
ਆਧੁਨਿਕ ਸੰਵੇਦਨਾ ਦਾ ਸ਼ਾਇਰ । ਹਰਮੀਤ ਵਿਦਿਆਰਥੀ
ਸੁਖ਼ਨ ਜਿੰਨ੍ਹਾ ਦੇ ਪੱਲੇ
-ਜਸਪਾਲ ਘਈ-
ਹਰਮੀਤ ਵਿਦਿਆਰਥੀ ਸਮਕਾਲੀ ਪੰਜਾਬੀ ਸ਼ਾਇਰਾਂ ਦੀ ਉਸ ਢਾਣੀ ਵਿੱਚ ਨਿਵੇਕਲਾ ਸਥਾਨ ਰੱਖਣ ਵਾਲਾ ਸ਼ਾਇਰ ਹੈ, ਜੋ ਸਮਾਜਿਕ ਯਥਾਰਥ ਨੂੰ ਇਸ ਦੇ ਬਹੁਪਰਤੀ ਵਿਵੇਕ ਸਮੇਤ ਕਾਵਿ ਬਿੰਬ ਵਿਚ ਢਾਲਣ ਦੀ ਸਮਰਥਾ ਰਖਦੇ ਹਨ। ਹਰਮੀਤ ਦੀ ਸ਼ਾਇਰੀ ਚਿੰਤਾ, ਚਿੰਤਨ ਅਤੇ ਚਾਹਤ ਦੀ ਸ਼ਾਇਰੀ ਹੈ, ਕਿਉਂਕਿ ਇਸ ਵਿਚ ਯਥਾਰਥ ਦੀ ਕਰੂਰਤਾ ਤੇ ਅਮਾਨਵੀਪਨ ਉਪਰ ਗਹਿਰੀ ਚਿੰਤਾ ਅਤੇ ਦੁੱਖ ਹੈ, ਇਸ ਵਸਤੂ ਸਥਿਤੀ ਪਿੱਛੇ ਗਤੀਸ਼ੀਲ ਕਾਰਨਾਂ ਅਤੇ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਵਾਲਾ ਚਿੰਤਨ ਵੀ ਹੈ ਅਤੇ ਇਹਨਾਂ ਕਰੂਰ ਸਥਿਤੀਆਂ ਨੂੰ ਬਦਲਣ ਦੀ ਤੀਬਰ ਚਾਹਤ ਵੀ ਹੈ। ਇੰਜ ਉਸ ਦੀ ਸ਼ਾਇਰੀ ਸੰਵੇਦਨਾ ਤੋਂ ਚਿੰਤਨੀ ਵਿਵੇਕ ਤਕ ਫੈਲੀ ਹੋਈ ਹੈ, ਜਿਸ ਵਿਚੋਂ ਉਸ ਦੀ ਲੋਕ ਪੱਖੀ ਵਿਚਾਰਧਾਰਾ ਦੀ ਸਪਸ਼ਟ ਝਲਕ ਪ੍ਰਾਪਤ ਹੁੰਦੀ ਹੈ।
ਹਰਮੀਤ ਵਿਦਿਆਰਥੀ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ ਅਤੇ ਅਨੇਕਾਂ ਖੇਤਰਾਂ ਵਿਚ ਸਰਗਰਮ ਹੈ । ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਵੀ ਰਿਹਾ ਹੈ ਅਤੇ ਜਨਰਲ ਸਕੱਤਰ ਵੀ। ਉਹ ਰੈਵੇਨਿਊ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਪੱਧਰ ਦਾ ਅਹੁਦੇਦਾਰ ਹੈ। ਉਹ ਅਨੇਕਾਂ ਸਮਾਜਿਕ ਸਭਿਆਚਾਰਕ ਜੱਥੇਬੰਦੀਆਂ ਵਿਚ ਸਰਗਰਮ ਹੈ। ਸ਼ਾਇਰ, ਚਿੰਤਕ, ਜੱਥੇਬੰਦਕ ਆਗੂ, ਸੰਪਾਦਕ, ਪਬਲਿਸ਼ਰ, ਐਂਕਰ - ਅਨੇਕਾਂ ਖੇਤਰਾਂ ਨਾਲ ਉਹ ਜੁੜਿਆ ਰਿਹਾ ਹੈ, ਤੇ ਹਰ ਖੇਤਰ ਦਾ ਚਰਚਿਤ ਹਸਤਾਖ਼ਰ ਵੀ ਮੰਨਿਆ ਜਾਂਦਾ ਹੈ।
