ਬਾਲ ਕਹਾਣੀ ਸੰਗ੍ਰਹਿ । ਅਨੋਖੀ ਰੌਣਕ । ਆਨਲਾਇਨ ਰਿਲੀਜ਼

ਬਾਲ ਕਹਾਣੀਆਂ ਪੰਜਾਬੀ ਵਿਰਸੇ ਦੀ ਉਹ ਅਣਮੁੱਲੀ ਦਾਤ ਹੈ, ਜੋ ਸਦੀਆਂ ਤੋਂ ਪੰਜਾਬੀ ਬਾਲਾਂ ਨੂੰ ਮਿਲੀ ਹੋਈ ਹੈ। ਦਾਦੀ-ਨਾਨੀ ਦੀਆਂ ਬਾਤਾਂ, ਸਾਖੀਆਂ ਅਤੇ ਕਹਾਣੀਆਂ ਬੱਚਿਆਂ ਦੇ ਸਿੱਖਣ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਵਕਤ ਦੀ ਮਾਰ ਜਿੱਥੇ ਹੋਰ ਪਰਿਵਾਰਕ ਕਦਰਾਂ-ਕੀਮਤਾਂ ‘ਤੇ ਪਈ ਹੈ, ਉੱਥੇ ਹੀ ਦਾਦੀ-ਨਾਨੀ ਦੀ ਬਾਤ, ਕਥਾ, ਕਹਾਣੀ ਵੀ ਅਲੋਪ ਜਿਹੀ ਹੁੰਦੀ ਜਾਪਦੀ ਹੈ। … Read more

ਸੁਜਾਨ ਸਿੰਘ ਯਾਦਗਾਰੀ ਲੈਕਚਰ ਅਤੇ ਸਨਮਾਨ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੇ 104ਵੇਂ ਜਨਮ ਦਿਵਸ ਨੂੰ ਸਮਰਪਿਤ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਲੈਕਚਰ ਤੇ ਸਨਮਾਨ ਸਮਾਰੋਹ 29 ਜੁਲਾਈ, 2013 ਨੂੰ ਸਵੇਰੇ 10.30 ਵਜੇ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ … Read more

ਗੁਆਚ ਗਈ ਸੁਰਮੇਦਾਨੀ

ਲਾਡੀ ਸੁਖਜਿੰਦਰ ਕੌਰ ਭੁੱਲਰ ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਹੀ ਪੀਸ ਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲੈਚੀਆਂ, ਕੌਲ ਡੋਡਾ, ਹਰੜਾ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ, ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜੀ-ਥੋੜੀ ਰਗੜਾਈ ਕਰਕੇ ਚੰਨ ਦੀ … Read more

ਪੰਜਾਬੀ ਲੇਖਕ, ਗਦਰੀ ਬਾਬੇ ਅਤੇ ਸਾਹਿਤਕ ਸਨਮਾਨ

ਮੈਂ ਅਕਸਰ ਸੋਚਦਾ ਸੀ ਕਿ ਇਹ ਬਜ਼ੁਰਗ ਜ਼ਰੂਰ ਹੀ ਇੰਡੀਅਨ ਨੈਸ਼ਨਲ ਆਰਮੀ ਦਾ ਜੋ ਸੁਭਾਸ਼ ਚੰਦਰ ਬੌਸ ਨੇ ਬਣਾਈ ਸੀ ਦਾ ਫੌਜੀ ਰਿਹਾ ਹੋਵੇਗਾ। ਜ਼ਰੂਰ ਹੀ ਇਹਨੇ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਹੋਵੇਗਾ। ਜਿਹੜੇ ਪੰਜਾਬੀ ਵਰਗੀ ਨਾਬਰ ਭਾਸ਼ਾ ਦੇ ਲੇਖਕ ਸਿਰ ਉੱਚਾ ਕਰਕੇ ਉਹਦੇ ਨਾਂ ‘ਤੇ ਦਿੱਤਾ ਜਾ ਰਿਹਾ ਇਨਾਮ ਲੈਂਦੇ ਨੇ। ਮੈਂ … Read more

ਡਾ. ਦਰਸ਼ਨ ਸਿੰਘ ਆਸ਼ਟ ਨੂੰ ਕਪੂਰ ਸਿੰਘ ਘੁੰਮਣ ਯਾਦਗਾਰੀ ਸਨਮਾਨ

ਪਟਿਆਲਾ | ਮਨਦੀਪ ਸਿੰਘ ਬੀਤੇ ਦਿਨੀਂ ਕਪੂਰ ਸਿੰਘ ਘੁੰਮਣ ਮੈਮੋਰੀਅਲ ਸੁਸਾਇਟੀ ਪਟਿਆਲਾ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਹਿਤ ਅਕਾਦਮੀ ਅਵਾਰਡੀ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਉਘੇ ਯੋਗਦਾਨ ਲਈ ਸਵਰਗੀ ਕਪੂਰ ਸਿੰਘ ਘੁੰਮਣ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਡਾ. ਆਸ਼ਟ ਨੂੰ ਇਹ ਸਨਮਾਨ ਪੰਚਾਇਤ … Read more

ਕਥਾ ਫੇਰ ਸਹੀ: ਜਗਜੀਵਨ ਮੀਤ

ਇੱਕ ਯੁੱਗ ਦੇ ਹਵਨ ਕੁੰਡ ਦੁਆਲੇਬੈਠੇ ਆਪਾਂ ਦੋਵੇਂਸਾਹਾਂ ‘ਚ ਹਵਨ ਸਮੱਗਰੀ ਦੇਧੂੰਏ ਵਰਗੀ ਮਹਿਕ… ਹਵਾ ਦੇ ਵਰਕਿਆਂ ‘ਚਇੱਕ ਗੂੰ ਜ…” ਦੇਵ ਆਏ ਨਮਹਾ,…ਦੇਵ ਆਏ ਨਮਹਾ…!” ਤੂੰ ਮੇਰੇ ਸ਼ਬਦਾਂ ਦੇਸੱਚ ਹੋਣ ਦੇ ਇੰਤਜ਼ਾਰ ‘ਚਤੇ ਮੈਂ ਤੇਰੀ ਕਿਸੇ ਕਥਾ ਦੇ ਵਿਸਥਾਰ ‘ਚ ਮਗਨ… ਜ਼ਿੰਦਗੀ ਜਿੱਦਾਂ ਹਰ ਯੁੱਗ ‘ਚ‘ਓਮ ਸ਼ਾਂਤੀ’ ਤੋ ਵੱਧ ਕੇਕੁੱਝ ਵੀ ਨਹੀਂ। -ਜਗਜੀਵਨ ਮੀਤ

ਰੂਹ ਦਾ ਰੰਗ: ਜਗਜੀਵਨ ਮੀਤ

ਦੁਨੀਆਂ ਸੌ ਰੰਗ ਮਲਦੀ ਹੈਹਰੇ, ਲਾਲ, ਪੀਲੇ ਤੇ ਜਾਮਨੀ… ਮੇਰੇ ਮੱਥੇ ਇੱਕ ਰੰਗਤੇਰੇ ਨਾਂ ਦਾ ਇੱਕ ਟਿੱਕਾਜਿੱਦਾਂ ਅੱ ਲ੍ਹਾ, ਵਾਹੇਗੁਰੂ, ਸਾਈਂ ਮੌਲਾ ਕਿੰਨੇ ਨਾਂਫਕੀਰ ਦਾ ਇੱ ਕ ਰੰ ਗ… ਫਕੀਰੀ ਚਲੋ ਉਹਦੇ ਬੂਹੇ ਚੱਲੀਏਤੇ ਉ ਹਦੇ ਮੱਥੇ ‘ਤੇ ਸਾਹਾਂ ਦਾ ਟਿੱਕਾ ਲਾ ਕੇਆਪਣੀ ਜ਼ਿੰਦਗੀ ਉਹਦੇ ਪੈਰਾਂ ‘ਤੇਮਲ਼ ਆਈਏ…।-ਜਗਜੀਵਨ ‘ਮੀਤ’ ਕਥਾ ਫੇ ਰ ਸਹੀ————- ਇੱਕ ਯੁ … Read more

ਨਾਨਕ ਦਾ ਹੱਕ?: ਜਸਵੰਤ ਸਿੰਘ ਅਮਨ

ਕਿਸੇ ਪੁਛਿਆਅਸੀਂ ਨਾਨਕ ਦੇ ਕੀ ਲਗਦੇ ਹਾਂ?ਸ਼ਾਇਦ ਕੁਝ ਨਹੀਂ ,ਓਹ ਕਹਿਣਾ ਸੀ ਚਾਹੁੰਦਾ!ਤੇ ਹੁਣ ਹਰ ਜਣਾ ਖਣਾ ਇਹ ਸਵਾਲ ਪੁਛਣ ਹੈ ਲੱਗਾ !ਬੇਦਾਵਾ ਲਿਖਣ ਦਾ ਇਹਇੱਕ ਨਵਾਂ ਢੰਗ ਹੈ ਬਣ ਗਿਆ!ਪਰ ਕੀ ਨਾਨਕ ਵੀ ਸਾਡਾਕੁਝ ਲੱਗ ਸਕਦਾ ਹੈ?ਉਸ ਨੂੰ ਵੀ ਕੋਈ ਹੱਕ ਹੈ ਕਿਸੇ ਨੂੰ ਅਪਣਾਉਣ ਦਾ?ਜਾਂ ਸਾਰੇ ਹੱਕ ਅਸੀਂਆਪਣੇ ਲੈ ਹੀ ਰਾਖਵੇਂ ਰਖ ਲਏ … Read more

ਗ਼ਜ਼ਲ: ਦਾਦਰ ਪੰਡੋਰਵੀ

ਸੌਂਪ ਕੇ ਸੋਨੇ ਦੇ ਪਰ ਜਦ ਹੋਣ ਲੱਗਾਂ ਸੁਰਖੁਰੂ।ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ। ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ। ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ। ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,ਲੰਘ ਜਾਣੇ ਨੇ … Read more

ਇਹੋ ਇਨਸਾਫ਼ ਹੈ!: ਅਮਰਦੀਪ ਸਿੰਘ

ਬਹੁਤ ਕੁੱਤਾ ਹਾਂ ਮੈਂਐਵੇਂ ਭੌਂਕਦਾ ਰਹਿਨਾਂ ਅਮਰਦੀਪ ਸਿੰਘ ਕਦੇ ਕਵਿਤਾਕਦੇ ਗੀਤ !ਬਹੁਤ ਬਕਵਾਸ ਕਰਦਾ ਹਾਂਕਦੇ ਨਾਹਰੇ ਲਾਉਂਦਾ ਹਾਂ ,ਕਦੇ ਵਿਖਾਵੇ ਕਰਦਾ ਹਾਂ ,ਤੇਰੇ ਖਿਲਾਫ ਧਰਨੇਦਿੰਦਾ ਹਾਂ !ਉਸ ਹਰ ਭਾਸ਼ਾ ‘ਚਭੌਂਕਦਾ ਹਾਂਜੋ ਤੈਨੂੰ ਸਮਝ ਨਹੀਂ ਆਉਂਦੀਜਾਂ ਤੂੰ ਸਮਝਣਾ ਨਹੀਂ ਚਾਹੁੰਦਾ !ਤੇਰੇ ਖਿਲਾਫਕਿਤਾਬਾਂ ਲਿਖਦਾ ਹਾਂਨਾਟਕ ਖੇਡਦਾ ਹਾਂਫਿਲਮਾਂ ਬਣਾਉਂਦਾ ਹਾਂ !ਕਿੰਨਾਂ ਪਾਗਲ ਹਾਂ ਮੈਂਤੈਨੂੰ ਰੋਅ ਰੋਅ ਕੇਛਾਤੀ ਪਿੱਟ … Read more

ਤੁਰ ਗਈ ਮਿੱਠੀ ‘ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ

ਸੈਂਕੜੇ ਹਿੱਟ ਗੀਤਾਂ ਦੀ ਨਾਮਵਰਤੀ ਭਾਰਤੀ ਪਿੱਠਵਰਤੀ ਗਾਇਕਾ ਸ਼ਮਸ਼ਾਦ ਬੇਗਮ 23 ਅਪਰੈਲ ਦੀ ਰਾਤ ਨੂੰ ਸਦਾ–ਸਦਾ ਲਈ ਇਸ ਜਹਾਨੋ ਤੁਰ ਗਈ, ਉਹ 94 ਵਰ੍ਹਿਆਂ ਦੀ ਸੀ। ਪੰਦਰਾਂ ਸਾਲ ਦੀ ਉਮਰ ਵਿਚ 1934 ਨੂੰ ਗਣਪਤ ਲਾਲ ਬੱਤੋ ਨਾਲ ਵਿਆਹੀ ਸ਼ਮਸ਼ਾਦ ਬੇਗਮ 1955 ਵਿਚ ਪਤੀ ਦੀ ਮੌਤ ਮਗਰੋਂ ਇਕੱਲੀ ਰਹਿ ਗਈ। ਉਸ ਨੇ ਆਪਣੀ ਧੀ ਊਸ਼ਾ ਰੱਤੜਾ … Read more

