritam Young

ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।

ਅੰਮ੍ਰਿਤਾ ਪ੍ਰੀਤਮ ਦੀ ਤਲਬ । Desires of Amrita Pritam | Part- 2

Amrita Pritam Young

ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।

ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਖ਼ਤ। Half Letter of Amrita | Part-1

Amrita Pritam Young

ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।

Punjabi Short Story – ਕਹਾਣੀ – ਭੁੱਖ – ਤ੍ਰਿਪਤਾ ਕੇ ਸਿੰਘ

bhukh-tripta-k-singh

ਉਸ ਨਾਲ਼ ਬਿਤਾਏ ਦਿਨ ਤੇ ਉਸ ਨਾਲ਼ ਬਿਤਾਈਆਂ ਰਾਤਾਂ ਨੂੰ ਯਾਦ ਕਰਕੇ ਮੈਂਨੂੰ ਮੇਰਾ ਆਪਾ ਤਪਦਾ ਮਹਿਸੂਸ ਹੋਣ ਲੱਗਾ। ਮੱਖਣ ਦੇ ਕਿੰਨੇ ਸਾਰੇ ਮੈਸੇਜ ਆਏ ਹੋਏ ਸਨ। ਹਾਸੇ ਵਾਲ਼ੇ, ਮੁਹੱਬਤੀ ਤੇ ਕੁਝ ਨਾਨਵੈਜ

ਅੰਮ੍ਰਿਤਸਰ ਸਾਹਿਤ ਉਤਸਵ ਪੁਸਤਕ ਮੇਲਾ 2022 । ਪ੍ਰੋਗਰਾਮਾਂ ਦਾ ਵੇਰਵਾ

Amritsar Sahit Utsav 2021

5 ਮਾਰਚ ਤੋਂ 13 ਮਾਰਚ ਤੱਕ ਚੱਲਣ ਵਾਲੇ ਪੂਰੇ ਨੌ ਦਿਨ ਦੇ ਸਮਾਗਮਾਂ ਦਾ ਸਮੁੱਚਾ ਵੇਰਵਾ। ਸ਼ਾਇਰ: ਵਿਜੇ ਵਿਵੇਕ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ, ਸਤੀਸ਼ ਗੁਲਾਟੀ

ਪੰਜਾਬੀ ਕਹਾਣੀ । ਹੁਣ ਮੈਂ ਸੁਰਖ਼ਰੂ ਆਂ । ਪਵਿੱਤਰ ਕੌਰ ਮਾਟੀ

pavittar kaur maati

ਮੈਂ ਕੁਰਸੀ ‘ਤੇ ਬੈਠੀ ਧੁੱਪ ਸੇਕ ਰਹੀ ਹਾਂ…ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੁਬਾਇਲ ਵੱਲ ਖਿੱਚ ਲੈਂਦੀ ਹੈ। ਮੋਬਾਇਲ ਦੀ ਸਕਰੀਨ ‘ਤੇ ਉਂਗਲਾਂ ਵੱਜਣ ਲੱਗੀਆਂ, ਵੱਟਸਅੱਪ ਖੁੱਲ੍ਹਦਾ ਹੈ

ਸਾਹਿਤ ਤੇ ਸਭਿਆਚਾਰ ਦੇ ਰੰਗ । ਅੰਮ੍ਰਿਤਸਰ ਸਾਹਿਤ ਉਤਸਵ 2021

Amritsar Sahit Utsav 2021

ਚਾਰ ਰੋਜ਼ਾ ਪੁਸਤਕ ਮੇਲੇ ਵਿਚ ਵਿਕੀਆਂ 30 ਲੱਖ ਦੀਆਂ ਪੁਸਤਕਾਂ
ਸਾਹਿਤ, ਸਭਿਆਚਾਰ ਤੇ ਵਿਰਾਸਤ ਨਾਲ ਸਜੇ 70 ਤੋਂ ਜ਼ਿਆਦਾ ਸਟਾਲ

-ਦੀਪ ਜਗਦੀਪ ਸਿੰਘ*

ਪੰਜਾਬ ਨੂੰ ਤਾਂ ਮੇਲਿਆਂ ਦਾ ਵਰ ਮਿਲਿਆ ਹੋਇਆ ਹੈ। ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਦੇ ਅਸੀਂ ਜਗਰਾਵਾਂ ਦੇ ਰੌਸ਼ਨੀਆਂ ਦੇ ਮੇਲੇ ਤੇ ਛਪਾਰ ਦੇ ਮੇਲੇ ਤੋਂ ਲੈ ਕੇ ਆਨੰਦਪੁਰ ਦੇ ਵਿਸਾਖੀ ਦੇ ਮੇਲਿਆਂ ਤੱਕ ਬਾਰੇ ਸੁਣਦੇ ਰਹੇ ਹਾਂ। ਜਿਉੇਂ-ਜਿਉਂ ਪੰਜਾਬ ਵਿਚ ਅੱਖਰ ਗਿਆਨ ਵਿਚ ਵਾਧਾ ਹੋਇਆ, ਪੜ੍ਹਨ ਤੇ ਲਿਖਣ ਵਾਲਿਆਂ ਦਾ ਵੀ ਵਾਧਾ ਹੋਇਆ। ਪੜ੍ਹਨ ਵਾਲਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਿੱਥੇ ਲੇਖਕਾਂ ਨੇ ਇਕ ਤੋਂ ਵਧ ਕੇ ਇਕ ਪੁਸਤਕਾਂ ਲਿਖੀਆਂ ਉੱਥੇ ਹੀ ਦੇਸ਼-ਵਿਦੇਸ਼ ਵਿਚ ਪਾਠਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੁਸਤਕ ਮੇਲਿਆਂ ਦਾ ਪਿੜ ਬੱਝਣ ਲੱਗਾ। ਪਿਛਲੇ ਸਮਿਆਂ ਵਿਚ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਲੈ ਕੇ ਸੱਤ ਸਮੁੰਦਰ ਪਾਰ ਘੁੱਗ ਵੱਸਦੇ ਪੰਜਾਬੀਆਂ ਦੇ ਗਲੋਬਲ ਪਿੰਡਾਂ ਤੱਕ ਪੁਸਤਕ ਮੇਲਿਆਂ ਦਾ ਸਭਿਆਚਾਰ ਪ੍ਰਫੁੱਲਤ ਹੋਇਆ ਹੈ। ਇਹੀ ਨਹੀਂ ਦਿੱਲੀ ਤੇ ਜੈਪੁਰ ਵਿਚ ਹੁੰਦੇ ਸੰਸਾਰ ਪੱਧਰ ਦੇ ਪੁਸਤਕ ਮੇਲਿਆਂ ਵਿਚ ਗੰਭੀਰ ਪੰਜਾਬੀ ਪਾਠਕ ਰੇਲਗੱਡੀਆਂ ਭਰ ਕੇ ਪਹੁੰਚਦੇ ਹਨ ਤੇ ਪੰਡਾਂ ਬੰਨ੍ਹ ਕੇ ਵਿਸ਼ਵ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਲੈ ਕੇ ਮੁੜਦੇ ਹਨ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖੁੱਲ੍ਹੇ ਮੈਦਾਨ ਵਿਚ ਲੱਗਣ ਵਾਲੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਜਲੌ ਵੀ ਇਹੋ ਜਿਹਾ ਹੀ ਹੈ। ਇਸ ਵਾਰ ਤਾਂ ਨੌਜਵਾਨ ਪਾਠਕ ਬੋਰੀਆਂ ਭਰ ਕੇ ਕਿਤਾਬਾਂ ਮੋਢਿਆਂ ‘ਤੇ ਚੁੱਕੀ ਲੈ ਜਾਂਦੇ ਦੇਖੇ ਗਏ।

ਮਾਰਚ ਮਹੀਨੇ ਦੀ 2 ਤੋਂ 5 ਤਰੀਕ ਦੌਰਾਨ ਹੋਏ ਅੰਮ੍ਰਿਤਸਰ ਸਾਹਿਤ ਉਤਸਵ 2021 ਦੀ ਚਰਚਾ ਫਰਵਰੀ ਮਹੀਨੇ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਜਿਵੇਂ ਬਸੰਤ ਆਪਣੇ ਜੋਬਨ ‘ਤੇ ਆ ਰਹੀ ਸੀ ਉਵੇਂ ਹੀ ਇਸ ਉਤਸਵ ਦੀਆਂ ਤਿਆਰੀਆਂ ਜੋਬਨ ‘ਤੇ ਸਨ। ਉਤਸਵ ਦੇ ਅਧਿਕਾਰਕ ਫੇਸਬੁੱਕ ਪੰਨੇ ‘ਤੇ ਸਾਹਿਤ-ਪ੍ਰੇਮਿਆਂ ਦਾ ਉਤਸਾਹ ਦੇਖਣ ਵਾਲਾ ਸੀ। ਹਰ ਕੋਈ ਸੁਲਾਹ ਮਾਰ ਇਕ ਦੂਜੇ ਨੂੰ ਸੁਲਾਹ ਮਾਰ ਰਿਹਾ ਸੀ, ‘ਚੱਲਣੈ ਬਾਈ ਅੰਬਰਸਰ?’ ਤੇ ਹੋਰ ਕੋਈ ਗ਼ੁਜ਼ਾਰਿਸ਼ ਕਰ ਰਿਹਾ ਸੀ ‘ਜੇ ਕੋਈ ਬਠਿੰਡੇ ਵੱਲੋਂ ਜਾਣ ਵਾਲਾ ਹੋਵੇ ਤਾਂ ਮੈਨੂੰ ਵੀ ਲੈ ਚੱਲਿਉ।’ ਬਾਕੀ ਅੱਗੇ ਹੋ-ਹੋ ਕਹਿ ਰਹੇ ਸਨ, ‘ਮਿਲਦੇ ਆਂ ਫੇਰ!’

ਉਦਘਾਟਨ

ਲੌਕਡਾਊਨ ਤੋਂ ਬਾਅਦ ਇਹ ਆਪਣੇ ਆਪ ਵਿਚ ਇਸ ਕਿਸਮ ਦਾ ਪਹਿਲਾ ਮੇਲਾ ਹੋਣ ਵਾਲਾ ਸੀ। ਮੇਲੇ ਦਾ ਮੇਜ਼ਬਾਨ ਪੰਜਾਬੀ ਅਧਿਐਨ ਵਿਭਾਗ ਦਾ ਸਾਰਾ ਸਟਾਫ਼ ਮੇਲੇ ਦੇ ਹਰ ਪੱਖ ਨੂੰ ਯਾਦਗਾਰ ਬਣਾਉਣ ਵਿਚ ਜੁਟਿਆ ਹੋਇਆ ਸੀ। ਪੰਜਾਬ ਦੇ ਕਈ ਪ੍ਰਕਾਸ਼ਕ ਪਹਿਲੀ ਮਾਰਚ ਦੀ ਦੁਪਹਿਰ ਨੂੰ ਹੀ ਆ ਕੇ ਆਪਣੇ ਸਟਾਲਾਂ ‘ਤੇ ਪੁਸਤਕਾਂ ਸਜਾਉਣ ਲੱਗ ਪਏ ਸਨ। ਦੇਖਦੇ-ਦੇਖਦੇ ਦੋ ਮਾਰਚ ਦੀ ਉਹ ਸਵੇਰ ਆ ਗਈ ਜਦੋਂ ਸੂਹਾ ਰੀਬਨ ਕੱਟ ਕੇ ਇਸ ਰੰਗ-ਬਰੰਗੇ ਮੇਲੇ ਦਾ ਉਦਘਾਟਨ ਹੋਣਾ ਸੀ। ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਮੱਠੀ-ਮੱਠੀ ਪੌਣ ਰੁਮਕਦੀ ਸੀ। ਗ਼ਮਲਿਆਂ ਤੇ ਕਿਆਰਿਆਂ ਵਿਚੋਂ ਖ਼ੁਸ਼ਬੂਆਂ ਆ ਰਹੀਆਂ ਸਨ। ਖ਼ਾਲਸਾ ਕਾਲਜ ਦੇ ਮੁੱਖ ਗੇਟ ਤੋਂ ਪੰਡਾਲ ਤੱਕ ਰਾਹ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਦੀਆਂ ਪੰਜਾਬੀ ਮਾਂ ਬੋਲੀ ਦਾ ਹੋਕਾ ਦਿੰਦੀਆਂ ਕਾਵਿਕ ਸਤਰਾਂ ਆਉਣ ਵਾਲਿਆਂ ਦੇ ਮਨ ਨੂੰ ਹੁਲਾਰਾ ਦੇ ਰਹੀਆਂ ਸਨ। ਲਾਇਬ੍ਰੇਰੀ ਤੋਂ ਪਹਿਲਾਂ ਸਜਿਆ ਹੋਇਆ ਗੇਟ ਜੀ ਆਇਆਂ ਨੂੰ ਕਹਿ ਰਿਹਾ ਸੀ। ਉਸੇ ਵੇਲੇ ਕਾਲਜ ਦੀ ਮਾਣਮੱਤੀ ਵਿਰਾਸਤੀ ਇਮਾਰਤ ਵੱਲੋਂ ਮੁੱਖ-ਮਹਿਮਾਨ ਤੇ ਉਤਸਵ ਦੇ ਸਰਪ੍ਰਸਤ ਡਾ. ਸੁਰਜੀਤ ਪਾਤਰ, ਵਿਸ਼ੇਸ਼ ਮਹਿਮਾਨ ਡਾ. ਲਖਵਿੰਦਰ ਜੌਹਲ, ਨੈਸ਼ਨਲ ਬੁੱਕ ਟਰੱਸਟ ਡਾਇਰੈਕਟਰ ਯੁਵਰਾਜ ਮਲਿਕ, ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਉਦਘਾਟਨੀ ਗੇਟ ਵੱਲ ਸਹਿਜੇ-ਸਹਿਜੇ ਆ ਰਹੇ ਸਨ। ਉਡੀਕ ਭਰੀਆਂ ਨਜ਼ਰਾਂ ਉਨ੍ਹਾਂ ਨੂੰ ਤੱਕ ਰਹੀਆਂ ਸਨ। ਉਹ ਆਏ, ਰਿਬਨ ਕੱਟਿਆ ਗਿਆ। ਸੁਆਗਤੀ ਬੋਲ ਕਹੇ ਗਏ ਤੇ ਮਹਿਮਾਨਾਂ ਦਾ ਕਾਫ਼ਲਾ ਪੁਸਤਕਾਂ ਤੇ ਵਿਰਾਸਤੀ ਵਸਤਾਂ ਦੇ ਸਜੇ ਹੋਏ ਸੱਤਰ ਤੋਂ ਜ਼ਿਆਦਾ ਸਟਾਲਾਂ ਵੱਲ ਵਧ ਗਿਆ।

ਪਤਵੰਤੇ ਮਹਿਮਾਨ ਹਰ ਸਟਾਲ ‘ਤੇ ਪਈਆਂ ਆਪਣੀ ਪਸੰਦ ਦੀਆਂ ਵਿਲੱਖਣ ਕਿਤਾਬਾਂ ਨੂੰ ਛੋਹ ਕੇ, ਖੋਲ੍ਹ ਕੇ ਤੇ ਟੋਹ ਕੇ ਵੇਖ ਰਹੇ ਸਨ। ਓਧਰ ਮੁੱਖ-ਮੰਚ ‘ਤੇ ਹਲਚਲ ਤੇਜ਼ ਹੋ ਗਈ ਸੀ। ਮਹਿਮਾਨਾਂ ਦਾ ਇੰਤਜ਼ਾਰ ਹੋਰ ਵੀ ਬੇਸਬਰੀ ਨਾਲ ਹੋਣ ਲੱਗਾ ਸੀ। ਮੰਚ ਦੇ ਸਾਹਮਣੇ ਪੰਡਾਲ ਵਿਚ ਸਜੇ ਅਧਿਆਪਕ, ਵਿਦਿਆਰਥੀ ਤੇ ਸਾਹਿਤ-ਪ੍ਰੇਮੀ ਉਸ ਸ਼ਗਨਾਂ ਵਾਲੀ ਘੜੀ ਦਾ ਇੰਤਜ਼ਾਰ ਕਰ ਰਹੇ ਸਨ, ਜਦੋਂ ਮੰਚ ‘ਤੇ ਮਾਣਮੱਤੇ ਸਾਹਿਤਕਾਰਾਂ ਨੇ ਸੱਜ ਜਾਣਾ ਸੀ।

