ਵੀ.ਸੀ.ਡੀ ਬੱਚਿਆ ਦੇ ਹੱਥੋਂ ਰੀਲੀਜ਼ ਕਰਵਾਈ ਗਈ, ਜਿਸ ਵਿਚ ਪ੍ਰਭਲੀਨ ਕੌਰ ਗਰੇਵਾਲ, ਸਿਮਰਨਪ੍ਰੀਤ ਸਿੰਘ, ਕਰਨਵੀਰ ਕੁਲਾਰ ,ਸੁਖਚਰਨ ਬਰਾੜ, ਤਰਨਪ੍ਰੀਤ ਬਾਰੜ ਨੇ ਭਾਗ ਲਿਆ। ਸੁਖਵੀਰ ਸਿੰਘ ਗਰੇਵਾਲ ਨੇ ਇਸ ਦੇ ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਬਾਰੇ ਭਰਪੂਰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿੱਥੇ ਉਹ ਆਪਣੇ ਅਧਿਆਪਨ ਕਿੱਤੇ ਨੂੰ ਪੂਰੀ ਤਰ੍ਹਾਂ ਸਮਪਰਤ ਹਨ, ਨਾਲ ਹੀ ਉਹ ਬਾਲ ਸਾਹਿਤ ਨਾਲ ਸਬੰਧਤ 7 ਕਿਤਾਬਾਂ ਵੀ ਲਿਖ ਚੁੱਕੇ ਹਨ। ਮਾਸਟਰ ਭਜਨ ਸਿੰਘ ਗਿੱਲ ਨੇ ਵੀ ਕਰਮਜੀਤ ਸਿੰਘ ਗਰੇਵਾਲ ਦੇ ਇਸ ਉਪਰਾਲੇ ਦੀ ਤਰੀਫ ਕੀਤੀ ਅਤੇ ਨਾਲ ਹੀ ਸਮਾਜਿਕ ਨਿਘਾਰ, ਮਾਨਾਂ-ਸਨਮਾਨਾਂ, ਲੱਚਰ ਗਾਇਕੀ ‘ਤੇ ਕਰਾਰੀ ਚੋਟ ਕੀਤੀ। ਤਲੋਚਨ ਸੈਂਭੀ ਨੇ ਆਪਣੀ ਬੁਲੰਦ ਅਵਾਜ ਵਿਚ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਹਨਾਂ ਦੇ ਕੁਝ ਬੋਲ ਅਤੇ ਉਹਨਾਂ ਦੀ ਰਚਨਾ ‘ਡੋਲੀ’ ਨਾਲ ਮਾਹੌਲ ਨੂੰ ਸੰਜੀਦਾ ਕਰ ਦਿੱਤਾ। ਬੱਚੇ ਸਿਮਰਨਪ੍ਰੀਤ ਵੱਲੋਂ ਸੁਣਾਈ ਹਾਸ-ਰਸ ਕਵਿਤਾ ਨੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਗੁਰਬਚਨ ਬਰਾੜ ਵੱਲੋਂ ਆਪਣੀ ਨਵੀ ਆਨ ਲਾਈਨ ਵੈੱਬਸਾਈਟ ਅਤੇ ਕੈਲਗਰੀ ਦੀਆਂ ਛੇ ਸੰਸਥਾਵਾਂ ਵੱਲੋਂ ਮਿਲਕੇ 22 ਜੂਨ 2013 ਨੂੰ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਸੋ ਸਾਲਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸਭ ਤੋਂ ਸਹਿਯੋਗ ਦੀ ਮੰਗ ਕੀਤੀ।
