ਪੰਜਾਬੀ ਕਹਾਣੀ । ਨੂਣ । ਬਲੀਜੀਤ

Noon a punjabi story, a mini story with a moral, short story written in punjabi, punjabi kahani, punjabi kahaniya. . .

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ

Comments

9 responses to “ਪੰਜਾਬੀ ਕਹਾਣੀ । ਨੂਣ । ਬਲੀਜੀਤ”

 1. […] ਦਾਗ (ਨਵਚੇਤਨ, ਸਿਰਜਣਾ, ਅਕਤੂਬਰ-ਦਸੰਬਰ), ਨੂਣ (ਬਲੀਜੀਤ), ਕੋਈ ਤਾਂ ਹੈ (ਨਿਰੰਜਨ ਬੋਹਾ), ਸੇਫ਼ਟੀ ਕਿੱਟ […]

 2. Harpreet Kaur Avatar
  Harpreet Kaur

  ਨੂਣ, ਇਸ ਕਹਾਣੀ ਨੂੰ ਪੜ੍ਹਦਿਆਂ ਲੱਗਾ ਜਿਵੇਂ ਪੰਜਾਬ ਦੀ ਰੂਹ ਵੇਖੀ ਹੋਵੇ। ਉਹ ਪੰਜਾਬ ਜਿਸ ਵਿੱਚ ਪਸ਼ੂ ਜ਼ਿੰਦਗੀ ਦਾ ਹਿੱਸਾ ਹੁੰਦੇ ਸੀ। ਬਿੰਗੇ ਸਿੰਗਾ ਵਾਲੀ ਦੀ ਇਹ ਕਹਾਣੀ ਇੰਝ ਜਾਪਦਾ ਜਿਵੇਂ ਅੱਖਾਂ ਮੂਹਰੇ ਬੀਤੀ ਹੋਵੇ। ਪਸ਼ੂ ਪਰਿਵਾਰ ਦੀ ਪਾਲਣਾ ਵੀ ਕਰਦੇ ਤੇ ਅਟੁੱਟ ਹਿੱਸਾ ਵੀ ਹੁੰਦੇ। ਸੁਕੀਰਤ ਜੀ ਨੇ ਸਹੀ ਲਿਖਿਆ ਕਿ ਇਹ ਦੋ ਮਾਵਾਂ ਦੀ ਕਹਾਣੀ ਹੈ। ਇਸ ਵਿਚ ਇੱਕ ਮਾਂ ਦੂਜੀ ਦੇ ਬੱਚੇ ਪਾਲਦੀ ਹੈ ਤੇ ਪਹਿਲੀ ਦੂਜੀ ਵਿੱਚ ਆਪਣੀ ਧੀ ਵੇਖਦੀ ਹੈ।
  ਆਪਣੀ ਪਲੇਠੀ ਦੀ ਦਾ ਮੋਹ ਪ੍ਰਸਿੰਨੀ ਨੂੰ ਝੋਟੀ ਵਿੱਚ ਉਸਦੀ ਧੀ ਵਿਖਾਉਂਦਾ ਹੈ। ਝੋਟੀ ਦੇ ਸੂਣ ਤੇ ਘਰ ਵਿਚ ਲਹਿਰਾਂ ਬਹਿਰਾ ਹੋ ਜਾਂਦੀਆਂ। ਪ੍ਰਸਿੰਨੀ ਮੱਝ ਦਾ ਬੜਾ ਖਿਆਲ ਰੱਖਦੀ। ਵਿੰਗੇ ਸਿੰਗਾ ਵਾਲੀ ਵੀ ਘਰ ਪ੍ਰਤੀ ਵਫਾਦਾਰ ਰਹਿੰਦੀ। ਚੋਰੀ ਦੀ ਸ਼ਿਕਾਇਤ ਹੋਣ ਤੇ ਵੀ ਬਚਾ ਲੈਂਦੀ। ਜ਼ਿਮੀਂਦਾਰਾ ਦੇ ਖੇਤ ਵਿੱਚ ਮੱਝ ਦੇ ਜਾ ਵੜਨ ਤੇ ਹੋਈ ਹਤਕ ਤੇ ਪੁੱਤ ਜਦੋਂ ਮੱਝ ਨੂੰ ਕੁੱਟਦਾ ਤਾਂ ਪ੍ਰਸਿੰਨੀ ਦੇ ਅੰਦਰ ਦੀ ਮਾਂ ਦਾ ਜਾਗਣਾ ਉਸਦੀ ਸੁਹਿਰਦਤਾ ਨੂੰ ਦਰਸਾਉਂਦਾ। ਕਹਾਣੀਕਾਰ ਨੇ ਬਹੁ ਅਰਥੀ ਤੇ ਬਹੁ ਪਰਤੀ ਗੱਲ ਕੀਤੀ ਹੈ। ਕਈ ਵਾਰ ਦੋਸ਼ ਔਰਤ ਦੇ ਸਿਰ ਲੱਗਦਾ ਧੀਆਂ ਜੰਮਣ ਦਾ ਪਰ ਕਾਰਣ ਮਰਦ ਹੁੰਦਾ, ਇਸੇਤਰ੍ਹਾਂ ਡੱਡੂ ਦੇ ਝੋਟੇ ਦਾ ਦੋਸ਼ ਮੱਝ ਦੇ ਕੱਟੇ ਜੰਮਣ ਵਾਲੀ ਗੱਲ ਤੇ ਲੱਗਦਾ। ਜਦੋਂ ਝੋਟਾ ਬਦਲਦਾ ਤਾਂ ਕੱਟੀ ਪੈਦਾ ਹੁੰਦੀ। ਫੰਡਰ ਮੱਝ ਤੋਂ ਨਿਜ਼ਾਤ ਪਾਉਣ ਤੇ ਵੀ ਪੈਸੇ ਮਿਲਦੇ। ਜਾਂਦੀ ਹੋਈ ਵੀ ਉਹ ਆਪਣਾ ਫਰਜ਼ ਨਿਭਾ ਜਾਂਦੀ।ਸੁਦਾਗਰ ਦੀਆਂ ਅੱਖਾਂ ਮੱਝ ਦਾ ਨੂਣ ਦਾ ਮੁੱਲ ਚੁਕਾਉਣ ਤੇ ਗਿੱਲੀਆਂ ਹੁੰਦੀਆਂ ਤੇ ਅੱਖਾਂ ਵਿੱਚ ਨੂਣ ਵਾਲਾ ਪਾਣੀ ਛੱਡ ਜਾਂਦੀਆਂ।