ਮੰਚ ਦੀ ਕਾਰਵਾਈ ਸ਼ੁਰੂ ਹੋਈ। ਡਾ. ਸੁਰਜੀਤ ਪਾਤਰ ਨੇ ਗਾਗਰ ਵਿਚ ਸਾਗਰ ਭਰਦਿਆਂ ਨਿਚੋੜ ਕੱਢ ਦਿੱਤਾ ਕਿ ਬੰਦਾ ‘ਕੱਲਾ ਅੰਨ-ਪਾਣੀ ਨਾਲ ਨਹੀਂ ਬਣਦਾ ਬਲਕਿ ਬੋਲ-ਬਾਣੀ ਨਾਲ ਵੀ ਬਣਦਾ ਹੈ। ਬੋਲ-ਬਾਣੀ ਲੇਖਕ ਸਾਂਭਦੇ ਤੇ ਸਿਰਜਦੇ ਹਨ ਤੇ ਪੁਸਤਕਾਂ ਇਸ ਨੂੰ ਸਾਂਭਦੀਆਂ ਹਨ। ਪੀੜ੍ਹੀ-ਦਰ-ਪੀੜ੍ਹੀ ਬੋਲ-ਬਾਣੀ ਸਫ਼ਰ ਕਰਦੀ ਹੈ ਤੇ ਕਿਸੇ ਖਿੱਤੇ ਦੇ ਲੋਕਾਂ ਦੀ ਪਛਾਣ ਬਣ ਜਾਂਦੀ ਹੈ। ਅਗਲੀ ਗੱਲ ਉਨ੍ਹਾਂ ਵਿੱਦਿਅਕ ਅਦਾਰਿਆਂ ਦੀ ਭੂਮਿਕਾ ਬਾਰੇ ਕਹੀ ਕਿ ਇਹ ਅਦਾਰੇ ਗਿਆਨ ਦੇ ਸੋਮਿਆਂ ਦੇ ਮੂੰਹ ਵਿਦਿਆਰਥੀਆਂ ਲਈ ਖੋਲ੍ਹ ਦਿੰਦੇ ਹਨ। ਕਿਤਾਬੀ ਪੜ੍ਹਾਈ ਤੋਂ ਇਲਾਵਾ ਸਾਹਿਤਕ, ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਨਵੀਆਂ-ਪੀੜ੍ਹੀਆਂ ਦੀ ਸ਼ਖ਼ਸੀਅਤ ਉਸਾਰਦੀਆਂ ਹਨ। ਵਿਦਿਆਰਥੀ ਹੁਨਰੰਮਦ ਹੋ ਕੇ ਜਿਓਣ ਦਾ ਨਵਾਂ ਮੁਹਾਵਰਾ ਸਿੱਖ ਕੇ ਨਾਗਰਿਕ ਬਣ ਜਾਂਦੇ ਹਨ। ਇਸ ਤੋਂ ਅੱਗੇ ਉਨ੍ਹਾਂ ਮਾਂ-ਬੋਲੀ ਦੀ ਗੱਲ ਤੋਰੀ ਕਿ ਭਾਸ਼ਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ ਹਨ, ਬਹੁ-ਭਾਸ਼ੀ ਮਨੁੱਖ ਬਹੁ-ਦਿਸ਼ਾਵੀ ਮਨੁੱਖ ਹੁੰਦੈ, ਪਰ ਮਾਂ-ਬੋਲੀ ਦਾ ਦਰਜਾ ਹਮੇਸ਼ਾ ਰੂਹ ਦੇ ਨੇੜੇ ਹੁੰਦਾ ਹੈ। ਉਨ੍ਹਾਂ ਲੇਖਕਾਂ ਨੂੰ ਤਾਕੀਦ ਕੀਤੀ ਕਿ ਆਪਣੀਆਂ ਲਿਖਤਾਂ ਵਿਚ ਦਿਲ ਪਾਉਗੇ ਤਾਂ ਪਾਠਕਾਂ ਦੇ ਦਿਲ ਵਿਚ ਉਤਰਦੇ ਜਾਉਗੇ। ਉਹ ਗਿਆਨ ਦੀ ਪਰੰਪਰਾ ਸਾਂਭਣਗੇ ਤੇ ਅਗਲੀਆਂ ਪੀੜ੍ਹੀਆਂ ਨੂੰ ਸੌਂਪਣਗੇ। ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਮਾਣ ਮਹਿਸੂਸ ਕੀਤਾ ਕਿ ਕਾਲਜ ਆਪਣੀਆਂ ਵਿਰਾਸਤੀ ਪਰੰਪਰਾਂ ਨੂੰ ਅੱਗੇ ਤੋਰ ਰਿਹਾ ਹੈ।ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਸਰਗਰਮੀਆਂ ਕਰ ਰਿਹਾ ਹੈ, ਆਪਣੀਆਂ ਵੱਡਮੁੱਲੀਆਂ ਰਿਵਾਇਤਾਂ ਨੂੰ ਅੱਗੇ ਤੋਰਨ ਵਿਚ ਵੱਡਮੁੱਲਾ ਯੋਗਦਾਨ ਦੇ ਰਿਹਾ ਹੈ।

ਨੈਸ਼ਨਲ ਬੁੱਕ ਟਰੱਟਸ ਦੇ ਡਾਇਰੈਕਟਰ ਸ੍ਰੀ ਯੁਵਰਾਜ ਮਲਿਕ ਨੇ ਸਮੁੱਚੇ ਸਮਾਗਮ ਦੀ ਵਿਸ਼ਾਲਤਾ ਦੇਖ ਕੇ ਭਾਵਨਾਵਾਂ ਨਾਲ ਭਰਪੂਰ ਹੁੰਦਿਆਂ ਵਾਅਦਾ ਕੀਤਾ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਪੁਸਤਕ ਸਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਜੋ ਵੀ ਉਪਰਾਲੇ ਕਰੇਗਾ, ਨੈਸ਼ਨਲ ਬੁੱਕ ਟਰੱਸਟ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਉੇਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜਿਸ ਭਾਸ਼ਾ ਵਿਚ ਸਾਹਿਤ ਸਿਰਜਿਆ ਜਾਂਦਾ ਰਹੇਗਾ, ਉਹ ਭਾਸ਼ਾ ਬਚੀ ਰਹੇਗੀ। ਉਨ੍ਹਾਂ ਇਕਬਾਲ ਕੀਤਾ ਕਿ ਪੰਜਾਬ ਦੇ ਵਡੇਰੇ ਲੇਖਕਾਂ ਨੇ ਪੰਜਾਬ ਦੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਅਮੀਰ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ।

ਸਾਹਿਤ ਤੇ ਸਭਿਆਚਾਰ ਦੇ ਰੰਗ

ਪੰਜਾਬ ਭਰ ਤੋਂ ਪਹੁੰਚੇ ਨਾਮਵਰ ਕਵੀਆਂ ਡਾ. ਸੁਰਜੀਤ ਪਾਤਰ, ਜਸਵੰਤ ਜਫ਼ਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਦਰਸ਼ਨ ਬੁੱਟਰ, ਵਾਹਿਦ, ਬਲਵਿੰਦਰ ਸੰਧੂ, ਜਗਵਿੰਦਰ ਜੋਧਾ ਅਤੇ ਚਮਨਦੀਪ ਦਿਉਲ ਨੇ ਖ਼ੂਬਸੂਰਤ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਹਾਸਲ ਕੀਤੀ।

ਲੋਕ-ਗੀਤ ਪੇਸ਼ਕਾਰੀਆਂ ਵਿਚ ਉਭਰਦੇ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਉਂਦਿਆਂ ਹੋਕਾ ਦਿੱਤਾ ਕਿ ਚੰਗੀ ਤੇ ਉਸਾਰੂ ਗਾਇਕੀ ਦਾ ਕਣ ਹਾਲੇ ਵੀ ਨੌਜਵਾਨ ਪੀੜ੍ਹੀ ਵਿਚ ਬਚਿਆ ਹੋਇਆ ਹੈ।ਵਿਰਾਸਤੀ ਖਾਣਿਆਂ ਦੇ ਸਟਾਲ, ਫਲਾਵਰ ਸ਼ੋਅ ਅਤੇ ਵਿਗਿਆਨਕ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਪੰਡਾਲ ਦੇ ਇਕ ਹਿੱਸੇ ਵਿਚ ਤਿਆਰ ਕੀਤੀ ਗਈ ਪੰਜਾਬ ਦੇ ਪਿੰਡਾਂ ਦੀ ਸੱਥ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ।


ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’

ਦੂਸਰਾ ਦਿਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ। ਗੁਰੂ ਸਾਹਿਬ ਦੀ ਬਾਣੀ ਤੇ ਸ਼ਹਾਦਤ ਬਾਰੇ ਗੰਭੀਰ ਚਿੰਤਨ ਕਰਨ ਲਈ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਹੋਇਆ।ਕੁੰਜੀਵਤ ਭਾਸ਼ਨ ਦਿੰਦਿਆਂ ਉੱਘੇ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਤਪਾਦਨ ਸਰੋਤ ਵਸਤਾਂ ਪੈਦਾ ਕਰਦੇ ਹਨ ਜਦ ਕਿ ਸਾਹਿਤ ਅਰਥਾਂ ਦਾ ਉਤਪਾਦਨ ਕਰਦਾ ਹੈ। ਅੱਜ ਪੂਰੇ ਸੰਸਾਰ ਵਿਚ ਇਕਰੂਪਤਾ ਲਿਆਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਦਕਿ ਜੀਵਨ ਬਹੁਰੂਪਤਾ ਵਿਚ ਪਿਆ ਹੈ ਤੇ ਸਾਡਾ ਸੰਘਰਸ਼ ਇਸੇ ਬਹੂਰੂਪਤਾ ਨੂੰ ਬਚਾਉਣ ਵਿਚ ਪਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸ਼ਹਾਦਤ ਦਾ ਗੌਰਵ ਸਾਨੂੰ ਇਹੀ ਪ੍ਰੇਰਨਾ ਦਿੰਦੇ ਹਨ।

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਬ ਤਲਵਾਰ ਦੇ ਧਨੀ ਵੀ ਸਨ ਪਰ ਕੋਮਲ ਹਿਰਦੇ ਵਾਲੇ ਸਨ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਪ੍ਰੋ. ਰਾਨਾ ਨੱਈਅਰ ਨੇ ਈਸਾਈ, ਯਹੂਦੀ ਅਤੇ ਇਸਲਾਮ ਧਰਮ ਦੇ ਹਵਾਲੇ ਨਾਲ ਸ਼ਹਾਦਤ ਨੂੰ ਪੁਨਰ-ਪਰਭਾਸ਼ਿਤ ਕਰਦਿਆਂ ਕਿਹਾ ਸਮਾਜ ਹਿੱਤ ਲਈ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦਾ ਤਿਆਗ ਕਰਕੇ ਮੌਤ ਦੀ ਚੋਣ ਕਰਨਾ ਹੀ ਅਸਲੀ ਸ਼ਹਾਦਤ ਹੈ।

ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਦੋ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਤੇ ਸ਼ਹਾਦਤ ਦਾ ਗੌਰਵ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ: ਜੀਵਨ ਫ਼ਲਸਫ਼ਾ ਤੇ ਸ਼ਹਾਦਤ’ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿਚ ਗੁਰੂ ਸਾਹਿਬ ਦੀ ਬਾਣੀ, ਸ਼ਹਾਦਤ ਤੇ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਡੂੰਘੇ ਅਧਿਐਨ ਤੇ ਚਿੰਤਨ ਨਾਲ ਭਰਪੂਰ ਲੇਖ ਹਨ।

ਦੂਜੇ ਅਕਾਦਮਿਕ ਸੈਸ਼ਨ ਦੌਰਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਸ਼ਹਾਦਤ ਦੇ ਵੱਖ-ਵੱਖ ਪਹਿਲੂਆਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਭਾਵਪੂਰਤ ਅੰਦਾਜ਼ ਵਿਚ ਬਿਆਨ ਕੀਤਾ। ਗੁਰੂ ਤੇਗ ਬਹਾਦਰ ਕਾਲਜ, ਦਿੱਲੀ ਦੇ ਡਾ. ਅਮਨਪ੍ਰੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ ਤੇ ਡਾ. ਬਲਜੀਤ ਸਿੰਘ ਵਿਰਕ ਨੇ ਗਿਆਨ ਭਰਪੂਰ ਵਿਚਾਰ ਵਟਾਂਦਰਾ ਕੀਤਾ।

ਦੂਜੇ ਦਿਨ ਦੇ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ, ਸ. ਅਜਾਇਬ ਹੁੰਦਲ, ਦੇਵ ਦਰਦ, ਹਰਮੀਤ ਵਿਦਿਆਰਥੀ, ਵਿਸ਼ਾਲ, ਅਰਤਿੰਦਰ ਸੰਧੂ, ਮਲਵਿੰਦਰ, ਰੋਜ਼ੀ ਸਿੰਘ ਤੇ ਇੰਦਰੇਸ਼ਮੀਤ ਨੇ ਵੱਖ-ਵੱਖ ਵਿਸ਼ਿਆਂ ‘ਤੇ ਦਿਲ ਨੂੰ ਛੋਹ ਲੈਣ ਵਾਲੀਆਂ ਰਚਨਾਵਾਂ ਪੇਸ਼ ਕਰਕੇ ਸ਼ਾਇਰਾਂ ਨੇ ਖ਼ੂਬ ਦਾਦ ਹਾਸਲ ਕੀਤੀ।

ਤੀਸਰਾ ਦਿਨ ਪੰਜਾਬੀ ਮਾਧਿਅਮ ਅਤੇ ਵਿਸ਼ੇ ਰਾਹੀਂ ਸਿਵਿਲ ਸੇਵਾਵਾਂ ਵਿਚ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਿਹਾ।ਅਫ਼ਸਰਾਂ ਦੀ ਬਜਾਇ ਅਧਿਆਪਕਾਂ ਵਾਲੀ ਭੂਮਿਕਾ ਨਿਭਾਉਂਦਿਆਂ ‘ਪੰਜਾਬੀ ਭਾਸ਼ਾ ਦਾ ਗੌਰਵ’ ਸਿਰਲੇਖ ਵਾਲੀ ਇਸ ਚਰਚਾ ਦੌਰਾਨ ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ ਸਕੱਤਰ, ਪੰਜਾਬ ਸ. ਜਸਪਾਲ ਸਿੰਘ ਨੇ ਕਿਹਾ ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ਵਿਚ ਹੀ ਪ੍ਰਗਟਾਉਂਦਾ ਹੈ। ਫਿਰ ਉੱਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ਵਿਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ। ਇਸ ਮੌਕੇ ਪੰਜਾਬੀ ਮਾਧਿਅਮ ਰਾਹੀਂ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰ ਚੁੱਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਸ. ਬਲਵਿੰਦਰ ਸਿੰਘ ਧਾਲੀਵਾਲ ਆਈ. ਆਰ. ਐੱਸ. ਜਾਇੰਟ ਡਾਇਰੈਕਟਰ, ਜੀ. ਐੱਸ. ਟੀ. ਅਤੇ ਸ. ਗੁਰਜੀਤ ਸਿੰਘ ਪੀ. ਸੀ. ਐੱਸ. ਡਿਪਟੀ ਕਮਿਸ਼ਰਨ ਫ਼ਰੀਦਕੋਟ ਨੇ ਪੰਜਾਬੀ ਵਿਸ਼ੇ ਤੇ ਪੰਜਾਬੀ ਮਾਧਿਅਮ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਲ ਕਰਨ ਦੇ ਤਜਰਬੇ ਸਾਂਝੇ ਕਰਕੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਸਾਹਿਬ ਡਾ. ਮਹਿਲ ਸਿੰਘ ਨੇ ਨਿੱਜੀ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਭਾਸ਼ਾ ਜਾਂ ਸਮਾਜਿਕ-ਵਿਗਿਆਨ ਦੇ ਅਨੁਸ਼ਾਸਨ ਦਾ ਕੋਈ ਵਿਦਵਾਨ ਕਿਸੇ ਵੱਡੇ ਵਿੱਦਿਆਕ ਅਦਾਰੇ ਦਾ ਮੁਖੀ ਬਣਦਾ ਹੈ ਤਾਂ ਉਹ ਵਿੱਦਿਅਕ ਅਦਾਰੇ ਵਧੇਰੇ ਤਰੱਕੀ ਕਰਦੇ ਹਨ।

ਦੂਸਰੇ ਦਿਨ ਤੋਂ ਜਾਰੀ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਸੈਮੀਨਾਰ ਦੇ ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਸਪਾਲ ਕੌਰ ਕਾਂਗ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਅਮਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ ਡਾ. ਸਰਬਜੀਤ ਸਿੰਘ ਨੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਇਤਿਹਾਸਕ ਤੱਥਾਂ ਦੇ ਨਾਲ-ਨਾਲ ਹੋਰ ਸਾਹਿਤਕ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਾਰੇ ਖੋਜ-ਭਰਪੂਰ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਾਲ ਕੌਰ ਕਾਂਗ ਨੇ ਕਿਹਾ ਕਿ ਅਸੀਂ ਬਹੁਤ ਵੱਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਅੰਬਰਸਰੀ ਸੱਥ ਵਿਚ ਪੰਜਾਬੀ ਸਾਹਿਤ, ਸਭਿਆਚਾਰ, ਸੰਗੀਤ ਅਤੇ ਕਲਾ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਸੱਥ ਦੀਆਂ ਪਤਵੰਤੀਆਂ ਸਖ਼ਸੀਅਤਾਂ ਦੀ ਜਾਣ-ਪਛਾਣ ਕਰਵਾਉਂਦਿਆਂ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਖ਼ੂਬ ਰੰਗ ਬੰਨ੍ਹਿਆ। ਲੋਕ-ਗਾਇਕਾ ਗੁਰਮੀਤ ਬਾਵਾ, ਪ੍ਰੱਸਿਧ ਅਦਾਕਾਰਾ ਜਤਿੰਦਰ ਕੌਰ, ਪੱਤਰਕਾਰ ਮਨਮੋਹਨ ਢਿੱਲੋਂ, ਕਾਮੇਡੀਅਨ ਰਾਜਬੀਰ ਕੌਰ, ਗਾਇਕ ਹਰਿੰਦਰ ਸੋਹਲ, ਕਹਾਣੀਕਾਰ ਦੀਪ ਦਵਿੰਦਰ, ਕਲਾ ਸੰਗ੍ਰਹਿ ਕਰਤਾ ਤੇ ਫੋਟੋਕਾਰ ਸੰਦੀਪ ਸਿੰਘ ਅਤੇ ਸਾਹਿਤਕਾਰ ਭੁਪਿੰਦਰ ਸੰਧੂ ਨੇ ਆਪਣੀ-ਆਪਣੀ ਸਿਰਜਣਾਤਮਕਤਾ ਦੇ ਰੰਗ ਦਿਖਾਂਉਂਦਿਆਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਕਿਆਸੀ ਸਾਲ ਦੀ ਉਮਰ ਵਿਚ ਵੀ ਗੁਰਮੀਤ ਬਾਵਾ ਨੇ ਲੰਮੀ ਹੇਕ ਨਾਲ ਜਦੋਂ ਲੋਕ ਗੀਤ ਗਾਏ ਤਾਂ ਨੌਜਵਾਨਾਂ ਦੇ ਹੁੰਗਾਰਾ ਭਰਦਿਆਂ ਦੇ ਸਾਹ ਫੁੱਲ ਗਏ।

