
Audio Book | ਅਖ਼ਬਾਰ ਲਈ ਲਿਖਣ ਦੀ ਸ਼ੁਰੂਆਤ । ਪੱਤਰਕਾਰੀ ਕਿ ਤਰਕਾਰੀ। – Chapter-3
ਨਵਾਂ-ਨਵਾਂ ਕੰਮ ਮਿਲਿਆ ਸੀ, ਜਿਸ ਕਰ ਕੇ ਅਜੇ ਸਹਿਜ-ਸਹਿਜ ਹੀ ਚੱਲ ਰਿਹਾ ਸਾਂ ਕਿ ਇਕ ਦਿਨ, ਦਲਬੀਰ ਤੇ ਮੈਂ ਇਕੱਠਿਆਂ ਡਿਊਟੀ ਮੁਕਾਈ ਤਾਂ ਸਾਡੀ ਦੋਹਾਂ ਦੀ ਸੀਟੀ ਰਲ਼ ਗਈ ਕਿ ਉਸ ਰਾਤ ਕੋਈ ਫ਼ਿਲਮ ਦੇਖ ਕੇ ਰਾਤ, ਦਲਬੀਰ ਦੇ ਪਿੰਡ ਜੌਹਲ ਬੁਲੀਨਾ ਵਿਖੇ ਉਸ ਦੇ ਘਰ ਬਿਤਾਈ ਜਾਵੇ। ਉਨ੍ਹਾਂ ਵੇਲ਼ਿਆਂ ਦੌਰਾਨ ਸਾਈਕਲ ਹੀ ਸ਼ਾਹੀ ਸਵਾਰੀ ਹੁੰਦਾ ਸੀ। ਅਸੀਂ ਦੋਵੇਂ ਜਣੇ ਵਿਚਾਰਾਂ ਜਿਹੀਆਂ ਕਰਦੇ, ਦਲਬੀਰ ਦੇ ਸਾਈਕਲ ਉੱਤੇ ਹੱਥ ਰੱਖੀ ਉਸ, ਦੇ ਦੋਹੀਂ ਪਾਸੀਂ 'ਨਵਾਂ ਜ਼ਮਾਨਾ' ਦੇ ਦਖ਼ਤਰੋਂ ਮਦਨ ਫਲੋਰ ਮਿੱਲ ਚੌਕ ਵੱਲ ਤੁਰ ਪਏ।
ਨਾ ਹੁਣ ਥਇਏਟਰ ਦਾ ਨਾਂ, ਨਾ ਹੀ ਉਸ ਫ਼ਿਲਮ ਦਾ ਨਾਂ ਯਾਦ ਹੈ, ਜੋ ਮੰਡੀ ਰੋਡ 'ਤੇ ਸਥਿਤ ਥਇਏਟਰਾਂ ਵਿਚੋਂ ਕਿਸੇ ਇਕ ਵਿਚ ਦੇਖੀ ਸੀ। ਸ਼ਾਇਦ ਕੋਈ 'ਮਰਡਰ ਮਿਸਟਰੀ ਥਰਿੱਲਰ' ਸੀ। ਫ਼ਿਲਮ ਦੇਖ ਕੇ, ਦਲਬੀਰ ਨੇ ਸਾਈਕਲ ਉੱਤੇ ਚੜ੍ਹ ਕੇ ਸਾਈਕਲ, ਰੇਲਵੇ ਸਟੇਸ਼ਨ ਵੱਲ ਭਜਾ ਲਿਆ ਤੇ ਮੈਨੂੰ ਕੈਰੀਅਰ ਉੱਤੇ ਬੈਠਣ ਲਈ ਕਿਹਾ। ਮੈਂ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਉਸ ਦੇ ਮਗਰ ਬੈਠ ਗਿਆ। ਮੇਰੇ ਮਨ ਵਿਚ ਫ਼ਿਲਮ ਦੇ ਦ੍ਰਿਸ਼ ਅਤੇ ਕਹਾਣੀ ਘੁੰਮੀ ਜਾਂਦੀ ਸੀ। ਮੈਂ ਸਹਿਵਨ ਹੀ, ਫ਼ਿਲਮ ਦੀ 'ਮੇਕਿੰਗ' ਬਾਰੇ ਚਰਚਾ ਕਰਨ ਲੱਗ ਪਿਆ ਤੇ ਦਲਬੀਰ ਬਹੁਤ ਦਿਲਚਸਪੀ ਨਾਲ਼ ਹੁੰਗਾਰੇ ਭਰੀ ਗਿਆ।
ਸ਼ਹਿਰੋਂ ਬਾਹਰ ਨਿੱਕਲਣ ਤਕ ਮੈਂ ਉਸ ਫ਼ਿਲਮ ਦੀਆਂ ਖ਼ੂਬੀਆਂ-ਖ਼ਾਮੀਆਂ ਚੰਗੀ ਤਰ੍ਹਾਂ ਪੁਣ-ਛਾਣ ਸੁੱਟੀਆਂ। ਉਸ ਫ਼ਿਲਮ ਵਿਚ ਨੁਕਸ ਵੀ ਕਾਫ਼ੀ ਸਨ। ਵਿਚ-ਵਿਚ ਦਲਬੀਰ ਆਪਣੀ ਰਾਇ ਜ਼ਾਹਰ ਕਰਦਿਆਂ, ਮੇਰੇ ਵੱਲੋਂ ਕੀਤੀ ਜਾਂ ਰਹੀ ਸਮੀਖਿਆ ਦਾ ਪੱਖ ਪੂਰਦਾ ਰਿਹਾ। ਉਸ ਰਾਤ, ਮੈਂ ਉਸ ਫ਼ਿਲਮ ਦੇ ਤਕਰੀਬਨ ਸਾਰੇ ਪੱਖਾਂ ਬਾਰੇ ਚਰਚਾ ਕੀਤੀ। ਤਦ ਤਕ ਅਸੀਂ ਸ਼ਹਿਰੋਂ ਬਾਹਰ ਨਿੱਕਲ ਆਏ ਸਾਂ। ਦਲਬੀਰ ਨੇ ਮੈਨੂੰ ਸਾਈਕਲ ਤੋਂ ਉੱਤਰਨ ਲਈ ਕਿਹਾ। ਫਿਰ ਉਹ ਵੀ ਉੱਤਰ ਗਿਆ ਤੇ ਉਸ ਨੇ ਸਾਈਕਲ, ਸਟੈਂਡ 'ਤੇ ਲਾ ਕੇ ਖੜ੍ਹਾ ਕਰ ਦਿੱਤਾ। ਪੂਰੇ ਚੈਪਟਰ ਸੁਣਨ ਲਈ ਹੇਠਾਂ ਜਾ ਕੇ ਪਲੇਅਰ 'ਤੇ ਪਲੇਅ ਬਟਨ ਨੱਪੋ।
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ
ਹੇਠਾਂ ਪਲੇਅ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਹ ਕਿਤਾਬ ਸੁਣ ਸਕਦੇ ਹੋ।
https://open.spotify.com/episode/2gDHAO9zbk4pAmChV3Werj?si=0002263365f14d5a