  ਇਹ ਕਹਾਣੀ ਸਮਾਜ ਤੇ ਵੀ ਕਰਾਰੀ ਤੇ ਗੁੱਝੀ ਚੋਟ ਕਰਦੀ ਹੈ।ਬਲੀਜੀਤ ਜੀ ਦੀ ਇਹ ਕਹਾਣੀ ਇੱਕ ਸ਼ਾਹਕਾਰ ਰਚਨਾ ਹੈ।

  #harpreetkaursandhu

  1. Editor Avatar

   ਆਪ ਜੀ ਦੀ ਵਿਸਤਾਰਪੂਰਵਕ ਟਿੱਪਣੀ ਕਹਾਣੀ ਦੀ ਪੜ੍ਹਤ ਦੀਆਂ ਕਈ ਪਰਤਾਂ ਖੋਲ੍ਹਦੀ ਹੈ। ਇਸ ਮੁੱਲਵਾਨ ਟਿੱਪਣੀ ਲਈ ਧੰਨਵਾਦ।
   ਲਫ਼ਜ਼ਾਂ ਦਾ ਪੁਲ ਦੀਆਂ ਰਚਨਾਵਾਂ ‘ਤੇ ਆਪ ਜੀ ਦੀਆਂ ਮੁੱਲਵਾਨ ਟਿੱਪਣੀਆਂ ਦੀ ਸਦਾ ਉਡੀਕ ਰਹੇਗੀ।

