ਕਥਾ ਫੇਰ ਸਹੀ: ਜਗਜੀਵਨ ਮੀਤ

ਇੱਕ ਯੁਗ ਦੇ ਹਵਨ ਕੁਡ ਦੁਆਲੇ
ਬੈਠੇ ਆਪਾਂ ਦੋਵੇ

ਸਾਹਾਂ ‘ਚ ਹਵਨ ਸਮੱਗਰੀ ਦੇ
ਧੂਏ ਵਰਗੀ ਮਹਿਕ…

ਹਵਾ ਦੇ ਵਰਕਿਆਂ ‘ਚ
ਇੱਕ ਗੂੰ ਜ…” ਦੇਵ ਆਏ ਨਮਹਾ,
…ਦੇਵ ਆਏ ਨਮਹਾ…!”

ਤੂਮੇਰੇ ਸ਼ਬਦਾਂ ਦੇ
ਸੱਚ ਹੋਣ ਦੇ ਇੰਤਜ਼ਾਰ ‘ਚ
ਤੇ ਮੈ ਤੇਰੀ ਕਿਸੇ
ਕਥਾ ਦੇ
ਵਿਸਥਾਰ ‘ਚ ਮਗਨ…

ਜ਼ਿੰਦਗੀ ਜਿੱਦਾਂ ਹਰ ਯੁਗ ‘ਚ
‘ਓਮ ਸ਼ਾਂਤੀ’ ਤੋ ਵੱਧ ਕੇ
ਕੁਝ ਵੀ ਨਹੀਂ।

-ਜਗਜੀਵਨ ਮੀਤ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com