ਗ਼ਜ਼ਲ: ਹਰੀ ਸਿੰਘ ਮੋਹੀ

ਮੋੜਿਆਂ ਮੁੜਦਾ ਨਹੀਂ, ਇਹ ਦਿਲ ਬੜਾ ਬੇਇਮਾਨ ਹੈ !ਰਬ ਬਣ ਬਹਿੰਦਾ ਹੈ ਜ਼ਿੱਦੀ, ਦੂਸਰਾ ਸ਼ੈਤਾਨ ਹੈ !! ਸਿੱਕਿਆਂ ਖਾਤਿਰ ਨਾਂ ਵਿਕਦਾ, ਚਮਲ ਤੋਂ ਚੁੰਧਿਆਏ ਨਾਂ,ਸੱਚ ਨੂੰ ਮੱਥੇ ਪਹਿਨਦਾ, ਖੌਫ ਤੋਂ ਅਣਜਾਣ ਹੈ। ਹੋ ਗਿਆ ਪਹਿਚਾਣਨਾ ਮੁਸ਼ਕਿਲ ਬਹੁਤ ਇਨਸਾਨ ਨੂੰ,ਚਿਹਰਿਆਂ ‘ਤੇ ਮੁਸਕੁਰਾਹਟਾਂ, ਜ਼ਹਿਨ ਵਿਚ ਸ਼ਮਸ਼ਾਨ ਹੈ। ਦਮਕਦੇ ਬਾਜ਼ਾਰ ਨੇ, ਸੋਚਾਂ ਨੂੰ ਭਰਮਾਇਆ ਹੈ ਇਉਂ,ਜੇਬ ਕਤਰੇ ਬੇਸਮਝੀ, … Read more

ਗ਼ਜ਼ਲ: ਜਗਵਿੰਦਰ ਜੋਧਾ

ਲੁਕੋ ਕੇ ਚੋਰ ਮਨ ਵਿਚ ਆਇਨੇ ਦੇ ਰੂਬਰੂ ਹੋਣਾ।ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ। ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ ‘ਤੇ ਖੁਣਿਆ ਹੈ,ਤੇਰੇ ‘ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ। ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ। ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ … Read more

ਘੁੰਗਰੂ ਦੀ ਪਰਵਾਜ਼: ਸੀਮਾ ਸੰਧੂ

ਆਪਣੀ ਚੁਪ ਨੂੰ ਕਹੀਂ..ਅਸਮਾਨ ‘ਤੇ ਨਾ ਟਿਕ ਟਿਕੀ ਲਾ ਛਡਿਆ ਕਰੇ ਜਦ ਮੇਰੀ ਹੂਕ..ਹਵਾ ਦੀ ਹਿੱਕ ਨੂੰ ਚੀਰਦੀ ਤੇਰੇ ਤੱਕ ਆ ਪਹੁੰਚੀ ਤਾਂ ਤੈਥੋਂ ਸਾਂਭ ਨਹੀ ਹੋਣਾ ਸੋਚਾਂ ਦਾ ਤਰਕਸ਼ ਤੇਰੀ ਮਘਦੀ ਤਲੀ ਤਰਲ ਹੋਏ ਪਲਾਂ ਦੀ ਹੋਂਦ ਵਹਿ ਤੁਰੇਗੀ ਅੰਦਰ ਵੱਲ ਫਿਰ ਰੁਦਨ ਕਰਦੀ ਕਵਿਤਾ ਸੰਵੇਦਨਾ ਦਾ ਚੋਗ ਚੁਗ ਹਰਫਾਂ ਸੰਗ ਉਡਾਰ ਹੋ ਭਰ … Read more

ਬਾਲ ਕਹਾਣੀ: ਚੰਨ ਮਾਮਾ ਨਾਲ ਸੈਰ-ਪਰਮਬੀਰ ਕੌਰ

ਨਿੱਕੀ ਹਰਗੁਣ ਹਾਲੇ ਸਕੂਲ ਤਾਂ ਨਹੀਂ ਜਾਣ ਲੱਗੀ ਪਰ ਗੱਲਾਂ ਬਹੁਤ ਮਾਰਦੀ ਰਹਿੰਦੀ ਹੈ। ਉਸ ਨੇ ਕਹਾਣੀਆਂ ਵੀ ਬਹੁਤ ਸੁਣੀਆਂ ਹੋਈਆਂ ਨੇ। ਖ਼ਬਰੇ ਇਸੇ ਕਰਕੇ ਉਸਨੂੰ ਚੰਨ ਮਾਮਾ, ਕਈ ਪੰਛੀਆਂ ਤੇ ਹੋਰ ਵੀ ਬਹੁਤ ਕੁਝ ਦੀ ਪਛਾਣ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨਾਨਕੇ ਗਈ ਤਾਂ ਇਕ ਦਿਨ ਸੰਝ ਸਮੇਂ ਆਪਣੇ ਨਾਨਾ, ਨਾਨੀ … Read more

ਕੈਲਗਰੀ ਵਿਚ ਸਜਿਆ ਪੰਜਾਬੀ ਕਹਾਣੀ ਦਰਬਾਰ

ਕੈਲਗਰੀ । ਕਹਾਣੀ ਲੇਖਕਾਂ ਗੁਰਚਰਨ ਕੌਰ ਥਿੰਦ, ਜੋਗਿੰਦਰ ਸੰਘਾ ਅਤੇ ਸੁਖਵੀਰ ਗਰੇਵਾਲ ਦੀਆਂ ਕਹਾਣੀਆਂ ਨੇ ਆਪਣੀਆਂ ਸਮਾਜਕਿ, ਆਰਥਿਕ ਅਤੇ ਘਟੀਆ ਨਿਜ਼ਾਮ ਨਾਲ ਸਬੰਧਤ ਕਹਾਣੀਆ ਸੁਣਾ ਕੇ ਇਕ ਪਰਪੱਕ ਕਹਾਣੀਕਾਰ ਹੋਣ ਦਾ ਸਬੂਤ ਦਿੱਤਾ। ਮੌਕਾ ਸੀ ਕੋਸੋ ਹਾਲ ਕੈਲਗਰੀ ਵਿਚ ਹੋਈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਇਕਤੱਰਤਾ ਦਾ, ਜਿਸ ਦੀ ਕਾਰਵਾਈ ਦੀ … Read more

ਖੁਦਕੁਸ਼ੀ: ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ             ਅਵਾਮ ਲਈ ਖੜ੍ਹਨਾ ਹੱਕਾਂ ਲਈ ਲੜਨਾਲੜਦਿਆਂ ਮਰਨਾ ਜ਼ਿੰਦਗੀ ਹੈ ਕਿਰਤੀ ਹੱਡਾਂ ‘ਚ ਵੀ ਕਿਉਂ ਬੈਠ ਗਈ ਆਲਸਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ ਹਰ ਚਿਹਰਾ ਹੋ ਗਿਆ ਵੇ ਵਕਤਾਦੇਸ਼ ਦਾ ਨੇਤਾ ਕਿਸੇ ਹੋਰ ਦੁਨੀਆਂ ‘ਚ ਵਸਦਾ ਹੈ ਹੱਸਦਾ ਹੈ ਲੋਕਾਈ ਨੂੰ ਲਗਾਤਾਰ ਡੱਸਦਾ ਹੈ । ਆਤਮ ਹੱਤਿਆ ਹੱਲ ਨਹੀਂ ਜ਼ਿੰਦਗੀ ਦਾ ਕਿ … Read more

ਗ਼ਜ਼ਲ: ਬਲਜੀਤ ਪਾਲ ਸਿੰਘ

ਭੁਲੇਖੇ ਪ੍ਰਛਾਵਿਆਂ ਦੀ ਗੱਲ ਨਾ ਕਰੀਂਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ ਮਿਲਾਂਗੇ ਜਦੋਂ ਵੀਂ ਮਿਲੀਂ ਬੰਦਿਆਂ ਦੇ ਵਾਂਗਝੂਠਿਆਂ ਦਿਖਾਵਿਆਂ ਦੀ ਗੱਲ ਨਾ ਕਰੀਂ ਅੱਜ ਕੱਲ ਪੱਥਰਾਂ ਤੇ ਕੰਡਿਆਂ ਦਾ ਰਾਜਮਿੱਟੀ ਦਿਆਂ ਬਾਵਿਆਂ ਦੀ ਗੱਲ ਨਾ ਕਰੀਂ ਤੇਰੇ ਨਾਲ ਵੱਖਰੀ ਲਿਹਾਜ਼ ਹੀ ਸਹੀਪਰ ਕੱਚੇ ਦਾਵ੍ਹਿਆਂ ਦੀ ਗੱਲ ਨਾਂ ਕਰੀ ਮੰਨਿਆ ਕਿ ਹੋਏ ਹਰ ਪੈਰ ਹਾਦਸੇਪਰ ਹਾਉਕੇ … Read more

ਸਫ਼ਰ: ਜਸਵੰਤ ਸਿੰਘ ਅਮਨ

ਮੀਲਾਂ ਦਾ ਸਫਰ ਬਾਕੀ ਛੇਤੀ ਹੀ ਥੱਕ ਗਿਆਂ?ਦੁਨੀਆਂ ਨੂੰ ਬਦਲਨ ਤੁਰਿਆਂ ਖੁਦ ਤੋਂ ਹੀ ਅੱਕ ਗਿਆਂ?ਜੀਵਨ ਦੇ ਪੈਂਡੇ ਇੰਝ, ਮੁਕਾਇਆਂ ਨਾ ਮੁਕਦੇਅਮ੍ਰਿਤ ਦੇ ਕੁੰਡ ਕਦੀ ਵੀ ਸੁਕਾਏਆਂ ਨਾ ਸੁਕਦੇਸਬਰ ਦੇ ਘੁੱਟ ਪੀ ਕੇ ਤੁਰਦੇ ਹੀ ਰਹਿਣਾ ਪੈਣਾਂਅਖਾਂ ਦੇ ਰੋਕ ਹੰਝੂ ਮੁਸਕਰਾਉਣਾ ਪੈਣਾਂਸ਼ਾਇਦ ਕਿਸੇ ਗਲੀ ‘ਚੋਂ ਕੋਈ ਸਾਥ ਵੀ ਰਲੇ ਆਐਪਰ ਸ਼ੁਰੂ ਦੇ ਵਿਚ ਤਾਂ ਕੱਲਿਆਂ … Read more

ਪੰਜਾਬੀ ਕਵਿਤਾ ਮੇਲਾ 2013 ਅਪ੍ਰੈਲ 19-20 ਨੂੰ ਹੋਵੇਗਾ

ਲੁਧਿਆਣਾ।  ਨੌਜਵਾਨ ਕਵੀਆਂ ਨੂੰ ਇਕ ਮੰਚ ‘ਤੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਸ਼ਬਦ ਲੋਕ ਸੰਸਥਾ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 19-20 ਅਪ੍ਰੈਲ ਨੂੰ ਪੰਜਾਬੀ ਕਵਿਤਾ ਮੇਲਾ-2013 ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਸੰਚਾਲਕ ਜਸਵੰਤ ਜਫ਼ਰ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9.30 ਵਜੇ ਮੇਲਾ ਸ਼ੁਰੂ ਹੋ ਜਾਵੇਗਾ। 10 … Read more

ਸੁੱਚੇ ਖਾਬ: ਜਗਜੀਵਨ ਮੀਤ

ਰਾਤ ਨੇ ਬੂ ਹਾ ਬੰ ਦ ਕਰ ਦਿੱ ਤਾ… ਅੱਧੀ ਰਾਤੀਂਨੀਂਦ ਦੀ ਕੁੱਖ ‘ਚਤੇਰੇ ਵਰਗਾਬੀਜ ਪੁੰਗਰ ਆਇਆ… ਮੇਰੀ ਅੱਖ ਖੁੱਲ੍ਹੀਤੇ ਸੁੱਚੇ ਸੁਪਨਿਆਂ ਦੇਪੀਲ਼ੇ ਪਏ ਪੱਤੇਫੇਰ ਹਰੇ ਹੋ ਗਏ …। -ਜਗਜੀਵਨ ‘ਮੀਤ’

ਯੂ. ਕੇ. ਵਿਚ ਵਿਸਾਖੀ ਮੇਲਾ ਲੱਗਿਆ

ਸਲੋਹ/ਯੂ. ਕੇ. । ਬਿੱਟੂ ਖੰਗੂੜਾ ਵਿਰਸਾ ਇੱਕ ਵਗਦਾ ਦਰਿਆ, ਜੋ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਪ੍ਰਸਥਿਤੀਆ ਅਨੁਸਾਰ ਹਰ ਸਮੇਂ ਕੌਮ ਦੀਆ ਵਿਰਾਸਤਾ ਘੜਦਾ ਵਹਿੰਦਾ ਰਹਿੰਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਨਵੀਆਂ ਹੋਣੀਆ ਸੰਗ ਕਦਮ ਮਿਲਾਕੇ ਚੱਲਣ ਵਾਲੀਆ ਕੌਮਾ ਹੀ ਤਰੱਕੀ ਕਰਦੀਆਂ ਹਨ, ਪਰ ਆਪਣੀ ਵਿਰਾਸਤ ਨੂੰ ਭੁੱਲਣ ਵਾਲੀਆ ਕੌਮਾਂ ਇਕ ਦਿਨ ਆਪਣੀ ਹੋਂਦ ਗਵਾ ਲੈਂਦੀਆ| … Read more

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਵੱਲੋਂ ਸਨਮਾਨ ਸਮਾਰੋਹ ਆਯੋਜਿਤ

ਦਸੂਹਾ। ਏ.ਐਸ.ਮਠਾਰੂ  ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਘੁੰਮਣ, ਸੱਚੀ ਗੱਲ ਦੇ ਸੰਪਾਦਕ ਸੰਜੀਵ ਮੋਹਨ ਡਾਬਰ , ਜਗਦੀਸ਼ ਸਿੰਘ ਸੋਈ , ਗੁਰਦੀਪ ਸਿੰਘ ਢੀਡਸਾ ਅਤੇ ਪ੍ਰਿੰਸੀਪਲ ਭਾਗ … Read more

