ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ।
ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ।
ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ
by
ਬਹੁਤ ਵਧੀਆ ਉਪਰਾਲਾ .. ਚੰਗੀਆਂ ਕਹਾਣੀਆਂ ਨਾਲ ਸਾਂਝ ਪਵਾਉਣ ਲਈ
ਹੱਲਾਸ਼ੇਰੀ ਦੇਣ ਲਈ ਬਹੁਤ ਧੰਨਵਾਦ ਜੀ।
ਸਵਾਮੀ ਸਰਬਜੀਤ ਦੀ ਕਹਾਣੀ ‘ ਹਾਰਸ ਪਾਵਰ ‘ ਵਿਚਲੇ ਰਿਸ਼ੀ ਦਾ ਕਿਰਦਾਰ ਉਦੋਂ ਤੱਕ ਗਿਰਿਆ ਹੋਇਆ ਨਹੀਂ ਕਹਿ ਸਕਦੇ ਜਿੰਨੀ ਦੇਰ ਤੱਕ ਉਹ ਕਾਮਨੀ ਦੇ ਸੰਪਰਕ ਵਿੱਚ ਰਹਿੰਦਾ ਹੈ ਕਿਉਂਕਿ ਕਾਮਨੀ ਖ਼ੁਦ ਵੀ ਚੰਗੇ ਸ਼ਿਸ਼ਟਾਚਾਰ ਵਾਲ਼ੀ, ਚੰਗੇ ਸੰਸਕਾਰਾਂ ਵਾਲ਼ੀ ਕੁੜੀ ਨਹੀਂ ।ਉਹ ਆਪਣੇ ਆਪ ਮਰਦ ਦੀ ਹਵਸ ਦਾ ਸ਼ਿਕਾਰ ਬਣਨਾ ਚਾਹੁੰਦੀ ਹੈ ਤੇ ਮਰਦ ਨਾਲ ਵਾਰਤਾਲਾਪ ਵਿੱਚ ਅਜਿਹਾ ਵਾਤਾਵਰਣ ਸਿਰਜ ਲੈਂਦੀ ਹੈ ਜਿਸ ਨਾਲ਼ ਮਰਦ ਨੂੰ ਸਹਿਜੇ ਹੀ ਅਜਿਹੀ ਲੜਕੀ ਨੂੰ ਆਪਣੀ ਹਾਰਸ ਪਾਵਰ ਦਿਖਾਉਣ ਦਾ ਚਾਅ ਪੈਦਾ ਹੋ ਜਾਂਦੈ। ਮਰਦਾਂ ਵਿੱਚ ਇਹ ਆਮ ਤੌਰ ਤੇ ਇਹ ਇੱਕ ਵੱਖਰੀ ਸ਼੍ਰੇਣੀ ਐ ਜਿਹੜੀ ਔਰਤਾਂ ਤੇ ਹਾਵੀ ਰਹਿ ਕੇ ਆਪਣੀ ਹਾਰਸ ਪਾਵਰ ਨੂੰ ਜਾਹਰ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦੀ ਐ।