ਕਵਿਤਾ: ਦਾਬ
ਕਵੀ: ਤਨਵੀਰ
ਬਾਪੂ ਨੇ
ਜ਼ਮੀਨ ਖਰੀਦੀ ਹੈ
ਮੇਰੇ ਲਈ
ਮੈਨੂੰ ਖੁਸ਼ ਹੋਣਾ ਚਾਹੀਦਾ ਹੈ
ਵੇਚਣ ਵਾਲਾ ਰਜਿਸਟਰ ’ਤੇ ’ਗੂਠਾ ਲਾਉਂਦਾ ਹੈ
ਮੈਨੂੰ ਸੀਨੇ ’ਤੇ ਦਾਬ ਮਹਿਸੂਸ ਹੁੰਦੀ ਹੈ
’ਗੂਠਾ ਪੂੰਝਣ ਲਈ ਕੰਧ ਤੇ ਘਸਾਉਂਦਾ ਹੈ
ਕੰਧ ’ਤੇ ਅਨੇਕਾਂ ’ਗੂਠੇ ਘਸੇ ਹੋਏ ਨੇ
ਮੇਰਾ ਗੱਚ ਭਰ ਆਇਆ
ਬਾਪੂ ਨਾਲ ਆਏ ਬੰਦਿਆਂ ਨੂੰ ਹੋਟਲ ਚ ਲੈ ਵੜਿਆ
ਵੇਚਣ ਵਾਲ ਨੀਵੀਂ ਪਾ ਬੱਸ ਅੱਡੇ ਵੱਲ ਹੋ ਤੁਰਿਆ
ਮੈਂ ਕਿਧਰ ਜਾਵਾਂ?
ਪੁਸਤਕ: ਕੋਈ ਸੁਣਦਾ ਹੈ ਵਿਚੋਂ/ਪੰਨਾ 35
#punjabipoetry | Daab | Tanveer
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਆਡਿਉ-ਵੀਡੀਉ ਦੇਖੋ ਸੁਣੋ
ਮੈਂਬਰਸ਼ਿਪ ਲੈਣ ਤੋਂ ਬਾਦ ਇਸ ਨੂੰ ਕਿਵੇ ਪੜ੍ਹ ਸਕਦੇ ਹਾਂ।
ਬਸ http://www.lafzandapul.com ਖੋਲ੍ਹਣਾ ਹੈ ਤੇ ਆਪਣੀ ਮਨਪਸੰਦ ਲਿਖਤ ਦੇ ਲਿੰਕ ‘ਤੇ ਕਲਿੱਕ ਕਰਕੇ ਪੜ੍ਹਨਾ ਸ਼ੁਰੂ ਕਰ ਦੇਣਾ ਹੈ। ਜਿੱਥੇ ਉਹ ਅੱਗੇ ਪੜ੍ਹਨ ਲਈ ਲੌਗਿਨ ਦੀ ਮੰਗ ਕਰੇ, ਉੱਥੇ ਲੌਗਿਨ ‘ਤੇ ਕਲਿੱਕ ਕਰਕੇ ਮੈਂਬਰਸ਼ਿਪ ਲੈਣ ਵੇਲੇ ਰੱਖੇ ਗਏ ਯੂਜ਼ਰਨੇਮ/ਈ-ਮੇਲ ਤੇ ਪਾਸਵਰਡ ਨਾਲ ਲੌਗਿਨ ਕਰਕੇ ਅੱਗੇ ਪੜ੍ਹਨਾ ਹੈ।
ਫੇਸਬੁੱਕ ‘ਤੇ ਸਾਡੇ ਪੰਨੇ http://www.facebook.com/lafzandapul
ਨੂੰ ਫੌਲੋ ਕਰ ਲਵੋ ਨਵੇਂ ਅਪਡੇਟਸ ਦੀ ਜਾਣਕਾਰੀ ਮਿਲਦੀ ਰਹੇਗੀ।