ਜਗਵਿੰਦਰ ਜੋਧਾ ਨਾਲ਼ ਹੋਇਆ ਰੂ-ਬ-ਰੂ

punjabi poet jagwinder jodha professor sadhu singh sunil chandianavi vijay vivek, neetu arora, punjabi poetry
ਸ਼ਾਇਰ ਜਗਵਿੰਦਰ ਜੋਧਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ


ਸਮਾਗਮ ਦੌਰਾਨ ਸਨਮਾਨਤ ਸ਼ਾਇਰਾ ਨੀਤੂ ਅਰੋੜਾ
ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਜਗਵਿੰਦਰ ਜੋਧਾ, ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ, ਫ਼ੋਰਮ ਦੇ ਸਰਪ੍ਰਸਤ ਸਾਧੂ ਸਿੰਘ, ਸ਼ਾਇਰਾ ਨੀਤੂ ਅਰੋੜਾ, ਸਾਬਕਾ ਬੀ. ਪੀ. ਈ. ਓ. ਮੁਖਤਿਆਰ ਕੌਰ, ਲੋਕ ਗਾਇਕ ਹਰਿੰਦਰ ਸੰਧੂ, ਸੁਖਜਿੰਦਰ ਸਿੰਘ ਬਰਾੜ ਸੁਸ਼ੋਭਿਤ ਸਨ। ਸਮਾਗਮ ਦੇ ਆਗਾਜ਼ ਵਿਚ ਗ਼ਜ਼ਲ ਗਾਇਕ ਵਿਜੈ ਦੇਵਗਨ ਨੇ ਅਪਣੀ ਸੁਰਮਈ, ਸੋਜ਼ਮਈ ਖ਼ੂਬਸੂਰਤ ਆਵਾਜ਼ ਨਾਲ਼ ਡਾ. ਜੋਧਾ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਕੰਨ ਰਸ ਪੈਦਾ ਕਰ ਦਿੱਤਾ। ਫ਼ੋਰਮ ਵਲੋਂ ਜਸਵੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ। ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਡਾ. ਜੋਧਾ ਦੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਾਇਰਾ ਨੀਤੂ ਅਰੋੜਾ ਨੇ ਡਾ. ਜੋਧਾ ਦੀ ਜਾਣ ਪਛਾਣ ਕਰਾਉਂਦਿਆਂ ਜੋਧਾ ਨੂੰ ਬੇਬਾਕ, ਬੇਰੋਕ ਤੇ ਅਜੋਕੇ ਸਿਸਟਮ ‘ਚ ਫਿੱਟ ਨਾ ਹੋਣ ਵਾਲਾ ਤੇ ਵਹਿਣ ਦੇ ਖਿਲਾਫ਼ ਵਗਣ ਵਾਲਾ ਵਿਆਕਤੀ ਕਿਹਾ। ਮੰਚ ਸੰਚਾਲਨ ਕਰਦਿਆਂ ਨੌਜਵਾਨ ਸ਼ਾਇਰ ਮਨਜੀਤ ਪੁਰੀ ਨੇ ਡਾ. ਜੋਧਾ ਨੂੰ ਹਾਜ਼ਰੀਨ ਦੇ ਰੂ-ਬ-ਰੂ ਹੋਣ ਦਾ ਸੱਦਾ ਦਿੱਤਾ। ਡਾ. ਜੋਧਾ ਨੇ ਸ੍ਰੋਤਿਆਂ ਨਾਲ਼ ਆਪਣੇ ਵਿਅਕਤਿੱਤਵ ਅਤੇ ਅਪਣੀ ਸ਼ਾਇਰੀ ਦੀ ਸਾਂਝ ਪੁਆਉਂਦਿਆਂ ਕਿਹਾ ਕਿ ਸ਼ਾਇਰੀ ਉਸ ਲਈ ਕੋਈ ਮਨੋਰੰਜਨ ਨਹੀਂ ਸਗੋਂ ਉਸਦੇ ਜੀਵਨ ਵਿਚਲੇ ਖੱਪੇ ( ਗੈਪਸ) ਭਰਨ ਦਾ ਸਾਧਨ ਹੈ। ਇਹ ਸ਼ਾਇਰੀ ਉਸ ਅੰਦਰ ਸਥਾਪਤੀ ਦੇ ਵਿਰੁੱਧ ਖੜਾ ਹੋਣ ਦੀ ਹਿੰਮਤ ਹੈ। ਪੰਜਾਬ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਜਿਹਨਾਂ ਵਿਚ ਨਕਸਲਵਾੜੀ ਲਹਿਰ, 1984 ਤੋਂ 1992 ਤੱਕ ਹੰਢਾਏ ਪੰਜਾਬ ਸੰਤਾਪ ਤੇ ਫਿਰ ਸਮਕਾਲੀ ਦੌਰ ਵਿਚ ਲੋਕ ਵਿਰੋਧੀ ਸਥਾਪਤੀ ਉਸ ਦੀ ਸ਼ਾਇਰੀ ਲਈ ਅਾਧਾਰ ਬਣਦੇ ਰਹੇ। ਉਹ ਨਿਰੰਤਰ ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਉਪਰੰਤ ਡਾ. ਜੋਧਾ ਨੇ ਆਪਣੀਆਂ ਖ਼ੂਬਸੂਰਤ ਤੇ ਮਿਆਰੀ ਗ਼ਜ਼ਲਾਂ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਗੁਰਦਿਆਲ ਭੱਟੀ, ਮਨਜੀਤ ਪੁਰੀ, ਚੰਨਾ ਰਾਣੀਵਾਲੀਆ, ਜਸਵੀਰ ਸਿੰਘ, ਕੰਵਰਜੀਤ ਸਿੱਧੂ, ਸ਼ਿਵਚਰਨ ਨੇ ਡਾ. ਜੋਧਾ ਨੂੰ ਉਨ੍ਹਾਂ ਦੀ ਸਾਹਿਤ ਸਿਰਜਣ ਪ੍ਰਕਿਰਿਆ ਸਬੰਧੀ ਸਵਾਲ ਵੀ ਕੀਤੇ ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖਸ਼ ਤੇ ਬੜੇ ਅੱਛੇ ਅੰਦਾਜ਼ ਵਿਚ ਜਵਾਬ ਦਿੱਤੇ।

