ਕਵਿਤਾ: ਕੀ ਦੱਸੀਏ ਹਾਲ ਪੰਜਾਬ ਦਾ
ਕਵੀ: ਸੁਰਜੀਤ ਪਾਤਰ
ਗਾਇਕ: ਮਨਰਾਜ ਪਾਤਰ
ਕੀ ਦੱਸੀਏ ਹਾਲ ਪੰਜਾਬ ਦਾ
ਉਸ ਸ਼ਰਫ ਦੇ ਸੁਰਖ਼ ਗੁਲਾਬ ਦਾ
ਉਸ ਅੱਧ ‘ਚੋਂ ਟੁੱਟੇ ਗੀਤ ਦਾ
ਉਸ ਵਿੱਛੜੀ ਹੋਈ ਰਬਾਬ ਦਾ
ਓਥੇ ਕੁੱਖਾਂ ਹੋਈਆਂ ਕੱਚ ਦੀਆਂ
ਓਥੇ ਬੱਚੀਆਂ ਮੁਸ਼ਕਿਲ ਬਚਦੀਆਂ
ਜੋ ਬਚਣ ਉਹ ਅੱਗ ਵਿਚ ਮੱਚਦੀਆਂ
ਜਿਉਂ ਟੁਕੜਾ ਕੌਈ ਕਬਾਬ ਦਾ
ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ
ਬਣ ਖ਼ਦਕੁਸ਼ੀਆਂ ਕਿਉਂ ਉੱਗੀਆਂ
ਇਹ ਰੁੱਤ ਹੈ ਕਿਹੜੇ ਤੌਰ ਦੀ
ਇਹ ਮੌਸਮ ਕਿਸ ਹਿਸਾਬ ਦਾ
ਅਸੀਂ ਹਾਜ਼ੀ ਤਾਰਾਂ ਕਸੀਏ
ਇਸ ਰਾਤ ਨੂੰ ਦਿਨ ਵਿਚ ਪਲਟੀਏ
ਜੇ ਸੁਹਬਤ ਮਿਲੇ ਹਜ਼ੂਰ ਦੀ
ਜੇ ਹੋਵੇ ਹੁਕਮ ਜਨਾਬ ਦਾ ।
– ਡਾ. ਸੁਰਜੀਤ ਪਾਤਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply