
Audio Book | ਅਖ਼ਬਾਰ ਨਾਲ ਵਾਹ । ਪੱਤਰਕਾਰੀ ਕਿ ਤਰਕਾਰੀ । Chapter 1
ਲਫ਼ਜ਼ਾਂ ਦਾ ਪੁਲ ਪੰਜਾਬੀ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਦੇ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਆਪਣੀ ਪਹਿਲੀ ਆਡਿਉ ਬੁੱਕ ਭਾਵ ਬੋਲਦੀ ਕਿਤਾਬ ਲੈ ਕੇ ਆਇਆ ਹੈ। ਇਹ ਪੁਸਤਕ ਸੀਨੀਅਰ ਪੱਤਰਕਾਰ ਤੇ ਉੱਘੇ ਲਿਖਾਰੀ ਬਖ਼ਸ਼ਿੰਦਰ ਦਾ ਅਖ਼ਬਾਰੀ ਜ਼ਿੰਦਗੀਨਾਮਾ 'ਪੱਤਰਕਾਰੀ ਕਿ ਤਰਕਾਰੀ' ਹੈ। ਆਪਣੇ ਲੰਮੇ ਪੱਤਰਕਾਰੀ ਦੇ ਤਜਰਬੇ ਦੌਰਾਨ ਉਨ੍ਹਾਂ ਨੇ ਨਵਾਂ ਜ਼ਮਾਨਾ, ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਰੂਮਾਂ ਵਿਚ ਹੋਣ ਵਾਲੇ ਕੰਮ-ਕਾਜ, ਫ਼ੈਸਲਿਆਂ ਤੇ ਗੱਲਾਂ-ਬਾਤਾਂ ਨੂੰ ਬਹੁਤ ਨੇੜਿਓਂ ਵੇਖਿਆ ਤੇ ਬਾਰੀਕੀ ਨਾਲ ਸੁਣਿਆ ਹੈ। ਉਸ ਕਿਤਾਬ ਵਿਚ ਉਨ੍ਹਾਂ ਨੇ ਅੱਖੀ ਡਿੱਠਾ ਤੇ ਕੰਨੀ ਸੁਣਿਆਂ ਬਹੁਤ ਕੁਝ ਆਪਣੇ ਜਾਣੇ-ਪਛਾਣੇ ਜਾਣੇ-ਪਛਾਣੇ ਅੰਦਾਜ਼ ਵਿਚ ਬਿਆਨ ਕੀਤਾ ਹੈ, ਜਿਸ ਨੂੰ ਸੁਣ ਕੇ ਤੁਹਾਡੀਆਂ ਇਨ੍ਹਾਂ ਅਖ਼ਬਾਰਾਂ, ਇਨ੍ਹਾਂ ਦੇ ਵਿਚ ਕੰਮ ਕਰਦੇ ਪੱਤਰਕਾਰਾਂ, ਸੰਪਾਦਕਾਂ ਤੇ ਇਨ੍ਹਾਂ ਦੇ ਮਾਲਕਾਂ ਬਾਰੇ ਤੁਹਾਡੀ ਬਣੀ-ਬਣਾਈ ਧਾਰਨਾ ਢਹਿ-ਢੇਰੀ ਹੋ ਜਾਵੇਗੀ। ਬਕੌਲ ਬਖ਼ਸ਼ਿੰਦਰ-
ਤਕਰੀਬਨ ਪੈਂਤੀ ਸਾਲ, ਦੋ ਅਖ਼ਬਾਰਾਂ ਦੇ ਨਿਊਜ਼ ਰੂਮਜ਼ ਵਿਚ ਆਪਣੀ ਜ਼ਿੰਦਗ਼ੀ ਦੇ ਸੱਠ ਸਾਲ ਬਿਤਾਉਣ ਬਾਅਦ ਰਿਟਾਇਰ ਹੋ ਕੇ ਜਦੋਂ ਇਕ ਵਾਰ ਫਿਰ ਬੇਰਜ਼ੁਗ਼ਾਰ ਹੋ ਗਿਆ ਤਾਂ ਇਨ੍ਹਾਂ ਅਖ਼ਬਾਰਾਂ ਵਿਚ ਬਿਤਾਏ ਸਾਲਾਂ ਦੌਰਾਨ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਮੇਰੀਆਂ ਅੱਖਾਂ ਅੱਗੇ ਫ਼ਿਲਮ ਵਾਂਗ ਚੱਲਦੀਆਂ ਰਹਿੰਦੀਆਂ। ਇਹ ਕਿਤਾਬ, ਪੱਤਰਕਾਰੀ ਦੇ ਵਿਦਿਆਰਥੀਆਂ ਲਈ ਹੀ ਨਹੀਂ, ਪੱਤਰਕਾਰੀ ਸਬੰਧੀ ਖੋਜ-ਬੀਣ ਕਰਨ ਵਾਲਿਆਂ ਲਈ ਵੀ ਲਾਹੇਵੰਦ ਹੋ ਸਕੇਗੀ। ਜੇ ਤੁਸੀਂ ਪੱਤਰਕਾਰੀ ਦੇ ਰਵਾਇਤੀ ਕਿਰਦਾਰ ਦੇ ਵਾਰੇ-ਵਾਰੇ ਜਾਣ ਲਈ ਤਿਆਰ ਰਹਿੰਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਖ਼ਬਾਰ ਦਾ ਮਾਲਕ, ਜੋ ਆਮ ਤੌਰ ’ਤੇ ਹੀ ਉਸ ਅਖ਼ਬਾਰ ਦਾ ਸੰਪਾਦਕ ਵੀ ਹੁੰਦਾ ਹੈ, ਸਮਾਜ ਸੇਵਾ ਦਾ ਥੰਮ ਹੈ,ਇਨਸਾਫ਼ ਦਾ ਰਾਖਾ ਹੈਤਾਂ ਤੁਸੀਂ ਇਸ ਕਿਤਾਬ ਦੇ ਸਹੀ ਪਾਠਕ ਹੋ।ਇਹ ਕਿਤਾਬ ਪੜ੍ਹ ਕੇ ਪੱਤਰਕਾਰੀ ਦੇ ਸਬੰਧ ਵਿਚ ਤੁਹਾਨੂੰ ਪਏ ਹੋਏ ਬਹੁਤ ਸਾਰੇ ਭਰਮ-ਭੁਲੇਖੇ ਟੁੱਟਣਗੇ ਹੀ ਨਹੀਂ, ਟੁੱਟ ਕੇ ਚਕਨਾਚੂਰ ਵੀ ਹੋ ਜਾਣਗੇ। ਆ ਜਾਓ, ਕੱਢ ਲਓ ਆਪਣੇ ਸ਼ੱਕ ਤੇ ਵਧ ਜਾਓ ਅਗਲੇ ਪੰਨਿਆਂ ਵੱਲ!
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
https://open.spotify.com/episode/1NFEljOoBY5gBlyHqVIkGd?si=omh5WJRyQXC9_B-XOX9bFA&utm_source=copy-link
ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।