
Punjabi Story । ਗਲੀ ਨੰਬਰ ਕੋਈ ਨਹੀਂ-ਅਨੇਮਨ ਸਿੰਘ । Aneman Singh
Punjabi Story | Gali Number Koi Nahi | Aneman Singh - ਪੰਜਾਬੀ ਕਹਾਣੀ । ਗਲੀ ਨੰਬਰ ਕੋਈ ਨਹੀਂ । ਅਨੇਮਨ ਸਿੰਘ - Photo by Pixabay on Pexels.com
ਪਿਛਲੇ ਕਈ ਦਿਨਾਂ ਤੋਂ ਮੈਂ ਚਾਕੂ ਬੀਜਣ ਦੀ ਕੋਸ਼ਿਸ ਕਰ ਰਿਹਾਂਚਾਕੂ ਅਜੇ ਤੱਕ ਉੱਗਿਆ ਨਹੀਂ। ਜ਼ਮੀਨ ਤਾਂ ਵਧੀਐ। ਪਾਣੀ ਵੀ ਤਾਂ ਮੈਂ ਕਿੰਨੇ ਵਾਰ ਪਾ ਚੁੱਕਿਆ ਹਾਂ। ਰੂੜੀ ਦੀ ਖਾਦ ਵੀ ਮੈਂ ਕਿੰਨੀ ਵਾਰ ਪਾਈ ਐ, ਪਰ ਚਾਕੂ ਹੈ ਕਿ ਅਜੇ ਤੱਕ ਭੋਰਾ ਵੀ ਨਹੀਂ ਉੱਗਾ।ਪਤਾ ਨਹੀਂ ਕੀ ਗੱਲ ਹੋ ਗਈ। ਅੱਗੇ ਇੱਥੇ ਜੋ ਕੁਝ ਵੀ ਬੀਜਦਾ ਸੀ, ਝੱਟ ਉੱਗ ਆਉਂਦਾ। ਆਹ ਨਾਲ ਦੀ ਨਿੰਮ, ਕੁਝ ਦਿਨਾਂ 'ਚ ਹੀ ਕਿੱਡੀ ਹੋ ਗਈ। ਨਮੋਲੀ ਪਹਿਲਾਂ ਮੈਂ ਹੀ ਮਿੱਟੀ 'ਚ ਦੱਬੀ ਸੀ। ਇੱਥੇ ਇਕ ਅਮਰੂਦ ਦਾ ਬੂਟਾ ਵੀ ਹੁੰਦਾ ਸੀ ਪਰ ਉਹ ਉਸ ਨੇ ਵੱਢ ਦਿੱਤਾ।ਹੁਣ ਮੈਂ ਇੱਥੇ ਚਾਕੂ ਬੀਜ ਕੇ ਹੀ ਹਟੂਗਾ, ਕਦੇ ਤਾਂ ਉੱਗੇਗਾ ਹੀ। ਫਿਰ ਮੈਂ ਗ਼ਲਤ ਵੀ ਕਿਵੇਂ ਹੋ ਸਕਦਾਂ। ਚਾਕੂ ਨੂੰ ਉੱਗਣਾ ਹੀ ਪਊ।ਮੇਰੇ ਚਾਕੂ ਬੀਜਣ ਬਾਰੇ ਕਿਸੇ ਨੂੰ ਭੋਰਾ ਵੀ ਪਤਾ ਨਹੀਂ, ਮੈਂ ਕਿਸੇ ਨੂੰ ਦੱਸਿਆ ਹੀ ਨਹੀਂ। ਜੇ ਦੱਸ ਵੀ ਦਿੰਦਾ ਤਾਂ ਉਨ੍ਹਾਂ ਕਿੱਥੇ ਮੈਨੂੰ ਚਾਕੂ ਬੀਜਣ ਦੇਣਾ ਸੀ। ਇਸੇ ਲਈ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ। ਉਂਜ ਮੇਰਾ ਮਨ ਤਾਂ ਕਰਦੈ ਕਿ ਮਾਂ ਨੂੰ ਦੱਸ ਦੇਵਾਂ। ਪਰ ਮਾਂ ਤਾਂ……।