ਪੰਜਾਬੀ ਦਾ ਸੱਤਿਆਨਾਸ

ਦੁਨੀਆਂ ਭਰ ਦੇ ਲੋਕ ਅਮਰਜੀਤ ਚੰਦਨ ਦੀ ਜਾਣ-ਪਛਾਣ ਵੱਖ-ਵੱਖ ਨਿਰਧਾਰਿਤ ਖਾਨਿਆਂ ਜਾਂ ਵਿਚਾਰਧਾਰਾਵਾਂ ਮੁਤਾਬਿਕ ਕਰਵਾਉਂਦੇ ਹਨ।  ਸ਼ਾਇਦ ਇਸ ਗੱਲ ਵਿਚ ਉਨ੍ਹਾਂ ਦਾ ਆਪਣਾ ਕੋਈ ਲਾਭ ਹੋਵੇ। ਮੈਂ ਚੰਦਨ ਨੂੰ ਉਹ ਲੇਖਕ ਕਹਿਣਾ ਪਸੰਦ ਕਰਾਂਗਾ, ਜੋ ਪਹਿਲਾਂ ਇਨਸਾਨ ਅਤੇ ਫੇਰ ਲੇਖਕ ਹੁੰਦੇ ਹੋਏ ਆਪਣੀ ਮਾਂ-ਬੋਲੀ ਦੇ ਠੇਠਪੁਣੇ ਨੂੰ ਜਿਉਂਦਾ ਰੱਖਣਾ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਹੈ। ਮੈਨੂੰ … Read more

ਦਿੱਲੀ ਵਾਲੀ ਕੁੜੀ ਦਾਮਿਨੀ ਦੀ ਯਾਦ ਵਿਚ ਅਮਰਦੀਪ ਸਿੰਘ ਦੀ ਕਵਿਤਾ

ਦਿੱਲੀ ਵਿਚ ਮਰਦਾਨਾ ‘ਕਮਜ਼ੋਰੀ’ ਤੋਂ ਪੀੜਿਤ ਦਰੀਦਿੰਆਂ ਦਾ ਸ਼ਿਕਾਰ ਹੋਈ ਕੁੜੀ ਨੂੰ ਮੀਡੀਆ ਨੇ ਵੱਖ-ਵੱਖ ਨਾਮ ਦਿੱਤੇ। ਕਿਸੇ ਨੇ ਦਾਮਿਨੀ ਕਿਹਾ ਅਤੇ ਕਿਸੇ ਨੇ ਨਿਰਭੈ। ਅੱਜ ਨਿਰਭੈ ਦਾਮਿਨੀ ਸਾਡੇ ਵਿਚਕਾਰ ਨਹੀਂ ਰਹੀ। ਇਸ ਬਾਰੇ ਲਿਖਦੇ ਹੋਏ ਸੋਚ ਵੀ ਕੰਬ ਰਹੀ ਹੈ। ਬੱਸ ! ਬਠਿੰਡੇ ਵਾਲੇ ਅਮਰਦੀਪ ਸਿੰਘ (ਗਿੱਲ) ਨੇ ਉਸ ਦੇ ਨਾਮ ਇਕ ਕਵਿਤਾ ਲਿਖੀ … Read more

ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚੋਂ ਪ੍ਰੋਫੈਸਰ ਜਗਮੋਹਨ ਸਿੰਘ ਐਸੀ ਸ਼ਖਸ਼ੀਅਤ ਹਨ, ਜੋ ਪੂਰੀ ਤਰ੍ਹਾਂ ਸਰਗਰਮ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਜਗਮੋਹਨ ਸਿੰਘ ਇੱਕ ਸ਼ਖਸ਼ੀਅਤ ਹੀ ਨਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਭਗਤ ਸਿੰਘ ਤੋਂ 3 ਸਾਲ ਛੋਟੀ ਉਨ੍ਹਾਂ ਦੀ ਭੈਣ ਅਮਰ ਕੌਰ ਦੇ ਪੁੱਤਰ ਹਨ। … Read more

ਦੋ ਗ਼ਜ਼ਲਾਂ: ਸੁਭਾਸ਼ ਕਲਾਕਾਰ-ਸ਼ਰਧਾਂਜਲੀ

ਉਹ ਸ਼ਾਇਰ ਸੀ, ਸਿਰਫ਼ ਸ਼ਾਇਰ, ਜ਼ਿੰਦਗੀ ਦਾ ਸ਼ਾਇਰ, ਜੇਬ ਵਿਚ ਤੰਗੀਆਂ, ਤੁਰਸ਼ੀਆਂ, ਹੱਥੀਂ ਮਿਹਨਤ ਤੇ ਚਿਹਰੇ ‘ਤੇ ਮੁਸਕਾਨ, ਮੈਨੂੰ ਜਦ ਵੀ ਮਿਲਿਆ ਇੰਜ ਹੀ ਮਿਲੀਆ। ਉਸ ਨੂੰ ਮੈਂ ਕਦੇ ਉਦਾਸ ਨਹੀਂ ਦੇਖਿਆ। ਉਸ ਦਿਨ ਮੈਂ ਉਸ ਨੂੰ ਬਹੁਤ ਖੁਸ਼ ਦੇਖਿਆ ਸੀ, ਜਿਸ ਦਿਨ ਉਸ ਨੇ ਆਪਣੇ ਪੁੱਤਰ ਦੀ ਲੁਧਿਆਣੇ ਦੇ ਈ.ਐੱਸ.ਆਈ ਹਸਪਤਾਲ ਵਿਚ ਪੱਕੀ ਨੌਕਰੀ … Read more

ਨਵੰਬਰ ਚੁਰਾਸੀ: ਜਗਤਾਰ ਸਿੰਘ ਭਾਈਰੂਪਾ

ਜਗਤਾਰ ਸਿੰਘ ਭਾਈਰੂਪਾ ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੌਂ ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ … Read more

ਕੁਲਦੀਪ ਮਾਣਕ ਦੀਆਂ ਦੁਰਲੱਭ ਯਾਦਗਾਰੀ ਤਸਵੀਰਾਂ

ਸਾਰੀਆਂ ਫੋਟੋਆਂ 3 ਜਨਵਰੀ 2006 ਨੂੰ ਲੁਧਿਆਣਾ ਵਿਖੇ ਮਾਣਕ ਦੇ ਜੀਵਨ ਸੰਬੰਧੀ ਇਕ ਕਿਤਾਬ ਰਿਲੀਜ਼ ਸਮਾਰੋਹ ਵਾਲੇ ਦਿਨ ਖਿੱਚੀਆਂ ਗਈਆਂ ਸਨ। ਫੋਟੋਕਾਰੀ-ਦੀਪ ਜਗਦੀਪ ਕੁਲਦੀਪ ਮਾਣਕ, ਆਪਣੇ ਹਲੀਮੀ ਭਰੇ ਅੰਦਾਜ਼ ਵਿਚ ਯੁੱਧਵੀਰ ਮਾਣਕ. ਦੇਵ ਥ੍ਰੀਕੇ ਵਾਲਾ, ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ ਇਕ ਸਮਾਗਮ ਵਿਚ ਇੱਕਠੇ ਯੁੱਧਵੀਰ ਮਾਣਕ, ਕੁਲਦੀਪ ਮਾਣਕ ਅਤੇ ਜੈਜ਼ੀ ਬੀ, ਮਾਣਕ ਦੇ ਸੌਣ ਵਾਲੇ … Read more

ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ

30 ਨਵੰਬਰ ਪਹਿਲੀ ਬਰਸੀ ‘ਤੇ ਵਿਸ਼ੇਸ਼ ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ … Read more

ਸ਼ੰਘਰਸ਼ਸ਼ੀਲ ਜੀਵਨ ਦੀ ਗਾਥਾ ਹੈ ‘ਅਣਕਿਆਸੀ ਮੰਜ਼ਿਲ’

ਪੰਜਾਬੀ ਲੇਖਕ ਲਾਭ ਸਿੰਘ ਦੀ ਸਵੈ-ਜੀਵਨੀ ‘ਅਣਕਿਆਸੀ ਮੰਜ਼ਿਲ’ ਦੀ ਘੁੰਢ-ਚੁਕਾਈ ਲੁਧਿਆਣਾ। ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ‘‘ਅਣਕਿਆਸੀ ਮੰਜ਼ਿਲ” ਪੁਸਤਕ ਦੇ ਰਿਲੀਜ਼  ਸਮਾਰੋਹ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਸਤਕ ‘ਕੱਚੇ ਕੋਠਿਆਂ ‘ਚ ਜੰਮੇ ਜਾਏ ਪੱਕੇ ਇਰਾਦਿਆਂ ਵਾਲੇ ਮਰਦ–ਬੱਚੇ ਲਾਭ ਸਿੰਘ ਦੇ … Read more

ਪੰਜਾਬ ਦੀ ਕੋਇਲ ਸੁਰਿੰਦਰ ਕੌਰ

25 ਨਵੰਬਰ ਜਨਮ ਦਿਵਸ ‘ਤੇ ਵਿਸ਼ੇਸ਼ ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਰੜਕਦਾ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ। ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ … Read more

ਗੀਤ: ਚੱਲ ਫਕੀਰਾ ਪਛਾਣ ਤੋਂ ਦੂਰ-ਅਮਰਦੀਪ ਸਿੰਘ

ਅਮਰਦੀਪ, ਇਕ ਗੀਤਕਾਰ ਹੋਣ ਤੋਂ ਵੀ ਪਹਿਲਾਂ ਇਕ ਮੁਸਾਫ਼ਿਰ ਹੈ। ਉਂਝ ਉਸ ਨੇ ਪਹਾੜ, ਜੰਗਲ, ਟਿੱਬੇ, ਮਾਰੂਥਲ ਸਭ ਗਾਹੇ ਹਨ, ਪਰ ਜਿਸ ਸਫ਼ਰ ਦੀ ਗੱਲ ਇੱਥੇ ਹੋਰ ਰਹੀ ਹੈ, ਉਹ ਸਫ਼ਰ ਉਸਦੇ ਅੰਦਰ ਚੱਲਦਾ ਰਹਿੰਦਾ ਹੈ। ਇਸ ਸਫ਼ਰ ਵਿਚ ਉਸ ਨੇ ਬਹੁਤ ਕੁਝ ਲੱਭਿਆ ਹੈ ਅਤੇ ਲੱਭ ਕੇ ਗੁਆ ਲਿਆ ਹੈ। ਜੇ ਇੰਝ ਕਹਾਂ ਤਾਂ … Read more

ਭਾਵਨਾਵਾਂ: ਕੁਲਦੀਪ

ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂਵਹਿ ਜਾਂਦੀਆਂ ਨੇ ਜੜ੍ਹਵਾਦੀਆਂ ਦੇ ਸੀਵਰੇਜੀ ਵਹਿਣਾਂ ‘ਚ ਕੁਝ ਨਾਜ਼ੁਕ ਹੋ ਜਾਂਦੀਆਂ ਹਨ ਵੋਟਾਂ ਦੇ ਸਾਨ੍ਹ-ਭੇੜ ਤਮਾਸ਼ੇ ਤੋਂ ਪਹਿਲਾਂਖੇਡਿਆ ਜਾਂਦਾ ਹੈ ਇਹਨ੍ਹਾਂ ਦੇ ਰੇਂਗਦੇ ਜਿਸਮ ਤੇ ਕੋਟਲਾ ਛਪਾਕੀਪਚਾ ਦਿੱਤਾ ਜਾਂਦਾ ਹੈ ਬਿਮਾਰ ਮਿਹਦੇ ‘ਚ ਲੋਕ ਸਭਾ ਦਾ ਕਚਰਾਉਬਾਲਿਆ ਜਾਂਦਾ ਹੈ ਦੰਗਿਆਂ ਦੇ ਬਾਲਣ ਤੇ ਧਰਮ ਦੇ ਪਤੀਲੇ ਵਿੱਚ ਪਾ … Read more

ਨੌਜਵਾਨਾਂ ਲਈ ਆਪਣੀਆਂ ਕਵਿਤਾਵਾਂ ਪਾਠਕਾਂ ਤੱਕ ਪਹੁੰਚਾਉਣ ਦਾ ਸੁਨਹਿਰੀ ਮੌਕਾ

ਪਿਆਰੇ ਸਾਥੀਓ, ਜਦੋਂ ਕੋਈ ਉਸਤਾਦ ਨਵੇਂ ਅਤੇ ਸਿਖਾਂਦਰੂ ਨੌਜਵਾਨਾਂ ਦੀ ਬਾਂਹ ਫੜ੍ਹ ਲਵੇ ਤਾਂ ਇਹ ਇਸ ਗੱਲ ਦੀ ਨਿਸ਼ਾਨੀ ਹੁੰਦਾ ਹੈ ਕਿ ਮੌਜੂਦਾ ਪੀੜ੍ਹੀ ਨੂੰ ਆਪਣੀ ਅਗਲੀ ਪੀੜ੍ਹੀ ਦੀ ਸਮਰੱਥਾ ਉੱਤੇ ਭਰੋਸਾ ਹੈ। ਉਹ ਨਵੀਂ ਪੀੜ੍ਹੀ ਨੂੰ ਉਂਗਲ ਫੜ੍ਹ ਕੇ ਉਸ ਰਾਹ ਤੇ ਤੋਰਨਾ ਚਾਹੁੰਦੇ ਹਨ, ਜਿੱਥੇ ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ ਅਤੇ ਹੁਨਰ ਨੂੰ … Read more

