ਕੈਲਗਰੀ ਵਿਚ ਹੋਈ ਸਾਹਿਤਕ ਮਿਲਣੀ

ਕੈਲਗਰੀ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨੇਵਾਰ ਮੀਟਿੰਗ 17 ਜੂਨ 2012 ਨੂੰ ਕੋਸੋ ਹਾਲ ਵਿਚ ਹੋਈ। ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ਼ਪਾਲ, ਕਾਰਜਕਾਰੀ ਮੈਂਬਰ ਬੀਜਾ ਰਾਮ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਸਭ ਤੋਂ ਪਹਿਲਾਂ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਫਾਦਰਜ਼ ਡੇਅ ਦੀ ਵਧਾਈ ਦਿੱਤੀ ਗਈ। ਉਸ ਦੇ ਨਾਲ ਹੀ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਰੌਸ਼ਨ ਲਾਲ ਅਤੇ ਗਜ਼ਲ-ਏ-ਸ਼ਹਿਨਸ਼ਾਹ ਮਹਿੰਦੀ ਹਸਨ ਦੇ ਇਸ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਜਾਣ ਤੇ ਸ਼ਰਧਾਜ਼ਲੀ ਭੇਂਟ ਕੀਤੀ ਗਈ। ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ ਗਈ। ਸਾਹਿਤਕ ਰੰਗਾਂ ਦੀ ਸ਼ੁਰੂਆਤ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਫਾਦਰਜ਼ ਡੇਅ ਨਾਲ ਸਬੰਧਤ ਕਵੀਸ਼ੀਰੀ ‘ਮਿਲੇ ਨਾ ਸਹਾਰਾ ਕਿਤੋਂ ਬਾਪੂ ਜੀ ਦੇ ਨਾਲ ਦਾ’ ਸੁਰੀਲੀ ਅਵਾਜ਼ ਵਿਚ ਸੁਣਾ ਕੇ ਕੀਤੀ। ਬਲਵੀਰ ਗੋਰੇ ਨੇ ਇਕ ਸ਼ੇਅਰ ਸਾਂਝਾ ਕੀਤਾ ਅਤੇ ਕਹਾਣੀ ‘ਅੰਤਰ’ ਸੁਣਾਈ ਜੋ ਰਵਾਨਗੀ ਅਤੇ ਵਿਸ਼ੇ ਪੱਖੋ ਸਭ ਨੂੰ ਪਸੰਦ ਆਈ। ਇਸ ਤੋਂ ਬਾਅਦ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਦੁਆਰਾ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਉਹਨਾਂ ਦਾ ਚਿੱਤਰ ਥਿੰਦ ਪਰਿਵਾਰ ਦੀ ਹਾਜ਼ਰੀ ਵਿਚ ਭੇਂਟ ਕੀਤਾ। ਗੁਰਚਰਨ ਕੌਰ ਥਿੰਦ ਨੇ ਬੜੇ ਭਾਵੁਕ ਸ਼ਬਦਾਂ ਵਿਚ ਜ਼ਨਾਗਲ ਦਾ ਧੰਨਵਾਦ ਕੀਤਾ ਅਤੇ ਫਾਦਰਜ਼ ਡੇਅ ਦਾ ਦਿਨ ਹੋਣ ਕਾਰਨ ਆਪਣੀਆਂ ਭਾਵਨਾਵਾਂ ਇਕ ਬੇਟੀ ਦੇ ਰੂਪ ਵਿਚ ਪੇਸ਼ ਕਰਦਿਆਂ ਤੋਹਫਾ ਭੇਂਟ ਕੀਤਾ। ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਹਾਜ਼ਰ ਹੋਏ ਅਲਬਰਟਾ ਦੇ ਸੇਵਾਵਾਂ ਮੰਤਰੀ ਮਨਮੀਤ ਸਿੰਘ ਭੁੱਲਰ ਨੂੰ ਪੰਜਾਬੀ ਬੋਲੀ ਲਈ ਕੀਤੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਸਟੇਜ ਤੋਂ ਬੋਲਦਿਆਂ ਕਿਹਾ ਕਿ ਪੰਜਾਬੀ ਕਮਿਊਨਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਜਾਇਜ਼ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ, ਜਿਸ ਵਿਚ ਘਰੇਲੂ ਹਿੰਸਾ ਤੋਂ ਬਾਅਦ ਬੱਚਿਆਂ ਦੀ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੈ। ਉਨ੍ਹਾਂ ਲੰਬੇ ਸਮੇਂ ਤੋਂ ਪੰਜਾਬੀ ਬੋਲੀ ਲਈ ਕੰਮ ਕਰਨ ਵਾਲੀ ਸਭਾ ਵੱਲੋਂ ਉਨ੍ਹਾਂ ਨੂੰ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ। ਪ੍ਰਧਾਨ ਮਹਿੰਦਰਪਾਲ ਐਸ਼ਪਾਲ ਨੇ ਸਲਾਨਾ ਸਮਾਗਮ ਦੀ ਸਫਲਤਾ ਲਈ ਸਾਰੇ ਵਲੰਟੀਅਰਾਂ, ਮੀਡੀਆ ਅਤੇ ਸਪਾਂਸਰਜ਼ ਦਾ ਧੰਨਵਾਦ ਕੀਤਾ। ਡਾਕਟਰ ਸੁਰਜੀਤ ਹਾਂਸ ਵੱਲੋਂ ਸੰਪਾਦਤ ਕੀਤੀ ਗਈ ਨਵੀਂ ਕਿਤਾਬ ‘ਸਾਕੀਨਾਮਾ’ ਬਾਰੇ ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਕਿਤਾਬ ਉਹਨਾਂ ਦੇ ਪਿਤਾ ਬਿਸ਼ੰਭਰ ਸਿੰਘ ਸਾਕੀ ਨੂੰ ਸਮਰਪਤ ਹੈ। ਇਸ ਕਿਤਾਬ ਵਿਚ ਸ਼੍ਰੀ ਸਾਕੀ ਦੁਆਰਾ ਸੁਣਾਏ ਹੋਏ ਲਤੀਫੇ, ਵਿਦਵਾਨਾਂ ਦੇ ਵਿਚਾਰ ਅਤੇ ਰਾਜਨੀਤਕ ਵਿਅੰਗ ਸ਼ਾਮਿਲ ਹਨ। ਮਹਿੰਦਰਪਾਲ ਨੇ ਕਿਹਾ ਕਿ ਅੱਜ ਫਾਦਰਜ਼ ਡੇਅ ਦੇ ਮੌਕੇ ਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸੈਂਤੀ ਸਾਲਾਂ ਦੇ ਵਿਛੋੜੇ ਦੇ ਬਾਅਦ ਵੀ ਉਹਨਾਂ ਦੇ ਪਿਤਾ ਨੂੰ ਸਾਹਿਤਕ ਦੇਣ, ਜ਼ਿੰਦਾਦਿਲੀ ਅਤੇ ਇਨਸਾਨੀਅਤ ਲਈ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਚੰਦ ਸਿੰਘ ਸਦਿਓੜਾ ਨੇ ਪੰਜਾਬੀ ਲਾਗੂ ਕਰਵਾਉਣ ਲਈ ਮਨਮੀਤ ਭੁੱਲਰ, ਸਭਾ ਦੇ ਯੋਗਦਾਨ ਅਤੇ ਗੁਰਚਰਨ ਕੌਰ ਥਿੰਦ ਨੂੰ ਵਧਾਈ ਦਿੰਦਿਆਂ ਸਭ ਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ। ਪ੍ਰੌਗਰੈਸਿਵ ਕਲਚਰਲ ਐਸੋਸ਼ੀਏਸ਼ਨ ਦੇ ਸਕੱਤਰ ਭਜਨ ਸਿੰਘ ਗਿੱਲ ਨੇ ਕਿਹਾ ਕਿ ਵਧੀਆ ਲੇਖਕ ਅਤੇ ਵਧੀਆ ਰਾਜਨੀਤਕ ਨੇਤਾ ਇਕੱਠੇ ਹੋ ਕੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਨ ਅਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਟੀਮ ਵਿਚ ਨੌਜਵਾਨ ਵਰਗ ਦਾ ਪੂਰੀ ਤਰ੍ਹਾਂ ਸਰਗਰਮ ਹੋਣਾ ਹੀ ਇਸ ਸਭਾ ਨੂੰ ਹਮੇਸ਼ਾਂ ਬੁਲੰਦੀ ਤੇ ਰੱਖਦਾ ਹੈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਦੱਸਿਆ ਕਿ ਸਭਾ ਵੱਲੋਂ ਇੱਕ ਨਵਾਂ ਸਨਮਾਨ ਡਾਕਟਰ ਦਰਸ਼ਨ ਗਿੱਲ ਦੇ ਨਾਮ ਉੱਪਰ ਸ਼ੁਰੂ ਕੀਤਾ ਗਿਆ ਹੈ। ਜੋ ਸਭਾ ਦੇ ਮੈਬਰਾਂ ਨੂੰ ਉਹਨਾਂ ਦੀਆਂ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਲਈ ਸਲਾਨਾ ਸਮਾਗਮ ਤੇ ਦਿੱਤਾ ਜਾਵੇਗਾ। ਇਸ ਸਨਮਾਨ ਰਾਹੀਂ ਨਵੇਂ ਲੇਖਕਾਂ ਨੂੰ ਸਾਹਿਤ ਨਾਲ ਜੋੜਨ ਦਾ ਇਕ ਵਧੀਆ ਉਪਰਾਲਾ ਮੰਨਦਿਆਂ ਹਾਲ ਵਿਚ ਹਾਜ਼ਰ ਦਰਸ਼ਕਾਂ ਨੇ ਤਾੜੀਆਂ ਨਾਲ ਇਸਦਾ ਸਵਾਗਤ ਕੀਤਾ। ਮਨਜੀਤ ਸਿੰਘ ਸਿੱਧੂ ਨੇ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਦੀ ਸਭਾ ਪ੍ਰਤੀ ਨਿਸ਼ਕਾਮ ਸੇਵਾ ਬਾਰੇ ਦੱਸਿਆ ਕਿ ਉਹਨਾਂ ਵੱਲੋਂ ਬਣਾਏ ਜਾਂਦੇ ਚਿੱਤਰ ਅਣਮੁੱਲੇ ਹਨ। ਤਰਲੋਚਨ ਸੈਂਭੀ ਨੇ ਸਭਾ ਦੇ ਮੁੱਢਲੇ ਮੈਬਰ ਜਸਵੰਤ ਸਿੰਘ ਗਿੱਲ, ਮਨਜੀਤ ਸਿੰਘ ਸਿੱਧੂ ਅਤੇ ਹਰਪ੍ਰਕਾਸ਼ ਜ਼ਨਾਗਲ ਦੇ ਸਭਾ ਲਈ ਸਹਿਯੋਗ ਦੀ ਤਰੀਫ਼ ਕੀਤੀ ਅਤੇ ਗੁਰਚਰਨ ਕੌਰ ਥਿੰਦ ਨੂੰ ਵਧਾਈ ਦਿੱਤੀ। ਕਾਫੀ ਲੰਮੇ ਸਮੇਂ ਤੱਕ ਚੱਲੀ ਇਸ ਸਾਹਿਤਕ ਮਿਲਣੀ ਵਿਚ ਬੀਜਾ ਰਾਮ ,ਸੁਰਜੀਤ ਸਿੰਘ ਪੰਨੂ, ਹਰਕੰਵਲਜੀਤ ਸਾਹਿਲ, ਕਹਾਣੀਕਾਰ ਜੋਰਾਵਰ ਬਾਂਸਲ, ਰਾਇਲ ਵੋਮੈਨ ਸੁਸਾਇਟੀ ਦੀ ਪ੍ਰਧਾਨ ਗੁਰਮੀਤ ਸਰਪਾਲ, ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਹਰਮਿੰਦਰ ਕੌਰ ਢਿੱਲੋਂ, ਅਜੈਬ ਸਿੰਘ ਸੇਖੋਂ ਅਤੇ ਬਲਜਿੰਦਰ ਸੰਘਾ ਨੇ ਭਾਗ ਲਿਆ। ਫਿਲਮ ਪ੍ਰੋਡਿਊਸਰ ਪਰਮਜੀਤ ਸੰਦਲ ਵੱਲੋਂ ਸੁਣਾਏ ਗਏ ਚੁਟਕਲਿਆਂ ਨੇ ਸਭ ਨੂੰ ਖੂਬ ਹਸਾਇਆ। ਸਾਰੰਸ ਕਾਲੀਆ ਨੇ ਆਪਣੀ ਵੈਬਸਾਈਟ ਲਈ ਫੋਟੋਗ੍ਰਾਫੀ ਕੀਤੀ। ਇਸ ਤੋਂ ਇਲਾਵਾ ਹਰੀਪਾਲ, ਸੁਖਪਾਲ ਪਰਮਾਰ, ਜੋਗਿੰਦਰ ਸਿੰਘ ਸੰਘਾ, ਸਿਮਰ ਕੌਰ ਚੀਮਾ, ਸੁਰਿੰਦਰ ਕੌਰ ਚੀਮਾ, ਮਨਜੀਤ ਬਰਾੜ, ਮੇਜਰ ਸਿੰਘ ਧਾਰੀਵਾਲ, ਰਣਜੀਤ ਸਿੰਘ ਆਹਲੂਵਾਲੀਆਂ, ਭਜਨ ਕੌਰ, ਹਰਚਰਨ ਕੌਰ ਬਾਸੀ, ਹਰਪਾਲ ਸਿੰਘ ਬਾਸੀ, ਖੁਸ਼ਮੀਤ ਸਿੰਘ ਥਿੰਦ, ਵਰਦੀਪ ਕੌਰ ਥਿੰਦ, ਰਾਜਿੰਦਰ ਕੌਰ ਪੰਨੂ, ਕੁਲਦੀਪ ਥਿੰਦ, ਜਗਜੀਤ ਸਿੰਘ ਗਿੱਲ, ਮਨੋਹਰ ਕੌਰ, ਕੁਲਵੰਤ ਕੌਰ, ਕਰਨਵੀਰ ਸਿੰਘ, ਪਵਨਦੀਪ ਬਾਂਸਲ ਤੋਂ ਇਲਾਵਾ ਬਹੁਤ ਸਾਰੇ ਸੱਜਣ ਹਾਜ਼ਰ ਸਨ। ਬਲਜਿੰਦਰ ਸੰਘਾ ਵੱਲੋਂ 15 ਜੁਲਾਈ, 2012 ਨੂੰ ਹੋਣ ਵਾਲੀ ਸਭਾ ਦੀ ਮੀਟਿੰਗ ਵਿਚ ਪੰਜਾਬੀ ਭਾਸ਼ਾ ਦੇ ਸਹੀ ਸ਼ਬਦ ਉਚਾਰਣ ਬਾਰੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਇਸ ਵਿਚ ਭਾਗ ਲੈਣ ਦੇ ਚਾਹਵਾਨ ਲੇਖਕਾਂ, ਬੁੱਧੀਜੀਵੀਆਂ ਨੂੰ ਆਪਣੇ ਨਾਮ ਅਗਾਊਂ ਦਰਜ ਕਰਵਾਉਣ ਦੀ ਬੇਨਤੀ ਕੀਤੀ। ਚਾਹ-ਪਾਣੀ ਦਾ ਪ੍ਰਬੰਧ ਗੁਰਚਰਨ ਕੌਰ ਥਿੰਦ ਦੇ ਪਰਿਵਾਰ ਵੱਲੋਂ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ਼ਪਾਲ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।

Comments

Leave a Reply


Posted

in

,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com