ਆਪਣੀ ਬੋਲੀ, ਆਪਣਾ ਮਾਣ

ਬਾਪੂ । ਭੋਲਾ ਸਿੰਘ ਸੰਘੇੜਾ

ਅੱਖਰ ਵੱਡੇ ਕਰੋ+=
Punjabi Story | Bapu | Bhola Singh Sanghera punjabi old manPunjabi Story | Bapu | Bhola Singh Sangheraਮੇਰੇ ਲਈ ਫਿਰ ਬੇਗਾਨਾ ਹੋ ਗਿਆ ਸੀ ਉਹ ਪਿੰਡ।ਬੇਗਾਨਾ ਤਾਂ ਉਹ ਪਹਿਲਾਂ ਵੀ ਸੀ। ਨਾ ਉਹ ਮੇਰੇ ਪੁਰਖਿਆਂ ਦੀ ਭੂਮੀ ਸੀ – ਨਾ ਹੀ ਮੇਰੀ ਜੰਮਣ ਭੋਇੰ – ਨਾ ਹੀ ਮੇਰਾ ਬਚਪਨ ਉੱਥੇ ਬੀਤਿਆ ਸੀ…. – ਤੇ ਨਾ ਹੀ ਜਵਾਨੀ ਦੀ ਦਹਿਲੀਜ ਉੱਥੇ ਟੱਪਿਆ ਸਾਂ। ਅਜਬ ਦਸਤੂਰ ਹੈ ਇਸ ਦੁਨੀਆ ਦਾ। ਜਦ ਉਸ ਪਿੰਡ ’ਚ ਦੀ ਲੰਘਕੇ ਜਾਂਦਾ ਸਾਂ ਤਾਂ ਸਵਾਲਾਂ ਦਾ ਘੇਰਾ ਮੇਰੇ ਆਲੇ-ਦੁਆਲੇ ਹੁੰਦਾ ਸੀ। ਹੁਣ ਜਦ ਉਸ ਰਸਤੇ ਨੂੰ ਸਲਾਮ ਆਖ ਦਿੱਤੀ ਹੈ ਤਾਂ ਵੀ ਸਵਾਲਾਂ ਦਾ ਘੇਰਾ ਮੇਰੇ ਦੁਆਲੇ ਹੈ। ਹੋਵੇ ਵੀ ਕਿਉਂ ਨਾ? ਆਖ਼ਰ ਮੈਂ ਪੰਜ ਛੇ ਕਿਲੋਮੀਟਰ ਦੀ ਵਾਧੂ ਦੀ ਵਾਟ ਜੋ ਵਗਲਕੇ ਜਾਂਦਾ ਸਾਂ। ਮੇਰਾ ਸਕੂਲ ਤਾਂ ਘਰ ਤੋਂ ਸਿਰਫ ਚਾਰ ਕਿਲੋਮੀਟਰ ਦੇ ਫਾਸਲੇ ਤੇ ਸੀ। ਨਾ ਵਿੰਗ ਨਾ ਵਲ। ਸਿੱਧੀ ਪੱਕੀ ਸੜਕ। ਸਿੱਧੀ ਸੜਕ ਜਾਣ ਦੀ ਬਜਾਏ ਉਸ ਪਿੰਡ ਵਿੱਚਦੀ ਜਾਣ ਕਰਕੇ ਇਹ ਵਾਟ ਦਸ ਕਿਲੋਮੀਟਰ ਦੇ ਲਗਪਗ ਬਣ ਜਾਂਦੀ ਸੀ। ਇਸ ਤੋਂ ਬਿਨਾਂ – ਨਾ ਇਸ ਪਿੰਡ ਵੱਲ ਮੇਰੀ ਜ਼ਮੀਨ ਸੀ – ਨਾ ਕੋਈ ਪਲਾਟ – ਨਾ ਹੀ ਕੋਈ ਵਪਾਰਕ ਧੰਦਾ ਸ਼ੁਰੂ ਕੀਤਾ ਸੀ – ਨਾ ਹੀ ਇੱਧਰ ਕੋਈ ਰਿਸ਼ਤੇਦਾਰੀ ਸੀ। ਸ਼ਾਇਦ ਇਹੀ ਵਜਾਹ ਸੀ, ਜਦੋਂ ਜਾਂਦਾ ਸਾਂ ਤਾਂ ਇਸਦਾ ਕਾਰਨ ਪੁੱਛਣ ਵਾਲੇ ਕਈ ਸਨ ਹੁਣ ਜਦ ਓਧਰ ਨਹੀਂ ਜਾਂਦਾ, ਇਸ ਦਾ ਕਾਰਨ ਪੁੱਛਣ ਵਾਲਿਆ ਦਾ ਤੋੜਾ ਨਹੀਂ। ਵਾਧੂ ਦੀ ਵਾਟ – ਵਾਧੂ ਦਾ ਸਮਾਂ – ਤੇ ਵਾਧੂ ਦੇ ਤੇਲ ਖਰਚ ਵਾਲਾ ‘ਰਾਜ਼’ ਮੈਂ ਕਿਸੇ ਨੂੰ ਨਹੀਂ ਸੀ ਦੱਸਿਆ। ਇਹ ਭੇਤ ਮੈ ਆਪਣੇ ਅੰਦਰ ਹੀ ਸਮਾਅ ਕੇ ਰੱਖਿਆ ਹੋਇਆ ਸੀ। ਸੱਚ ਜਾਣੋ ਇਸ ਭੇਦ ਨੂੰ ਛੁਪਾ ਕੇ ਮਨ ਨੂੰ ਇਕ ਵੱਖਰੀ ਹੀ ਕਿਸਮ ਦਾ ਸਕੂਨ ਮਿਲਦਾ ਸੀ। ਉਂਜ ਵੀ ਇਸ ਭੇਤ ਦਾ ਮਹੱਤਵ ਮੇਰੇ ਲਈ ਸੀ। ਮੇਰੇ ਲਈ ਇਹ ਬੇਸ਼ਕੀਮਤੀ ਗੱਲ ਸੀ। ਪਰ ਆਮ ਲੋਕਾਂ ਲਈ ਨਹੀਂ। ਮੈਂ ਜਾਣਦਾ ਸਾਂ ਜੇ ਦੱਸ ਵੀ ਦਿੰਦਾ ਤਾਂ ਉਨ੍ਹਾਂ ਗੱਲ ਹਾਸੇ ਵਿਚ ਉਡਾ ਦੇਣੀ ਸੀ। ਫਿਰ ਇਹ ਭੇਤ ਵਾਲੀ ਗੱਲ ਮੇਰੇ ਪਰਿਵਾਰ, ਮਿੱਤਰਾਂ ਦੋਸਤਾਂ ਸ਼ਰੀਕੇ ਤੇ ‘ਉਸ ਬਜੁਰਗ’ ਕੋਲ ਵੀ ਜਾ ਪਹੁੰਚ ਜਾਣੀ ਸੀ…. ਤੇ ਕਈਆਂ ਮੈਨੂੰ ਝੱਲਾ ਵੀ ਆਖਣਾ ਸੀ। ਇਸ ‘ਰਾਜ਼’ ਦੇ ਮੁੱਢ ਨੂੰ ਸਿਰਜਣ ਵਾਲਾ ਮੇਰਾ ਮਿੱਤਰ ਰਾਮ ਲਾਲ ਸੀ। ਓਦੋਂ ਕੁੱਝ ਦਿਨ ਪਹਿਲਾਂ ਫ਼ੋਨ ਤੇ ਉਸਦੀ ਆਖੀ ਗੱਲ ਮੇਰੇ ਲਈ ਬੁਝਾਰਤ ਬਣ ਗਈ ਸੀ। ਇਸ ਬੁਝਾਰਤ ਨੂੰ ਬੁੱਝਣ ਲਈ ਮੇਰੇ ਵੱਲੋਂ ਲਾਏ ਸਾਰੇ ਲੱਖਣ ਅਸਫਲ ਹੋ ਗਏ ਸਨ। ਉਸ ਦਿਨ ਉਹ ਕਾਹਲੀ ਕਾਹਲੀ ਬੋਲ ਰਿਹਾ ਸੀ, “ਕਿਤੋਂ ਉੱਡ ਕੇ ਸੋਹਣਿਆ ਆ ਜਾ…… ਆੜੀਆ ਦਸ ਮਿੰਟ ਲਾ ਆਪਣੀ ਦੁਕਾਨ ਤੇ ਪਹੁੰਚ……”ਉਸਨੇ ਕਦੇ ‘ਮੇਰੀ ਦੁਕਾਨ’ ਨਹੀਂ ਸੀ ਕਿਹਾ, ਹਮੇਸ਼ਾ ‘ਆਪਣੀ ਦੁਕਾਨ’ ਹੀ ਆਖਦਾ। ਪਰ ਮੈਂ ਤਾਂ ਸ਼ਹਿਰ ਤੋਂ ਖਾਸਾ ਦੂਰ ਸਾਂ। ਜ਼ੋਰ ਮਾਰ ਕੇ ਵੀ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਨਹੀਂ ਸਾਂ ਪਹੁੰਚ ਸਕਦਾ। ਮੈਂ ਆਪਣੀ ਅਸਮਰੱਥਤਾ ਜ਼ਾਹਰ ਕਰ ਦਿੱਤੀ ਸੀ। ਫਿਰ ਵੀ ਮੈਂ ਪੁੱਛਿਆ ਸੀ,”ਐਡਾ ਕੀ ਜ਼ਰੂਰੀ ਕੰਮ ਸੀ….?””