ਕੈਲਗਰੀ ਵਿਚ ਹੋਈ ਸਾਹਿਤਕ ਮਿਲਣੀ

ਕੈਲਗਰੀ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨੇਵਾਰ ਮੀਟਿੰਗ 17 ਜੂਨ 2012 ਨੂੰ ਕੋਸੋ ਹਾਲ ਵਿਚ ਹੋਈ। ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ਼ਪਾਲ, ਕਾਰਜਕਾਰੀ ਮੈਂਬਰ ਬੀਜਾ ਰਾਮ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਸਭ ਤੋਂ ਪਹਿਲਾਂ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਫਾਦਰਜ਼ ਡੇਅ ਦੀ ਵਧਾਈ ਦਿੱਤੀ ਗਈ। ਉਸ ਦੇ ਨਾਲ ਹੀ … Read more

ਯੇ ਧੂਆਂ ਕਹਾਂ ਸੇ ਉਠਤਾ ਹੈ

ਮਹਿਦੀ ਹਸਨ ਨੂੰ ਯਾਦ ਕਰਦਿਆਂ ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕੀ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਵਾਲੇ ਉਸਤਾਦ ਮਹਿਦੀ ਹਸਨ ਦਾ ਜਨਮ ਸੰਗੀਤਕ ਘਰਾਣੇ, … Read more

ਪੁਸਤਕ ਸਮੀਖਿਆ: ਉੱਜਲੀ ਜਿਊਂਣ-ਜਾਚ ਦੀਆਂ ਰਮਜ਼ਾਂ ਭਰਪੂਰ ਵਾਰਤਕ-ਜ਼ਿੰਦਗੀ ਦੀ ਸਜ-ਧਜ

ਪਰਮਬੀਰ ਕੌਰ ਨੂੰ ਮੈਂ ਉਸ ਦੀਆਂ ਅਖ਼ਬਾਰਾਂ, ਰਸਾਲਿਆਂ ਵਿਚ ਛਪਦੀਆਂ ਲਿਖਤਾਂ ਤੋਂ ਜਾਣਿਆ ਹੈ। ਉਹ ਥੋੜਾ ਲਿਖਦੀ ਹੈ ਪਰ ਜਿੰਨਾ ਕੁ ਲਿਖਦੀ ਹੈ ਉਹ ਮਿਆਰੀ ਹੁੰਦਾ ਹੈ। ਪਰਮਬੀਰ ਕੌਰ ਉਸ ਨੂੰ ਆਪਣੇ ਮਾਪਿਆਂ ਤੋਂ ਸੋਹਣੇ ਸੰਸਕਾਰ ਅਤੇ ਉੱਚੀ-ਸੁੱਚੀ ਜੀਵਨ-ਜਾਚ ਦੀ ਗੁੜ੍ਹਤੀ ਮਿਲੀ ਹੈ। ਉਸ ਦੇ ਪਿਤਾ ਨੇ ਉਸ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਚੇਟਕ ਲਾਈ। … Read more

ਤੇਰੇ ਸ਼ਹਿਰ: ਬਲਜਿੰਦਰ ਸੰਘਾ

ਤੇਰੇ ਸ਼ਹਿਰ(ਇੱਕ ਪ੍ਰਦੇਸੀ ਦਾ ਖ਼ਤ) ਦੱਸ ਕਿੰਝ ਆਈਏ ਤੇਰੇ ਸ਼ਹਿਰਰਹਿੰਦੀ ਹਿੰਸਾ ਚੱਤੋ ਪਹਿਰਜਾਨਵਰ ਸੁਣਿਆ ਰਲਕੇ ਬਹਿੰਦੇਆਦਮ ਦੇ ਵਿਚ ਡੂੰਘਾ ਵੈਰਦੱਸ ਕਿੰਝ ਆਈਏ… ਲਹੂ ‘ਨਾ ਲਿਬੜੇ ਖ਼ਤ ਤੂੰ ਪਾਉਣਾਕਲਮ ਨੀ ਲੱਗਦਾ ਖੰਜਰ ਵਾਹੁੰਨਾਲਿਖਿਆ ਆਪਣੇ ਕਤਲ ਨੇ ਕਰਦੇਅੱਥਰੂ ਵਹਾਉਂਦੇ ਜੋ ਨੇ ਗੈਰਦੱਸ ਕਿੰਝ ਆਈਏ… ਚਿੱਟੇ ਦਿਨ ਹੀ ਨੇਰ੍ਹ ਪਿਆ ਹੈਅਣਜੰਮੀਆਂ ਦਾ ਢੇਰ ਪਿਆ ਹੈਕੁੱਖ ਨੂੰ ਕੁੱਖ ਵਿਚ … Read more

ਉੱਚੇ ਰੁੱਖਾਂ ਦੀ ਛਾਂ: ਲਾਲ ਸਿੰਘ ਦਸੂਹਾ

ਲਾਲ ਸਿੰਘ ਦਸੂਹਾ (‘ਉੱਚੇ ਰੱਖਾਂ ਦੀ ਛਾਂ’ ਕਹਾਣੀ ਲਾਲ ਸਿੰਘ ਦੀ ਪੁਸਤਕ ‘ਮਾਰਖੋਰੇ’ ਵਿੱਚੋਂ ਹੈ । ਇਸ ਵਿੱਚ ਧਰਮ ਦੇ ਨਾਂ ‘ਤੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਵੱਡੇ-ਵੱਡੇ ਸੰਤਾਂ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਹ ਸੰਤ ਪੈਸੇ ਇਕੱਤਰ ਕਰਨ ਵਿੱਚ ਲੱਗੇ ਰਹਿੰਦੇ ਹਨ, ਜਿਵੇਂ ਇਸ ਕਹਾਣੀ ਦੇ ਵੱਡੇ ਸੰਤ ਜੀ ਕਰਦੇ ਹਨ।ਉਹ ਇਸ ਕਹਾਣੀ … Read more

ਪੰਜਾਬ ਦੇ ਪਰੰਪਰਕ ਸੰਗੀਤ ਉਤਸਵ ਵਿਚ ਸ਼ਾਸਤਰੀ ਗਾਇਕਾਂ ਨੇ ਪੇਸ਼ ਕੀਤੇ ਪੰਜਾਬੀ ਗਾਇਕੀ ਦੇ ਵਿਰਾਸਤੀ ਰੰਗ

ਨਵੀਂ ਦਿੱਲੀ। ਪਿਛਲੇ ਦਿਨੀਂ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਦੋ ਰੋਜ਼ਾ ‘ਪੰਜਾਬ ਦੇ ਪਰੰਪਰਕ ਸੰਗੀਤ ਦਾ ਉਤਸਵ’ ਦਾ ਆਯੋਜਨ, ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕੀਤਾ ਗਿਆ। ਉਤਸਵ ਦੇ ਪਹਿਲੇ ਦਿਨ ਭਾਈ ਮੋਹਨ ਸਿੰਘ ਅਤੇ ਭਾਈ ਸੁਖਦੇਵ ਸਿੰਘ ਭੈਣੀ ਸਾਹਿਬ ਵਾਲਿਆਂ ਨੇ ਪਰੰਪਰਕ ਬੰਦਿਸ਼ਾਂ ਦਾ ਗਾਇਨ ਕੀਤਾ। ਇਸ ਜੋੜੀ ਨੇ ਰਾਗ ਮਾਲਕੌਂਸ ਵਿਚ ‘ਯਾ ਰੱਬਾ ਮੇਰੀ ਬੇੜੀ ਨੂੰ … Read more

ਸਾਧੂ ਬਿਨਿੰਗ ਨੂੰ ਮਿਲਿਆ ਇਕਬਾਲ ਅਰਪਨ ਸਨਮਾਨ

ਕੈਲਗਰੀ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 13ਵੇਂ ਸਲਾਨਾ ਸਮਾਗਮ ਵਿਚ ਪ੍ਰਸਿੱਧ ਲੇਖਕ ਅਤੇ ਕੈਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਲਈ ਕੰਮ ਕਰਨ ਵਾਲੇ ਸਾਧੂ ਬਿਨਿੰਗ ਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ ਅਤੇ ਪਾਲੀ ਵਿਰਕ ਵੱਲੋਂ ਇਕਬਾਲ ਅਰਪਨ ਯਾਦਗਾਰੀ ਅਵਾਰਡ ਦੀ ਪਲੈਕ ਭੇਂਟ … Read more

ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੀ ਸਲਾਨਾ ਚੋਣ 17 ਜੂਨ ਨੂੰ

ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੀ ਸਲਾਨਾ ਚੋਣ ਮਿਤੀ 17 ਜੂਨ, 2012 ਦਿਨ ਐਤਵਾਰ ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ # 126-7536, 130 ਸਟਰੀਟ ਵਿਖੇ ਦਿਨ ਦੇ 2:00 ਵਜੇ ਹੋਣ ਜਾ ਰਹੀ ਹੈ। ਇਸ ਚੋਣ ਵਿਚ ਸੁਸਾਇਟੀ ਨਾਲ ਜੁੜੇ ਮੈਂਬਰ ਹਿੱਸਾ ਲੈ ਸਕਦੇ ਹਨ। ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਅਤੇ ਸਕੱਤਰ ਪਰਮਿੰਦਰ ਸਵੈਚ ਵੱਲੋਂ ਜਾਰੀ ਕੀਤੇ ਗਏ … Read more

ਪੌੜੀ: ਲਾਲ ਸਿੰਘ ਦਸੂਹਾ

ਉਸਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲਂ ਨਾ ਖਾਂਦੇ । ‘ਕਿੱਥੇ ਜਾਣਾ ਬਾਊ …। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ । ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ … Read more

ਬਲਦੇਵ ਸਿੰਘ ਪ੍ਰਧਾਨ, ਤਲਵਿੰਦਰ ਜਨਰਲ ਸੱਕਤਰ ਅਤੇ ਸੁਲੱਖਣ ਸਰਹੱਦੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੋਣ ਨਤੀਜੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿਚ ਕਰੀਬ 1400 ਲੇਖਕਾਂ ਨੇ ਵੋਟਾਂ ਪਾਈਆਂ। ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਅਤੇ ਕਾਰਾਂ ਵਿਚ ਜੱਥੇ ਬਣਾ ਕੇ ਪਹੁੰਚੇ ਮੈਂਬਰਾਂ ਨੇ ਹੁਮ-ਹੁੰਮਾ ਕੇ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ। ਪ੍ਰਧਾਨ ਦੇ ਅਹੁਦੇ ਲਈ ਕਰਨੈਲ ਸਿੰਘ ਨਿੱਝਰ ਅਤੇ ਬਲਦੇਵ ਸਿੰਘ ਸੜਕਨਾਮਾ ਚੋਣ … Read more

ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ

                    ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ … Read more

ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ-ਸੁਰਜੀਤ ਪਾਤਰ

ਪ੍ਰੀਤਮ ਭਰੋਵਾਲ ਦਾ ਕਾਵਿ ਸੰਗ੍ਰਹਿ ‘ਪ੍ਰੀਤਮ ਬੂੰਦਾਂ‘ ਲੋਕ ਅਰਪਣ ਲੁਧਿਆਣਾ। ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ, ਇਹ ਵਿਚਾਰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੇ ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਵੱਲੋਂ ਅਯੋਜਤ ਇੱਕ ਵਿਸ਼ੇਸ ਸਮਾਗਮ ਵਿੱਚ ਉੱਘੇ ਸਮਾਜ ਸੇਵਕ ਪ੍ਰੀਤਮ ਸਿੰਘ ਭਰੋਵਾਲ ਦੇ ਕਾਵਿ ਸੰਗ੍ਰਹਿ ‘ ਪ੍ਰੀਤਮ ਬੂੰਦਾਂ‘  ਲੋਕ ਅਰਪਣ ਕਰਦਿਆਂ ਪ੍ਰਗਟਾਏ। ਮੁੱਖ ਮਹਿਮਾਨ ਵੱਜੋਂ … Read more

ਪਵਨ ਗੁਰੁ ਪਾਣੀ ਪਿਤਾ ਦੀ ਪ੍ਰੇਰਨਾ ਅਨੁਸਾਰ ਜਿਉਣਾ ਸਮੇਂ ਦੀ ਲੋੜ-ਸੰਤ ਸੀਚੇਵਾਲ

ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਮੌਕੇ ਧਰਤੀ ਬਚਾਓ,ਧੀ ਬਚਾਓ ਦੇ ਸਕੰਲਪ ਨਾਲ ਵਿਸ਼ਵ ਸ਼ਾਂਤੀ ਲਈ ਅਰਦਾਸ -ਬਾਬਾ ਸੀਚੇਵਾਲ ਨੂੰ ਪੰਜਾਬੀ ਵਿਰਾਸਤ ਪੁਰਸਕਾਰ ਪ੍ਰਦਾਨ – ਲੁਧਿਅਣਾ। ਪਵਨ ਗੁਰੁ ਪਾਣੀ ਪਿਤਾ ਦੀ ਦਿੱਤੀ ਪ੍ਰੇਰਨਾ ਅਨੁਸਾਰ ਜ਼ਿੰਦਗੀ ਜਿਉਣਾ ਸਮੇਂ ਦੀ ਲੋੜ ਹੈ, ਇਹ ਵਿਚਾਰ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ … Read more

ਸਿੱਖ ਧਰਮ ਰਾਜਨੀਤਕ ਨਹੀਂ ਨੈਤਿਕ ਸੱਤਾ ਦਾ ਲਖਾਇਕ ਹੈ

‘ਸਿੱਖ ਕੌਮ: ਹਸਤੀ ਤੇ ਹੋਣੀ’ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਲੁਧਿਆਣਾ। ਸਿੱਖ ਧਰਮ ਰਾਜਨੀਤਕ ਪ੍ਰਭੂਸੱਤਾ ਦੀ ਬਜਾਏ ਨੈਤਿਕ ਸੱਤਾ ਦਾ ਲਖਾਇਕ ਹੈ, ਇਹ ਵਿਚਾਰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਹੋਏ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਦੌਰਾਨ ਚਾਰ ਘੰਟੇ ਚੱਲੀ ਪ੍ਰਭਾਵਸ਼ਾਲੀ ਬਹਿਸ ਵਿਚ ਭਾਗ ਲੈਂਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ ਪ੍ਰਗਟ ਕੀਤੇ। ਸਿੱਖ ਰਾਜਨੀਤੀ … Read more