 3. Joban Dhatt Avatar
  Joban Dhatt

  ਮਰੇ ਹੋਏ ਕੱਟੇ ਦੀ ਖਲ ਚ ਘਾਹ ਫੂਸ ਭਰ ਕੇ ਭੁਲੇਖੇ ਨਾਲ ਮੱਝ ਚੋਣਾ ਤੇ ਸੁਦਾਗਰ ਦਾ ਬਾਰਾਂ ਸਾਲ ਮੱਝ ਦੀ ਖਲ ਸੰਭਾਲਣਾ ਤੇ ਆਪਣੀ ਮੱਝ ਦੀ ਖਲ ਲਾਹੁਣ ਵੇਲੇ ਸੁਦਾਗਰ ਦੇ ਮਨ ਦੀ ਹਾਲਤ ਇਹ ਚਿੰਨ੍ਹ ਤੇ ਬਿੰਬ ਸਾਡੀ ਆਤਮਾ ਦੇ ਆਰਪਾਰ ਫੈਲਦੇ ਹਨ ਲੂਣ ਦਾ ਆਂਚਲਿਕ ਨੂਣ ਸਥਾਨਕ ਤੋਂ ਵਿਸ਼ਵ ਪੱਧਰ ਤੇ ਫੈਲਦਾ ਹੈ

  1. Editor Avatar

   ਕਹਾਣੀ ਦੀ ਬਾਰੀਕ ਰਮਜ਼ੀ ਪੜ੍ਹਤ ਲਈ ਤੁਸੀਂ ਮੁਬਾਰਕ ਦੇ ਹੱਕਦਾਰ ਹੋ। ਧੰਨਵਾਦ।
   ਤੁਹਾਡੀਆਂ ਮੁੱਲਵਾਨ ਟਿੱਪਣੀਆਂ ਦੀ ਸਦਾ ਉਡੀਕ ਰਹੇਗੀ।

 4. ਗੁਲਜ਼ਾਰ ਮੁਹੰਮਦ ਇਕੋਲਾਹਾ Avatar
  ਗੁਲਜ਼ਾਰ ਮੁਹੰਮਦ ਇਕੋਲਾਹਾ

  ਇਸ ਕਹਾਣੀ ਵਿੱਚ ਮੇਰੇ ਪਿੰਡ ਇਕੋਲਾਹਾ ਦਾ ਜ਼ਿਕਰ ਕੀਤਾ ਗਿਆ ਹੈ । ਬਹੁਤ ਵਧੀਆ ਲੱਗਿਆ ।

  1. Editor Avatar

   ਕਹਾਣੀ ਨਾਲ ਆਪਣੇਪਣ ਵਾਲੀ ਸਾਂਝ ਪਾਉਣ ਲਈ ਤੁਹਾਡਾ ਸ਼ੁਕਰੀਆ।

 5. Rashmi Sharma Avatar
  Rashmi Sharma

  ਕਹਾਣੀ ਪੜ੍ਹ ਕੇ ਲੂੰ ਕੰਢੇ ਖੜ੍ਹੇ ਹੋ ਗਏ ਬਹੁਤ ਕੁਝ ਬੀਤੇ ਵਕਤ ਦਾ ਯਾਦ ਆ ਗਿਆ । ਬਹੁਤ ਵਧੀਆ ਤਰੀਕੇ ਨਾਲ ਕਹਾਣੀ ਨੂੰ ਨਿਭਾਇਆ ਹੈ ਲੇਖਕ ਨੇ

  1. Editor Avatar

   ਆਪ ਜੀ ਦੀ ਮੁੱਲਵਾਨ ਟਿੱਪਣੀ ਲਈ ਧੰਨਵਾਦ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com