ਉਤਸਵ ਦਾ ਚੌਥਾ ਦਿਨ ‘ਸਾਹਿਤ, ਸਮਾਜ ਤੇ ਪੱਤਰਕਾਰੀ’ ਬਾਰੇ ਚਰਚਾ ਨੂੰ ਸਮਰਪਿਤ ਰਿਹਾ। ਇਸ ਪੈਨਲ ਚਰਚਾ ਵਿਚ ਸ਼ਾਮਲ ਪ੍ਰਿੰਸੀਪਲ ਡਾ. ਮਹਿਲ ਸਿੰਘ ਉੱਘੇ ਰਾਜਨੀਤੀ-ਵਿਗਿਆਨੀ ਡਾ. ਜਗਰੂਪ ਸਿੰੰਘ ਸੇਖੋਂ, ਪ੍ਰਵਚਨ ਮੈਗਜ਼ੀਨ ਦੇ ਸੰਪਾਦਕ ਤੇ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ, ਨਵਾਂ-ਜ਼ਮਾਨਾ ਅਖ਼ਬਾਰ ਦੇ ਸਾਬਕਾ ਸਾਹਿਤ ਸੰਪਾਦਕ ਤੇ ਨਾਵਲਕਾਰ ਬਲਬੀਰ ਪਰਵਾਨਾ, ਪ੍ਰਬੁੱਧ ਵਿਦਵਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕੁਲਵੰਤ ਸਿੰਘ, ਡਾ. ਆਤਮ ਰੰਧਾਵਾ ਅਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਪ੍ਰੋ. ਦੀਪ ਜਗਦੀਪ ਸਿੰਘ ਵੱਲੋਂ ਕੀਤੀ ਗਈ ਚਰਚਾ ਵਿਚ ਇਹ ਨੁਕਤੇ ਉੱਭਰ ਕੇ ਸਾਹਮਣੇ ਆਏ ਕਿ ਸਿਆਸੀ ਉਤਰਾਅ-ਚੜਾਵਾਂ ਦੇ ਬਾਵਜੂਦ ਪੰਜਾਬ ਮੁੜ-ਮੁੜ ਢਹਿ ਕੇ ਉੱਸਰਿਆ ਹੈ ਤੇ ਪੰਜਾਬੀਆਂ ਅੰਦਰ ਸਿਆਸਤ, ਪੱਤਰਕਾਰੀ ਤੇ ਸਾਹਿਤ ਵਿਚ ਆਈ ਗਿਰਾਵਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਨਿਵੇਕਲਾ ਸੁਭਾਅ ਹੈ।ਮੌਜੂਦਾ ਮਾਹੌਲ ਪੰਜਾਬ ਵਿਚ ਵੱਡੇ ਸਿਆਸੀ ਬਦਲ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਪੰਜਾਬ ਦੇ ਸਮਾਜ, ਸਾਹਿਤ ਤੇ ਪੱਤਰਕਾਰੀ ਵਿਚ ਜੋ ਤਬਦੀਲੀਆਂ ਆਈਆਂ ਹਨ, ਤਿੰਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਪੱਤਰਕਾਰੀ ਅਦਾਰੇ ਪੱਤਰਕਾਰਾਂ ਕੋਲੋਂ ਸੱਚ ਬੋਲਣ ਦੀ ਆਜ਼ਾਦੀ ਖੋਹ ਰਹੇ ਹਨ। ਸਾਰੇ ਹੀ ਵਿਦਵਾਨਾਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਹਾਲੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ, ਪੰਜਾਬ ਦੇ ਲੋਕਾਂ ਅੰਦਰ ਤਬਦੀਲੀ ਦੀ ਚਿਣਗ ਹਾਲੇ ਵੀ ਮੌਜੂਦ ਹੈ। ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਉਸ ਚਿਣਗ ਨੂੰ ਜਿਊਂਦੀਆਂ ਰੱਖਦੀਆਂ ਹਨ। ਪੰਜਾਬੀ ਵਿਭਾਗ ਇਸ ਸੰਵਾਦ ਨੂੰ ਜਾਰੀ ਰੱਖੇਗਾ।

ਸਭਿਆਚਾਰਕ ਸਮਾਗਮਾਂ ਦੀ ਲੜੀ ਵਿਚ ਵਿਦਿਆਰਥੀਆਂ ਵੱਲੋਂ ਢੱਡ, ਸਾਰੰਗੀ, ਝੂਮਰ, ਸੰਮੀ ਤੇ ਗਿੱਧਾ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਪੰਜਾਬੀ ਵਿਭਾਗ ਦੇ ਮਾਣਮੱਤੇ ਹਸਤਾਖ਼ਰ ਅਧੀਨ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਦੌਰਾਨ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ।

ਉੱਤਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 50 ਦੇ ਕਰੀਬ ਪੁਸਤਕ ਵਿਕਰੇਤਾਵਾਂ ਨੇ ਆਪਣੀ ਪੁਸਤਕਾਂ ਦੀ ਨੁਮਾਇਸ਼ ਲਾਈ।ਕਰੀਬ 30 ਲੱਖ ਤੋਂ ਜ਼ਿਆਦਾ ਦੀਆਂ ਪੁਸਤਕਾਂ ਦੀ ਵਿਕਰੀ ਹੋਈ। ਪੁਸਤਕਾਂ ਦੇ ਨਾਲ-ਨਾਲ ਕਰੀਬ 70 ਸਟਾਲਾਂ ‘ਤੇ ਪੰਜਾਬੀ ਸਾਹਿਤ, ਸਭਿਆਚਾਰ ਤੇ ਵਿਰਾਸਤ ਦੇ ਵੱਖ-ਵੱਖ ਵਿਰਾਸਤੀ ਰੰਗਾਂ ਨੂੰ ਪੇਸ਼ ਕੀਤਾ ਗਿਆ।

ਉਤਸਵ ਦੌਰਾਨ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਚਾਰ ਨਾਟਕਾਂ ਵਿਸਮਾਦ, ਅਰਬਦ ਨਰਬਦ ਧੁੰਦੂਕਾਰਾ, ਮਿੱਠੇ ਤੇ ਸ਼ੀਰੀ ਦਾ ਵਿਆਹ ਅਤੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਨਾਟਕਾਂ ਦਾ ਮੰਚਨ ਕੀਤਾ ਗਿਆ।

ਇਸ ਵਾਰ ਸਮੁੱਚੇ ਉਤਸਵ ਦੇ ਅੰਮ੍ਰਿਤਸਰ ਸਾਹਿਤ ਉਤਸਵ ਦੇ ਫੇਸਬੁੱਕ ਪੇਜ (ਜੁੜਨ ਲਈ ਇੱਥੇ ਕਲਿੱਕ ਕਰੋ) ਰਾਹੀਂ ਵਿਸ਼ਵ ਭਰ ਵਿਚ ਹੋਏ ਸਿੱਧੇ ਪ੍ਰਸਾਰਣ ਨਾਲ ਇਹ ਕੌਮਾਂਤਰੀ ਉਤਸਵ ਬਣ ਗਿਆ। ਲੌਕਡਾਊਨ ਕਰਕੇ ਵਿਦੇਸ਼ਾਂ ਤੋਂ ਨਾ ਆ ਸਕਣ ਵਾਲੇ ਪੰਜਾਬੀ ਲਾਈਵ ਪ੍ਰਸਾਰਣ ਦੇਖ ਕੇ ਅਸ਼-ਅਸ਼ ਕਰਦੇ ਰਹੇ ਤੇ ਆਪਣੀਆਂ ਅਸੀਸਾਂ ਭੇਜਦੇ ਰਹੇ। ਅਨੇਕ ਅਭੁੱਲ ਯਾਦਾਂ ਸਮੇਟਦੇ ਹੋਏ ਪੁਸਤਕ ਪ੍ਰੇਮੀ, ਵਿਦਿਆਰਥੀ ਤੇ ਨੌਜਵਾਨ ਮੁੱਲਵਾਨ ਪੁਸਤਕਾਂ ਤੇ ਵਿਚਾਰਾਂ ਦੇ ਨਾਲ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਰੁਖ਼ਸਤ ਹੋਏ।

*ਸਹਾਇਕ ਪ੍ਰੋਫ਼ੈਸਰ, ਪੱਤਰਕਾਰੀ ਤੇ ਜਨਸੰਚਾਰ ਵਿਭਾਗ, ਖ਼ਾਲਸਾ ਕਾਲਜ ਅੰਮ੍ਰਿਤਸਰ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਸ਼ਰਧਾ ਮੁਤਾਬਿਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

 

 

ਵੀਡਿਉ । ਜੜ੍ਹਾਂ। ਤਨਵੀਰ । #punjabipoetry

punjabi poetry tanvir

tanveer kavita, tanveer poetry, tanveer poetry in Punjabi language, ਤਨਵੀਰ ਦੀ ਕਵਿਤਾ, ਤਨਵੀਰ ਕਵਿਤਾ ਜੜ੍ਹਾਂ, ਪੰਜਾਬੀ ਕਵਿਤਾ ਤਨਵੀਰ, ਤਨਵੀਰ ਪੰਜਾਬੀ ਕਵਿਤਾ, #punjabipoetry 

ਵੀਡਿਉ । ਪਰਿਵਾਰ ਵਿਛੋੜਾ। ਤਨਵੀਰ #punjabipoetry

Punjabi poetry tanvir

ਦਾਦੀ ਆਖਿਆ ਕਰਦੀ ਸੀ
ਪੁੱਤ ਕੁੱਤੇ ਨੂੰ ਰੋਟੀ ਪਾਇਆ ਕਰ
ਝੋਲੀ ਬਾਹਰੇ ਮੰਗਤੇ ਹੁੰਦੇ ਆ ਇਹ
ਵੀਡਿਉ । ਪਰਿਵਾਰ ਵਿਛੋੜਾ। ਤਨਵੀਰ । ਪੰਜਾਬੀ ਕਵਿਤਾ #punjabipoetry Parivar Vichhoda | Tanveer

ਵੀਡਿਉ । ਹਾਲ ਪੰਜਾਬ ਦਾ । ਸੁਰਜੀਤ ਪਾਤਰ । ਮਨਰਾਜ ਪਾਤਰ

Punjabi Poetry Surjit Patar Manraj Patar
Punjabi Poetry Surjit Patar Manraj Patar

ਕਵਿਤਾ: ਕੀ ਦੱਸੀਏ ਹਾਲ ਪੰਜਾਬ ਦਾ

ਕਵੀ: ਸੁਰਜੀਤ ਪਾਤਰ

ਗਾਇਕ: ਮਨਰਾਜ ਪਾਤਰ

ਕੀ ਦੱਸੀਏ ਹਾਲ ਪੰਜਾਬ ਦਾ

ਉਸ ਸ਼ਰਫ ਦੇ ਸੁਰਖ਼ ਗੁਲਾਬ ਦਾ

ਉਸ ਅੱਧ ‘ਚੋਂ ਟੁੱਟੇ ਗੀਤ ਦਾ

ਉਸ ਵਿੱਛੜੀ ਹੋਈ ਰਬਾਬ ਦਾ

ਓਥੇ ਕੁੱਖਾਂ ਹੋਈਆਂ ਕੱਚ ਦੀਆਂ

ਓਥੇ ਬੱਚੀਆਂ ਮੁਸ਼ਕਿਲ ਬਚਦੀਆਂ

ਜੋ ਬਚਣ ਉਹ ਅੱਗ ਵਿਚ ਮੱਚਦੀਆਂ

ਜਿਉਂ ਟੁਕੜਾ ਕੌਈ ਕਬਾਬ ਦਾ

ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ

ਬਣ ਖ਼ਦਕੁਸ਼ੀਆਂ ਕਿਉਂ ਉੱਗੀਆਂ

ਇਹ ਰੁੱਤ ਹੈ ਕਿਹੜੇ ਤੌਰ ਦੀ

ਇਹ ਮੌਸਮ ਕਿਸ ਹਿਸਾਬ ਦਾ

ਅਸੀਂ ਹਾਜ਼ੀ ਤਾਰਾਂ ਕਸੀਏ

ਇਸ ਰਾਤ ਨੂੰ ਦਿਨ ਵਿਚ ਪਲਟੀਏ

ਜੇ ਸੁਹਬਤ ਮਿਲੇ ਹਜ਼ੂਰ ਦੀ

ਜੇ ਹੋਵੇ ਹੁਕਮ ਜਨਾਬ ਦਾ ।

– ਡਾ. ਸੁਰਜੀਤ ਪਾਤਰ

surjit patar poetry surjit patar songs surjit patar shayari surjit patar poetry status surjit patar poetry in Punjabi language
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਕਹਾਣੀਆਂ ਪੜ੍ਹੋ ਕਵਿਤਾਵਾਂ ਪੜ੍ਹੋਲੇਖ ਪੜ੍ਹੋ ਆਡਿਉ-ਵੀਡੀਉ ਦੇਖੋ ਸੁਣੋ

ਵੀਡਿਉ । ਦਾਬ । ਤਨਵੀਰ | #punjabipoetry Tanveer

Punjabi Poet Tanveer

ਕਵਿਤਾ: ਦਾਬ
ਕਵੀ: ਤਨਵੀਰ

ਬਾਪੂ ਨੇ
ਜ਼ਮੀਨ ਖਰੀਦੀ ਹੈ
ਮੇਰੇ ਲਈ
ਮੈਨੂੰ ਖੁਸ਼ ਹੋਣਾ ਚਾਹੀਦਾ ਹੈ

ਵੇਚਣ ਵਾਲਾ ਰਜਿਸਟਰ ’ਤੇ ’ਗੂਠਾ ਲਾਉਂਦਾ ਹੈ
ਮੈਨੂੰ ਸੀਨੇ ’ਤੇ ਦਾਬ ਮਹਿਸੂਸ ਹੁੰਦੀ ਹੈ

2018 ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ ਦਾ ਲੇਖਾ-ਜੋਖਾ

Random Landscape Photo

– ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ – ਕਥਾ ਕਹਾਣੀਆਂ ਜੀਵਨ ਪ੍ਰਸਥਿਤੀਆਂ ਦਾ ਚਿਤਰਨ ਹੀ ਨਹੀਂ ਸਗੋਂ ਸਾਡੇ ਸੁਪਨਿਆਂ ਦੀ ਉਡਾਣ ਅਤੇ ਅਵਚੇਤਨ ਦਾ ਪ੍ਰਗਟਾਵਾ ਵੀ ਹੁੰਦੀਆਂ ਹਨ। ਕਥਾ ਦੀ ਸਾਂਝਦਾਰੀ ਭਾਈਚਾਰਿਆਂ ਨੂੰ ਦੁੱਖ ਸੁੱਖ ਮਹਿਸੂਸਣ, ਸਮਝਣ ਦੇ ਨਾਲ ਨਾਲ ਆਮ ਗਿਆਨ ਵੀ ਦਿੰਦੀ ਹੈ। ਕਥਾਵਾਂ ਸੰਘਰਸ਼ ਦੀ ਲੋੜ ਉਜਾਗਰ ਕਰਦੀਆਂ ਹੋਈਆਂ ਸੰਘਰਸ਼ ਦਾ ਚਿਤਰਨ ਵੀ … Read more

ਪੰਜਾਬੀ ਕਹਾਣੀ 2018 । ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਕਹਾਣੀ

Beautiful Girl with peacock feather

– ਡਾ. ਬਲਦੇਵ ਸਿੰਘ ਧਾਲੀਵਾਲ – ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ ਜੋ ਉਸ ਵਿਧਾ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜਿਹੜੇ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ ਉਹ ਸਿਹਤਮੰਦ ਰੁਝਾਣ ਦੇ ਰੂਪ ਵਿੱਚ ਆਪਣੀ ਥਾਂ … Read more

ਇੱਕ ਮੁਲਾਕਾਤ । ਬਾਪੂ ਜਸਵੰਤ ਕੰਵਲ ਨਾਲ। ਮੁਲਾਕਾਤੀ – ਜੱਸੀ ਬਰਾੜ

Jaswant Singh Kanwal with his Girl Friend

ਪੁੱਛਦੇ ਪਛਾੳੁਂਦੇ ਮੈਂ ਤੇ ਮੇਰੇ ਦੋ ਦੋਸਤ ਸਤਵਿੰਦਰ ਚਾਹਲ ਅਤੇ ਦਿਲਬਾਗ ਚਾਹਲ ੳੁੱਘੇ ਨਾਵਲਕਾਰ ਬਜ਼ੁਰਗ ਬਾਪੂ ਜਸਵੰਤ ਕੰਵਲ ਨੂੰ ਮਿਲਣ ਪਿੰਡ ਢੁੱਡੀ ਕੇ (ਮੋਗਾ ਜ਼ਿਲ੍ਹਾ) ਜਾ ਪਹੁੰਚੇ। ਪਾਲੀ, ਪੂਰਨਮਾਸ਼ੀ, ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ , ਰਾਤ ਬਾਕੀ ਹੈ, ਸੱਚ ਨੂੰ ਫ਼ਾਸੀ ਤੇ ਹੋਰ ਅਣਗਿਣਤ ਨਾਵਲ ਦਿਮਾਗ ‘ਚ ਘੁੰਮਣ ਲੱਗੇ । ੲਿਹਨਾਂ ਨਾਵਲਾਂ ਦੇ ਰਚਣਹਾਰੇ … Read more