ਖ਼ਬਰਦਾਰ: ਕਮਲ ਸਤਨਾਮ ਸਿੰਘ

ਖ਼ਬਰਦਾਰ ਖ਼ਬਰਦਾਰ!!ੳਏ ਬਰਖ਼ੁਰਦਾਰ,ਖਬਰਦਾਰ!!!!!!ਜੇ ਤੂੰ ਕਿਉਂ, ਕਿਵੇਂ ਤੇ ਕਦੋਂ ਜਹੇ ਸਵਾਲ ਕੀਤੇ ?ਖਬਰਦਾਰ!ਜੇ ਤੂੰ ਗੱਲ ਕੀਤੀ,ਵਿਗਆਨਿਕ ਚੇਤਨਤਾ ਦੀਤੇਰੇ ਇਹ ਤਰਕਸੰਗਤ ਸ਼ਬਦਕਰਦੇ ਨੇ ਸ਼ਾਂਤੀ ਭੰਗਸ਼ਾਇਦ ਸਾਡੇ ਅਖੌਤੀ ਧਾਰਮਿਕ ਸ਼ਾਂਤੀ-ਨਿਕੇਤਨਾਂ ਦੀ ।ਖ਼ਬਰਦਾਰ!! ਅਸੀਂ ਹਾਂ ਠੇਕੇਦਾਰ,ਧਾਰਮਿਕ, ਅੰਧਵਿਸ਼ਵਾਸੀ ਸਰਗਰਮੀਆਂ ਦੇ, ਪਰਤੇਰੀ ਦਲੀਲ, ਕਰਦੀ ਹੈ ਤਾਰ-ਤਾਰ ਵਿਸ਼ਵਾਸਸਾਡੇ ਹਠਧਰਮੀਆਂ ਦੇ।ਕੀ ਤੂੰ ਹਸ਼ਰ ਜਾਣਦਾਂ ਨਹੀਂ ?ਸੁਕਰਾਤ, ਗਲੀਲੀਓ ਜਹੇ ਅਣਗਿਣਤ ਵਿਚਾਰਕਾਂ ਦਾ,ਵਿਚਾਰ ਦੀ ਲੜਾਈ … Read more

ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਕਿਤਾਬਾਂ ਲੋਕ ਅਰਪਣ ਅਤੇ ਇੱਕ ਸਫਲ ਗੋਸ਼ਟੀ ਦਾ ਆਯੋਜਨ

ਬਰੈਂਪਟਨ। ਕਲਾ ਕੇਂਦਰ ਟੋਰਾਂਟੋ ਦੇ ਇਤਿਹਾਸ ਵਿੱਚ 6 ਮਈ 2012 ਦਾ ਦਿਨ ਇਤਿਹਾਸਕ ਹੋ ਨਿਬੜਿਆ, ਜਦੋਂ ਲੇਖਕਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕਰਨ ਦੇ ਨਾਲ ਨਾਲ ਗੋਸ਼ਟੀ ਦੇ ਰੂਪ ਵਿੱਚ ਇਨ੍ਹਾਂ ਤੇ ਭਰਪੂਰ ਸੰਵਾਦ ਵੀ ਰਚਾਇਆ ਗਿਆ। ਮੈਲਨੀ ਅਤੇ ਸਟੀਲ ਦੀ ਨੁੱਕਰ ਤੇ ਸਥਿਤ ਰੌਇਲ ਇੰਡੀਆ ਸਵੀਟ ਐਂਡ ਰੈਸਟੋਰੈਂਟ, ਬਾਰਾਂ … Read more

ਸੁਆਲ ਪੰਜਾਬੀ ਦਾ: ਜਗਤਾਰ ਸਿੰਘ ਭਾਈਰੂਪਾ

ਮੁਡ ਕਦੀਮੋਂ ਸੁਣਦਾ ਆਇਆਂਇਹੋ ਹਾਲ ਪੰਜਾਬੀ ਦਾਕੁਰਸੀ ਬਿਨ ਤਾਂ ਸਾਰੇ ਲੀਡਰਮਾਂ ਦੇ ਪੁੱਤ ਕਹੌਦੇ ਨੇਕੁਰਸੀ ਮਿਲਦੇ ਸਾਰ ਕਿਉਂਭੁੱਲਦਾ ਪਿਆਰ ਪੰਜਾਬੀ ਦਾਠੰਡੇ ਕਮਰੇ ਵਿਚ ਬਹਿ ਕੇ ਤੂੰਚਾਲਾਂ ਘੜਦਾ ਰਹਿਨਾਂ ਏਤੇਰੇ ਸੁੱਖ ਲਈ ਇੱਕ ਹੋਇਆ ਏਹਾੜ ਸਿਆਲ ਪੰਜਾਬੀ ਦਾਸੁੱਤਾ ਜਾਣ ਕੇ ਮਾਸੀ ਦੇ ਪੁੱਤਲਾਂਗੜ ਚੱਕੀ ਫਿਰਦੇ ਨੇਭੱਜਣ ਨੂੰ ਥਾਂ ਲੱਭਣੀ ਨੀਜੇ ਨਾ ਉਠਿਆ ਲਾਲ ਪੰਜਾਬੀ ਦਾਦਿਲ ਵਿਚ … Read more

ਪੰਜਾਬੀ ਲੇਖਕਾਂ ਦਾ ਭੂਤਵਾੜਾ

ਅਸੀਂ ਭੂਤਵਾੜਾ ਨਹੀਂ ਵੇਖਿਆ, ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ  (ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੁੰਦੇ … Read more

ਬਗ਼ਾਵਤ: ਜਗਪ੍ਰੀਤ

ਇਹ ਅੰਬਰ ਕੱਲ੍ਹ ਵੀ ਮੇਰਾ ਸੀ,ਇਹ ਅੰਬਰ ਅੱਜ ਵੀ ਮੇਰਾ ਹੈਗਿੱਠ ਕੁ ਦਾ ਇਹ ਘੁੰਡ ਮੇਰੇ ਲਈ ਕੰਧ ਨਹੀਂ ਬਣਨਾਨਾ ਤੁਹਾਡੇ ਕਹੇ ਮੈਂ ਹੀਰ ਬਣਦੀ ਹਾਂ‘ਤੇ ਚਾਰ ਕੁ ਕਦਮਾਂ ਦਾ ਇਹ ਖਿੱਤਾ ਝੰਗ ਨਹੀਂ ਬਨਣਾਮੈਨੂੰ ਪਤਾ ਤੁਸੀਂ ਮੇਰੇ ਹੱਥ ‘ਚ ਚੂਰੀ ਕਿਉਂ ਦਿੰਦੇ ਹੋਕਿਉਂਕਿ ਹੀਰ ਮੱਝਾਂ ਹੱਕਦੀ ਤੁਹਾਨੂੰ ਚੰਗੀ ਨਹੀਂ ਲੱਗਣੀਅੱਜ ਮੱਝਾਂ ਹੱਕਦੀ ਹੈਕੱਲ ਨੂੰ … Read more

ਨੀਲਮ ਸੈਣੀ ਦੀ ‘ਹਰਫ਼ਾਂ ਦੀ ਡੋਰ’ ਤੇ ਗੋਸ਼ਟੀ 18 ਮਾਰਚ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਬੇਅ ਏਰੀਆ ਇਕਾਈ ਵਲੋਂ ਨੀਲਮ ਸੈਣੀ ਦੇ ਕਾਵਿ ਸੰਗ੍ਰਿਹ ‘ ਹਰਫ਼ਾਂ ਦੀ ਡੋਰ’ ‘ਤੇ 18 ਮਾਰਚ 2012 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00-6:00 ਵਜੇ ਤੱਕ ਸਾਹਿਤਕ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਸਾਹਿਤਕ ਮਿਲਣੀ ਵਿਚ ਭਾਰਤ ਤੋਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਬਤੌਰ ਮੁੱਖ-ਮਹਿਮਾਨ ਸ਼ਿਰਕਤ ਕਰਨਗੇ। ਗੋਸ਼ਟੀ ਦਾ ਆਗਾਜ਼ ਮਸ਼ਹੂਰ … Read more

ਔਰਤ ਦਿਵਸ ਤੇ ਅੱਜ ਦੀ ਔਰਤ ਦਾ ਮੁਹਾਂਦਰਾ

ਸਦੀਆਂ ਪਹਿਲਾਂ ਜਦੋਂ ਆਦਿ ਮਨੁੱਖ ਨੇ ਜਨਮ ਲਿਆ ਤਾਂ ਔਰਤ ਤੇ ਪੁਰਸ਼ ਦੋਨੋਂ ਹੋਂਦ ਵਿੱਚ ਆਏ। ਕੁਦਰਤੀ ਵਿਕਾਸ ਨੂੰ ਅੱਗੇ ਲੈ ਕੇ ਜਾਣ ਲਈ ਦੋਹਾਂ ਦੇ ਪ੍ਰਸਪਰ ਸਬੰਧਾਂ ਤਹਿਤ ਮਨੁੱਖ ਦਾ ਵਿਕਾਸ ਹੋਣਾ ਸੰਭਵ ਹੋਇਆ ਹੈ। ਬੇਸ਼ੱਕ ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੋਣ ਸਦਕਾ ਵੀ 19ਵੀਂ ਸਦੀ ਵਿੱਚ 1869 ਈਸਵੀ ਵਿੱਚ ਬ੍ਰਿਟਿਸ਼ … Read more

ਵਾਰਤਕ ਲੇਖਕਾਂ ਲਈ ਜਗਜੀਤ ਸਿੰਘ ਆਨੰਦ ਪੁਰਸਕਾਰ ਸਥਾਪਿਤ

ਐੱਨ.ਆਰ. ਆਈ ਰੂਪ ਸਿੰਘ ਰੂਪਾ ਵਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇਵੇਗੀ ਸਨਮਾਨ ਲੁਧਿਆਣਾ| ਉੱਘੇ ਪੱਤਰਕਾਰ ਅਤੇ ਮਾਰਕਸੀ ਚਿੰਤਕ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨ੍ਹਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਪੰਜਾਬਿਅਤ ਦੇ ਸ਼ੁਭਚਿੰਤਕ ਰੂਪ ਸਿੰਘ ਰੂਪਾ ਨੇ ਅੱਜ … Read more

ਉਦਾਸ ਹੈ ਜੁਗਨੀ: ਸ਼ਮਸ਼ੇਰ ਸਿੰਘ ਸੰਧੂ

ਵੀਰ ਮੇਰਿਓਨਾ ਆਮ ਹੈ ਨਾ ਖ਼ਾਸ ਹੈ ਜੁਗਨੀ ਅੱਜ-ਕੱਲ੍ਹਬਹੁਤ ਉਦਾਸ ਹੈ ਜੁਗਨੀ ਅੱਜ-ਕੱਲ੍ਹ ਕੋਈ ਸਾਰ ਨਈਂ ਲੈਂਦਾ ਜੁਗਨੀ ਦੀ ਹੁਣਦਿਨ-ਖੜ੍ਹੇ ਹੀ ਬੂਹੇ ਢੋਅ ਲੈਂਦੀ ਏਘਰ ਵੱਢ-ਵੱਢ ਖਾਣ ਆਉਂਦੈ ਜੁਗਨੀ ਨੂੰ ਹਾਲੋਂ ਬੇਹਾਲ ਹੋਈ ਜਾ ਰਹੀ ਏ ਜੁਗਨੀਤਾਲੋਂ ਬੇਤਾਲ ਹੋਈ ਜਾ ਰਹੀ ਏ ਜੁਗਨੀ ਕੰਧ ਦੀ ਕੀਲੀ ’ਤੇ ਟੰਗੇ ਅਲਗੋਜ਼ੇਜੁਗਨੀ ਨੂੰ ਬਹੁਤ ਯਾਦ ਕਰਦੇ ਨੇਉਹਦੇ ਨਾਲ … Read more

ਕਰਤਾਰ ਸਿੰਘ ਦੁੱਗਲ ਦਾ ਜੀਵਨ ਬਿਰਤਾਂਤ

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ … Read more

ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨਹੀਂ ਰਹੇ

    ਇਹ ਗੱਲ ਸਾਂਝੀ ਕਰਦਿਆਂ ਬਹੁਤ ਹੀ ਦੁੱਖ-ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਣਤੰਤਰ ਦਿਵਸ ਮੌਕੇ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਐਵਾਰਡ ਦਿੱਤੇ ਜਾਣ ਦਾ ਐਲਾਨ ਹੋਣ ਮੌਕੇ ਇਹ ਦੁਖਦਾਈ ਖ਼ਬਰ ਆ ਪਹੁੰਚੀ ਕਿ ਪੰਜਾਬੀ ਦੇ ਨਾਮਵਰ ਲੇਖਕ ਸਰਦਾਰ ਕਰਤਾਰ ਸਿੰਘ ਦੁੱਗਲ 95 ਸਾਲ ਦੀ ਉਮਰ ਵਿੱਚ ਅੱਜ ਦਿੱਲੀ ਸਥਿੱਤ ਆਪਣੇ ਨਿਵਾਸ ਸਥਾਨ … Read more

ਡਾਕਟਰ ਸੁਰਜੀਤ ਪਾਤਰ ਨੂੰ ਮਿਲਿਆ ‘ਪਦਮਸ਼੍ਰੀ’ ਸਨਮਾਨ

ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਭਾਰਤ ਤੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ ਸਨਮਾਨ ਨਿਵਾਜਿਆ ਗਿਆ ਹੈ। ਡਾਕਟਰ ਪਾਤਰ ਨੂੰ ਇਹ ਸਨਮਾਨ ਮਿਲਣ ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਡਾ· ਸੁਰਜੀਤ ਪਾਤਰ ਨੂੰ ਪਦਮਸ਼੍ਰੀ  ਮਿਲਣ ‘ਤੇ ਪੰਜਾਬੀ ਲੇਖਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬੀ  ਸਾਹਿਤ ਅਕਾਡਮੀ … Read more

ਅਧਕ ਵਿਚਾਰਾ ਕੀ ਕਰੇ!

ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ ‘ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥’  ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ … Read more

ਹੈਰਤਅੰਗੇਜ਼ ਜੇਬੀ ਕੈਲੰਡਰ 2012

                   ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕੇ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ … Read more

ਨਾਟਕ ‘ਮਾਂ ਮੈਨੂੰ ਮਾਰੀਂ ਨਾ’ ਧੀਆਂ ਦੀ ਕਹਾਣੀ ਪੇਸ਼ ਕਰੇਗਾ

ਪੰਜਾਬੀ ਸਿਨੇਮਾ ਦੀ ਮਸ਼ਹੂਰ ਚਰਿਤੱਰ ਅਦਾਕਾਰਾ ਨਿਰਮਲ ਰਿਸ਼ੀ ਵੱਲੋਂ ਨਿਰਦੇਸ਼ਿਤ, ਅਲਾਇਵ ਆਰਟਿਸਟ ਗਰੁੱਪ ਲੁਧਿਆਣਾ ਦਾ ਪੰਜਾਬੀ ਨਾਟਕ ‘ਮਾਂ ਮੈਨੂੰ ਮਾਰੀਂ ਨਾ’ 9 ਦਸੰਬਰ 2011 ਨੂੰ ਸ਼ਾਮ 7 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਮੰਚਿਤ ਕੀਤਾ ਜਾ ਰਿਹਾ ਹੈ। ਗਰੁੱਪ ਦੇ ਕੋਆਰਡੀਨੇਟਰ ਨਿਰਮਲ ਰਿਸ਼ੀ ਬਲਵਿੰਦਰ ਗਿੱਲ ਤੇ ਜਨਮੇਜਾ ਜੌਹਲ ਨੇ ਦੱਸਿਆ ਕਿ ਇਹ ਨਾਟਕ ਸ਼ਹਿਰ ਵਾਸੀਆਂ ਲਈ … Read more

ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

      ਮਾਂਵਾਂ  ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ  ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ  ਨੂੰ ਲਤੀਫ਼ ਮੁਹੰਮਦ ਨਾਮ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਆਏ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਲਤੀਫ਼ ਮੁਹੰਮਦ … Read more

ਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਸੰਤੋਖ ਸਿੰਘ ਸੁਖਾਣਾ ਨੂੰ

30 ਨਵੰਬਰ। ਲੁਧਿਆਣਾਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਫ਼ੈਸਲਾ ਪੱਖੋਵਾਲ ਰੋਡ ਸਥਿੱਤ ਜੱਸੋਵਾਲ ਪੰਜਾਬੀ ਵਿਰਾਸਤ ਭਵਨ ਵਿਖੇ ਹੋਈ ਮਾਲਵਾ ਰੰਗਮੰਚ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਮੰਚ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨੀ ਵਿੱਚ ਹੋਈ … Read more

ਬਲਜੀਤ ਪਾਲ ਦੀ ਪੁਸਤਕ ‘ਬੁੱਤਾਂ ਵਰਗੇ ਲੋਕ’ ਬਾਰੇ ਵਿਚਾਰ ਗੋਸ਼ਟੀ

ਮਾਨਸਾ। ਉਕਾਬ ਚੇਤਨਾ ਮੰਚ, ਮਾਨਸਾ ਵੱਲੋਂ ਸ਼ਾਇਰ ਬਲਜੀਤ ਪਾਲ ਸਿੰਘ ਦੀ ਤੀਸਰੀ ਗ਼ਜ਼ਲ ਪੁਸਤਕ ‘ਬੁੱਤਾਂ ਵਰਗੇ ਲੋਕ’ ਬਾਰੇਵਿਚਾਰ ਗੋਸ਼ਟੀ 4 ਦਸੰਬਰ ਨੂੰ ਸਵੇਰੇ ਸਾਢੇ ਦੱਸ ਵਜੇ ਸਰਕਾਰੀ ਪ੍ਰਾਇਮਰੀ ਸਕੂਲ,ਜਵਾਹਰਕੇ (ਮਾਨਸਾ) ਵਿਖੇ ਕਰਵਾਈ ਜਾ ਰਹੀ ਹੈ। ਗੋਸ਼ਟੀ ਦੌਰਾਨ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹਨ ਤਿਆਗੀ ਅਤੇ ਡਾ.ਕਰਨੈਲ ਵੈਰਾਗੀ ਪੁਸਤਕ ਬਾਰੇ ਪਰਚਾ ਪੜ੍ਹਨਗੇ।  ਮੁੱਖ ਮਹਿਮਾਨ ਵੱਜੋਂ … Read more

ਕਾਮਰੇਡ ਦਾ ਟੂਣਾ: ਗੁਲਸ਼ਨ ਕੁਮਾਰ

ਪਿੰਡ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਦਾ ਗੁਲਸ਼ਨ ਕੁਮਾਰ, ਨਵਾਂ ਸਮਰੱਥ ਕਹਾਣੀਕਾਰ ਹੈ। ਅੱਜ ਕੱਲ੍ਹ ਉਹ ਦਿੱਲੀ ਵਿਚ ਟੀ.ਵੀ. ਲਈ ਕਥਾਕਾਰੀ ਕਰਨੀ ਸਿੱਖ ਰਿਹਾ ਹੈ। ਬੰਦੇ ਦੀ ਮਾਨਸਿਕਤਾ ਅਤੇ ਸਮਾਜਕ ਮਸਲਿਆਂ  ਨੂੰ ਡੂੰਘਾਈ ਨਾਲ ਦੇਖਣ ਦੀ ਨੀਝ ਉਸ ਕੋਲ ਹੈ। ਕਥਾਕਾਰੀ ਵੱਲ ਉਸ ਨੇ ਹਾਲੇ ਆਪਣੀ ਪਹਿਲੀ ਪੁਲਾਂਘ ਹੀ ਪੁੱਟੀ ਹੈ, ਪਰ ਇਹ ਪਹਿਲੀ … Read more

ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2011 ਲਈ ਪੁਸਤਕਾਂ ਭੇਜੋ, 30 ਨਵੰਬਰ ਤੱਕ

ਲੁਧਿਆਣਾ।  ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਸਾਹਿਤ ਸਨਮਾਨ ਵਾਸਤੇ ਨਵੇਂ ਲੇਖਕਾਂ ਤੋਂ ਪੁਸਤਕਾਂ ਮੰਗਵਾਈਆਂ ਗਈ ਹਨ। ਅਕਾਡਮੀ ਦੇ ਸਕੱਤਰ ਸੁਰਿੰਦਰ ਰਾਮਪੁਰੀ ਵੱਲੋਂ ਜਾਰੀ ਕੀਤੇ ਗਈ ਸੂਚਨਾ ਮੁਤਾਬਿਕ ਸਾਲ 2011 ਦਾ ਇਹ ਸਨਮਾਨ ਕੋਈ ਵੀ ਨਵਾਂ ਪੰਜਾਬੀ ਲੇਖਕ (ਜਿਸਦੀ ਉਮਰ ਦੀ 50 ਸਾਲ ਜਾਂ ਇਸ ਤੋਂ ਘੱਟ ਹੋਵੇ) ਜਿਸ … Read more

ਹਿੰਦੀ ਕਵਿਤਾ: ਮੇਰੇ ਘਰ ਚੱਲੋਗੇ-ਪਾਵਸ ਨੀਰ/ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ

ਓਥੇ ਖੂੰਜੇ ‘ਚ ਇਕੱਲਾ ਖੜਾ ਹੈ ਮੇਰਾ ਬੱਲਾ ਤੇ ਕਦੋਂ ਦੀ ਖਪਰੈਲ ਤੇ ਫਸੀ ਹੋਈ ਹੈ ਭਰਾ ਦੀ ਗੇਂਦ ਘਰ ਚੱਲੋ ਉਸਨੂੰ ਉਤਾਰਾਂਗੇ, ਮਨ ਬਹਿਲ ਜਾਵੇਗਾ ਓਥੇ ਹੀ ਮੇਰੇ ਗਵਾਂਢ ਫਿਰਦਾ ਹੈ ਇਕ ਪੋਟਲੀ ਵਾਲਾ ਉਹਨੇ ਆਪਣੀ ਬੋਰੀ ਚ ਲੁਕਾਏ ਨੇ ਕਿੰਨੇ ਬਚਪਨ ਘਰ ਚੱਲੋ ਉਸ ਤੋਂ ਥੋੜੀ ਕਵਿਤਾ ਉਧਾਰ ਮੰਗ ਲਿਆਵਾਂਗੇ ਉਸੇ ਰਾਹ ਤੇ … Read more

ਕਬਰ ਚ ਦਫ਼ਨ ਹਜ਼ਾਰ ਵਰ੍ਹੇ: ਅਜਮੇਰ ਸਿੱਧੂ

ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।  ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ/ ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ।  ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ।  ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ … Read more

ਦੋ ਕਵਿਤਾਵਾਂ: ਗੁਰੂਦੇਵ ਰਵੀਂਦ੍ਰ ਨਾਥ ਟੈਗੋਰ/ਪੰਜਾਬੀ ਅਨੁਵਾਦ: ਡਾ. ਸੁਰਜੀਤ ਪਾਤਰ

ਭਾਈ ਤਾਰੂ ਸਿੰਘ ਮੈਨੂੰ ਤੇਰੀ ਭਰੀ ਜਵਾਨੀ ਤੇ ਆਉਂਦਾ ਹੈ ਰਹਿਮਜਾਹ ਮੈਂ ਬਖ਼ਸ਼ਦਾਂ ਹਾਂ ਤੇਰੀ ਜਾਨ ਜਾਹ ਡਾ. ਸੁਰਜੀਤ ਪਾਤਰ ਗੁਰੂਦੇਵ ਰਵੀਂਦ੍ਰ ਨਾਥ ਟੈਗੋਰ ਬੱਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੁਹਫ਼ਾ ਦੇ ਜਾ ਜਾਣ ਲੱਗਿਆਂਤੁਹਫ਼ਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲਭਾਈ ਤਾਰੂ ਸਿੰਘ ਨੇ ਕਿਹਾ: ਮਨਜ਼ੂਰ ਹੈ ਬਾਦਸ਼ਾਹਤੂੰ ਵੀ ਕੀ ਕਰੇਂਗਾ ਯਾਦਕਿ ਕਿਸੇ … Read more

ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ: ਜਗਤਾਰ ਸਿੰਘ ਭਾਈਰੂਪਾ

ਵੱਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆ ‘ਚਕਾਲੇ ਰੰਗ ਚੜੇ ਨੇ ਗੁਲਾਬ ਨੂੰ। ਪ੍ਰਵਾਸੀ ਅੱਜ ਧੀਆਂ ਉੱਤੇ ਮਾੜੀ ਅੱਖ ਰੱਖਦੇ ਨੇਕਿਹੜਾ ਦੁੱਖ ਦੱਸਾਂ ਨਾ ਜਨਾਬ ਨੂੰਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ? ਡਾਲਰਾਂ ਦੀ ਛਾਂਵੇ ਤੁਸੀਂ ਸੁਣਦੇ ਵਿਦੇਸ਼ੀ ਗਾਣੇ ਕਿਹੜਾ ਜੋੜੇ ਮੇਰੀ ਟੁੱਟੀ ਹੋਈ ਰਬਾਬ … Read more

ਬਿਨ ਪਰੋਂ ਪਰਵਾਜ਼ ਹਰਪਿੰਦਰ ਰਾਣਾ

ਹਿੰਮਤ ਮਨੁੱਖ ਦੀ ਅਜਿਹੀ ਜਾਦੂਈ ਸ਼ਕਤੀ ਹੈ ਜਿਸ ਨਾਲ ਉਹ ਅਸੰਭਵ ਤੋਂ ਸੰਭਵ ਬਣਾ ਸਕਦਾ ਹੈ। ਅਜਿਹੀ ਹੀ ਹਿੰਮਤੀ ਸ਼ਾਇਰਾ ਦਾ ਨਾਂ ਹੈ ਹਰਪਿੰਦਰ ਰਾਣਾ। ਹਰਪਿੰਦਰ ਰਾਣਾ ਦਾ ਜਨਮ 28 ਸਤੰਬਰ 1974 ਨੂੰ ਸਾਧੂ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਡਾਕਟਰਾਂ ਦੀ ਗਲਤੀ ਕਾਰਨ ਉਹ ਦੋਵੇਂ ਲੱਤਾਂ ਤੋਂ … Read more

ਸਵਰਗ ਨਰਕ: ਬੇਅੰਤ ਸਿੰਘ

ਜਨਮ ਜਿਨ੍ਹਾਂ ਦਾਰੇਲਵੇ ਪੁਲ ਥੱਲੇਫੁੱਟਪਾਥ ਤੇਜੀਵਨ ਗੁਜ਼ਰਨਾ ਏਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾਅੱਗਾ ਆਪਣਾ ਕਦੋਂ ਸੰਵਰਨਾ ਏਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏਕਿਸ ਨਰਕ ਤੋਂ ਡਰਦੇ ਬੇਅੰਤ ਓਹ ਰਾਮ ਜਪਣਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ -ਬੇਅੰਤ ਸਿੰਘ, ਬੰਗਲੌਰ

