
Audio Book | ਪੱਤਰਕਾਰੀ ਦਾ ਪਹਿਲਾ ਕੋਰਸ । ਪੱਤਰਕਾਰੀ ਕਿ ਤਰਕਾਰੀ। Chapter-2
ਕੁੱਝ ਸਮੇਂ ਲਈ ਪੱਤਰਕਾਰੀ ਦਾ ਖ਼ਿਆਲ ਛੱਡ ਕੇ, ਰੁਜ਼ਗ਼ਾਰ ਦਾ ਹੋਰ ਪੁਖ਼ਤਾ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਮਗਰੋਂ ‘ਨਵਾਂ ਜ਼ਮਾਨਾ’ ਵੱਲੋਂ ‘ਪੱਤਰਕਾਰੀ ਦਾ ਕੋਰਸ’ ਕਰਾਉਣ ਸਬੰਧੀ ਛਾਪੀ ਡੱਬੀ ਪੜ੍ਹ ਕੇ, ਇਕ ਵਾਰ ਫਿਰ ‘ਨਵਾਂ ਜ਼ਮਾਨਾ’ ਦੇ ਨਿਊਜ਼ਰੂਮ ਦੇ ਦਰ ਜਾ ਅਲਖ਼ ਜਗਾਈ। ਇਹ ਗੱਲ, ਹਾਲ ਦੀ ਘੜੀ ਇੱਥੇ ਹੀ ਛੱਡ ਕੇ, ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ‘ਨਵਾਂ ਜ਼ਮਾਨਾ’ ਵਿਚ ਕੰਮ ਕਰਦਿਆਂ, ਮੈਨੂੰ ਜਿਹੋ ਜਿਹੀਆਂ ਛੁੱਟੀਆਂ ਮਿਲਦੀਆਂ ਰਹੀਆਂ ਹਨ, ਉਹ ਜਹਾਨ ਭਰ ਦੇ ਕਿਸੇ ਵੀ ਅਦਾਰੇ ਵਿਚ ਕੰਮ ਕਰਦਿਆਂ ਕਦੇ ਵੀ ਨਹੀਂ ਮਿਲ ਸਕਦੀਆਂ।
ਉਦੋਂ ‘ਨਵਾਂ ਜ਼ਮਾਨਾ’ ਵਿਚ ਨਾ ਕੋਈ ਸੰਪਾਦਕ ਕਦੇ ‘ਪ੍ਰੋਬੇਸ਼ਨ ਉੱਤੇ’ ਹੁੰਦਾ, ਨਾ ਹੀ ‘ਅਪ੍ਰੈਂਟਿਸ’ ਹੁੰਦਾ। ਜਿਸ ਦਿਨ ਤੋਂ ਕਿਸੇ ਨੂੰ ਨਿਊਜ਼ਰੂਮ ਵਿਚ ਡੈਸਕ ’ਤੇ ਬਿਠਾ ਕੇ, ਕੰਮ ਦੇ ਦਿੱਤਾ ਜਾਂਦਾ, ਕੰਮ ਕਰਨ ਵਾਲ਼ਾ, ਓਸੇ ਦਿਨ ‘ਸਬ ਐਡੀਟਰ’ ਬਣ ਜਾਂਦਾ। ਮੈਂ ਵੀ ਨਵੇਂ ਜ਼ਮਾਨੇ ਵਿਚ ‘ਸਬ ਐਡੀਟਰ’ ਬਣ ਗਿਆ। ਪਰ ਮੈਨੂੰ ‘ਵਾਢੀਆਂ ਦੀਆਂ ਛੁੱਟੀਆਂ’ ਜਾਂ ‘ਕਣਕ ਚੁੱਕਣ ਦੀਆਂ ਛੁੱਟੀਆਂ’ ਲੈਣ ਦਾ ‘ਵਿਸ਼ੇਸ਼ ਹੱਕ’ ਮਿਲਿਆ ਹੋਇਆ ਸੀ।
‘ਨਵਾਂ ਜ਼ਮਾਨਾ’ ਵਿਚ ਸੌ ਕੁ ਰੁਪਏ ਮਹੀਨੇ ਦੇ ਮਿਲਦੇ ਹੁੰਦੇ ਸਨ। ਇੰਨੇ ਪੈਸੇ ਮੈਨੂੰ ਕਾਲਜ ਵਿਚ ਪੜ੍ਹਨ ਵੇਲ਼ੇ, ਘਰੋਂ ਵੀ ਨਹੀਂ ਮਿਲਦੇ ਹੁੰਦੇ ਸਨ। ਉਸ ਵੇਲ਼ੇ ਇਸ ‘ਤਨਖ਼ਾਹ’ ਨਾਲ਼ ਆਪ ਤਾਂ ਮਹੀਨਾ ਠੀਕ-ਠਾਕ ਜਿਹਾ ਕੱਢ ਲੈਂਦੇ ਸਾਂ, ਪਰ ਘਰ ਦਿਆਂ ਨੂੰ ਉਨ੍ਹਾਂ ਪੈਸਿਆਂ ਵਿਚੋਂ ਕੁੱਝ ਨਾ ਦੇ ਹੁੰਦਾ। ਘਰ ਦਿਆਂ ਨੂੰ ਇਹ ਕਹਿ ਛੱਡੀਦਾ ਸੀ ਕਿ ਸਰਕਾਰੀ ਨੌਕਰੀ ਦੇਣ ਲਈ ਅਗਲੇ ਤਜਰਬਾ ਮੰਗਦੇ ਹਨ। ਇਹੋ ਸਮਝੋ ਕਿ ਅਗਲੇ, ‘ਨਵਾਂ ਜ਼ਮਾਨਾ’ ਵਿਚ ਤਜਰਬਾ ਵੀ ਦਿੰਦੇ ਹਨ ਤੇ ਨਾਲ਼ ਹੀ ਖ਼ਰਚ-ਪਾਣੀ ਵੀ ਦੇ ਦਿੰਦੇ ਹਨ।
ਅਖ਼ਬਾਰ ਵਿਚ ਕੰਮ ਕਰਨ ਦਾ ਤਜਰਬਾ ਹਾਸਲ ਕਰ ਕੇ, ਸਰਕਾਰੀ ਮਹਿਕਮੇ ਵਿਚ ‘ਸੂਚਨਾ ਅਫ਼ਸਰ’ ਬਣ ਕੇ 'ਬਹੁਤ ਸਾਰੇ ਸੁੱਖ ਦੇਣ' ਦਾ ਲਾਰਾ, ਘਰ ਦੇ ਜੀਆਂ ਨੂੰ ਹੁਲਾਰਾ ਜਿਹਾ ਦੇਈ ਜਾਂਦਾ ਹੁੰਦਾ ਸੀ। ਪੂਰਾ ਚੈਪਟਰ ਸੁਣਨ ਵਾਸਤੇ ਹੇਠਾਂ ਆਡਿਉ ਪਲੇਅਰ 'ਤੇ ਜਾਉ।
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
https://open.spotify.com/episode/3iIVIV9PmQahmGVnoDNNE8?si=4432075f0aab42a2
ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
ਬਹੁਤ ਵਧੀਆ ਉਪਰਾਲਾ ਜੀ… ਸ਼ੁਭ ਕਾਮਨਾਵਾਂ