ਕਵਿਤਾ । ਕਣੀਆਂ ਵਰਗੀ ਕੁੜੀ। ਗੁਰਪ੍ਰੀਤ ਗੀਤ

punjabi poet gurpreet geet

ਗੁਰਪ੍ਰੀਤ ਗੀਤ

ਜਦੋਂ ਰੱਬ ਧਰਤੀ ਨੂੰ ਬਖ਼ਸ਼ਦੈ ਜੋਬਨ
ਮੋਰ ਦੀਆਂ ਕੂਕਾਂ ਨਾਲ
ਬੂੰਦਾਂ ਦੀਆਂ ਹੂਕਾਂ ਨਾਲ
ਟਾਹਣੀਆਂ ਗਾਉਣ
ਸਾਉਣ ਦੇ ਗੀਤ
ਨੱਚਦੇ ਨੇ ਪੱਤੇ
ਚੱਲਦਾ ਹੈ ਪਿਆਰ ਦਾ ਜਾਦੂ
ਹੋ ਜਾਂਦੈ ਇਸ਼ਕ ਜ਼ਿੰਦਗੀ ਨਾਲ

ਜਦੋਂ ਇਕ ਮੁਟਿਆਰ
ਅੱਖਾਂ ਮੀਚੀ
ਨੱਚਦੀ ਐ ਬੱਦਲਾਂ ਦੀ ਤਾਲ ਤੇ
ਬਾਰਸ਼ ਲੁਕ ਜਾਂਦੀ ਐ
ਉਹਦੀਆਂ ਲਹਿਰਾਉਂਦੀਆਂ ਜ਼ੁਲਫ਼ਾਂ ’ਚ
ਜਦੋਂ ਬਾਰਸ਼ ਦਾ ਜਲਤਰੰਗ
ਕਰਦੈ ਜੁਗ਼ਲਬੰਦੀ
ਉਹਦੀਆਂ ਝਾਂਜਰਾਂ
ਤੇ ਕੰਗਣਾਂ ਨਾਲ
ਚੱਲਦੈ ਇਸ਼ਕ ਦਾ ਜਾਦੂ
ਹੋ ਜਾਂਦੈ ਜ਼ਿੰਦਗੀ ਨਾਲ ਇਸ਼ਕ

-ਗੁਰਪ੍ਰੀਤ ਗੀਤ

ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ-ਦੀਪ ਜਗਦੀਪ ਸਿੰਘ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com