ਕਾਮਨੀ ਦੇ ਕਿਰਦਾਰ ਦਾ ਓਦੋਂ ਪਤਾ ਲਗਦਾ ਐ ਜਦੋਂ ਉਹ ਅਬਾਰਸ਼ਨ ਕਰਾਉਣ ਲਈ ਆਪਣੇ ਐਕਸ ਲਵਰ ਕੋਲ਼ ਚਲੀ ਜਾਂਦੀ ਐ ਤੇ ਉਸ ਕੋਲ਼ੋਂ ਸ਼ਾਦੀ ਦੇ ਮਾਮਲੇ ਤੇ ਜਾਤੀ ਵਾਦ ਦੀ ਬੂ ਵੀ ਆਉਂਦੀ ਐ। ਅਬਾਰਸ਼ਨ ਤੋਂ ਪਹਿਲਾਂ ਤੱਕ ਪਾਠਕ ਦੇ ਮਨ ਤੇ ਜੋ ਕਾਮਨੀ ਦੇ ਕਿਰਦਾਰ ਦਾ ਜੋ ਅਕਸ ਬਣਦਾ ਹੈ ਚੰਗੇ ਸੰਸਕਾਰਾਂ ਵਾਲ਼ੀ ਪੜ੍ਹੀ ਲਿਖੀ ਕੁੜੀ ਦਾ ਹੀ ਹੈ ਤੇ ਉਹ ਤਰਸ ਦੀ ਪਾਤਰ ਵੀ ਬਣਦੀ ਹੈ ਇਹ ਕਹਾਣੀਕਾਰ ਦੀ ਕਲਾ ਹੈ।ਸਰਬਜੀਤ ਪਾਤਰ ਉਸਾਰੀ ਦਾ ਸੁਲਝਿਆ ਹੋਇਆ ਕਲਾਕਾਰ ਪ੍ਰਤੀਤ ਹੁੰਦਾ ਹੈ। ਕਾਮਨੀ ਤੇ ਰਿਸ਼ੀ ਸਮਾਜ ਦੇ ਵਧੀਆ ਪਾਤਰ ਨਹੀਂ ਹਨ।ਕਾਮਨੀ ਆਪਣੇ ਦੁਖਾਂਤ ਲਈ ਖ਼ੁਦ ਜੁੰਮੇਵਾਰ ਐ ਤੇ ਰਿਸ਼ੀ ਉਸ ਵੇਲ਼ੇ ਗਿਰੇ ਹੋਏ ਕਿਰਦਾਰ ਵਾਲਾ ਸਾਬਤ ਹੁੰਦੈ ਜਦੋਂ ਉਹ ਕਹਾਣੀ ਦੇ ਅੰਤ ਵਿੱਚ ਆਈ ਕਿਰਤੀ ਨਾਲ਼ ਦੋਸਤੀ ਦਾ ਹੱਥ ਮਿਲਾਉਂਦਾ ਹੈ ਤੇ ਉਸ ਦੇ ਅੰਦਰਲਾ ਜੰਗਲੀ ਘੋੜਾ ਛਟਪਟਾਉਂਦਾ ਐ । ਏਥੇ ਹੀ ਕਹਾਣੀ ਉੱਚ ਕੋਟੀ ਦੀ ਬਣ ਜਾਂਦੀ ਐ।
ਸਵਾਮੀ ਸਰਬਜੀਤ ਦੀ ਇਹ ਕਹਾਣੀ ਬਹੁਤ ਖੂਬਸੂਰਤ ਐ।
ਮਨਜੀਤ ਸਿੰਘ ਜੀਤ ਜੀ, ਸਵਾਮੀ ਸਰਬਜੀਤ ਦੀ ਕਹਾਣੀ ਦੀ ਪਾਤਰ ਉਸਾਰੀ ਦਾ ਬਹੁਤ ਹੀ ਸੋਹਣਾ ਤੇ ਬਾਰੀਕ ਵਿਸ਼ਲੇਸ਼ਣ ਕੀਤਾ ਹੈ। ਕਹਾਣੀ ਦੀ ਪੜ੍ਹਤ ਵਿਚ ਇਸ ਮੁੱਲਵਾਨ ਵਾਧੇ ਲਈ ਆਪ ਜੀ ਦੇ ਧੰਨਵਾਦੀ ਹਾਂ। ਭਵਿੱਖ ਵਿਚ ਵੀ ਲਫ਼ਜ਼ਾਂ ਦਾ ਪੁਲ ਦੀਆਂ ਰਚਨਾਵਾਂ ‘ਤੇ ਆਪਦੀਆਂ ਮੁੱਲਵਾਨ ਟਿੱਪਣੀਆਂ ਦੀ ਉਡੀਕ ਰਹੇਗੀ।
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com
Leave a Reply