ਡਾਰਕ ਬਾਡਰਜ਼। ਔਰਤ ਦੀ ਕਹਾਣੀ, ਮੰਟੋ ਦੀ ਜ਼ੁਬਾਨੀ

Punjabi Play Dark Borders Neelam Mann Singh

ਦੀਪ ਜਗਦੀਪ ਸਿੰਘ ਮੰਟੋ (Sadat Hasan Manto) ਹੋਣ ਦਾ ਅਰਥ ਹੀ ਹੈ ਬੇਬਾਕ, ਤਲਖ਼ ਅਤੇ ਕਰੂਰ ਸੱਚ ਹੋਣਾ। ਨਾਟਕਕਾਰ ਨੀਲਮ ਮਾਨ ਸਿੰਘ (Neelam Maan Singh) ਆਪਣੇ ਤੇਜ਼ਧਾਰ ਕਿਰਦਾਰਾਂ ਅਤੇ ਮਨੁੱਖੀ ਮਾਨਸਿਕਤਾ ਦੀ ਡੂੰਘੇ ਅਰਥਾਂ ਵਾਲੀਆਂ ਪੇਸ਼ਕਾਰੀ ਲਈ ਜਾਣੀ ਜਾਂਦੀ ਹੈ। ਜਦੋਂ ਮੰਟੋ ਅਤੇ ਨੀਲਮ ਮਾਨ ਸਿੰਘ ਇਕੱਠੇ ਹੁੰਦੇ ਹਨ ਤਾਂ ਜ਼ਿੰਦਗੀ ਦੀਆਂ ਸਿਆਹ ਹਕੀਕਤਾਂ ਦਾ … Read more

ਵੀਡਿਉ । ਚਿੜੀਆਂ। ਸੁਰਜੀਤ ਪਾਤਰ । ਮਨਰਾਜ ਪਾਤਰ

Manraj Patar

ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇਕੋਲੋਂ … Read more

ਪੰਜਾਬੀ ਸਾਹਿਤ ਅਕਾਡਮੀ ਚੋਣਾਂ । ਚੋਣ ਲੜ ਰਹੇ ਲੇਖਕਾਂ ਦੀ ਸੂਚੀ

Punjabi Sahit Akedemi Ludhiana Logo

ਭੱਠਲ ਤੇ ਗਿੱਲ ਵਿਚਾਲੇ ਪ੍ਰਧਾਨਗੀ ਲਈ ਮੁਕਾਬਲੇ?ਸਾਰੇ ਅਹੁਦਿਆਂ ਲਈ ਰਿਕਾਰਡ ਤੋੜ 5 ਦਰਜਨ ਤੋਂ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤਪ੍ਰਧਾਨ ਲਈ 9 ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਲਈ 8-8 ਉਮੀਦਵਾਰ ਨੇ ਦਾਖ਼ਲ ਕੀਤੇ ਪਰਚੇ ਲੁਧਿਆਣਾ, 5 ਅਪ੍ਰੈਲ (ਦੀਪ ਜਗਦੀਪ ਸਿੰਘ): ਲੇਖਕਾਂ ਦੀ ਵੱਕਾਰੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿਚ ਇਸ ਵਾਰ ਗਹਿ-ਗੱਚ ਮੁਕਾਬਲਾ ਹੋਣ ਦੇ ਆਸਾਰ … Read more

ਕਵਿਤਾ । ਮੈਂ ਜੋ ਮੈਂ ਨਹੀਂ । ਹਰਮੀਤ ਵਿਦਿਆਰਥੀ

harmeet-vidiarthy-bio2.jpg

ਸ਼ੀਸ਼ੇ ਸਾਹਵੇਂ ਖਲੋ ਕੇ
ਖੁਦ ਨੂੰ ਬਹੁਤ ਕੁਝ ਪੁੱਛਣਾ ਚਾਹਾਂ
ਪਰ ਉੱਤਰ ਮਿਲਣ ਤੋਂ ਪਹਿਲਾਂ ਹੀ
ਸ਼ੀਸ਼ਾ ਤੋੜ ਦੇਵਾਂ
ਮੈਂ ਅੱਜਕਲ੍ਹ ਆਪਣੇ ਖੌਫ਼ ਦਾ
ਕੈਦੀ

ਆਪਣੀ ਹਉਮੈ ਦਾ ਮੁਜਰਿਮ
ਆਪਣੀ ਜ਼ਮੀਰ ਸਾਹਵੇਂ

ਆਧੁਨਿਕ ਸੰਵੇਦਨਾ ਦਾ ਸ਼ਾਇਰ । ਹਰਮੀਤ ਵਿਦਿਆਰਥੀ

harmeet-vidiarthy-bio2.jpg

ਉਸ ਨੇ ਕਿਸੇ ਅਖ਼ਬਾਰ ਨੂੰ ਚਿੱਠੀ ਲਿਖੀ। ਥੱਲੇ ਲਿਖ ਦਿੱਤਾ- ਹਰਮੀਤ ਸਿੰਘ, ਵਿਦਿਆਰਥੀ ਬਰਜਿੰਦਰਾ ਕਾਲਜ ਫ਼ਰੀਦਕੋਟ। ਪਰ ਅਖ਼ਬਾਰ ਵਾਲਿਆਂ ਉਸਦਾ ਨਾਂ ਛਾਪਿਆ –

ਕੇਂਦਰੀ ਪੰਜਾਬੀ ਲੇਖਕ ਸਭਾ ਦੀ 2016 ਦੀ ਚੋਣ ਦੇ ਉਮੀਦਵਾਰਾਂ ਦੀ ਸੂਚੀ

Book and Pen

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾਂ 06 ਨਵੰਬਰ 2016 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) 1956 ਤੋਂ ਲਗਾਤਾਰ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਅਤੇ ਵਿਸ਼ੇਸ਼ ਕਰਕੇ ਮਾਂ ਬੋਲੀ ਪੰਜਾਬੀ ਨੂੰ ਸਹੀ ਰੁਤਬਾ ਦਿਵਾਉਣ ਲਈ ਸੰਘਰਸ਼ਸ਼ੀਲ ਰਹੀ ਹੈ। ਇਸ ਸੰਸਥਾ ਦੀਆਂ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ … Read more

ਮੈਂਗਜੀਨ ਸਮੀਖਿਆ । ਵਾਹਗਾ ਦਾ ਦੂਜਾ ਅੰਕ

ਪੰਨੇ – 196 । ਮੁੱਲ – 50/-ਵਾਹਗਾ ਨਾਂ ਉਚਾਰਦਿਆ ਹੀ ਪਾਕਿਸਤਾਨ ਭਾਰਤ ਦੀ ਸਰਹੱਦ ਅੱਖਾਂ ਅੱਗੇ ਆ ਗਈ। ਸੰਪਾਦਕੀ ਵਿਚੋਂ ਹੋਰ ਸਾਫ ਹੋਇਆ ਕਿ “ਵਾਹਗਾ ਪੰਜਾਬ ਦੀ ਵੰਡ ਦੇ ਸੰਤਾਪ ਤੋਂ ਜ਼ਿਆਦਾ ਸਾਂਝੇ ਸੁਪਨਿਆਂ ਦਾ ਪਰਤੀਕ ਹੈ।”ਟਾਇਟਲ ਦੀ ਤਸਵੀਰ ਕੰਵਲ ਧਾਲੀਵਾਲ ਹੁਰਾਂ ਬਣਾਈ ਜੋ ਮੰਟੋ ‘ਤੇ 47 ਦੀ ਅਸਮਾਨੀ ਬਿਜਲੀ ਡਿਗਣ ਦੀ ਪੇਸ਼ਕਾਰੀ ਕਰਦੀ ਹੈ। … Read more

ਰਾਜਮੋਹਨ ਗਾਂਧੀ ਦੀ ਕਿਤਾਬ । ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ । ਹਰਪਾਲ ਸਿੰਘ ਪੰਨੂ

ਮਹਾਤਮਾ ਗਾਂਧੀ ਦੇ ਪੋਤੇ ਪ੍ਰੋ ਰਾਜਮੋਹਨ ਗਾਂਧੀ ਨੇ ਪੰਜਾਬ ਬਾਰੇ ਬੜੀ ਖੋਜ ਭਰਪੂਰ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ’ ਲਿਖੀ ਹੈ, ਜੋ ਗੁਜਰਾਤੀ ਮੂਲ ਦੇ ਹਨ। ਪੁਸਤਕ ਦੀ ਪਹਿਲੇ ਇਤਿਹਾਸਕਾਰਾਂ ਨਾਲੋਂ ਵਿਲੱਖਣਤਾ ਨੂੰ ਦਰਸਾਉਂਦਾ ਲੇਖ ਹਰਪਾਲ ਪੰਨੂੰ ਜੀ ਨੇ ਲਿਖਿਆ ਹੈ ਜਿਨ੍ਹਾਂ ਨੇ ਇਹ ਪੁਸਤਕ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ। -ਵਰਿੰਦਰ ਦੀਵਾਨਾ ਸਾਲ … Read more

ਵੀਡਿਉ : ਸੰਤ ਸਿੰਘ ਸੇਖੋਂ ਦੇ ਕਿੱਸੇ । ਸੁਰਜੀਤ ਪਾਤਰ ਦੀ ਜ਼ੁਬਾਨੀ

Punjabi Writer Sant Singh Sekhon

ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਚਿੰਤਕ ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦੇ 109ਵੇਂ ਜਨਮਦਿਨ ਮੌਕੇ, ਪੰਜਾਬੀ, ਭਵਨ ਲੁਧਿਆਵਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਯਾਦਗਾਰ ਅਤੇ ਦਿਲਚਸਪ ਕਿੱਸੇ ਬਿਆਨ ਕੀਤੇ। ਹੇਠਾਂ ਦੇਖੋ ਪੂਰਾ ਵੀਡਿਉ। ਇਸ ਦੇ ਨਾਲ ਕੈਨੇਡਾ ਰਹਿੰਦੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ 1991 ਵਿਚ … Read more

ਪੁਸਤਕ ਸਮੀਖਿਆ । ਪੰਜਾਬ ਦੀ ਇਤਿਹਾਸਕ ਗਾਥਾ । ਰਾਜਪਾਲ ਸਿੰਘ

ਪੰਜਾਬ ਦੀ ਇਤਿਹਾਸਕ ਗਾਥਾ (1849-2000) (ਇਤਿਹਾਸ)ਲੇਖਕ : ਰਾਜਪਾਲ ਸਿੰਘਸਫੇ: 205, ਮੁੱਲ:150 ਰੁਪਏਪ੍ਰਕਾਸ਼ਕ ਪੀਪਲਜ਼ ਫੋਰਮ, ਬਰਗਾੜੀ, ਪੰਜਾਬ ਇਤਿਹਾਸ ਕੀ ਹੈ? ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬੀਤੇ ਦਾ ਵਸਤੂਪਰਕ (objective) ਨਿਰੀਖਣ ਹੈ। ਅਗਲਾ ਸਵਾਲ ਇਹ ਹੈ ਕਿ ਕਿਸੇ ਨੂੰ ਇਹ ਨਿਰੀਖਣ ਕਰਨ ਦੀ ਅਤੇ ਹੋਰਾਂ ਨੂੰ ਇਹ ਪੜ੍ਹਨ ਦੀ ਲੋੜ ਕਿਉਂ ਹੈ? ਇਸ … Read more

ਸਵੈ ਕਥਨ । ਪੁਸਤਕ ਮਹਾਂਯਾਤਰਾ ਬਾਰੇ । ਗੁਰਬਚਨ

ਮਹਾਂਯਾਤਰਾ ਬਾਰੇ ਗੁਰਬਚਨ ਦੀ ਲਿਖੀ ਇਹ ਛੋਟੀ ਜਿਹੀ ਜਾਣ-ਪਛਾਣ ਕਿਤਾਬ ਲਿਖਣ ਦੇ ਮਕਸਦ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਇਸ ਬਾਰੇ ਉਤਸੁਕਤਾ ਪੈਦਾ ਕਰਦੀ ਹੈ। ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਇਸ ਭੂਮਿਕਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ‘ ਏਨਾ ਮੁਡਿਆਂ ਜਲਦੀ ਮਰ ਜਾਣਾ ‘ ਦੀ ਅਗਲੀ ਕੜੀ … Read more

ਕਵਿਤਾ । ਕਣੀਆਂ ਵਰਗੀ ਕੁੜੀ। ਗੁਰਪ੍ਰੀਤ ਗੀਤ

woman, kid, rain-1807533.jpg

ਜਦੋਂ ਰੱਬ ਧਰਤੀ ਨੂੰ ਬਖ਼ਸ਼ਦੈ ਜੋਬਨ
ਮੋਰ ਦੀਆਂ ਕੂਕਾਂ ਨਾਲ
ਬੂੰਦਾਂ ਦੀਆਂ ਹੂਕਾਂ ਨਾਲ
ਟਾਹਣੀਆਂ ਗਾਉਣ
ਸਾਉਣ ਦੇ ਗੀਤ
ਨੱਚਦੇ ਨੇ ਪੱਤੇ
ਚੱਲਦਾ ਹੈ ਪਿਆਰ ਦਾ ਜਾਦੂ
ਹੋ ਜਾਂਦੈ ਇਸ਼ਕ ਜ਼ਿੰਦਗੀ ਨਾਲ

ਪੁਸਤਕ ਸਮੀਖਿਆ । ਨਾਵਲ ਸ਼ਾਹਰਗ ਦੇ ਰਿਸ਼ਤੇ । ਵਿਲੱਖਣ ਸ਼ੈਲੀ ਤੇ ਵਿਲੱਖਣ ਵਿਸ਼ਾ

ਪੰਜਾਬੀ ਕਵਿਤਾ ਦੇ ਖੇਤਰ ਵਿਚ ਚੰਗਾਂ ਨਾਂ ਥਾਂ ਬਣਾ ਲੈਣ ਤੋਂ ਬਾਦ ਹਰਿਪੰਦਰ ਰਾਣਾ ਨੇ ਨਾਵਲ ਦੇ ਖੇਤਰ ਵਿਚ ਪ੍ਰਵੇਸ਼ ਪਾੲਿਆ ਹੈ ਤਾਂ ੲਿਹ ਖੇਤਰ ਵੀ ਉਸਦਾ ਸਾਹਿਤਕ ਮਾਣ ਸਨਾਮਨ ਵਧਾਉਣ ਵਾਲਾ ਹੀ ਸਾਬਿਤ ਹੋੲਿਆ ਹੈ। ਉਸਦਾ ਹੱਥਲਾ ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਆਪਣੇ ਵਿਸ਼ੇ ਦੀ ਮੌਲਿਕਤਾ ਪੱਖੋਂ ਹੀ ਨਹੀਂ ਸਗੋਂ ਅਨੁਭਵ ਤੇ ਅਭਿਵਿਅਕਤੀ ਪੱਖੋਂ ਵੀ … Read more

ਪਿੰਡਾਂ ਵਿਚੋਂ ਪਿੰਡ ਸੁਣੀਂਦਾ-ਕੋਠੇ ਖੜਕ ਸਿੰਘ। ਗੁਰਦੇਵ ਚੌਹਾਨ

ਰਾਮ ਸਰੂਪ ਅਣਖੀ ਦੇ ਨਾਵਲ ‘ਕੋਠੇ ਖੜਕ ਸਿੰਘ’ ਦੀ ਪੜਚੋਲ ਰਾਮ ਸਰੂਪ ਅਣਖੀ ਮੇਰੇ ਪਸੰਦੀਦਾ ਮਿੱਤਰ ਵਿਚੋਂ ਸੀ। ਪਹਿਲੀ ਵਾਰ ਮੈਂ ਉਸ ਨੂੰ ਸਿਰੀਨਗਰ 1981 ਵਿਚ ਪੰਜਾਬੀ ਕਾਨਫਰੰਸ ਵਿਚ ਮਿਲਿਆ ਸਾਂ ਅਤੇ ਆਖਰੀ ਵਾਰ ਪੰਜਾਬੀ ਟ੍ਰਿਬਿਊਨ ਵਾਲੇ ਮਹਿਰੂਮ ਦਲਬੀਰ ਸਿੰਘ ਦੇ ਮੁੰਡੇ ਦੇ ਵਿਆਹ ਦੀ ਰੀਸੈਪਸ਼ਨ ਸਮੇਂ ਚੰਡੀਗੜ੍ਹ ਵਿਚ। ਵਿਚ ਵਿਚਾਲੇ ਅਸੀਂ ਬਹੁਤ ਵੇਰ ਮਿਲਦੇ … Read more

ਲੇਖ । ਵਗਦੀ ਰਹਿ ਐ ਸੀਤ ਹਵਾ… । ਪਰਮਬੀਰ ਕੌਰ

ਇਹ ਲੇਖ ਭਾਵੇਂ ਅੱਤ ਦੀ ਸਰਦੀ ਵਿਚ ਲਿਖਿਆ ਗਿਆ ਹੈ ਅਤੇ ਸਰਦ ਮੌਸਮ ਦੇ ਅਹਿਸਾਸ ਨੂੰ ਕੁਦਰਤ ਦੀ ਜ਼ੁਬਾਨੀ ਬਿਆਨ ਕਰਦਾ ਹੈ, ਪਰ ਇਹ ਲੇਖ ਇਕ ਮੌਸਮ ਤੱਕ ਸੀਮਤ ਨਹੀਂ। ਲੇਖਿਕਾ ਨੇ ਇਸ ਲੇਖ ਰਾਹੀਂ ਕੁਦਰਤ ਦੀ ਜਿਸ ਨਿਰਵਿਘਨ ਨਿਰੰਤਰਤਾ ਵੱਲ ਸਾਡਾ ਧਿਆਨ ਦਿਵਾਇਆ ਹੈ, ਉਹ ਕਾਬਿਲੇ ਗੌਰ ਹੈ। ਆਉਂਦੀ ਗਰਮੀ ਦੀ ਲੂ ਦਾ ਖ਼ਿਆਲ … Read more