ਜ਼ਰੂਰੀ ਵਰਗਾ ਜ਼ਰੂਰੀ…. ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ….” ਰਾਮ ਲਾਲ ਦਾ ਗੱਲ ਕਰਨ ਦਾ ਆਪਣਾ ਹੀ ਵੱਖਰਾ ਢੰਗ ਸੀ – ਸਦਾ ਹੰਸੂ-ਹੰਸੂ ਕਰਨ ਵਾਲਾ – ਟਹਿਕਦੇ ਗੁਲਾਬ ਵਰਗਾ – ਤੇ ਚੜ੍ਹਦੀ ਕਲਾ ’ਚ ਰਹਿਣ ਵਾਲਾ। ਉਹ ਅਕਸਰ ਆਪਣੀ ਗੱਲ ਬਾਤ ’ਚ ਅਖਾਣਾਂ, ਮੁਹਾਵਰੇ ਤੇ ਗੀਤਾਂ ਦੀਆਂ ਤੁਕਾਂ ਵਰਤ ਜਾਂਦਾ ਸੀ। ਉਸ ਦਾ ਇਹ ਪ੍ਰਭਾਵ ਕਈ ਮਿੱਤਰਾਂ ਦੋਸਤਾਂ ਨੇ ਵੀ ਕਬੂਲ ਲਿਆ ਸੀ। ਫਿਰ ਉਹ ਇਕ ਆਸ ਜਿਹੀ ’ਚ ਬੋਲਿਆ ਸੀ,” ਬਸ ਆਏਂ ਸਮਝ ਲੈ ਸੋਹਣਿਆਂ ਬਈ ਤੈਨੂੰ ਇਕ ਤੋਹਫਾ ਦੇਣਾ ਸੀ….. ਇਕ ਸਰਪਰਾਈਜ਼……..। ਚੱਲੋ ਰੱਬ ਸੁੱਖ ਰੱਖੇ…. ਅੱਜ ਨਹੀਂ ਕਦੇ ਫੇਰ ਸਿਆ…. ਪਰ ਇਹ ਗੱਲ ਲੜ ਬੰਨ੍ਹ ਲੈ….. ਜਦੋਂ ਫੇਰ ਕਦੇ ਬੁਲਾਵਾਂ ਜਿਵੇਂ ਕਹਿੰਦੇ ਹੁੰਦੇ ਐ …. ਬਈ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ” ਪਰ ਰਾਮ ਲਾਲ ਨੇ ਮੇਰੇ ਵਾਰ-ਵਾਰ ਪੁੱਛਣ ਤੇ ਵੀ ਸਰਪਰਾਈਜ਼ ਵਾਲੀ ਗੱਲ ਨਹੀਂ ਸੀ ਦੱਸੀ। ਉਸ ਦਿਨ ਤੋਂ ਬਾਅਦ ਮੇਰਾ ਧਿਆਨ ਸਰਪਰਾਈਜ਼ ਨੂੰ ਤਲਾਸ਼ਣ ’ਚ ਹੀ ਲੱਗਿਆ ਰਹਿੰਦਾ ਸੀ। ਭਾਵੇਂ ਅਸੀਂ ਇਕ ਦੂਜੇ ਦੇ ਭੇਤੀ ਸਾਂ। ਮੈਂ ਅਕਸਰ ਹੀ ਸੋਚਦਾ ਰਹਿੰਦਾ ਕਿ ਰਾਮ ਲਾਲ ਇਹੋ ਕਿਹੋ ਜਿਹਾ ਸਰਪਰਾਈਜ਼ ਆਪਣੇ ਅੰਦਰ ਦੱਬੀ ਬੈਠਾ ਹੈ।. . .

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com