ਗੁਰਮੀਤ ਕੋਰ ਸਰਪਾਲ ਨੇ ਆਖਿਆ ਕਿ ਉਸਨੂੰ ਮਿਲਿਆ ‘ਇਮੀਗ੍ਰੈਟਸ ਆਫ ਡਿਸਟਿੰਕਸ਼ਨ’ ਅਵਾਰਡ ਸਾਰੀ ਪੰਜਾਬੀ ਕਮਿਊਨਟੀ ਦਾ ਹੈ। ਸੋਹਨ ਮਾਨ ਨੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਚਰਚਾ ਛੇੜੀ ਜੋ ਸਮੇਂ ਦੀ ਘਾਟ ਕਾਰਨ ਪੂਰੀ ਨਾ ਹੋ ਸਕੀ। ਲਿਸ਼ਕਾਰਾ 2013 ਵੱਲੋਂ ਗਗਨ ਬੁੱਟਰ, ਗੁੱਡੀ ਗਿੱਲ, ਕਿਰਨ ਬਕਸ਼ੀ ਅਤੇ ਚਰਨਜੀਤ ਵਿੱਕੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ 4 ਮਈ ਨੂੰ ਹੋਣ ਵਾਲੇ ਚੈਰਿਟੀ ਸ਼ੋਅ ਬਾਰੇ ਜਾਣਕਾਰੀ ਦਿੱਤੀ। ਲੋਕਲ ਅਤੇ ਵੈਨਕੂਵਰ ਤੌ ਆਉਣ ਵਾਲੇ ਗਾਇਕਾਂ ਨਾਲ ਸ਼ਿਗਾਰਿਆ ਇਹ ਪ੍ਰੋਗਾਰਮ 4 ਮਈ ਕੈਲਗਰੀ ਵਿਚ ਹੋਣ ਜਾ ਰਿਹਾ ਹੈ। ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਗੀਤ, ਹਰਮਿੰਦਰ ਕੌਰ ਢਿੱਲੋਂ, ਕਮਲਪ੍ਰੀਤ ਕੌਰ ਸ਼ੇਰਗਿੱਲ, ਰਾਜ ਹੁੰਦਲ, ਜ਼ੋਰਾਵਰ ਬਾਂਸਲ, ਹਰਨੇਕ ਬੱਧਨੀ ਆਦਿ ਨੇ ਹਿੱਸਾ ਲਿਆ। ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਸਕੱਤਰ ਸੁਖਪਾਲ ਪਰਮਾਰ ਨੇ ਨਿਭਾਈ। ਸਭਾ ਦੇ ਪ੍ਰਧਾਨ ਵੱਲੋ ਇਹ ਸੂਚਨਾ ਸਾਂਝੀ ਕੀਤੀ ਗਈ ਮਈ ਕਿ ਮਹੀਨੇ ਵਿਚ ਸਭਾ ਦੀ ਕੋਈ ਵੱਖਰੀ ਮੀਟਿੰਗ ਨਹੀਂ ਹੋਵੇਗੀ ਅਤੇ ਸਭ ਮੈਂਬਰਾਂ ਨੂੰ ਪਰਿਵਾਰਾਂ ਸਮੇਤ 25 ਮਈ 2013 ਦਿਨ ਸ਼ਨੀਵਾਰ ਨੂੰ ਸਭਾ ਵੱਲੋਂ ਕਰਵਾਏ ਜਾਂ 14ਵੇਂ ਸਲਾਨਾ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜ਼ਰ ਹੋਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਰਣਜੀਤ ਲਾਡੀ ਗੋਬਿੰਦਪੁਰੀ, ਮੰਗਲ ਚੱਠਾ, ਜਸਵੰਤ ਸਿੰਘ ਗਿੱਲ, ਹਰਚਰਨ ਕੌਰ ਬਾਸੀ, ਗੁਰਮੀਤ ਕੌਰ ਕੁਲਾਰ, ਸਿਮਰ ਕੌਰ ਚੀਮਾ, ਮਨਜੀਤ ਬਰਾੜ, ਪਵਨਦੀਪ ਕੌਰ ਬਾਂਸਲ, ਜਗਰੂਪ ਸਿੰਘ ਸ਼ੇਰਗਿੱਲ, ਪਾਲੀ ਸਿੰਘ, ਜਰਨੈਲ ਸਿੰਘ ਤੱਘੜ, ਪਰਮ ਸੂਰੀ, ਗੁਰਦਿਆਲ ਸਿੰਘ ਖਹਿਰਾ, ਪੈਰੀ ਮਾਹਲ, ਰਣਜੀਤ ਸਿੰਘ ਬਿਲਗਾ ਆਦਿ ਸੱਜਣ ਹਾਜਰ ਸਨ।
Leave a Reply