ਮੁੱਢਲਾ ਜੀਵਨ
ਆਧੁਨਿਕ ਸੰਵੇਦਨਾ ਦਾ ਸ਼ਾਇਰ । ਹਰਮੀਤ ਵਿਦਿਆਰਥੀPunjabi Poet of Modern Sensitivity - Harmeet Vidyarathi
ਹਰਮੀਤ ਵਿਦਿਆਰਥੀ ਦਾ ਜਨਮ 9 ਜਨਵਰੀ 1968 ਨੂੰ ਫ਼ਿਰੋਜ਼ਪੁਰ ਵਿਖੇ ਹੋਇਆ। ਉਸ ਨੇ ਅੱਠਵੀਂ ਤਕ ਦੀ ਪੜ੍ਹਾਈ ਫ਼ਿਰੋਜ਼ਪੁਰ ਕੀਤੀ। ਪਿਤਾ ਸ. ਅਮਰੀਕ ਸਿੰਘ ਨਹਿਰੀ ਵਿਭਾਗ ਵਿਚ ਸਨ। ਉਹਨਾ ਦੀ ਬਦਲੀ ਹੋਣ ਕਾਰਨ ਪਰਿਵਾਰ ਫ਼ਰੀਦਕੋਟ ਆ ਗਿਆ। ਇੱਥੋਂ ਦੇ ਬਲਵੀਰ ਹਾਈ ਸਕੂਲ ਤੋਂ ਉਸਨੇ ਦਸਵੀਂ ਕੀਤੀ ਤੇ ਬਰਜਿੰਦਰਾ ਕਾਲਜ ਵਿਚ ਉਚੇਰੀ ਪੜ੍ਹਾਈ ਲਈ ਜਾ ਦਾਖ਼ਲ ਹੋਇਆ। ਭਾਵੇਂ ਬੀ. ਏ. ਅਤੇ ਐਮ. ਏ. (ਪੰਜਾਬੀ ) ਉਸ ਨੇ ਪ੍ਰਾਈਵੇਟ ਹੀ ਕੀਤੀ, ਪਰ ਕਾਲਜ ਵਿਚ ਲਗਾਏ ਦੋ ਕੁ ਸਾਲਾਂ ਨੇ ਉਸ ਦੇ ਮਨ ਚ ਉਸ ਦੇ ਸਕੂਲ ਅਧਿਆਪਕ ਨਵਰਾਹੀ ਘੁਗਿਆਣਵੀ ਦੁਆਰਾ ਪੜ੍ਹਨ ਲਿਖਣ ਦੇ ਬੀਜੇ ਬੀਜ ਨੂੰ ਇਕ ਦਿਲਕਸ਼ ਬੂਟੇ ਵਿਚ ਤਬਦੀਲ ਕਰ ਦਿੱਤਾ।
ਹਰਮੀਤ ਕਿਵੇਂ ਬਣਿਆ 'ਵਿਦਿਆਰਥੀ'?
ਧਰਮ ਕੰਮੇਆਣਾ, ਦਿਲਸ਼ਾਦ ਅਖ਼ਤਰ, ਪ੍ਰਕਾਸ਼ ਗਾਧੂ, ਪਾਲੀ ਭੁਪਿੰਦਰ, ਤੇਜਵਿੰਦਰ ਵਰਗੇ ਸਾਹਿਤ ਨਾਲ ਜੁੜੇ ਦੋਸਤਾਂ ਦੇ ਸਾਥ ਨੇ ਉਸਦਾ ਸਾਹਿਤ ਨਾਲ ਨਾਤਾ ਹੋਰ ਪੱਕਾ ਕਰ ਦਿੱਤਾ। ਕੁਝ ਅਜਿਹੇ ਦੋਸਤਾਂ ਦਾ ਸਾਥ, ਕੁਝ ਉਸ ਦੀ ਕਾਵਿ ਪ੍ਰਤਿਭਾ ਅਤੇ ਬਾਕੀ ਬਾਬਾ ਫ਼ਰੀਦ ਦੀ ਨਗਰੀ ਦਾ ਬਖ਼ਸ਼ਿਆ ਫ਼ਕੀਰਾਨਾ ਮਾਹੌਲ- ਇਹ ਸਾਰਾ ਕੁਝ ਕਾਫ਼ੀ ਸੀ ਉਸ ਦੇ ਸ਼ਾਇਰ ਬਣਨ ਵਾਸਤੇ। ਉਸ ਨੇ ਕਿਸੇ ਅਖ਼ਬਾਰ ਨੂੰ ਚਿੱਠੀ ਲਿਖੀ।
ਥੱਲੇ ਲਿਖ ਦਿੱਤਾ- ਹਰਮੀਤ ਸਿੰਘ, ਵਿਦਿਆਰਥੀ
1 thought on “ਆਧੁਨਿਕ ਸੰਵੇਦਨਾ ਦਾ ਸ਼ਾਇਰ । ਹਰਮੀਤ ਵਿਦਿਆਰਥੀ”