ਲੇਖ । ਧਰਮਾਂ ‘ਚੋਂ ਪਨਪਦਾ ਡੇਰਾਵਾਦ । ਕੰਵਲ ਧਾਲੀਵਾਲ

ਕੁਝ ਦਿਨ ਪਹਿਲਾਂ ਇਕ ਦੋਸਤ ਨਾਲ ਬੈਠਿਆਂ ਇਸ ਗੱਲ ਨਾਲ਼ ਸਹਿਮਤ ਸਾਂ ਕਿ ਨਾਨਕ ਦਾ ਉਪਦੇਸ਼ ਵੀ ਕਿਸੇ ਵੇਲੇ ‘ਡੇਰੇ’ ਵਾਂਗ ਹੀ ਸ਼ੁਰੂ ਹੋਇਆ ਹੋਵੇਗਾ। ਉਸਦੇ ਚੇਲਿਆਂ ਨਾਲ ਸੁਸ਼ੋਭਿਤ ਸਭਾਵਾਂ ਅੱਜ-ਕੱਲ੍ਹ ਦੇ ਉਸੇ ਡੇਰਾਵਾਦ ਵਾਂਗ ਹੀ ਹੋਣਗੀਆਂ, ਜਿਸਦਾ ਅਤਿਵਾਦੀ ਸੋਚ ਰੱਖਣ ਵਾਲੇ ਸਿੱਖਾਂ ਤੋਂ ਇਲਾਵਾ ਤਥਾ-ਕਥਿਤ ਮੁੱਖ ਧਾਰੇ ਦੇ ਸਿੱਖ ਵੀ ਵਿਰੋਧ ਕਰਦੇ ਹਨ। ਕੰਵਲ … Read more

ਕਵੀ ਤੇ ਗਿਰਗਟ । ਪਰਨਦੀਪ ਕੈਂਥ

ਕਵੀ ਤੇ ਗਿਰਗਿਟ । ਪਰਨਦੀਪ ਕੈਂਥ ਕਵੀ ਤੇ ਗਿਰਗਟਵਿਚ ਕੋੲੀ ਅੰਤਰ ਨਹੀਂ ਹੁੰਦਾਗਿਰਗਟ ਰੰਗ ਦੇ ਨਾਲ ਰੰਗ ਬਦਲਦਾਤੇ ਕਵੀ ਹਾਲਾਤਾਂ ਦੇ ਨਾਲ ਕਵਿਤਾ….ਰੰਗ ਜੋ ਖਿਲਰ ਜਾਂਦੇਗੁਪਤ ਭੌਰਿਅਾਂ ਦੇ ਅੰਦਰਤੇ ਹਾਲਾਤ ਬਿਅਾਨਦੇ ਰਹਿੰਦੇਲੇਖਕ ਦੇ ਅੰਦਰ ਧੁਖਦੇ ਦੁਖਾਂਤ ਨੂੰ  -ਪਰਨਦੀਪ ਕੈਂਥ, ਪਟਿਆਲਾ

Punjabi Story । ਕਹਾਣੀ । ਤੂਫ਼ਾਨ ਤੋਂ ਬਾਅਦ । ਗੁਰਮੀਤ ਪਨਾਗ

Punjabi Story Gurmeet Panag

ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ।

Punjabi Story । ਮਿੰਨੀ ਕਹਾਣੀ । ਅਧੂਰਾ ਰਾਗ । ਨਿਰੰਜਣ ਬੋਹਾ

Punjabi Stories, Punjabi Poetry, Punjabi Books

Punjabi Story – ਅਧੂਰਾ ਰਾਗ – ਨਿਰੰਜਣ ਬੋਹਾ ਵਿਆਹ ਤੋਂ ਕੁਝ ਮਹੀਨੇ ਬਾਦ ਤੱਕ ਉਹ ਹਰ ਦੀਵਾਨ ‘ਤੇ ਸੁਰਮੇਲ ਦੇ ਨਾਲ ਜਾਂਦੀ ਰਹੀ। ਸੰਗਤਾਂ ਦਾ ਚਹੇਤਾ ਸੁਰਮੇਲ ਜਦੋਂ ਪਿਪਲਾਣੇ ਵਾਲੇ ਸੰਤਾ ਦੇ ਦੀਵਾਨ ਵਿਚ ਸ਼ਬਦ ਗਾਉਂਦਾ ਤਾਂ ਉਸ ਦੀ ਮਿੱਠੀ ਤੇ ਸੁਰੀਲੀ ਅਵਾਜ਼ ਹਰ ਇਕ ਸੁਨਣ ਵਾਲੇ ਦੇ ਧੁਰ ਅੰਦਰ ਤੱਕ ਲਹਿ ਜਾਦੀ । ਸੰਗਤਾਂ … Read more

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ ਲੋਕਾਂ ਦਾ ਕਾਹਦਾ ਭਰੋਸਾਉਹ ਤਾਂ ਜਿੱਧਰ ਚਾਹੋਜਿਵੇਂ ਚਾਹੋਜਦੋਂ ਚਾਹੋਉਵੇਂ ਢਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹੁੰਦੇ ਹਨਬਸ ਤੁਹਾਡੇ ਹੱਥਾਂ ‘ਚਜੁਗਤ ਹੋਵੇ,ਕਲਾ ਹੋਵੇਬੋਲਾਂ ‘ਚ ਜਾਦੂ ਹੋਵੇਛਲ ਫਰੇਬ ਜਿਹਾ ਫਿਰ ਗਿੱਲੀ ਮਿੱਟੀਜਿਵੇਂ ਚਾਹੋ ਉਵੇਂ ਆਕਾਰ ਧਾਰ ਲੈਂਦੀ ਹੈ। ਜੇਕਰ ਸੁੱਕਣ ‘ਤੇ ਆਵੇ ਥੋੜ੍ਹਾ ਜਿਹਾਪਾਣੀ ਦਾ ਤਰੌਂਕਾ ਦਿਓਉਹ ਢਲ ਜਾਏਗੀਨਰਮ … Read more

ਲੇਖ । ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ । ਬਲਵਿੰਦਰ ਅਜ਼ਾਦ

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਇਨਸਾਨੀ ਚਿਹਰਿਆਂ ਤੋਂ ਹਾਸੇ ਨੂੰ ਇਸ ਤਰ੍ਹਾਂ ਛੂਹ ਮੰਤਰ ਕਰ ਦਿੱਤਾ ਹੈ, ਜਿਵੇਂ ਕਿ ਗਧੇ ਦੇ ਸਿਰ ਤੋਂ ਸਿੰਗ। ਮਨੁੱਖੀ ਜੀਵਨ ਵਿਚ ਖੁਸ਼ੀਆਂ ਖੇੜੇ, ਹਾਸੇ ਠੱਠੇ ਜੀਵਨ ਦਾ ਵਡਮੁੱਲਾ ਅੰਗ ਹਨ। ਕਿਉਂ ਕਿ ਜਿਵੇਂ ਤੰਦਰੁਸਤ ਮਨੁੱਖੀ ਸਰੀਰ ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ, ਉਸੇ ਹੀ ਤਰ੍ਹਾਂ … Read more

ਜ਼ਿੰਦਗੀ ਦੀ ਸਜ-ਧਜ ਲਈ ਪਰਮਬੀਰ ਕੌਰ ਨੂੰ ਭਾਸ਼ਾ ਵਿਭਾਗ ਦਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨਮਾਨ

ਆਪਣੀ ਸਾਦ-ਮੁਰਾਦੀ ਸ਼ਖ਼ਸੀਅਤ ਅਤੇ ਰਵਾਨੀ ਭਰੇ ਸਹਿਜ ਸੁਭਾਅ ਵਾਲੇ ਲਿਖਣ ਦੇ ਅੰਦਾਜ਼ ਲਈ ਜਾਣੀ ਜਾਂਦੀ ਪ੍ਰਬੁੱਧ ਪੰਜਾਬੀ ਲੇਖਕਾ ਪਰਮਬੀਰ ਕੌਰ ਨੂੰ ਉਨ੍ਹਾਂ ਦੀ ਪਲੇਠੀ ਵਾਰਤਕ ਪੁਸਤਕ ਜ਼ਿੰਦਗੀ ਦੀ ਸਜ-ਧਜ ਲਈ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲਈ ਸਰਵੋਤਮ ਨਿਬੰਧ ਪੁਸਤਕ ਵੱਜੋਂ ਚੁਣਿਆ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟ ਚੇਤਨ ਸਿੰਘ ਵੱਲੋਂ ਸਰਵੋਤਮ … Read more

ਮਾਂ ਬੋਲੀ ਪੰਜਾਬੀ ਲੲੀ ਹੱਲਾ ਬੋਲਣ ਦੀ ਰੂਪ-ਰੇਖਾ ਤਿਆਰ

ਲੁਧਿਆਣਾ । ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਹੱਲਾ ਬੋਲਣ ਦੀ ਤਿਆਰੀ ਕਰ ਲਈ ਗਈ ਹੈ। ਇਸ ਸੰਘਰਸ਼ ਦੀ ਰੂਪ-ਰੇਖਾ ਉਲੀਕਦਿਆਂ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਭਾਸ਼ਾ ਦੀ ਮੌਜੂਦਾ ਸਥਿਤੀ ਦਾ ਸਰਕਾਰੀ/ਗੈਰ-ਸਰਕਾਰੀ ਪੱਧਰ ‘ਤੇ ਜਾਇਜ਼ਾ ਲੈਂਦੀ ਇਕ ਦਵਰਕੀ ਤਿਆਰ ਕੀਤੀ ਜਾਵੇਗੀ। ਇਕ ਵਿਸ਼ੇਸ਼ ਦਿਨ ਮਿੱਥ ਕੇ ਸਾਰੇ ਪੰਜਾਬ ਵਿਚ ਹਿਤੈਸ਼ੀ ਜਥੇਬੰਦੀਆਂ … Read more

ਲਾਇਬ੍ਰੇਰੀ ਨੂੰ 101 ਕਿਤਾਬਾਂ ਭੇਂਟ

ਲੁਧਿਆਣਾ । 30 ਸਤੰਬਰ ਤਰਤਾਲੀਵੇਂ ਵਰ੍ਹੇ ’ਚ ਪ੍ਰਕਾਸ਼ਿਤ ਹੋ ਰਹੀ ਮਿੰਨੀ ਰਚਨਾਵਾਂ ਦੀ ਪਹਿਲੀ ਪੱਤ੍ਰਿਕਾ ‘ਅਣੂ’ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਆਪਣੇ ਪਿੰਡ ਬੁਟਾਹਰੀ ਦੀ ਲਾਇਬ੍ਰੇਰੀ ਨੂੰ ਇੱਕ ਸੌ ਇਕ ਕਿਤਾਬਾਂ ਭੇਂਟ ਕਰਦਿਆਂ ਕਿਹਾ ਕਿ 1979 ਵਿਚ ਉਸ ਵਲੋਂ ਸਥਾਪਿਤ ਆਪਣੇ ਪਿੰਡ ਦੀ ਲਾਇਬ੍ਰੇਰੀ ਪਾਠਕਾਂ ਦੀ ਪੜ੍ਹਨ ਰੁਚੀ ਵਿਕਸਤ ਕਰਦੀ ਆ ਰਹੀ ਹੈ। ਇਸ … Read more

ਗ਼ਜ਼ਲ । ਤੇਜਿੰਦਰ ਮਾਰਕੰਡਾ

ਤੇਜਿੰਦਰ ਮਾਰਕੰਡਾ ਮੇਰੇ ਅਹਿਮ ਨੇ ਮੇਰੇ ਕਾਮ ਨੇਮੇਰੇ ਲੋਭ ਨੇ ਹੰਕਾਰ ਨੇਮੈਨੂੰ ਡੋਬਿਆ ਹੈ ਕਈ ਦਫ਼ਾਇਸੇ ਅਵਗੁਣੀ ਮੰਝਧਾਰ ਨੇ ਏਹਨੂੰ ਦਿਲ ਕਹੋ ਨਾ ਐ ਦੋਸਤੋਇਹ ਵਿਰਾਟ ਕਬਰਿਸਤਾਨ ਹੈਏਥੇ ਦਫ਼ਨ ਨੇ ਕਈ ਖਾਹਿਸ਼ਾਂਏਥੇ ਸੁਪਨਿਆਂ ਦੇ ਮਜ਼ਾਰ ਨੇ ਕਦੇ ਤੋੜਿਆ ਕਦੇ ਜੋੜਿਆਕਦੇ ਖੁਦ ਤੋਂ ਮੈਨੂੰ ਵਿਛੋੜਿਆਕਦੇ ਰੰਜਿਸ਼ਾਂ ਕਦੇ ਚਾਹਤਾਂਕਦੇ ਨਫਰਤਾਂ ਕਦੇ ਪਿਆਰ ਨੇ ਏਹਦਾ ਤਖ਼ਤ ਹੈ ਏਹਦਾ ਤਾਜ਼ ਹੈਹੁਣ ਹਰ ਥਾਂ ਪੈਸੇ ਦਾ ਰਾਜ ਹੈਹਰ ਆਦਮੀ ਨੂੰ ਹੈ ਖਾ ਲਿਆਇਸੇ ਕਲਯੁਗੀ ਅਵਤਾਰ ਨੇ ਨਿਰਾ ਝੂਠ ਹੈ ਤੇ ਤੂਫ਼ਾਨ ਹੈਜੋ ਹਵਾ ਦਾ ਤਾਜ਼ਾ ਬਿਆਨ ਹੈਅਖੇ ਦੀਵਿਆਂ ਨੂੰ ਨਿਗਲ ਲਿਆਕਿਸੇ ਨੇਰ੍ਹ ਨੇ ਅੰਧਕਾਰ ਨੇ ਕੋਈ ਪਾਕ ਹੈ ਜਾਂ ਮਲੀਨ ਹੈਕੋਈ ਨੇਕ ਹੈ ਜਾਂ ਕਮੀਨ ਹੈਇੱਕ ਨੂਰ ਦੇ ਸਭ ਦੀਪ ਨੇਇੱਕ ਮੰਚ ਦੇ ਕਿਰਦਾਰ ਨੇ -ਤੇਜਿੰਦਰ ਮਾਰਕੰਡਾ, ਲੁਧਿਆਣਾ।

ਕਹਾਣੀ । ਉਣੀਂਦੀ ਨਦੀ । ਅਜਮੇਰ ਸਿੱਧੂ

ਕਈ ਦਿਨਾਂ ਦਾ ਮਨ ਕਾਹਲਾ ਪਿਆ ਹੋਇਆ। ਸਵੇਰ ਦੀ ਆਪਣੇ ਆਪ ਨੂੰ ਸਹਿਜ ਕਰਨ ਵਿਚ ਲੱਗੀ ਹੋਈ ਹਾਂ। ਆਪਣੇ ਸੇਵਕਾਂ ਦੇ ਚਿਹਰਿਆਂ ’ਤੇ ਜਲੌਅ ਦੇਖ ਕੇ ਖੁਸ਼ ਵੀ ਹਾਂ। ਉਨ੍ਹਾਂ ਦੇ ਸਿਰੜ ’ਤੇ ਹੈਰਾਨ ਵੀ। ਉਨ੍ਹਾਂ ਦੀ ਮਿਹਨਤ ਰੰਗ ਲੈ ਆਈ। ਵਿਚਾਰੇ ਦਿਨ ਰਾਤ ਨੱਠੇ ਭੱਜੇ ਫਿਰ ਰਹੇ ਹਨ। ਮੇਰੇ ਨਿੱਕੇ ਜਿਹੇ ਇਸ਼ਾਰੇ ’ਤੇ…। ਮੇਰੇ … Read more

ਪ੍ਰੋਫ਼ੈਸਰ ਤਿਆਗੀ ਵੱਲੋਂ ਵਿਦਿਆਰਥੀਆਂ ਦੇ ਨਾਂ ਖੁੱਲ੍ਹਾ ਖ਼ਤ

ਮਨਜੀਤ ਤਿਆਗੀ “ਹਾਸ਼ਿਮ ਫਤਿਹ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।” ਪਿਆਰੇ ਵਿਦਿਆਰਥੀਓ,ਤੁਹਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਮੈਂ ਸਿਰ ਝੁਕਾਉਂਦਾ ਹਾਂ। ਲੰਮੇ ਸਮੇਂ ’ਚ ਸਫ਼ਲ ਉਹ ਵਿਅਕਤੀ ਹੁੰਦੇ ਹਨ ਜਿਹੜੇ ਰਾਤਾਂ ਨੂੰ ਦੀਵੇ ’ਚ ਚਰਬੀ ਬਾਲ ਕੇ ਪੜ੍ਹਦੇ ਹਨ ਭਾਵ ਕੁੱਝ ਪ੍ਰਾਪਤ ਕਰਨ ਲਈ ਸਾਧਨਾਂ ਤੋਂ ਮਹੱਤਵਪੂਰਨ ਸਾਧਨਾ ਦਾ ਹੋਣਾ ਜ਼ਰੂਰੀ ਹੈ। ਭਾਵੇਂ ਆਰ. ਡੀ. … Read more

ਲੇਖ । ਭਵਿੱਖ ਦੇ ਨਿਰਮਾਤਾ । ਪਰਮਬੀਰ ਕੌਰ

ਅਧਿਆਪਕ ਦਿਵਸ ਦੀ ਪੂਰਬ ਸੰਧਿਆ ਤੇ ਮੇਰੀ ਨੂੰਹ, ਜੋ ਅਧਿਆਪਿਕਾ ਹੈ, ਨੇ ਦੱਸਿਆ, “ਮੰਮੀ, ਕੱਲ੍ਹ ਅਸੀਂ ਖਾਣਾ ਨਹੀਂ ਲੈ ਕੇ ਜਾਣਾ। ਅਧਿਆਪਕ ਦਿਵਸ ਹੋਣ ਕਰਕੇ ਸਾਡੀ ਪਾਰਟੀ ਹੋਵੇਗੀ ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।” ਮੈਂ ਆਖਿਆ, “ਕੱਲ੍ਹ ਤੇ ਬਈ ਤੁਹਾਡਾ ਦਿਨ ਹੈ, ਕੁਝ ਖ਼ਾਸ ਹੋਣਾ ਵੀ ਚਾਹੀਦਾ ਹੈ!” ਉਹ ਹੱਸ ਪਈ।  ਪਰਮਬੀਰ ਕੌਰ ਅਗਲੇ … Read more

