ਆਪਣੀ ਬੋਲੀ, ਆਪਣਾ ਮਾਣ

ਮਾਂ ਅਤੇ ਸਮਾਂ । ਜਗਤਾਰ ਸ਼ੇਰਗਿੱਲ

ਅੱਖਰ ਵੱਡੇ ਕਰੋ+=
Punjabi Writer Jagtar Shergill
Punjabi Writer Jagtar Shergill | ਜਗਤਾਰ ਸ਼ੇਰਗਿੱਲ

ਹੇ ਮਾਂ,
ਜੇ ਮੁੜ ਆਵੇ ਬੀਤਿਆ ਸਮਾਂ,
ਕੋਈ ਨਾ ਯਾਦ ਕਰੇ ਅਪਣਿਆ ਨੂੰ
ਪਰ
ਕੁਦਰਤ ਦਾ ਚੱਕਰ ਕਦੇ ਪੁੱਠਾ ਨਹੀ ਚੱਲਦਾ
ਸ਼ਾਇਦ
ਤਾਂ ਹੀ ਲੋਕ ਪਿਆਰ ਕਰਦੇ ਨੇ ਜ਼ਿਆਦਾ ਅਪਣਿਆ ਨੂੰ,
ਸ਼ਿੱਦਤ ਨਾਲ ਵੇਖਦੇ ਨੇ, ਸਜਦੇ ਹੁੰਦੇ ਨੇ ਰੱਬ ਦੇ ਪਿਆਰਿਆ ਨੂੰ
ਕਦੇ ਧੜਕਣ ਰੁੱਕਦੀ ਤਾਂ ਅਹਿਸਾਸ ਹੁੰਦਾ ਅਪਣੀ ਮੌਤ ਦਾ
ਮੈਨੂੰ ਨੀ ਪਤਾ ਕਦੋ ਹੋਊ ਅਹਿਸਾਸ ਮੇਰੇ ਅਰਮਾਨ ਦਾ
ਹੇ ਮਾਂ
ਚੈਨ ਦੀ ਜ਼ਿੰਦਗੀ ਤੇ ਸਕੂਨ ਮੇਰੇ ਕੋਲ,
ਪਰ
ਕੁਝ ਤਾ ਹੈ ਜੋ ਮੇਰੇ ਵਿੱਚੋਂ ਮਨਫੀ ਹੈ
ਸ਼ਾਇਦ
ਤੇਰੀ ਗੈਰ ਮੌਜੂਦਗੀ ਜਾਂ ਤੇਰਾ ਅਹਿਸਾਸ,
ਮੇਰਾ ਪਾਗਲਪਨ ਜਾਂ ਤੇਰੀ ਹੋਂਦ ਦਾ ਇਕਰਾਰ,
ਕੋਈ ਤਾਂ ਹੈ ਜਿਸ ਦੀ ਭਾਲ ਵਿੱਚ ਭਟਕਦੀ ਹਾਂ ਮੈਂ,
ਬਸ
ਸੋਚੀਂ ਨਾ ਕਿ ਰੁਲ ਗਈ ਮੈ ਦੁਨੀਆ ਵਿੱਚ,  
ਸੋਚੀਂ ਨਾ ਕਿ ਗੁੰਮ ਗਈ ਮੈ ਦੁਨੀਆ ਵਿੱਚ, 
ਵੱਸਦੀ ਹਾਂ ਮੈਂ ਅਪਣਾ ਵਜੂਦ ਨਾਲ ਲੈ ਕੇ
ਬਸ
ਅਹਿਸਾਸ ਕਰਵਾਈ ਮੈਨੂੰ ਤੂੰ ਅਪਣੀ ਹੋਂਦ ਦਾ,
ਮੇਰੇ ਸੰਗ ਰਹੀ ਬਣਕੇ, ਤੂੰ ਸਦਾ ਮੇਰਾ ਪਰਛਾਵਾਂ
ਇਕ ਤਾਂਘ ਤੈਨੂੰ ਮਿਲਣ ਦੀ
ਕਦੇ
ਹੇ ਮਾਂ
ਸਮਾਂ ਬੀਤ ਗਿਆ, ਕਿੰਨਾ ਹੀ
ਪਰ
ਬਾਕੀ ਏ ਅਹਿਸਾਸ ਤੇਰਾ
ਸ਼ਾਇਦ
ਤੇਰੀ ਮਮਤਾ ਏ ਜਾਂ ਮੇਰੇ ਦਿਲ ਦੀ ਤੜਫ
ਤਾਂ ਹੀ ਪਲ-ਪਲ ਸਿਸਕਦੀ, ਇਹ ਵਿਰਾਨ ਮੇਰੀ ਜ਼ਿੰਦਗੀ
ਪਰ
ਤੁਰ ਜਾਣ ਵਾਲੇ ਦੇ ਪਿੱਛੋਂ, ਬਾਕੀ ਰਹਿ ਜਾਂਦੇ ਕੁਝ ਅਣਕਹੇ ਜਜ਼ਬਾਤ,
ਮਨ ਦੇ ਵਲਵਲੇ, ਜੋ ਮੁੱਕਦੇ ਨੇ ਆਖ਼ਰੀ ਸਾਹਾਂ ’ਤੇ
ਹੇ ਮਾਂ
ਦੁੱਖ ਨੀ ਮੈਨੂੰ, ਤੇਰੇ ਜਾਣ ਦਾ,
ਪਰ
ਦੁੱਖ ਹੈ ਕਿਵੇਂ ਭਰਾਂਗੀ ਦਿਲ ਦੇ ਖ਼ਾਲੀ ਸਥਾਨ ਨੂੰ
ਸ਼ਾਇਦ
ਦੁਨੀਆ ਦੇ ਪੱਥਰਾਂ ’ਚੋ, ਭਗਵਾਨ ਮਿਲ ਜਾਂਦਾ,
ਕਦੇ ਨਹੀਂ ਮਿਲਦੇ, ਅਪਣੇ ਜੋ ਜੁਦਾ ਹੋ ਜਾਂਦੇ ਨੇ
ਪਰ
ਸਿਸਕੀ ਦੱਸ ਦਿੰਦੀ ਏ, ਦੂਸਰੇ ਨੂੰ ਕਿਸੇ ਦਾ ਦੁੱਖ
ਸ਼ਾਇਦ
ਮਿਣ ਨਹੀਂ ਸਕਦਾ ਕੋਈ ਦਿਲ ਵਿੱਚ ਪਿਆ ਖ਼ਲਾਅ,
ਤਾਂ ਹੀ ਲੋਕੀ, ਆਸ ਦੇ ਦੀਵੇ ਜਗਾਉਂਦੇ ਨੇ
ਕਦੇ ਪੱਥਰਾਂ ਨੂੰ ਪੂਜ ਕੇ, ਕਦੇ ਦੀਵੇ ਪਾਣੀ ਵਿਚ ਰੋੜ੍ਹ ਕੇ

-ਜਗਤਾਰ ਸ਼ੇਰਗਿੱਲ

Comments

Leave a Reply

This site uses Akismet to reduce spam. Learn how your comment data is processed.


Posted

in

,

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com