ਗੀਤ -ਦਿੱਲੀਏ ਦਿਆਲਾ ਦੇਖ -ਸੰਤ ਰਾਮ ਉਦਾਸੀ


Punjabi Poet Sant Ram Udasi
Punjabi Poet Sant Ram Udasi

ਦਿੱਲੀਏ ਦਿਆਲਾ ਦੇਖ਼ ਦੇਗ਼ ‘ਚ ਉਬਲਦਾ ਨੀ,
ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨਮੱਤੀਆਂ ਕਰੇਂ।

ਲੋਕਾਂ ਦੀਆਂ ਭੁੱਖ਼ਾਂ ਉੱਤੇ ਫ਼ਤਿਹ ਸਾਡੀ ਦੇਗ਼ ਦੀ,
ਅਸੀਂ ਤਾਂ ਆ ਮੌਤ ਦੇ ਚਬੂੱਤਰੇ ‘ਤੇ ਆਣ ਖੜੇ,
ਇਹ ਤਾਂ ਭਾਵੇਂ ਖੜੇ ਨਾ ਖੜੇ।

ਤੇਰੇ ਤਾਂ ਪਿਆਦੇ ਨਿਰੇ ਖ਼ੇਤਾਂ ਦੇ ਪ੍ਰੇਤ ਨੀ,
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖ਼ੇਤ ਨੀ,
ਸੌਂਦੇ ਨੇ ਘਰੋੜ ਤੇ ਰੜੇ।

ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ,
ਬੜੀ ਛੇਤੀ ਇਹਦੀ ਬਰੀ ਹੋਣ ਦੀ ਉਮੈਦ ਹੈ,
ਪਿੰਡਾ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀ ਵੜੇ ਕਿ ਵੜੇ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆ ਬੇਓੜ ਨੀਂ,
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀ ਕਰੋੜ ਨੀ,
ਸਿੰਘ ਤੈਥੋਂ ਜਾਣੇ ਨਾ ਫੜੇ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ,
ਗੱਲ ਨਹੀਂ ਆਉਂਣੀ ਤੇਰੇ ਝੂਠੇਆਂ ਗਵਾਹਾਂ ਨੂੰ,
ਸੰਗਤ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜੇ।

ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਵਿਚ ਹੋਇਆ। ਉਦਾਸੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਦਾ ਕਾਵਿ ਸੰਗ੍ਰਹਿ “ਲਹੂ ਭਿੱਜੇ ਬੋਲ” ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਦੀਆਂ ਰਚਨਾਵਾਂ ਡੂੰਘੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ। ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ, ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿਉਂਦੇ ਨੇ ਅਤੇ ਚੇਤਨਾ ਪੈਦਾ ਕਰ ਰਹੇ ਨੇ।


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਵਿਦੇਸ਼ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
ਭਾਰਤ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
₹ 51 ਭੇਜੋ
₹ 251 ਭੇਜੋ
₹ 501 ਭੇਜੋ
₹ 1100 ਭੇਜੋ
ਆਪਣੀ ਮਰਜ਼ੀ ਦੀ ਰਕਮ ਭੇਜੋ

ਕਹਾਣੀਆਂ ਪੜ੍ਹੋ ਕਵਿਤਾਵਾਂ ਪੜ੍ਹੋਲੇਖ ਪੜ੍ਹੋ ਬੋਲਦੀਆਂ ਕਿਤਾਬਾਂਰੇਡੀਉ ਸੁਣੋਵੀਡੀਉ ਦੇਖੋ ਸੁਣੋ

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com