ਹਿੰਦੀ ਕਵਿਤਾ । ਸਵਾਲ ਰੱਬ ਦਾ । ਲੀਲਾਧਰ ਜਗੂੜੀ

ਲੀਲਾਧਰ ਜਗੂੜੀ ਰੱਬਾ ਤੂੰ ਲਫ਼ਜ਼ ਹੈ ਕਿ ਵਾਕ ਹੈਂ?ਕੌਮਾ ਹੈ ਜਾਂ ਡੰਡੀ?ਸੰਬੋਧਨ ਹੈਂ ਜਾਂ ਪ੍ਰਸ਼ਨਚਿੰਨ੍ਹ?ਨਿਆਂ ਹੈ ਜਾਂ ਨਿਆਂਕਾਰ?ਜਨਮ ਹੈਂ ਕਿ ਮੌਤਜਾਂ ਤੂੰ ਵਿਚਕਾਰਲੀ ਗੁੰਝਲ ਵਿਚ ਨਿਰਾ ਸੰਭੋਗ ਹੈਂ ਤੂੰ ਧਰਮ ਹੈ ਜਾਂ ਕਰਮ ਹੈਂਜਾਂ ਫਿਰ ਤੂੰ ਬਸ ਇਕ ਕਲਾ ਹੈਂ ਰੋਗ ਹੈਂਰੱਬਾ ਤੂੰ ਫੁੱਲਾਂ ਜਿਹਾ ਹੈਂ ਜਾਂ ਤਰੇਲ ਜਿਹਾਤੁਰਦਾ ਕਿਵੇਂ ਹੈਂਦੋ ਪੈਰਾਂ ਨਾਲ? ਚਾਰ ਪੈਰਾਂ … Read more

ਕਵਿਤਾ । ਦਸਤਾਰ । ਸੁਖਪਾਲ

ਦਸਤਾਰ ਪਿਤਾ ਨੇ ਇੱਕੋ ਬਚਨ ਮੰਗਿਆ —‘ ਸਿਰ ਸਦਾ ਦਸਤਾਰ ਰੱਖੀਂ ‘ ਮੈਂ ਦਸਤਾਰ ਬੰਨ੍ਹ ਕੇਗਲੀ ਕੂਚੇ ਪਿੰਡ ਸ਼ਹਿਰਦੇਸ ਬਦੇਸ ਘੁੰਮਦਾ ਹਾਂ ਦਸਤਾਰ ਦੇ ਨਾਲ ਨਾਲ ਚਲਦੇ ਹਨਪਿਤਾ ਅਤੇ ਪੁਰਖੇਸੈਂਕੜੇ ਸਾਲਾਂ ਦੀ ਰਵਾਇਤਹਜ਼ਾਰਾਂ ਲੱਖਾਂ ਦਾ ਮਾਣਤੇ ਉਹ ਸੰਘਰਸ਼ਜੋ ਲੋਕਾਂ ਦਸਤਾਰ ਲਈ ਕੀਤਾ ਦਸਤਾਰ ਵੇਖ ਕੇਨਸਲੀ ਮੁੰਡਾ ਧਰਤੀ ‘ਤੇ ਥੁੱਕਦਾ ਹੈ‘ ਓਏ ਬਿਨ ਲਾਦਨ !’ ਮੇਰੇ … Read more

ਕਹਾਣੀ । ਜਿੱਤ । ਜਿੰਦਰ

ਜਿੰਦਰ ਨੀਂਦ ਮੇਰੇ ਵੱਸ ’ਚ ਨਹੀਂ ਰਹੀ। ਮੇਰੇ ਸਾਹਮਣੇ ਤਾਂ ਪ੍ਰਸ਼ਨਾਂ ਦੀ ਵਿਸ਼ਾਲ ਦੁਨੀਆਂ ਉਸਰੀ ਹੋਈ ਹੈ। ਮਸਲਨ :ਔਰਤ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਾ? ਕੀ ਉਹ ਪਾਗਲ ਸੀ? ਕੀ ਉਸ ਮੌਤ ਦੇ ਅਰਥਾਂ ਨੂੰ ਸਮਝ ਲਿਆ ਸੀ? ਕੀ ਉਹ ਆਪਣੇ ਬੱਚੇ ਦੀ ਬੀਮਾਰੀ ’ਤੇ ਐਨੀ ਚਿੰਤੁਤ ਸੀ ਕਿ ਉਹਨੂੰ ਮੌਤ ਦਾ ਡਰ ਹੀ … Read more

ਲੇਖਕ ਦੀ ਸਮਾਜਿਕ ਭੂਮਿਕਾ । ਡਾ. ਕਰਮਜੀਤ ਸਿੰਘ

ਲੇਖਕ ਸ਼ਬਦ ਮਨੁੱਖ ਦੁਆਰਾ ਲਿੱਪੀ ਦੀ ਇਜਾਦ ਨਾਲ ਹੋਂਦ ਵਿਚ ਆਇਆ। ਇਸ ਤੋਂ ਪਹਿਲਾਂ ਮਨੁੱਖ ਦੇਵੀ ਦੇਵਤਿਆਂ ਦੇ ਰੂਪ ਵਿਚ ਅਗੰਮੀ ਸ਼ਕਤੀਆਂ ਦੀ ਉਸਤਤੀ ਵਿਚ ਮੰਤਰਾਂ ਦਾ ਉਚਾਰਨ ਹੀ ਕਰਦਾ ਸੀ। ਇਹੀ ਉਹਦੀ ਪਹਿਲੀ ਕਾਵਿ ਸਿਰਜਣਾ ਸੀ। ਸਾਡੇ ਦੇਸ਼ ਅੰਦਰ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ, ਪਹਿਲਾਂ ਰਿਸ਼ੀਆਂ ਮੁਨੀਆਂ ਦੁਆਰਾ ਜ਼ਬਾਨੀ ਹੀ ਉਚਾਰਿਆ ਜਾਂਦਾ ਰਿਹਾ। ਬਹੁਤ … Read more

ਬਾਪੂ । ਭੋਲਾ ਸਿੰਘ ਸੰਘੇੜਾ

Punjabi Story | Bapu | Bhola Singh Sanghera ਮੇਰੇ ਲਈ ਫਿਰ ਬੇਗਾਨਾ ਹੋ ਗਿਆ ਸੀ ਉਹ ਪਿੰਡ।ਬੇਗਾਨਾ ਤਾਂ ਉਹ ਪਹਿਲਾਂ ਵੀ ਸੀ। ਨਾ ਉਹ ਮੇਰੇ ਪੁਰਖਿਆਂ ਦੀ ਭੂਮੀ ਸੀ – ਨਾ ਹੀ ਮੇਰੀ ਜੰਮਣ ਭੋਇੰ – ਨਾ ਹੀ ਮੇਰਾ ਬਚਪਨ ਉੱਥੇ ਬੀਤਿਆ ਸੀ…. – ਤੇ ਨਾ ਹੀ ਜਵਾਨੀ ਦੀ ਦਹਿਲੀਜ ਉੱਥੇ ਟੱਪਿਆ ਸਾਂ। ਅਜਬ ਦਸਤੂਰ … Read more

ਰੁਪਿੰਦਰ ਮਾਨ ਯਾਦਗਾਰੀ ਸਨਮਾਨ ਲਈ ਨਾਵਲਕਾਰਾਂ ਦੇ ਨਾਮਾਂ ਦੀ ਮੰਗ

ਰੁਪਿੰਦਰ ਮਾਨ ਯਾਦਗਾਰੀ ਸਨਮਾਨ ਜਗਰਾਉਂ । ਸਾਹਿਤ ਸਭਾ ਜਗਰਾਉਂ ਵੱਲੋਂ ਪਿਛਲੇ ਵਰਿਆਂ ਦੀ ਤਰਾਂ ਇਸ ਸਾਲ ਵੀ ਅਕਤੂਬਰ ਵਿੱਚ 21000 ਰੁਪਏ ਦੇ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਲਈ 2011–2014 ਦਰਮਿਆਨ ਪ੍ਰਕਾਸ਼ਿਤ ਨਾਵਲਾਂ ਤੇ ਵਿਚਾਰ ਕੀਤੀ ਜਾਣੀ ਹੈ, ਸਾਹਿਤਕਾਰ ਦੋਸਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਪੁਰਸਕਾਰ ਸੁਰਿੰਦਰ ਨੀਰ ਦੇ ਨਾਵਲ “ਸ਼ਿਕਾਰਗਾਹ” ਨੂੰ … Read more

ਪੁਸਤਕ ਸਮੀਖਿਆ । ਮਿੰਟੂ ਬਰਾੜ ਦਾ ਕੈਂਗਰੂਨਾਮਾ

ਪੁਸਤਕ ਸਮੀਖਿਆ । ਕੈਂਗਰੂਨਾਮਾ । ਮਿੰਟੂ ਬਰਾੜ ਜਦ ਅੰਗਰੇਜ਼ ਲੋਕ ਨਵੇਂ ਨਵੇਂ ਅਸਟ੍ਰੇਲੀਆ ‘ਚ ਆਏ ਸਨ ਤਾਂ ਉਹਨਾਂ ਪਿਛਲੀਆਂ ਦੋ ਲੱਤਾਂ ਤੇ ਦੌੜਨ ਵਾਲਾ ਇਕ ਅਨੋਖਾ ਜਾਨਵਰ ਪਹਿਲੀ ਵਾਰ ਦੇਖਿਆ ਸੀ। ਉਹਨਾਂ ਸਥਾਨਕ ਲੋਕਾਂ ਤੋਂ ਅੰਗਰੇਜ਼ੀ ਵਿਚ ਇਸ ਜਾਨਵਰ ਦਾ ਨਾਂ ਪੁੱਛਿਆ ਤਾਂ ਸਥਾਨਕ ਲੋਕਾਂ ਨੂੰ ਅੰਗਰੇਜ਼ੀ ਸਮਝ ਨਾ ਆਵੇ। ਜਦ ਅੰਗਰੇਜ਼ਾਂ ਨੇ ਛਤੀ ਅੱਗੇ … Read more

ਜਗਵਿੰਦਰ ਜੋਧਾ ਨਾਲ਼ ਹੋਇਆ ਰੂ-ਬ-ਰੂ

ਸ਼ਾਇਰ ਜਗਵਿੰਦਰ ਜੋਧਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ ਸਮਾਗਮ ਦੌਰਾਨ ਸਨਮਾਨਤ ਸ਼ਾਇਰਾ ਨੀਤੂ ਅਰੋੜਾ ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਜਗਵਿੰਦਰ ਜੋਧਾ, ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ, ਫ਼ੋਰਮ ਦੇ ਸਰਪ੍ਰਸਤ ਸਾਧੂ ਸਿੰਘ, ਸ਼ਾਇਰਾ … Read more

ਰਵਿੰਦਰ ਰਵੀ । ਉੱਤਰ-ਮਾਰਕਸਵਾਦ

ਰਵਿੰਦਰ ਰਵੀ ਸਟਾਲਨ ਦੇ ਘਰ ਨਿਕਸਨ ਜੰਮਿਆਂ ਹੈਤੇ ਮਾਓ ਦੇ ਘਰ ਚਰਚਲ।ਵਿਸ਼ਵੀਕਰਨ ਦੀ ਕਿਰਿਆ ਵਿਚ,ਸਭ ਕੁਝ ਗਡ ਮਡ, ਉਲਝ ਗਿਆ ਹੈ। ਸਮਾਜਵਾਦ ਦੀ ਤਾਸੀਰ ਬਦਲ ਗਈ ਹੈ,ਸ਼ਾਮਰਾਜਵਾਦ ਵੀ ਉਹ ਨਹੀਂ ਰਿਹਾ। ਇਹ ਨਵ-ਬਸਤੀਵਾਦੀ ਯੁੱਗ ਹੈ,ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ,ਆਰਥਕ ਸੱਤਾ ਦੀ ਡੋਰ ਹੈ। ਕੱਠਪੁਤਲੀਆਂ ਵਾਂਗ, ਸਭ ਦੇਸ਼ਾਂ ਦੇ,ਸੱਤਾਧਾਰੀ ਹਿੱਲਦੇ ਹਨ,ਚਿਹਰੇ ਮੁਸਕਰਾਉਂਦੇ, ਹੱਥ ਮਿਲਦੇ ਹਨ। ਚੀਨ ਵਿਚ, … Read more

ਡਾਇਰੀ ਦੇ ਪੰਨੇ । ਮਾਂ ਦੀਆਂ ਪੈੜ੍ਹਾਂ । ਗੁਰੀ ਲੁਧਿਆਣਵੀ

ਗੁਰੀ ਲੁਧਿਆਣਵੀ ਸਾਲ 2011 ‘ਚ ਸ਼ਾਇਦ ਜੇਠ ਮਹੀਨੇ ਦੇ ਅਖੀਰਲੇ ਦਿਨ ਚਲਦੇ ਸੀ ਤੇ ਸਾਡੀ ਆਖਰੀ ਸੇਮੈਸਟਰ ਦੀ ਟ੍ਰੇਨਿੰਗ ਦਾ ਵੀ ਥੋੜ੍ਹਾ ਹੀ ਸਮਾਂ ਰਹਿ ਗਿਆ ਸੀ। ਮੇਰੀ ਪਿਆਰੀ ਦੋਸਤ ਦਾ ਫ਼ੋਨ ਆਇਆ ਕਿ ਮੰਮੀ ਨੇ ਮੋਹਾਲੀ ਆਉਣਾ ਤੇ ਤੂੰ ਕਿਤੇ ਜਾਈ ਨਾ, ਤੇਰੇ ਨਾਲ ਮਿਲਾਉਣਾ ਉਨ੍ਹਾਂ ਨੂੰ। ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਹੀ … Read more

Punjabi Story । ਜ਼ਖ਼ਮ । ਜਿੰਦਰ । Jinder

punjabi-story-zakham-jinder

ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖਮ ਨ੍ਹੀਂ ਭਰਣ ਦੇਣੇ। ਇਹ ਜ਼ਖਮ ਰਿਸਦੇ ਰਹਿਣੇ ਚਾਹੀਦੇ ਆ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ  ਚਾਹੀਦੇ ਆ। ਮੈਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।

ਜਸਵੰਤ ਸਿੰਘ ਕੰਵਲ ਦੀਆਂ ਕੌੜੀਆਂ ਮਿੱਠੀਆਂ । ਮੁਲਾਕਾਤੀ ਸਾਥੀ ਲੁਧਿਆਣਵੀ

ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। ‘ਪੂਰਨਮਾਸ਼ੀ’ ‘ਪਾਲੀ’, ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। … Read more

ਪੰਜਾਬੀ ਸਹਿਤ ਅਕਾਦਮੀ ਚੋਣਾ । ਸੁਖਦੇਵ ਪ੍ਰਧਾਨ, ਸੁਰਜੀਤ ਸੀਨੀਅਰ ਮੀਤ ਪ੍ਰਧਾਨ, ਅਨੂਪ ਜਨਰਲ ਸਕੱਤਰ

ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਪੰਜਾਬੀ ਭਵਨ ਵਿਖੇ ਹੋਈਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਸਿਰਸਾ 602 ਵੋਟਾਂ ਹਾਸਲ ਕਰਕੇ ਵੱਡੇ ਫ਼ਰਕ ਨਾਲ ਜੇਤੂ ਰਹੇ।  ਵਿਰੋਧੀ ਉਮੀਦਵਾਰ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੂੰ 233 ਵੋਟਾਂ ਮਿਲੀਆਂ। ਗਿਆਰਾਂ ਵੋਟਾਂ ਰੱਦ ਹੋਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਅਨੂਪ ਸਿੰਘ ਬਟਾਲਾ ਪਹਿਲਾਂ ਹੀ … Read more

ਨੌਜਵਾਨ ਵਾਰਤਕ ਲੇਖਕਾਂ ਦਾ ਸਨਮਾਨ

ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਵੱਲੋਂ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਦੇ ਮੌਕੇ 26 ਅਪ੍ਰੈਲ 2014 ਨੂੰ ਪ੍ਰੀਤਨਗਰ ਦੇ ਪ੍ਰੀਤ ਭਵਨ ਵਿਖੇ ਨੌਜਵਾਨ ਲੇਖਕਾਂ ਲਈ ਪਹਿਲਾ ਵਾਤਰਕ ਪੁਰਸਕਾਰ ਸਮਾਗਮ ਕਰਵਾਇਆ ਗਿਆ। ਅਰੰਭ ਵਿਚ ਅਕਾਡਮੀ ਦੇ ਸਕੱਤਰ ਜਸਵੰਤ ਸਿੰਘ ਜ਼ਫ਼ਰ ਨੇ ਇਹਨਾਂ ਪੁਰਸਕਾਰਾਂ ਦੇ ਮੰਤਵ, ਪਿਛੋਕੜ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਹ ਹਜ਼ਾਰ … Read more