ਬਾਲ ਮਨਾਂ ਦਾ ਸਿਰਜਕ ਕਰਨੈਲ ਸਿੰਘ ਸੋਮਲ

      ਪੰਜਾਬੀ ਸਾਹਿਤ ‘ਚ ਡਾ. ਕਰਨੈਲ ਸਿੰਘ ਸੋਮਲ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦੇ ਮੁਥਾਜ ਨਹੀਂ।  ਉਹ 2005 ਤੋਂ ਆਪਣੀਆਂ ਨਰੋਈਆਂ ਲਿਖਤਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹਨ।      ਡਾ. ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ  ਪਿੰਡ ਕਲੌੜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਐਮ. ਏ. … Read more

ਬਾਲ ਸਾਹਿਤ ਲੇਖਕ ਇਕਬਾਲ ਸਿੰਘ

ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਇਕਬਾਲ ਸਿੰਘ ਦਾ ਨਾਂ ਪੰਜਾਬ ਵਾਸੀਆਂ ਲਈ ਭਾਵੇਂ ਨਵਾਂ ਹੈ, ਪਰ ਉਹ ਪਿਛਲੇ ਇੱਕ ਦਹਾਕੇ ਤੋਂ ਨਿਰੰਤਰ ਸਾਹਿਤ ਸਿਰਜਣਾ ਕਰਦਾ ਆ ਰਿਹਾ ਹੈ। ਇਕਬਾਲ ਸਿੰਘ ਹੋਰਾਂ ਦਾ ਜਨਮ 8 ਅਗਸਤ 1966 ਨੂੰ ਪਿੰਡ ਹਮਜ਼ਾਪੁਰ (ਹਰਿਆਣਾ) ਵਿੱਚ ਹੋਇਆ। ਉਨ੍ਹਾਂ ਆਪਣੀ ਉਚੇਰੀ ਸਿੱਖਿਆ ਐਮ. ਏ. ਅਰਥ ਸਾਸ਼ਤਰ ਤੇ ਪੰਜਾਬੀ, ਐਮ. ਫ਼ਿਲ … Read more

ਭਾਰਤੀ ਸਾਹਿਤ ਜਗਤ ਦੀ ਵਿਲੱਖਣ ਪ੍ਰਤਿਭਾ ਦਲੀਪ ਕੌਰ ਟਿਵਾਣਾ

ਡਾ• ਦਲੀਪ ਕੌਰ ਟਿਵਾਣਾ ਨਾ ਕੇਵਲ ਬਹੁ-ਪੱਖੀ ਪ੍ਰਤਿਭਾ ਦੇ ਸੁਆਮੀ ਹਨ, ਸਗੋਂ ਆਪ ਨੇ ਰਚਨਾਤਮਿਕਤਾ ਅਤੇ ਗਹਿਰ ਗੰਭੀਰ ਚਿੰਤਨ ਦੀ ਸਿਖਰ ਨੂੰ ਛੋਹਿਆ ਹੈ। ਡਾ• ਟਿਵਾਣਾ ਦੀ ਸਿਰਜਣਾਤਮਿਕ ਊਰਜਾ ਨੂੰ ਇਕ ਤੋਂ ਵਧੇਰੇ ਖੇਤਰਾਂ ਵਿਚ ਵਿਗਸਣ ਤੇ ਮੌਲਣ ਦਾ ਮੌਕਾ ਵੀ ਮਿਲਿਆ ਹੈ। ਪੰਜਾਬੀ ਨਾਵਲ, ਨਿੱਕੀ ਕਹਾਣੀ, ਸਵੈ-ਜੀਵਨੀ, ਰੇਖਾ-ਚਿੱਤਰ ਅਤੇ ਵਾਰਤਕ ਦੇ ਖੇਤਰ ਵਿਚ ਆਪ … Read more

ਦਲੀਪ ਕੌਰ ਟਿਵਾਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਫ਼ੈਲੋਸ਼ਿਪ ਪ੍ਰਦਾਨ

ਲੁਧਿਆਣਾ। 31 ਜੁਲਾਈ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਇਜਲਾਸ ਵਿਚ ਪ੍ਰਸਿੱਧ ਗਲਪਕਾਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦਾ ਸਰਵ-ਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ।  ਫ਼ੈਲੋਸ਼ਿਪ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਸ਼ਾਮਲ ਸਨ।  ਡਾ• ਟਿਵਾਣਾ ਬਾਰੇ ਸਨਮਾਨ ਪੱਤਰ ਪ੍ਰਸਿੱਧ ਨਾਟਕਕਾਰ ਪ੍ਰੋ• ਅਜਮੇਰ ਸਿੰਘ ਔਲਖ ਨੇ … Read more

ਲਫ਼ਜ਼ਾਂ ਦਾ ਪੁਲ ਦੇ ਥੰਮ-ਸਹਿਯੋਗੀਆਂ ਦੀ ਸੂਚੀ

ਸਾਡੇ ਲੇਖਕ, ਲਫ਼ਜ਼ਾਂ ਦਾ ਪੁਲ ਦੇ ਉਹ ਮਜ਼ਬੂਤ ਥੰਮ ਨੇ ਜੋ ਇਸ ਪੁਲ ਰਾਹੀਂ ਦੁਨੀਆਂ ਭਰ ਵਿਚ ਵਸੇ ਪੰਜਾਬੀਆਂ ਦੇ ਦਿਲਾਂ ਨੂੰ ਜੋੜਨ ਵਾਲੀਆਂ ਕੜੀਆਂ ਉਸਾਰਦੇ ਨੇ, ਆਓ ਤੁਹਾਨੂੰ ਉਨ੍ਹਾਂ ਨਾਲ ਰੂ-ਬ-ਰੂ ਕਰਵਾਈਏ-  ਕਵੀਅੰਮ੍ਰਿਤਬੀਰ ਕੌਰ ਇੰਦਰਜੀਤ ਨੰਦਨ ਡਾ. ਸੁਰਜੀਤ ਪਾਤਰ ਕਰਮਜੀਤ ਸਿੰਘ ‘ਨੂਰ’ ਗੁਰਪ੍ਰੀਤ ਸਿੰਘ ਗੁਰਭਜਨ ਗਿੱਲ ਗੁਰਮੀਤ ਖੋਖਰ ਗੁਰਿੰਦਰਜੀਤ ਚਰਨਜੀਤ ਮਾਨ ਜਨਮੇਜਾ ਸਿੰਘ ਜੌਹਲ … Read more

ਧੀਆਂ ਰੁੱਖ ਤੇ ਪਾਣੀ: ਮਲਕੀਅਤ ਸੁਹਲ

ਮਰਦਾ ਬੰਦਾ ਯਾਦ ਹੈ ਕਰਦਾ ,ਮੰਗੇ ਮਾਂ ਤੋਂ ਪਾਣੀ ।ਪਾਣੀ , ਰੁੱਖ ਤੇ ਹਵਾ ਪਿਆਰੀ ,ਧੀ ਹੈ ਘਰ ਦੀ ਰਾਣੀ । ਭੈਣਾਂ ਦਾ ਜੋ ਪਿਆਰ ਭੁਲਾਵੇ ,ਕਹਿੰਦੇ ਹੈ ਮੱਤ ਮਾਰੀ ।ਘਰ ‘ਚ ਬੂਟਾ ਅੰਬੀ ਦਾ ਇਕ ,ਫੇਰੀਂ ਨਾ ਤੂੰ ਆਰੀ । ਸੱਭ ਦੀ ਕੁੱਲ ਵਧਾਵਣ ਵਾਲੀ ;ਧੀ ਹੈ ਬਣੀ ਸੁਆਣੀ ;ਪਾਣੀ , ਰੁੱਖ ਤੇ ਹਵਾ ਪਿਆਰੀ … Read more

ਮੁਹੱਬਤ, ਸੋਚਾਂ ‘ਤੇ ਸਫ਼ਰ: ਬੌਬੀ

ਪਲ ਪਲ ਜ਼ਿੰਦਗੀ ਤੈਥੋਂ ਕੁਝ ਮੰਗਦੀ ਏ ਰਾਹ ਆਪੇ ਹੀ ਕੋਲੋਂ ਦੀ ਲੰਘਦੀ ਏ ਮੈ ਅੱਗੇ ਤੁਰਾਂ ਜਾਂ ਰੁਕ ਜਾਂਵਾਂ ਤੇਰੇ ਇਸ਼ਾਰੇ ਦੀ ਕੀਲੀ ਤੇ ਸਾਹਵਾਂ ਦੀ ਡੋਰ ਟੰਗਤੀ ਏ….! (2)ਜਦ ਸਿਖਰ ਦੁਪਹਰੇ ਖਾਲੀ ਸਡ਼ਕ ਤੇਨੰਗੇ ਪੈਰ ਚੱਲਣਾ ਪਵੇ ਤਾਂ ਰੁੱਖਾਂ ਦੀ ਛਾਂ ਦਾ ਕੀ ਲੱਭਣਾ…ਬਸ ਉਸ ਪਲ ਦੀ ਯਾਦ ਹੀ ਕਾਫੀ ਏ ਜਿਹੜਾ ਤੇਰੇ … Read more

ਅਦਾਕਾਰਾ: ਨਿਸ਼ਾਨ ਸਿੰਘ ਰਾਠੌਰ

      ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ … Read more

ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ

ਲਫ਼ਜ਼ਾਂ ਦਾ ਪੁਲ ਦਾ ਮਕਸਦ ਸਫ਼ਲ ਹੋ ਰਿਹਾ ਹੈ। ਸਾਡਾ ਮਕਸਦ ਹੈ ਕਿ ਪਿਛਲੀਆਂ ਪੀੜ੍ਹੀਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦਾ ਜੋਸ਼ ਅਤੇ ਤਕਨੀਕੀ ਹੁਨਰ ਮਿਲ ਕੇ ਲਫ਼ਜ਼ਾਂ ਦਾ ਪੁਲ ਸਿਰਜਣ ਅਤੇ ਅਸੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਪਣਾ ਯੋਗਦਾਨ ਪਾ ਸਕੀਏ। ਅੱਜ ਇਸੇ ਮਕਸਦ ਵਿਚ ਇਕ ਕੜ੍ਹੀ ਹੋਰ ਜੁੜੀ ਹੈ। ਮਨੋਹਰਦੀਪ ਸਿੰਘ ਢਿੱਲੋਂ ਨੇ ਆਪਣੇ … Read more

ਇਕਸੁਰਤਾ: ਪਰਮਬੀਰ ਕੌਰ

ਰੋਜ਼ੀ ਜਦੋਂ ਵੀ ਆਪਣੀ ਸਹੇਲੀ ਪਿੰਕੀ ਦੇ ਘਰ ਜਾਂਦੀ ਤਾਂ ਉਹ ਦੋਵੇਂ, ਉਹਨਾਂ ਦੇ ਕੋਠੇ ‘ਤੇ ਬਣੇ ਬਨੇਰੇ ਦੇ ਕੋਲ ਜਾ ਖੜ੍ਹੀਆਂ ਹੁੰਦੀਆਂ ਤੇ ਖ਼ੂਬ ਗੱਪਾਂ ਮਾਰਦੀਆਂ। ਪਿੰਕੀ ਹੋਰਾਂ ਦੇ ਬਿਲਕੁਲ ਨਾਲ ਲਗਦਾ ਘਰ ਕਾਫ਼ੀ ਵੱਡੇ ਸਾਰੇ ਤੇ ਕੱਚੇ ਵਿਹੜੇ ਵਾਲਾ ਸੀ। ਬਸ ਉਸਦੇ ਇਕ ਕੋਨੇ ਵਿਚ ਵੱਡਾ ਜਿਹਾ ਕੱਚਾ ਕਮਰਾ ਬਣਿਆ ਹੋਇਆ ਸੀ ਤੇ … Read more

ਮਖੌਟਿਆਂ ਨੂੰ ਬੇਪਰਦ ਕਰਦੀ ਪਰਮਿੰਦਰ ਸਵੈਚ ਦੀ ਕਵਿਤਾ

“ਫੈਸਲੇ ਦੀ ਘੜੀ ਆਣ ਪਹੁੰਚੀ ਹੈਨਿਰਣਾ ਤਾਂ ਲੈਣਾ ਪੈਣੇਸੰਘਰਸ਼ਾਂ ਨਾਲਵਿਆਹੁਣੀ ਹੈ ਸੂਹੀ ਮੌਤ,ਲੋੜ ਹੈ ਉੱਠਣ ਤੇ ਜੂਝਣ ਦੀਉਗਦੇ ਸੂਰਜ ਦੀ ਲਾਲੀ ਦਾਨਿੱਘ ਮਾਨਣ ਦੀਤਾਂ ਕਿ ਚੜ੍ਹਦੇ ਸੂਰਜ ਦੀਆਂ ਕਿਰਣਾਂਮਾਣ ਸਕਣ ਇਨਕਲਾਬ ਦਾਭੱਖਦਾ ਸੇਕ” (ਅੰਤਹਕਰਣ) ਇਹਨਾਂ ਸਤਰਾਂ ਦੀ ਰਚੇਤਾ ਪਰਮਿੰਦਰ ਸਵੈਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਉਸਨੇ ਸਮਾਜਿਕ, ਆਰਥਿਕ, ਰਾਜਨੀਤਿਕ, ਨਾ-ਬਰਾਬਰੀ ਖਿਲਾਫ਼ ਜੂਝਣ ਦੀ ਗੁੜ੍ਹਤੀ ਗ਼ਦਰ … Read more