ਇਹ ਚਾਕੂ ਵੀ ਤਾਂ ਘਰੋਂ ਚੋਰੀ ਚੁੱਕ ਕੇ ਲਿਆਇਆਂ ਸਾਂ। ਦੋ ਦਿਨ ਮਾਂ ਨੇ ਬਥੇਰਾ ਰੌਲਾ ਪਾਇਆ ਅਖੇ ਚਾਕੂ ਕਿੱਧਰ ਗਿਆ। ਪਰ ਮੈਂ ਤਾਂ ਚੁੱਪ ਹੀ ਵੱਟ ਲਈ ਸੀ, ਉਦੋਂ। ਮੈਨੂੰ ਵੀ ਪੁੱਛਿਆ ਸੀ ਮਾਂ ਨੇ-''ਵੇ ਲੋਧੀ, ਤੂੰ ਤਾਂ ਨਹੀਂ ਵੇਖਿਆ ਚਾਕੂ?''''ਮੈਨੂੰ ਕੀ ਪਤਾ।'' ਪਰ ਮੈਂ ਤਾਂ ਕੋਰਾ ਝੂਠ ਬੋਲ ਦਿੱਤਾ ਸੀ।ਫਿਰ ਗੱਲ ਆਈ ਗਈ ਹੋ ਗਈ। ਮਾਂ ਨੇ ਬਾਜ਼ਾਰੋਂ ਨਵਾਂ ਮੰਗਵਾ ਲਿਆ ਸੀ। ਇਹ ਚਾਕੂ ਵੀ ਮਾਂ ਨੇ ਕੱਤੇ ਵਾਲੇ ਮੇਲੇ 'ਚੋਂ ਖਰੀਦਿਆਂ ਸੀ। ਬਹੁਤ ਮੇਲਾ ਭਰਦੈ ਉੱਥੇ। ਮੈਂ ਵੀ ਤਾਂ ਜਾਨਾਂ ਹੁੰਨਾਂ। ਉੱਥੇ ਇਕ ਮਾਤਾ ਜਿਹੀ ਰਹਿੰਦੀ ਐ। ਅਖੇ ਉਹ ਕੱਤੇ 'ਚ ਜਨਮ ਲਿਐ…..ਕੱਤਾ ਮਾਤਾ ਕਰਕੇ ਹੀ ਭਾਰੀ ਮਹੀਨਾ ਨਹੀਂ ਹੁੰਦਾ। ਮੈਨੂੰ ਉਸ ਮਾਤਾ ਤੋਂ ਬਹੁਤ ਡਰ ਲਗਦੈ। ਮੈਂ ਕਦੇ ਵੀ ਉਸ ਦੇ ਕਮਰੇ 'ਚ ਨਹੀਂ ਵੜਿਆ। ਇਕ ਵਾਰ ਮੈਂ ਵੇਖਿਆ ਸੀ, ਉਹਨੂੰ ਸੰਗਤਾਂ 'ਚੋਂ ਲੰਘਦੀ ਨੂੰ। ਬੜੀ ਭੈੜੀ ਸ਼ਕਲ ਹੈ ਉਹਦੀ। ਸਾਧਾਂ ਵਰਗੇ ਕੱਪੜੇ ਅਤੇ ਗਲ 'ਚ ਗਾਨੀਆਂ ਹੀ ਗਾਨੀਆਂ। ਸਾਡੀ ਸਾਰੀ ਗਲੀ ਉਹਨੂੰ ਬੜਾ ਮੰਨਦੀ ਐ। ਮੈਂ ਮਾਂ ਨੂੰ ਕਈ ਵਾਰ ਮਾਤਾ ਬਾਰੇ ਗੱਲਾਂ ਕਰਦੇ ਸੁਣਿਐ।
ਅਖੇ-''ਇਹਨੇ ਵਿਆਹ ਨਹੀਂ ਕਰਾਇਆ……। ਕਾਮ ਦੀ ਦੇਵੀ ਐ……. ਜਿਹਨੇ ਕਾਮ ਨੂੰ ਕਾਬੂ ਕੀਤਾ ਹੋਇਐ। ਪਾਪੀ ਬੰਦਿਆਂ ਦਾ ਇਹਨੂੰ ਦੂਰੋਂ ਹੀ ਪਤਾ ਲੱਗ ਜਾਂਦੈ……ਉਹਦੇ ਨੇੜੇ ਨਹੀਂ ਖੜ੍ਹ ਸਕਦਾ ਕੋਈ ਪਾਪੀ…..ਕਈ ਪਾਪੀਆਂ ਨੂੰ ਸਿੱਧੇ ਕੀਤਾ ਮਾਤਾ ਨੇ।''ਪਰ ਮੈਨੂੰ ਤਾਂ ਮਾਤਾ ਦੀ ਸ਼ਕਲ ਹੀ ਭੈੜੀ ਲਗਦੀ ਐ। ਮਾਤਾ ਜਮਾਂ ਹੀ ਫੱਤੋ ਮਾਸੀ ਵਰਗੀ ਲਗਦੀ ਐ। ਜੇ ਫੱਤੋ ਮਾਸੀ ਦੇ ਮਾਤਾ ਵਰਗੇ ਕੱਪੜੇ ਪੁਆ ਦੇਈਏ, ਤਾਂ ਪੂਰੀ ਬਣੀ ਤਣੀ ਕੱਤੇ ਵਾਲੀ ਮਾਤਾ ਹੀ ਲੱਗੂ। ਮੈਂ ਆਪਣੀ ਦੁਕਾਨ ਦੇ ਮਾਲਕ ਨੂੰ ਆਪਣੇ ਦੋ