ਮਾਂ-ਬੋਲੀ ਦੀਆਂ ਬੋਲੀਆਂ । ਦੀਪ ਜਗਦੀਪ ਸਿੰਘ

1ਖੰਜਰ…ਖੰਜਰ…ਖੰਜਰਕੱਛਾਂ ‘ਚ ਲੁਕਾ ਕੇ ਖੰਜਰ ਮਾਂ ਬੋਲੀ ਦੇ ਰਾਖੇ ਬਣਦੇਉਹ ਮਾਂ ਬੋਲੀ ਦੇ ਰਾਖੇ ਬਣਦੇਕਲਮਾਂ ਜਿਨ੍ਹਾਂ ਦੀਆਂ ਬੰਜਰ 2ਚੋਣਾਂ…ਚੋਣਾਂ…ਚੋਣਾਂਆ ਗਈਆਂ ਚੋਣਾਂ…ਚੋਣਾਂ…ਚੋਣਾਂ ਚੌਧਰ ਕਈਆਂ ਨੂੰ ਮਿਲ ਜਾਣੀਓ, ਚੌਧਰ ਕਈਆਂ ਨੂੰ ਮਿਲ ਜਾਣੀਮਾਂ ਬੋਲੀ ਨੇ ਖੂੰਜੇ ‘ਚ ਬਹਿ ਕੇ ਰੋਣਾ 3ਦਾਤੀ… ਦਾਤੀ… ਦਾਤੀ…ਮਾਂ-ਬੋਲੀ ਦੀ ਜੜ੍ਹਾਂ ‘ਚ ਫੇਰ ਕੇ ਦਾਤੀ ਪੁੱਤ ਪ੍ਰਧਾਨ ਬਣ ਗਏਓ ਪੁੱਤ ਪ੍ਰਧਾਨ ਬਣ ਗਏਮਾਂ-ਬੋਲੀ … Read more

ਪੰਜਾਬੀ ਸਾਹਿਤ ਅਕਾਡਮੀ ਚੋਣਾ। ਉਮੀਦਵਾਰਾਂ ਦੀ ਸੂਚੀ

ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 04 ਮਈ, 2014 ਨੂੰ ਹੋ ਰਹੀਆਂ ਚੋਣਾਂ ਦੇ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅਕਾਡਮੀ ਚੋਣਾਂ ਲਈ ਨਾਮ ਵਾਪਸ ਲੈਣ ਦੇ ਅੰਤਿਮ ਦਿਨ 24 ਅਪ੍ਰੈਲ, 2014 ਨੂੰ ਨਾਮ ਵਾਪਸ ਲੲੇ ਜਾਣ ਤੋਂ ਬਾਅਦ ਹੇਠ ਲਿਖੇ ਉਮੀਦਵਾਰਾਂ ਚੋਣ ਮੈਦਾਨ ਵਿਚ ਰਹਿ ਗਏ … Read more

ਗੀਤ । ਅਵਤਾਰ ਸਿੰਘ ਸੰਧੂ

ਫੁੱਲਾਂ ਦੀ ਖੁਸ਼ਬੋਈ ਇਕੋ, ਇਕੋ ਰੰਗ ਬਹਾਰਾਂ ਦਾ… ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾਂ ਨੇ ਬਦਲੇ ਰਾਹ ।ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ । ਇਕੋ ਰੰਗ ਹੈ ਹਾਸੇ ਦਾ ਤੇ ਇਕੋ ਦਰਦ ਜੁਦਾਈ ਦਾ । ਸਭ ਦੇ ਹੰਝੂ ਇਕੋ ਰੰਗ ਦੇ, ਇਕੋ ਰੰਗ ਤਨਹਾਈ ਦਾ । ਮਾਂ ਦੀ ਲੋਰੀ ਇਕੋ ਜਿਹੀ, … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-11

ਇਸ ਮੌੜ ‘ਤੇ ਪਹੁੰਚ ਕੇ ਜ਼ਿੰਦਗੀ ਇਕ ਰੁਟੀਨ ਵਿਚ ਬਤੀਤ ਹੋਣ ਲੱਗਦੀ ਹੈ, ਬਾਹਰਲੇ ਹਾਲਾਤ, ਸਥਿਤੀਆਂ ਬਦਲਦੀਆਂ ਹਨ, ਜਿਵੇਂ ਖ਼ਾਸਕਰ ਰਾਜਨੀਤਕ, ਪਰ ਜ਼ਿੰਦਗੀ ਦੀਆਂ ਨਹੀਂ। ਵਕਤ ਵੱਲ ਵੇਖਾਂ ਤਾਂ ਤਕਰੀਬਨ 1990 ਤੱਕ, ਹਾਂ ਵਿਚ-ਵਿਚ ਝੱਟਕੇ ਜ਼ਰੂਰ ਲੱਗੇ, ਕਦੇ ਮੋਗਾ ਗੋਲੀ ਕਾਂਡ ਦੀ ਤਰਜ਼ ‘ਤੇ ਦਸੂਹੇ ਸਾਡੇ ਹੀ ਕਾਲਜ ਦੇ ਵਿਦਿਆਰਥੀਆਂ ‘ਤੇ ਗੋਲੀ-ਕਾਂਡ। ਪੰਜਾਬ ਵਿਚਲਾ ਦਹਿਸ਼ਤ … Read more

ਕਬੂਤਰ । ਅਮਰੀਕ ਸਿੰਘ ਕੰਡਾ

ਅਮਰੀਕ ਸਿੰਘ ਕੰਡਾ ਸਾਰੇ ਡਰਾਇੰਗ ਰੂਮ ’ਚ ਧੂੰਆਂ ਹੀ ਧੂੰਆਂ ਹੋ ਗਿਆ ਹੈ। ਜਿਵੇਂ ਕਿਸੇ ਨੇ ਗੁੱਗਲ ਦੀ ਧੂਫ਼ ਲਗਾਈ ਹੋਵੇ, ਪਰ ਇਹ ਧੂੰਆਂ ਗੁੱਗਲ ਦੀ ਧੂਫ਼ ਦਾ ਨਹੀਂ ਹੈ। ‘‘ਔਹ ਇਸ ਸਿਗਰਟ ’ਚ ਵੀ ਦਮ ਨਹੀਂ।’’ ਗੋਇਲ ਨੇ ਵੀ ਅੱਧੀ ਤੋਂ ਜ਼ਿਆਦਾ ਸਿਗਰਟ ਟੇਬਲ ’ਤੇ ਪਈ ਐਸਟਰੇ ’ਚ ਪਾਉਂਦੇ ਹੋਏ ਕਿਹਾ। ਐਸ਼ਟਰੇ ਪੂਰੀ ਤਰ੍ਹਾਂ … Read more

ਸਨਮਾਨਾਂ ਨਾਲ ਸੰਤੁਸ਼ਟ ਹੋਣ ਵਾਲੇ ਜ਼ਿੰਦਗੀ ਵਿਚ ਅੱਗੇ ਨਹੀਂ ਵੱਧਦੇ- ਜੌਹਲ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਦਰਾਂ ਸਾਹਿਤਕਾਰ ਸਨਮਾਨਿਤ  ਲੁਧਿਆਣਾ । “ਜਿਹੜੇ ਲੋਕ ਸਨਮਾਨ ਪਾ ਕੇ ਸੰਤੁਸ਼ਟ ਹੋ ਜਾਂਦੇ ਹਨ ਜ਼ਿੰਦਗੀ ਵਿਚ ਹੋਰ ਅੱਗੇ ਨਹੀਂ ਵੱਧ ਸਕਦੇ ਅਤੇ ਨਾ ਹੀ ਸਮਾਜ ਨੂੰ ਅੱਗੇ ਤੋਰ ਸਕਦੇ ਹਨ। ਹਰ ਸਾਹਿਤਕਾਰ ਨੂੰ ਪੌੜੀਆਂ ਵਾਂਗੂ ਹਰ ਕਦਮ ਉਪਰ ਵੱਲ ਵਧਦੇ ਜਾਣਾ ਚਾਹੀਦਾ ਹੈ”, ਇਹ ਵਿਚਾਰ ਉੱਘੇ ਅਰਥ-ਸ਼ਾਸਤਰੀ ਡਾਕਟਰ ਸਰਦਾਰਾ ਸਿੰਘ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-10

1974-75 ਮੇਰੀ ਹਯਾਤੀ ਦੇ ਅਹਿਮ ਵਰ੍ਹੇ ਬਣਦੇ ਹਨ ਕਿਉਂਕਿ ਕੁਝ ਸਦੀਵੀ ਸਿਮਰਤੀਆਂ ਇਨ੍ਹਾਂ ਵਰ੍ਹਿਆਂ ਵਿਚ ਹੀ ਜਨਮੀਆਂ ਹਨ ਜਿਨ੍ਹਾਂ ਦਾ ਸੰਬੰਧ ਅਕਾਦਮਿਕਤਾ ਨਾਲ ਵੀ ਹੈ ਅਤੇ ਸਾਹਿਤਕ-ਸਭਿਆਚਾਰਕ ਵੀ। ਪ੍ਰੋਫੈਸਰ ਸ਼ਿੰਗਾਰੀ ਨਾਲ ਤਣਾਉ-ਟਕਰਾਉ ਅਕਾਦਮਿਕ ਸੰਬੰਧ ਹੈ, ਪਹਿਲਾਂ ਸ਼ਿਵ ਬਟਾਵਲੀ ਨਾਲ ਮੁਲਾਕਾਤ ਤੇ ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਪਤ੍ਰਿਕਾ ‘ਨਾਗਮਣੀ’ ਵਿਚ ਛੱਪਣਾ ਤੇ ਫਿਰ ਮਿਲਣਾ ਵੀ … Read more

ਦਰਦ । ਜਿੰਦਰ

ਕੁਝ ਹਫਤਿਆਂ ਤੋਂ ਮੈਂ ਇਕੱਲਾ ਨਹੀਂ ਰਹਿੰਦਾ। ਇਕੱਲਾ ਹੋਵਾਂ ਤਾਂ ਮੈਨੂੰ ਜਮੀਲ ਦੀ ਯਾਦ ਆ ਜਾਂਦੀ ਹੈ। ਮੈਂ ਪ੍ਰੇਸ਼ਾਨ ਹੁੰਦਾ ਹਾਂ। ਜ਼ਖ਼ਮੀ ਹੋਇਆ ਜਮੀਲ ਮੇਰੇ ਸਾਹਮਣੇ ਆ ਖੜਦਾ ਹੈ। ਮੇਰੇ ਵੱਲ ਸਿੱਧਾ ਹੀ ਦੇਖਦਾ ਹੋਇਆ ਪੁੱਛਦਾ ਹੈ, ‘‘ਤੁਹਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਇਹੀ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-9

ਅੱਜ ਤੱਕ ਦੀ ਮੇਰੀ ਜ਼ਿੰਦਗੀ ਵੰਨ-ਸੁਵੰਨੀ ਤੇ ਬਹੁਰੰਗੀ ਹੀ ਰਹੀ ਸੀ। ਕੁਝ ਵੀ ਸੰਗਠਿਤ ਜਾਂ ਯੋਜਨਾਬਧ ਨਹੀਂ ਸੀ, ਨਾ ਭਵਿੱਖ ਦੀ ਕੋਈ ਯੋਜਨਾ, ਨਾ ਸੋਚ। ਸਲਾਹਾਂ ਵੀ ਕੁਝ ਆਪਾ-ਵਿਰੋਧੀ ਮਿਲ ਰਹੀਆਂ ਸਨ। ਹਾਂ, ਵੱਡੇ ਭਾਅ ਜੀ ਕੋਲ ਠਹਿਰਣ ਵੇਲੇ ਉਨ੍ਹਾਂ ਕਈ ਰਾਹ ਦੱਸੇ ਸਨ, ਪਰ ਮਨ ਕੋਈ ਸਪੱਸ਼ਟ ਨਹੀਂ ਬਣ ਰਿਹਾ ਸੀ। ਹਾਂ, ਕੁਝ ਠਹਿਰਾਅ … Read more

ਸਾਵੀ ਤੇ ਸਪੈਰੋ। ਡਾਇਰੀ ਦੇ ਪੰਨੇ । ਸੀਮਾ ਸੰਧੂ

ਜਦ  ਅਸੀਂ ਅੰਮ੍ਰਿਤਸਰ ਸ਼ਿਫਟ ਹੋਏ ਤਾਂ ਕਿਰਾਏ ਦਾ ਘਰ ਸੀ ! ਦੋ ਪੋਰਸ਼ਨ ਸਨ। ਹੋਰ ਵੀ ਕਿਰਾਏਦਾਰ ਰਹਿੰਦੇ ਸਨ। ਬੱਚਿਆਂ ਦੀ ਪੜ੍ਹਾਈ ਕਰਕੇ ਆਉਣਾ ਪਿਆ ਸੀ, ਪਰ ਇੱਕ ਭਰੇ ਪੂਰੇ ਪਰਿਵਾਰ ਵਿੱਚੋਂ ਆ ਕੇ ਇਕੱਲੇ ਰਹਿਣਾ ਔਖਾ ਸੀ। ਘਰ ਵਿਚ ਹਮੇਸ਼ਾਂ ਹੀ ਕਮੀ ਮਹਿਸੂਸ ਹੁੰਦੀ ਵੱਡੀਆਂ ਦੀ। ਖ਼ਾਸ ਕਰਕੇ ਜਦ ਮੈਂ ਵੀ ਜੌਬ ਕਰਨੀ ਸ਼ੁਰੂ … Read more

ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਲਈ ਪੁਸਤਕਾਂ ਦੀ ਮੰਗ

ਪੰਜਾਬੀ ਸਾਹਿਤ ਅਕਾਡਮੀ । ਕੁਲਵੰਤ ਜਗਰਾਉਂ ਸਨਮਾਨ ਲਈ ਪੁਸਤਕਾਂ ਦੀ ਮੰਗ ਲੁਧਿਆਣਾ । ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2012 ਲਈ ਕਿਸੇ ਵੀ ਲੇਖਕ ਦੀ ਪੰਜਾਬੀ ਵਿਚ ਸਭ ਤੋਂ ਪਹਿਲੀ ਛਪੀ ਪੁਸਤਕ ਦੀਆਂ 5-5 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਪੁਸਤਕ, ਮੌਲਿਕ, ਰਚਨਾਤਮਕ ਵਿਸ਼ੇ ਦੀ ਹੀ ਹੋਵੇ, ਜਿਵੇਂ ਕਵਿਤਾ, ਵਾਰਤਕ, ਕਹਾਣੀ, ਨਾਟਕ ਜਾਂ ਨਾਵਲ ਆਦਿ। ਲੇਖਕ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-8

ਸ਼ਿਲੌਂਗ ਦਾ ਸੂਰਜ ਚੜ੍ਹਨ ਦਾ ਦ੍ਰਿਸ਼ ਜਦੋਂ ਬ੍ਰਹਮਪੁੱਤਰ ਵਿਚੋਂ ਬੱਚ, ਪਾਰ ਹੋ, ਭਾਰਤ-ਪਾਕਿ ਹੱਦ ‘ਤੇ ਸਥਿਤ ਬੀ.ਓ.ਪੀ. (ਬਾਰਡਰ ਆਉਟ ਪੋਸਟ) ਦੇ ਬਾਹਰ ਜੀਪ ਅਜੇ ਜਾ ਕੇ ਖੜ੍ਹੀ ਹੀ ਹੋਈ ਸੀ ਕਿ ਮਾਰਟਰ ਦਾ ਇਕ ਗੋਲਾ ਜੀਪ ਨੇੜੇ ਆ ਡਿੱਗਾ। ਭਰਾ ਨੇ ਮੈਨੂੰ ਧੱਕਾ ਦਿੰਦਿਆਂ ਜ਼ਮੀਨ ‘ਤੇ ਸੁੱਟਿਆ ਤੇ ਆਪ ਸਿਪਾਹੀਆਂ ਨੂੰ ਤੇਜ਼ੀ ਨਾਲ ਕੁਝ ਹਿਦਾਇਤਾਂ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-7

ਪਿਛਲੀ ਕਿਸ਼ਤ 6 ਵਿਚ ਜਿਨ੍ਹਾਂ ਵਰ੍ਹਿਆਂ ਦਾ ਜ਼ਿਕਰ ਕਰ ਰਿਹਾ ਸਾਂ, ਉਹ ਦਰਅਸਲ ਮੇਰੇ ਜੀਵਨ ਦੇ ਅਣਗੌਲੇ ਜਾਣ ਵਾਲੇ ਵਰ੍ਹੇ ਹਨ। ਸਾਹਿਤਕ ਰੁਝਾਨ ਨੂੰ ਛੱਡ ਦਈਏ ਤਾਂ ਕੁਝ ਖ਼ਾਸ ਬੱਚਦਾ ਵੀ ਨਹੀਂ। ਰਾਹੇ ਤੁਰਦਾ ਕੁਰਾਹੇ ਪੈਣ ਦਾ ਸਮਾਂ ਸੀ ਉਹ। ਇਕ ਕੁਬਿਰਤੀ ਨਾ-ਜਾਣਦਿਆਂ, ਸਮਝਦਿਆਂ ਸਿਆਸਤ ਵਿਚ ਘੁਸ-ਪੈਠ। ਬਹੁਤਾ ਸਮਾਂ ਵਿਹਲੇ ਰਹਿਣਾ, ਅਵਾਰਾਗਰਦੀ ਕਰਨਾ ਤੇ ਇਸੇ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-6

ਅਵਤਾਰ ਜੌੜਾ ਇਹ ਤਿੰਨ ਸਾਲ ਮੇਰੇ ਜੀਵਨ ਵਿਚ ਬਹੁਤ ਅਹਿਮ ਹਨ ਕਿਉਂਕਿ ਇਹਨਾਂ ਨੂੰ ਭਵਿੱਖ ਦੀ ਨੀਂਹ ਦੇ ਰੂਪ ਵਿਚ ਵੇਖਦਾ ਹਾਂ। ਨੌਵੀਂ ਜਮਾਤ ਵਿਚ ਜਾਂਦਿਆਂ ਹੀ ਨਵੀਂ ਮਿੱਤਰ-ਮੰਡਲੀ ਵਿਚ ਮਹਿੰਦਰ ਭੱਟੀ ਨਾਲ ਮੇਲ ਜੋ ਬਾਅਦ ਵਿਚ ‘ਅਕਾਸ਼ਾਵਾਣੀ’ ‘ਚ ਪੈਕਸ (ਪ੍ਰੋਗਰਾਮ ਐਗਜ਼ੀਕਿਉਟਿਵ) ਉੱਤੇ ਹੁੰਦਿਆਂ ਅਚਾਨਕ ‘ਹਾਰਟ-ਫੇਲ੍ਹ’ ਹੋਣ ਨਾਲ ਸਦੀਵੀ ਵਿਛੋੜਾ ਦੇ ਗਿਆ। ਉਨ੍ਹੀਂ ਦਿਨੀਂ ਬਠਿੰਡਾ … Read more