ਰੂ ਬ ਰੂ ਦੌਰਾਨ ਹਾਜ਼ਰ ਪਤਵੰਤੇ ਅਤੇ ਸਰੋਤੇ

ਇਸ ਮੌਕੇ ਫੋਰਮ ਵਲੋਂ ਡਾ. ਜੋਧਾ ਅਤੇ ਨੀਤੂ ਅਰੋੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਗੁਰਚਰਨ ਸਿੰਘ, ਰਤਨ ਸਿੰਘ ਰਾਈਕਾ, ਲੋਕ ਗਾਇਕ ਕੁਲਵਿੰਦਰ ਕੰਵਲ, ਜਸਬੀਰ ਜੱਸੀ, ਨਿਰਮੋਹੀ ਫ਼ਰੀਦਕੋਟੀ, ਵਿਜੈ ਵਿਵੇਕ, ਦਵਿੰਦਰ ਸੈਫ਼ੀ, ਲੋਕ ਗਾਇਕ ਮਨਜੀਤ ਸੰਧੂ, ਗੁਰਦੀਪ ਸਿੰਘ ਢੁੱਡੀ, ਤੇਜੀ ਜੌੜਾ, ਖੁਸ਼ਵੰਤ ਬਰਗਾੜੀ, ਜਸਵਿੰਦਰ ਮਿੰਟੂ, ਸੁਰਿੰਦਰ ਮਚਾਕੀ, ਰਾਜਪਾਲ ਕੋਟਕਪੂਰਾ, ਕੁਮਾਰ ਜਗਦੇਵ, ਅਮਨਦੀਪ ਲੱਕੀ, ਪਰਮਜੀਤ ਸਿੰਘ, ਤਰਸੇਮ ਚਾਨਣਾ, ਲੋਕ ਗਾਇਕ ਸੁਰਜੀਤ ਗਿੱਲ, ਬਨਾਰਸੀ ਦਾਸ ਸ਼ਾਸ਼ਤਰੀ, ਲਾਲ ਸਿੰਘ ਕਲਸੀ, ਰਾਜਪਾਲ ਹਰਦਿਆਲੇਆਣਾ, ਦੇਸਰਾਜ ਸ਼ਰਮਾਂ, ਜਸਵਿੰਦਰ ਸੰਧੂ, ਮਿੰਟਾ ਚਮੇਲੀ, ਬਿੱਕਰ ਸਿੰਘ ਆਜ਼ਾਦ, ਸਤੇਸ਼ ਭੂੰਦੜ, ਸ਼ਿਵਜੀਤ ਸਿੰਘ, ਵਰਿੰਦਰ ਸ਼ਰਮਾਂ, ਨਵੀ ਨਿਰਮਾਣ ਆਦਿ ਹਾਜ਼ਰ ਸਨ।


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com