Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ

ਲਫ਼ਜ਼ਾਂ ਦਾ ਪੁਲ ਪੰਜਾਬੀ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਦੇ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਆਪਣੀ ਪਹਿਲੀ ਆਡਿਉ ਬੁੱਕ ਭਾਵ ਬੋਲਦੀ ਕਿਤਾਬ ਲੈ ਕੇ ਆਇਆ ਹੈ। ਇਹ ਪੁਸਤਕ ਸੀਨੀਅਰ ਪੱਤਰਕਾਰ ਤੇ ਉੱਘੇ ਲਿਖਾਰੀ ਬਖ਼ਸ਼ਿੰਦਰ ਦਾ ਅਖ਼ਬਾਰੀ ਜ਼ਿੰਦਗੀਨਾਮਾ 'ਪੱਤਰਕਾਰੀ ਕਿ ਤਰਕਾਰੀ' ਹੈ। ਆਪਣੇ ਲੰਮੇ ਪੱਤਰਕਾਰੀ ਦੇ ਤਜਰਬੇ ਦੌਰਾਨ ਉਨ੍ਹਾਂ ਨੇ ਨਵਾਂ ਜ਼ਮਾਨਾ, ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਰੂਮਾਂ ਵਿਚ ਹੋਣ ਵਾਲੇ ਕੰਮ-ਕਾਜ, ਫ਼ੈਸਲਿਆਂ ਤੇ ਗੱਲਾਂ-ਬਾਤਾਂ ਨੂੰ ਬਹੁਤ ਨੇੜਿਓਂ ਵੇਖਿਆ ਤੇ ਬਾਰੀਕੀ ਨਾਲ ਸੁਣਿਆ ਹੈ। ਉਸ ਕਿਤਾਬ ਵਿਚ ਉਨ੍ਹਾਂ ਨੇ ਅੱਖੀ ਡਿੱਠਾ ਤੇ ਕੰਨੀ ਸੁਣਿਆਂ ਬਹੁਤ ਕੁਝ ਆਪਣੇ ਜਾਣੇ-ਪਛਾਣੇ ਜਾਣੇ-ਪਛਾਣੇ ਅੰਦਾਜ਼ ਵਿਚ ਬਿਆਨ ਕੀਤਾ ਹੈ, ਜਿਸ ਨੂੰ ਸੁਣ ਕੇ ਤੁਹਾਡੀਆਂ ਇਨ੍ਹਾਂ ਅਖ਼ਬਾਰਾਂ, ਇਨ੍ਹਾਂ ਦੇ ਵਿਚ ਕੰਮ ਕਰਦੇ ਪੱਤਰਕਾਰਾਂ, ਸੰਪਾਦਕਾਂ ਤੇ ਇਨ੍ਹਾਂ ਦੇ ਮਾਲਕਾਂ ਬਾਰੇ ਤੁਹਾਡੀ ਬਣੀ-ਬਣਾਈ ਧਾਰਨਾ ਢਹਿ-ਢੇਰੀ ਹੋ ਜਾਵੇਗੀ। ਬਕੌਲ ਬਖ਼ਸ਼ਿੰਦਰ- ਤਕਰੀਬਨ ਪੈਂਤੀ ਸਾਲ, ਦੋ ਅਖ਼ਬਾਰਾਂ ਦੇ ਨਿਊਜ਼ ਰੂਮਜ਼ ਵਿਚ ਆਪਣੀ ਜ਼ਿੰਦਗ਼ੀ ਦੇ ਸੱਠ ਸਾਲ ਬਿਤਾਉਣ ਬਾਅਦ ਰਿਟਾਇਰ ਹੋ ਕੇ ਜਦੋਂ ਇਕ ਵਾਰ ਫਿਰ ਬੇਰਜ਼ੁਗ਼ਾਰ ਹੋ ਗਿਆ ਤਾਂ ਇਨ੍ਹਾਂ ਅਖ਼ਬਾਰਾਂ ਵਿਚ ਬਿਤਾਏ ਸਾਲਾਂ ਦੌਰਾਨ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਮੇਰੀਆਂ ਅੱਖਾਂ ਅੱਗੇ ਫ਼ਿਲਮ ਵਾਂਗ ਚੱਲਦੀਆਂ ਰਹਿੰਦੀਆਂ। ਇਹ ਕਿਤਾਬ, ਪੱਤਰਕਾਰੀ ਦੇ ਵਿਦਿਆਰਥੀਆਂ ਲਈ ਹੀ ਨਹੀਂ, ਪੱਤਰਕਾਰੀ ਸਬੰਧੀ ਖੋਜ-ਬੀਣ ਕਰਨ ਵਾਲਿਆਂ  ਲਈ ਵੀ ਲਾਹੇਵੰਦ ਹੋ ਸਕੇਗੀ। ਜੇ ਤੁਸੀਂ ਪੱਤਰਕਾਰੀ ਦੇ ਰਵਾਇਤੀ ਕਿਰਦਾਰ ਦੇ ਵਾਰੇ-ਵਾਰੇ ਜਾਣ ਲਈ ਤਿਆਰ ਰਹਿੰਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਖ਼ਬਾਰ ਦਾ ਮਾਲਕ, ਜੋ ਆਮ ਤੌਰ ’ਤੇ ਹੀ ਉਸ ਅਖ਼ਬਾਰ ਦਾ ਸੰਪਾਦਕ ਵੀ ਹੁੰਦਾ ਹੈ, ਸਮਾਜ ਸੇਵਾ ਦਾ ਥੰਮ ਹੈ,ਇਨਸਾਫ਼ ਦਾ ਰਾਖਾ ਹੈਤਾਂ ਤੁਸੀਂ ਇਸ ਕਿਤਾਬ ਦੇ ਸਹੀ ਪਾਠਕ ਹੋ।ਇਹ ਕਿਤਾਬ ਪੜ੍ਹ ਕੇ ਪੱਤਰਕਾਰੀ ਦੇ ਸਬੰਧ ਵਿਚ ਤੁਹਾਨੂੰ ਪਏ ਹੋਏ ਬਹੁਤ ਸਾਰੇ ਭਰਮ-ਭੁਲੇਖੇ ਟੁੱਟਣਗੇ ਹੀ ਨਹੀਂ, ਟੁੱਟ ਕੇ ਚਕਨਾਚੂਰ ਵੀ ਹੋ ਜਾਣਗੇ। ਆ ਜਾਓ, ਕੱਢ ਲਓ ਆਪਣੇ ਸ਼ੱਕ ਤੇ ਵਧ ਜਾਓ ਅਗਲੇ ਪੰਨਿਆਂ ਵੱਲ! ਹੇਠਾਂ ਦਿੱਤੇ ਆਡਿਓ ਪਲੇਅਰ ਵਿਚ ਜਾ ਕੇ ਤੁਸੀਂ ਇਹ ਕਿਤਾਬ ਦਾ ਪਹਿਲਾ ਭਾਗ ਸੁਣ ਸਕਦੇ ਹੋ। Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ। https://open.spotify.com/episode/0gOYJojyoko2hojmo8M5RC?si=2aba3c4e31f84b44 Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ
ਅੱਗੇ ਪੜ੍ਹਨ ਲਈ,
ਜੇ ਤੁਸੀਂ ਮੈਂਬਰ ਹੋ ਤਾਂ ਇੱਥੇ ਕਲਿੱਕ ਕਰਕੇ ਆਪਣੇ ਖ਼ਾਤੇ ਵਿਚ ਲੌਗਿਨ ਕਰੋ log in
ਜੇਕਰ ਤੁਸੀਂ ਸਾਡੇ ਮੈਂਬਰ ਨਹੀਂ ਹੋ ਤਾਂ ਹੁਣੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰੋ। ਮੈਂਬਰਸ਼ਿਪ ਪ੍ਰਾਪਤ ਕਰਨ ਲਈ ਇੱਥੇ ਮੈਂਬਰਸ਼ਿਪ ਸਬਸਕ੍ਰਾਈਬ ਕਰੋ Subscribe 'ਤੇ ਕਲਿੱਕ ਕਰਕੇ ਆਪਣਾ ਮੁਫ਼ਤ ਮੈਂਬਰਸ਼ਿਪ ਖ਼ਾਤਾ ਬਣਾਉ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com