ਪੰਜਾਬੀ ਸਾਹਿਤ ਅਕਾਡਮੀ ਵਲੋਂ ਪੁਰਸਕਾਰ ਮੁੜ ਸ਼ੁਰੂ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੁਧਿਆਣਾ। ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ,  ਲੇਖਕ ਜਸਵੰਤ ਸਿੰਘ ਕੰਵਲ, ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫਰਵਰੀ ਵਿਚ ਹੋਏ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਿਚਕਾਫ਼ੀ ਸਮੇਂ ਤੋਂ ਲੰਬਿਤ ਪਏ 15 ਧਾਲੀਵਾਲ ਪੁਰਸਕਾਰ ਦੀ ਪ੍ਰਵਾਨਗੀ ਦਿੰਦਿਆਂ … Read more

ਇਹ ਕੌਮ ਵੀ ਤੇਰੀ ਆ । ਸਵਰਨਜੀਤ

ਸਵਰਨਜੀਤ ਕਿਤਾਬ ਤੇਰੀ, ਕਲਮ ਤੇਰੀ ਤੇ ਸੋਚ ਵੀ ਤੇਰੀ ਆ, ਕਿਤੇ ਭੁੱਲ ਤਾਂ ਨੀ ਗਿਆ? ਇਹ ਕੌਮ ਵੀ ਤੇਰੀ ਆ ਸੱਚੇ ਪਿਆਰੇ ਸੂਰਮੇ, ਗੁਰੂ ਦੀਆ ਕਤਾਰਾਂ ‘ਚ,ਵਿਰਲਾ ਹੀ ਖ਼ਾਲਸ ਰਹਿ ਗਿਆ, ਤੇਰੇ ਸੇਵਾਦਾਰਾਂ ‘ਚਇੱਟ ਨਾਲ ਇੱਟ ਖੜਕਦੀ, ਤੇ ਜ਼ਮੀਨ ਵੀ ਤੇਰੀ ਆ, ਜਥੇਦਾਰੀ ਸਾਂਭ ਲਈ, ਤੇਰੇ ਪੈਰੋਕਾਰਾਂ ‘ਚਧਰਮ ਹੈ ਖੁੱਲ੍ਹਾ ਵਿੱਕ ਰਿਹਾ, ਦੀਵਾਨ ਹਜ਼ਾਰਾਂ ‘ਚ, … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-5

ਅਵਤਾਰ ਜੌੜਾ ਬਸਤੀ ਤੋਂ ਸ਼ਹਿਰ ਵਿਚ ਆਮਦ, ਆਪਣੀ ਹੀ ਤਰ੍ਹਾਂ ਦਾ ਅਨੰਦ ਸੀ। ਖੁੱਲ੍ਹੇ ਆਲੇ-ਦੁਆਲੇ, ਵਾਤਾਵਰਣ ਤੋਂ ਤੰਗ-ਗਲੀਆਂ, ਭੀੜ-ਭੜੱਕੇ ਤੱਕ ਦਾ ਸਫ਼ਰ, ਖ਼ੁਸ਼ੀ ਵੀ ਸੀ ਤੇ ਹੈਰਾਨੀ ਵੀ। ਜਲੰਧਰ ਦੇ ਲਾਲ ਬਜ਼ਾਰ ਵਿਚਲੀ ਇਕ ਗਲੀ ਵਿਚਲੇ ਕਿਰਾਏ ਦੇ ਘਰ ਵਿਚ ਉਤਾਰਾ ਹੋਇਆ। ਗਲੀ ਵਿਚ ਵੜ੍ਹਦਿਆਂ ਖੱਬੇ ਹੱਥ ਪਹਿਲੇ ਹੀ ਘਰ ਦੀ ਪਹਿਲੀ ਮੰਜ਼ਿਲ ‘ਤੇ। ਗਲੀ … Read more

ਵਿਅੰਗ । ਭੈਣ ਦੀ ਚਿੱਠੀ । ਦੀਪ ਕਿਲਾ ਹਾਂਸ

ਸਾਸਰੀਕਾਲ ਸੀਮਾਂ ਭੈਣੇ ! ਦੀਪ ਕਿਲਾ ਹਾਂਸ ਪਹਿਲਾਂ ਤਾਂ ਸੋਚਿਆਂ ਤੀ ਕਿ ਚਿੱਠੀ ਪੌਣੀ ਓ ਨੀ। ਬੱਸ ਐਥੇ ਈ ਕੋਈ ਖੂਹ ਖਾਤਾ ਗੰਦਾ ਕਰ ਦੇਣਾ ਛਾਲ ਮਾਰਕੇ । ਪਰ ਫੇਰ ਯਾਦ ਆਇਆ ਕਿ ਪਿਛਲੀ ਆਰੀ ਬੀ ਟੋਬੇ ‘ਚ ਛਾਲ ਮਾਰੀ ਤੀ ਪਰ ਪਾਣੀ ਥੇ ਹੋਣਾ ਗੋਡਿਆ ਤੱਕ ਈ ਤੀਗਾ ਤੇ ਮੈ ਅਪਣਾ ਚੂਲਾ ਹਲਾ ਕੇ … Read more

ਭੁੱਲਰ ਨੂੰ ਵਾਰਤਕ, ਮਾਨ ਅਤੇ ਕਾਲੀਆ ਨੂੰ ਬਾਲ ਪੁਰਸਕਾਰ

‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ’ ਗੁਰਬਚਨ ਸਿੰਘ ਭੁੱਲਰ ਨੂੰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ 2012 ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਮੇਰਾ ਸੁਪਨਾ’ ਅਤੇ ਬਲਵਿੰਦਰ ਸਿੰਘ ਕਾਲੀਆ ਦੀ ਬਾਲ ਪੁਸਤਕ ‘ਅੱਖਰ ਮਾਲਾ’ ਨੂੰ ਸਾਂਝੇ ਤੌਰ ‘ਤੇ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰਦਾਨ ਕੀਤੇ ਗਏ, … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-4

ਪੰਜਾਬੀ ਲੇਖਕ ਅਵਤਾਰ ਜੌੜਾ ਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇਖੁਰਲੀਆਂ ‘ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-ਆਪਣੀ ਦਿਸ਼ਾ, ਆਪਣੀ ਮੰਜ਼ਿਲਅੱਥਰਾ ਘੋੜਾ ਮਲਕੜੇ ਮਲਕੜੇ ਤੁਰਦਾ ਹੈਬਸ, ਆਪਣੀ ਮਸਤ ਚਾਲੇ।   ਬੀਤਿਆ … Read more

ਨੌਜਵਾਨਾਂ ਦਾ ਸਾਹਿਤਕ ਵੈਲੇਨਟਾਈਨ ਡੇ

ਯੰਗ ਰਾਈਟਰਜ਼ ਐਸੋਸੀਏਸ਼ਨ ਪੀ.ਏ. ਯੂ. ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਲਾ ਅਤੇ ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਮੀਤ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੌਹਲ, ਤਰਲੋਚਨ ਲੋਚੀ, ਜਗਰਾਜ ਨਾਰਵੇ ਆਦਿ ਸ਼ਾਮਿਲ ਹੋਏ। ਸੰਸਥਾ ਦੀ ਪ੍ਰਧਾਨ ਜਗਦੀਸ਼ ਕੌਰ ਵੱਲੋ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-3

Punjabi Writer Avtar Jaura ਅਵਤਾਰ ਜੌੜਾ ਬੜੀ ਅਜੀਬ ਹੈ, ਇਸ ਘੋੜੇ ਦੇ ਜਨਮ ਦੀ ਦੰਦ-ਕਥਾ ਦੰਦ-ਕਥਾਵਾਂ ਤਾਂ ਦੰਦ-ਕਥਾਵਾਂ ਹੀ ਹੁੰਦੀਆਂ ਨੇ ਪਰ ਚਲੋ, ਫਿਰ ਵੀ ਤੁਹਨੂੰ ਸੁਣਾ ਹੀ ਦੇਂਦਾ ਹਾਂ। ਕਹਿੰਦੇ ਨੇ ਇਸ ਦੇ ਜਨਮ ਲਈ ਕੋਈ ਰਾਤਾਂ ਭਰ ਕੰਡਿਆਲੀਆਂ ਬੇਰੀਆਂ ਉੱਤੇ,ਇਕ ਲੱਤ ‘ਤੇ ਖੜ੍ਹਾ ਦੁਆਵਾਂ ਮੰਗਦਾ ਰਿਹਾ ਸੀ ਇਸ ਤਰ੍ਹਾਂ ਇਹ ਧਰਤੀ ਉਪਰ ਆਇਆ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-2

ਮੇਰਾ ਜਨਮ ਜਲੰਧਰ ਦੀ ਮਸ਼ਹੂਰ ਬਸਤੀ, ਬਸਤੀ ਸ਼ੇਖ ਵਿਚ ਹੋਇਆ ਸੀ ਜੋ ਭਾਰਤ-ਪਾਕਿ ਵੰਡ ਤੋਂ ਪਹਿਲਾਂ ਮੁਸਲਮ ਅਬਾਦੀ, ਵਸੋਂ ਵਾਲਾ ਇਲਾਕਾ ਸੀ। ਮੇਰਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਊਜੀ ਪਰਿਵਾਰ ਸੀ। ਦਾਦਾ ਮੇਰਾ ਸਿਆਲਕੋਟ ਦੇ ਪਿੰਡਾਂ ਦਾ ਮਸ਼ਹੂਰ ਸ਼ਹੂਕਾਰ ਸੀ। ਨਾਨਕਾ-ਪਰਿਵਾਰ ਗੁਜਰਾਂਵਾਲਾ ਤੋਂ ਸੀ। ਪਰ ਵੰਡ ਵੇਲੇ ਅਚਾਨਕ ਰਾਤੋ-ਰਾਤ ਦੌੜ ਕੇ … Read more

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ

22 ਦਿਸੰਬਰ ਨੂੰ ਜੱਦ ਘਰ ਗੁਲਸ਼ਨ ਦਿਆਲ ਮਿਲਣ ਆਈ ਤਾਂ ਮਨ ਵਿਚ ਉਸ ਬਾਰੇ ਜਾਣਨ ਦੀ ਬਹੁਤ ਜਗਿਆਸਾ, ਉਤਸੁਕਤਾ ਸੀ। ਪਰ ਜਦ ਆ ਪਹੁੰਚੀ ਤਾਂ ਮਨ ਦੀਆਂ ਮਨ ਵਿਚ ਰਹਿ ਗਈਆਂ। ਕਾਰਨ ਮਿਲਦਿਆਂ ਉਸ ਮੇਰੇ ਬਾਰੇ ਜਾਣਨ ਲਈ ਹੀ ਉਲਟਾ ਪ੍ਰਸ਼ਨ ਦਾਗ਼ ਦਿੱਤੇ। ਪ੍ਰਸ਼ਨ ਵੀ ਨਿੱਜੀ ਜੀਵਨ ਬਾਰੇ ਜੋ ਅਕਸਰ ਮੈਂ ਮਿੱਤਰ ਪਿਆਰਿਆਂ ਨਾਲ ਸਾਂਝੇ … Read more

ਕੈਲਗਰੀ ਵਿਚ ਸਜੀ ਪੰਜਾਬੀ ਕਾਵਿਤਾ ਦੀ ਮਹਿਫ਼ਿਲ

Children Singing Kavishari during the meeting of Punjabi Writers’ Association, Calgary ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਹਿਤ ਸਭਾ ਦੌਰਾਨ ਕਵੀਸ਼ਰੀ ਪੇਸ਼ ਕਰਦੇ ਬੱਚੇ ਕੈਲਗਰੀ । ਪੰਜਾਬ ਲਿਖਾਰੀ ਸਭਾ ਦੀ  2014 ਦੀ ਪਲੇਠੀ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੀਤ ਪ੍ਰਧਾਨ ਤ੍ਰਲੋਚਨ ਸੈਂਭੀ, ਜੋਗਿੰਦਰ ਸੰਘਾ ਅਤੇ ਕੈਲਗਰੀ ਦੇ ਜਾਣੇ ਪਚਿਣਾਣੇ ਰੇਡਿਉ … Read more

ਜੁਗਨੀ ਗੀਤ ਦੀ ਸੱਚੀ ਗਾਥਾ

ਬ੍ਰਿਟਿਸ਼ ਹੁਕਮਰਾਨ ਦੀ ਸੋਚ ਦੇ ਮੁਤਾਬਿਕ ਭਾਵੇਂ ਕਿ ਉਨ੍ਹਾਂ ਸੰਨ 1857 ‘ਚ ਦੇਸ਼ ਭਰ ‘ਚ ਤੂਫ਼ਾਨ ਦੀ ਤਰ੍ਹਾਂ ਉੱਠੀ ਸੁਤੰਤਰਤਾ ਸੰਗਰਾਮ ਦੀ ਲਹਿਰ ਅਤੇ ਆਪਣੇ ਚਾਪਲੂਸ ਨਵਾਬਾਂ, ਰਾਜਿਆਂ, ਸਰਦਾਰਾਂ ਅਤੇ ਹਥਿਆਰਬੰਦ ਫ਼ੌਜ ਦੀ ਮਦਦ ਨਾਲ ਕਾਬੂ ਪਾ ਲਿਆ ਸੀ ਪਰ ਉਹ ਇਸ ਸੱਚ ਤੋਂ ਵਾਕਿਫ਼ ਨਹੀਂ ਸਨ ਕਿ ਸੰਨ 1857 ਦੇ ਸੁਤੰਤਰਤਾ ਸੰਗਰਾਮ ਵਿਚ ਜੋ … Read more

ਜਫ਼ਰ ਦੀ ਕਿਤਾਬ ‘ਇਹ ਬੰਦਾ ਕੀ ਹੁੰਦਾ’ ਦਾ ਦੂਜਾ ਐਡੀਸ਼ਨ ਲੋਕ ਅਰਪਿਤ

ਲੁਧਿਆਣਾ । ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਪੰਜਾਬੀ ਭਵਨ ਲੁਧਿਆਣਾ ਵਿਖੇ ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ 50 ਸਾਲ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਿਆਂ ਉਹਨਾਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹਨਾਂ … Read more

ਫੁੱਲ ਦੀ ਹੂਕ । ਜਸਪ੍ਰੀਤ ਕੌਰ

Jaspreet Kaur | ਜਸਪ੍ਰੀਤ ਕੌਰ ਟਾਹਣੀਤੋਂਤੋੜਕੇਫੁੱਲਜਦਕਿਸੇਭੂੰਜੇਸੱਟਿਆ,ਓਹੋਰੋਂਦਾ–ਰੋਂਦਾਉੱਠਿਆਮੈਂਨੂੰਸਾਰਾਹਾਲਵੀਦੱਸਿਆ,ਕਹਿੰਦਾਕਿਉਂਨੀਦੁਨੀਆਜਰਦੀਕਿਸੇਦੀਆਖੁਸ਼ੀਆ,ਮੈਂਨੂੰਹੱਸਦੇਖੇਡਦੇਨੂੰਤੋਂੜਕੇਪੈਂਰਾਂਵਿੱਚਕਿਉਂਸੁਟਿੱਆ ਕੋਈ ਬਣਾਈ ਫਿਰਦਾ ਤੋੜਕੇ ਮੈਨੂੰ ਹੀਰ ਦੀਗਾਨੀ, ਕੋਈ ਵਾਲਾਂ ‘ਚ ਸਜਾਵੇਕੋਈ ਦੇਵੇ ਪਿਆਰ ਨਿਸ਼ਾਨੀ, ਮੇਰੇ ਤੇ ਕੀ ਬੀਤਦੀਇਹ ਕਿਸੇ ਨਾ ਪੁੱਛਿਆ, ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ ਕਿਸੇ ਨੇ ਸੁੰਘਿਆਮੈਂਨੂੰ ਬੁੱਲ੍ਹਾਂ ਨਾਲ ਲਾਇਆ, ਕਿਸੇ ਨੇ ਅੰਨੇਵਾਹ ਵਗਾਹ ਕੇ ਸੁੱਟਿਆ, ਏਹੇ ਦੁਨੀਆ ਐਨੀ ਬੇਦਰਦੀਕਿਉਂ ਦੱਸ ਓਏ ਮਿੱਠਿਆ, … Read more

ਵਕਤ । ਅੰਮ੍ਰਿਤਪਾਲ ਕੌਰ ਬਰਾੜ

ਵਕਤ ਮੇਰੇ ਲਈ ਸਬ ਤੋਂ ਅਜੀਜ਼ ਸ਼ੈ ਹੈ Amritpal Kaur Brarਅੰਮ੍ਰਿਤਪਾਲ ਕੌਰ ਬਰਾੜ ਇਹ ਕਦੇ ਪਰਖਦਾ ਏ ਮੈਨੂੰ  ਤੇ ਕਦੇ ਇਮਤਿਹਾਨ ਲੈਂਦਾ ਏ  ਕਦੇ ਨਾਸਮਝ ਨੂੰ ਸਮਝਾਉਂਦੈ  ਕਦੇ ਬਿਆਨ ਲੈਂਦਾ ਏ ਇਹੀ ਤੇ ਹੈ ਇੱਕ ਮਾਤਰ ਸ਼ੈ ਮੇਰੇ ਜ਼ਖਮਾਂ ਦੀ ਮਰਹਮ ਬੇਗੁਨਾਹੀ ਦਾ ਗਵਾਹ  ਕਦੇ ਦੱਸਦਾ ਏ ਮੁਜਰਿਮ  ਕਦੇ ਆਪਣਾ ਲੱਗੇ  ਕਦੇ ਗ਼ੈਰ, ਪਰਾਇਆ ਕਦੇ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com