ਇਕ ਝੰਡੇ ਥੱਲੇ: ਬਿੰਨੀ ਬਰਨਾਲਵੀ

ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ। ਅੱਜ ਕਲਮ ਨਾਲ ਹੀ ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,ਗੱਲ ਬਣੀ ਤਾਂ ਠੀਕ ਨਹੀਂ………………… ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,ਧਰਤੀ ਚੋਂ ਦਮੂੰਕਾਂ ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।ਮੈਂ ਤਾਂ ਜੀਵਾਂਗਾਖੁੱਲੇ ਸ਼ੇਰ … Read more

ਨਵਾਂ ਪਤਾ: ਇਮਰੋਜ਼

ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਸਨ…ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ…ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ…ਕਿਉਂ ਕਿ ਅੰਮ੍ਰਿਤਾ ਦਾ ਘਰ ਢਹਿ ਗਿਐ…ਇਮਰੋਜ਼ ਨਵੇਂ ਪਤੇ ‘ਤੇ ਚਲਾ ਗਿਐ… ਨਵੇਂ ਪਤੇ ਬਾਰੇ ਉਸ ਦਾ ਕੀ ਕਹਿਣੈ…ਉਸ ਦੀ ਨਜ਼ਮ ਦੱਸਦੀ ਐ…   ਉਸ ਨਾਲ … Read more

ਗ਼ਜ਼ਲ: ਰਾਜਿੰਦਰ ਜਿੰਦ

ਗ਼ਜ਼ਲਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।ਕੁਝ ਫੁੱਲਾਂ ਦੀ ਜੂਨੇ ਪੈ ਗਏ, ਕੁਝ ਰਾਹਾਂ ਦੇ ਕੰਡੇ ਹੋਏ। ਦੁਨੀਆਂ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫ਼ਰਤ ਦੇ ਨਾਲ ਚੰਡੇ ਹੋਏ। ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ … Read more

ਬਾਪੂ ਪੰਜਾਬ: ਹਰਸਿਮਰਨਜੀਤ ਸਿੰਘ

ਹੱਸਦਾ, ਖੇਡਦਾ, ਅਣਖੀ,ਸਿਰ ਚੱਕ ਕੇ ਜਿਉਣ ਵਾਲਾਹੁਣਡਿੱਗੀ ਕੰਧ ਦੇ ਲੱਗੇ ਇੱਟਾਂਦੇ ਢੇਰ ਆਂਗੂਗੋਡਿਆਂ ਭਾਰ ਹੋਇਆਅੱਖਾਂ ‘ਚ ਹੜ੍ਹਾਂ ਦੇ ਹੜ੍ਹ ਅੱਥਰੂ ਸਾਂਭੀਨੀਵੀ ਪਾ,ਉਂਗਲਾਂ ਨਾਲ ਮਿੱਟੀ ਫਰੋਲਦਾਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈਪਰ, ਕਦੇ ਸੱਥ ‘ਚ’ ਲਹੀ ਚੁੰਨੀ ਹੱਥ ਲਗਦੀ ਐ,ਤੇ ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈਹੁਣ ਸੁਨਿਹਰੀ ਕਣਕਾਂ ਦੇਖਚਾਅ ਨੀ ਚੜਦਾ,ਸਗੋਂ ਫਿਕਰ … Read more

ਸ਼ਿਵ ਦੀ ਕਵਿਤਾ ਵਿੱਚ ਬਿਰਹਾ: ਅਕਾਸ਼ ਦੀਪ ‘ਭੀਖੀ’ ਪ੍ਰੀਤ

ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ । ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ, ਪ੍ਰੰਤੂ … Read more

ਰਿਸ਼ਤਾ: ਜਸਵੀਰ ਕੌਰ ਮੰਗੂਵਾਲ

ਮੇਰਾ ਤੇ ਉਹਦਾ ਰਿਸ਼ਤਾਸੱਤ ਜਨਮਾਂ ਦਾਸੱਤ ਫੇਰਿਆਂ ਦਾਚਾਰ ਲਾਵਾਂ ਦਾਕੁਰਾਨ ਦੀਆ ਆਇਤਾ ਤੋ ਬਾਅਦਤਿੰਨ ਵਾਰੀ ਹਾਂ ਹਾਂ ਹਾਂ ਚ’ ਸਿਰ ਹਿਲਾਉਣ ਦਾਕਾਜੀ ਭਾਈ ਪੁਜਾਰੀ ਦੀ ਮੌਜੂਦਗੀ ਚ’ਵੇਦ ਕੁਰਾਨ ਤੇ ਗੁਰੁ ਗ੍ਰੰਥ ਦੇਪਵਿੱਤਰ ਸ਼ਲੋਕਾ ਦੇ ਉਚਾਰਨ ਦਾਦੋ ਪਵਿੱਤਰ ਆਤਮਾਵਾਂ ਦੇਧੁਰੋ ਲਿਖੇ ਸੰਯੋਗਾ ਦਾ ਮੇਲਅਕਸਰ ਜੋ ਸਿਮਟ ਜਾਦਾਂ ਹੈਜਿਸਮ ਤੋਂ ਜਿਸਮ ਤੱਕਤੇ ਨਹੀ ਕਰਦੀ ਰੂਹ ,ਰੂਹ ਤੱਕ … Read more

ਗ਼ਜ਼ਲ: ਅੰਮ੍ਰਿਤਬੀਰ ਕੌਰ

ਅੰਮ੍ਰਿਤਬੀਰ ਕੌਰ ਕੁਝ ਸੁਪਨੇ ਮੈਨੂੰ ਸੌਣ ਨਹੀਂ ਦਿੰਦੇਕੁਝ ਸੁਪਨੇ ਮੇਰੇ ਕਦੇ ਨਹੀਂ ਸੌਂਦੇ ਖ਼ਾਬਾਂ ਦੀ ਨੀ ਕੋਈ ਜ਼ਬਾਨ ਹੁੰਦੀਚੁੱਪ-ਚਾਪ ਜਿਹੇ ਮੈਂ ਵੇਖੇ ਬੋਲਦੇ ਕੋਈ ਕਹੇ ਡਰ ਕੇ ਸੁਪਨੇ ਵੇਖੇ ਨੇਕੋਈ ਕਹੇ ਸੁਪਨੇ ਡਰਾਉਣੇ ਹੁੰਦੇ ਟੁੱਟੇ ਖੰਬ ਨੀ ਅੰਬਰ ਜਿੱਤ ਸਕਦੇਹੰਝੂ ਨਾਲ ਮਿਟੇ ਛੰਦ ਪੜ੍ਹ ਨੀ ਹੁੰਦੇ ਜਿੱਤਣਾ ਜੇ ਸਾਡੀ ਕਿਸਮਤ ਨੀ ਸੱਜਣਾਹਾਰਨ ਦੀ ਫਿਤਰਤ ਅਸੀਂ … Read more

ਅਣੂ ਦੇ ਚਾਰ ਦਹਾਕਿਆਂ ਦਾ ਸਫ਼ਰ

    ਕਰੀਬ ਚਾਰ ਕੁ ਦਹਾਕੇ ਪਹਿਲਾਂ ਪੱਤਰਕਾਰੀ ਦੇ ਸਮੁੰਦਰ ਵਿਚ ਕੁਝ ਨਾਮੀ ਜਹਾਜ ਹੀ ਡੂੰਘੇ ਪਾਣੀਆਂ ਵਿਚ ਤੈਰ ਰਹੇ ਸਨ ਜਿਨ੍ਹਾਂ ‘ਚ ਯਾਤਰੂ ਖ਼ਾਸ ਵਿਅਕਤੀ ਸਨ। ਉਹ ਜਹਾਜ ਸਧਾਰਨ ਯਾਤਰੀਆਂ ਨੂੰ ਚੜ੍ਹਾਉਣ ‘ਚ ਦਿਲਚਸਪੀ ਨਹੀਂ ਸਨ ਲੈਂਦੇ। ਸਮੇਂ ਦੀ ਕਰਵਟ ਨਾਲ ਕੁਝ ਯਾਤਰੂ ਆਪਣੀਆਂ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਲੈ ਕੇ ਸਮੁੰਦਰ ਵਿਚ ਕੁੱਦ ਪਏ। ਉਨ੍ਹਾਂ ਨੇ … Read more

ਸਕੂਟਰ: ਬਲਵਿੰਦਰ ਸਿੰਘ

ਚੋਥੀ ਜਮਾਤ ‘ਚ ਪੜਦੀ ਬੇਟੀ ਨੂੰ ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ ਸਕੂਲ ਛਡਣ ਜਾਂਦਾ ..ਤਾਂ ਉਹ ਰੋਜ ਸਵਾਲ ਕਰਦੀ ਏਪਾਪਾ ਜੀ ਅਸੀਂ ਸ੍ਕੂਟਰ ਕਦੋਂ ਲੈਣਾ ?ਜਦੋਂ ਵਾਪਸ ਮੁੜਦਾ ਹਾਂਤਾਂ ਅਖਾਂ ‘ਚ ਬਣਦੇ ਨੇ ਸੈਕੰਡ ਹੈਂਡ ਸਕੂਟਰਾਂ ਦੇ ਖਾਕੇਕੰਨਾ ਚ ਵੱਜਦੇ ਨੇ ਫਟੇ ਸਲਾਂਸਰ ਦੇ ਪਟਾਕੇਪਰ ਖੀਸੇ ‘ਚ ਛਣਕਦੇ ਡਊਏ ਕਹਿੰਦੇ,ਔਕਾਤ ‘ਚ ਰਹਿਘਰ ਜਾ ਕੇ ਬਾਪੂ ਤੋਂ ਪੁੱਛਿਆ ਬਾਪੂ ਆਪਾ … Read more

ਗ਼ਜ਼ਲ: ਮੋਹਨ ਬੇਗੋਵਾਲ

ਕੁਝ ਕਹਿੰਦੇ ਇਹ ਅਸਲੀ ਨਹੀਂ ।ਜਿੰਦਗੀ ਲਗਦੀ ਨਕਲੀ ਨਹੀਂ । ਟੱਬਰ ਦਾ ਭਾਰ ਉਠਾਵੇ,ਮਾਂ ਹੋ ਸਕਦੀ ਪਗਲੀ ਨਹੀਂ । ਅਕਸਰ ਪੀਵੇ ਦਰਦਾਂ ਨੂੰ ,ਲੋਕੀ ਕਹਿੰਦੇ ਅਮਲੀ ਨਹੀਂ।  ਲੱਖ ਚਿਤਰੀਆਂ ਤਸਵੀਰਾਂ,ਰੂਹ ਰੰਗਾਂ ਨੇ ਬਦਲੀ ਨਹੀਂ। ਕੀ ਸੋਚ ਕਿ ਬੈਠਿਆ ਮੋਹਨ,ਰਾਹ ਤੋਂ ਮੰਜਲ ਅਗਲੀ ਨਹੀਂ। -ਮੋਹਨ ਬੇਗੋਵਾਲ

ਗ਼ਜ਼ਲ: ਬਲਜੀਤ ਪਾਲ ਸਿੰਘ

ਕੀਤੀਆਂ ਜਿਹਨਾਂ ਕਦੇ ਮੁਹੱਬਤਾਂਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ। ਬੋਲਦੇ ਖੰਡਰ ਪੁਰਾਣੇ ਦੋਸਤੋਖੂਬਸੂਰਤ ਸਨ ਕਦੇ ਇਮਾਰਤਾਂ। ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ। ਉਮਰ ਭਰ ਕਰਦੇ ਰਹੋ ਲੱਖ ਕੋਸ਼ਿਸ਼ਾਂਪੂਰੀਆਂ ਨਾ ਹੋਣ ਫਿਰ ਵੀ ਹਸਰਤਾਂ। ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹਹਾਏ ਬਚਪਨ ਹਾਏ ਉਹ ਸ਼ਰਾਰਤਾਂ। ਕਰ ਲਈ ਵਿਗਿਆਨ ਨੇ ਤਰੱਕੀ ਬਹੁਤਬਾਕੀ ਬੜੀਆਂ ਹਨ … Read more

ਸਤਿਅਮ, ਸ਼ਿਵਮ, ਸੁੰਦਰਮ ਹੋਵੇ ਤਾਂ ਬਣਦੀ ਐ ਖ਼ਬਰ

ਲੁਧਿਆਣਾ। 24 ਜੂਨਸੂਚਨਾ (ਖ਼ਬਰ), ਸਤਿਅਮ, ਸ਼ਿਵਮ, ਸੁੰਦਰਮ ਸਿਧਾਂਤ ਤੇ ਅਧਾਰਿਤ ਹੋਣੀ ਚਾਹੀਦੀ ਹੈ, ਜਿਸ ਦਾ ਮੂਲ ਸੱਚ ਤੇ ਕੇਂਦਰਿਤ ਹੋਵੇ, ਸੂਚਨਾ ਲੋਕ ਭਲਾਈ ਲਈ ਹੋਵੇ ਅਤੇ ਉਸ ਨੂੰ ਬੜੇ ਸਖਾਲੇ ਅਤੇ ਤਰੀਕੇ ਨਾਲ ਪਾਠਕਾਂ ਨੂੰ ਪਰੋਸਿਆ ਜਾਵੇ। ਇਹ ਗੱਲ ਉੱਘੇ ਪੱਤਰਕਾਰ ਅਮਿਤ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਚੱਲ ਰਹੇ 21 ਦਿਨਾਂ ਪ੍ਰੋਗਰਾਮ ਦੌਰਾਨ ਅੱਜ ਵਿਸ਼ੇਸ਼ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com